ਚੰਪਾ ਸ਼ਰਮਾ

ਭਾਰਤੀ ਲੇਖਿਕਾ From Wikipedia, the free encyclopedia

ਚੰਪਾ ਸ਼ਰਮਾ
Remove ads

ਪ੍ਰੋਫ਼ੈਸਰ ਚੰਪਾ ਸ਼ਰਮਾ (ਜਨਮ 9 ਜੂਨ 1941) ਇੱਕ ਪ੍ਰਸਿੱਧ ਡੋਗਰੀ ਲੇਖਿਕਾ[1][2] ਅਤੇ ਕਵਿਤਰੀ ਹੈ। ਜੰਮੂ ਅਤੇ ਕਸ਼ਮੀਰ ਵਿੱਚ ਡੋਗਰੀ ਭਾਸ਼ਾ ਦੀ ਤਰੱਕੀ ਅਤੇ ਸਾਂਭ-ਸੰਭਾਲ ਦੇ ਨਾਲ-ਨਾਲ ਉਹ ਹਿਮਾਚਲ ਪ੍ਰਦੇਸ਼ ਅਤੇ ਹੋਰ ਡੋਗਰੀ ਬੋਲਦੇ ਇਲਾਕਿਆਂ ਵਿੱਚ ਵੀ ਡੋਗਰੀ ਭਾਸ਼ਾ ਲਈ ਕਾਰਜ ਕਰ ਰਹੀ ਹੈ। ਉਹ ਇੱਕ ਅਨੁਵਾਦਕ ਵੀ ਹੈ।

ਵਿਸ਼ੇਸ਼ ਤੱਥ ਚੰਪਾ ਸ਼ਰਮਾ, ਮੂਲ ਨਾਮ ...
Remove ads

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਪ੍ਰੋ. ਚੰਪਾ ਸ਼ਰਮਾ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਜੰਮੂ ਅਤੇ ਕਸ਼ਮੀਰ ਦੇ ਦਘੋਰ ਵਿਖੇ ਹੋਇਆ ਸੀ। ਉਸਦੇ ਪਿਤਾ ਦਾ ਨਾਂਮ ਦਿਵਾਨ ਚੰਦ ਅਤੇ ਮਾਤਾ ਦਾ ਨਾਂਮ ਰਾਮ ਰਾਖੀ ਸ਼ਰਮਾ ਹੈ। ਉਸਨੇ ਬੀ.ਐੱਡ. 1962 ਵਿੱਚ, ਐਮ.ਏ (ਸੰਸਕ੍ਰਿਤ) ਅਤੇ 1975 ਵਿੱਚ ਜੰਮੂ ਯੂਨੀਵਰਸਿਟੀ ਤੋਂ ਪੀਐਚਡੀ (ਸੰਸਕ੍ਰਿਤ) ਕੀਤੀ। ਉਸਨੇ 1977 ਵਿਚ ਡੋਗਰੀ ਭਾਸ਼ਾ ਵਿੱਚ ਐਮ.ਏ. ਕੀਤੀ। ਫਿਰ ਉਹਨਾਂ ਨੇ ਅਧਿਆਪਨ ਦਾ ਕਾਰਜ ਕੀਤਾ। 1983 ਵਿੱਚ ਜੰਮੂ ਯੂਨੀਵਰਸਿਟੀ ਦੇ ਡੋਗਰੀ ਵਿਭਾਗ ਦੇ ਉਹਨਾਂ ਨੂੰ ਪਹਿਲੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ।

Remove ads

ਨਿੱਜੀ ਜ਼ਿੰਦਗੀ

ਚੰਪਾ ਸ਼ਰਮਾ ਦਾ ਵਿਆਹ 19 ਫਰਵਰੀ 1967 ਨੂੰ ਬਦਰੀ ਨਾਥ ਨਾਂ ਦੇ ਵਿਅਕਤੀ ਨਾਲ ਹੋਇਆ ਸੀ। ਉਸਦੇ ਬੱਚਿਆਂ ਦੇ ਨਾਂਮ ਜਯੋਤਸਨਾ ਸ਼ਰਮਾ, ਵਿਕਾਸ ਸ਼ਰਮਾ ਅਤੇ ਚੇਤਨ ਸ਼ਰਮਾ ਹਨ।

ਸਾਹਿਤਿਕ ਜ਼ਿੰਦਗੀ

ਪ੍ਰੋਫ਼ੈਸਰ ਚੰਪਾ ਸ਼ਰਮਾ ਦੀਆਂ 18 ਆਪਣੀਆਂ ਲਿਖ਼ਤਾਂ ਤੋਂ ਇਲਾਵਾ ਅਨੁਵਾਦ ਵੀ ਹਨ ਜੋ ਕਿ ਸੰਸਕ੍ਰਿਤ ਤੋਂ ਅੰਗਰੇਜ਼ੀ ਅਤੇ ਹਿੰਦੀ 'ਤੇ ਡੋਗਰੀ ਭਾਸ਼ਾ ਵਿੱਚ ਹਨ।[3] ਉਸਦੀਆਂ ਆਪਣੀਆਂ ਲਿਖ਼ਤਾਂ ਵੀ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ ਜਿਵੇਂ ਕਿ ਅੰਗਰੇਜ਼ੀ, ਹਿੰਦੀ, ਪੰਜਾਬੀ, ਸੰਤਾਲੀ, ਮਨੀਪੁਰੀ, ਕਸ਼ਮੀਰੀ ਅਤੇ ਥਾਈ ਭਾਸ਼ਾ ਵਿੱਚ।

ਮੂਲ ਕੰਮ

  1. ਡੋਗਰੀ ਕਾਵਿ ਚਰਚਾ (1969)
  2. ਇੱਕ ਝਾਂਕ (1976) - (ਲੋਕ ਸਾਹਿਤ ਬਾਰੇ ਲੇਖ)
  3. ਦੁੱਗਰ ਧਰਤੀ (1979) - (ਕਾਵਿ)
  4. ਦੁੱਗਰ ਦਾ ਲੋਕ ਜੀਵਨ (1985) - (ਲੋਕਧਾਰਾ)
  5. ਅਨੁਵਾਦ ਵਿਗਿਆਨ (ਸਹਿ-ਲੇਖਕ) (1985)
  6. ਗੂਡ਼੍ਹੇ ਧੁੰਦਲੇ ਚਿਹਰੇ (1988) - (ਵਾਰਤਕ)
  7. ਕਾਵਿ ਸ਼ਾਸ਼ਤਰ ਤੇ ਡੋਗਰੀ ਕਾਵਿ ਸਮੀਖਿਆ (1988) - (ਸਾਹਿਤਿਕ ਆਲੋਚਨਾ)
  8. ਰਘੂਨਾਥ ਸਿੰਘ ਸਾਮਿਅਲ (ਹਿੰਦੀ ਵਿੱਚ ਮੋਨੋਗ੍ਰਾਫ਼)
  9. ਜੇ ਜੀਂਦੇ ਜੀ ਸੁਰਗ ਦਿਖਾਣਾ (1991) - (ਡੋਗਰੀ ਗੀਤ)
  10. ਜੰਮੂ ਕੇ ਪ੍ਰਮੁੱਖ ਪਰਵ-ਤਿਉਹਾਰ ਔਰ ਮੇਲੇ
  11. ਸਾਕ ਸੁੰਨਾ ਪ੍ਰੀਤ ਪਿੱਤਲ (1996) - (ਛੋਟੀਆਂ ਕਹਾਣੀਆਂ)
  12. ਸ਼ੋਧ ਪ੍ਰਬੰਧ
  13. ਨਿਹਾਲਪ (2002) - (ਡੋਗਰੀ ਗ਼ਜ਼ਲਾਂ)
  14. ਚੇਤਨ ਦੀ ਰੋਹਲ (2004) - (ਲੰਬੀਆਂ ਡੋਗਰੀ ਕਵਿਤਾਵਾਂ)
  15. ਗਦੀਰਨਾ (2007) - (ਡੋਗਰੀ ਕਾਵਿ)
  16. ਪ੍ਰੋ. ਵੇਦ ਕੁਮਾਰੀ ਘਈ (2011) (ਡੋਗਰੀ ਵਿੱਚ ਮੋਨੋਗ੍ਰਾਫ਼)
  17. ਸਾਂਝ ਭਯਲ - (ਡੋਗਰੀ ਕਾਵਿ)
  18. ਸੋਚ ਸਾਧਨਾ - (ਵਾਰਤਕ - ਸਾਹਿਤ ਬਾਰੇ ਸਮੀਖਿਅਕ ਲੇਖ)

ਇਨਾਮ ਅਤੇ ਪਛਾਣ

2008 ਵਿੱਚ ਉਸਨੂੰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਉਸਦੇ ਕਵਿਤਾ ਵਿੱਚ ਕੰਮ ਚੇਤਨ ਦੀ ਰਹੌਲ ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। ਹੋਰ ਪੁਰਸਕਾਰ ਅਤੇ ਸਨਮਾਨ ਵਿੱਚ ਸ਼ਾਮਲ ਹਨ:

  1. ਦੀਵਾਨੀਨੀ ਵਿਦਿਆਵਤੀ ਡੋਗਰਾ ਅਵਾਰਡ, 1992
  2. ਬਖ਼ਸ਼ੀ ਗੁਲਾਮ ਮੁਹੰਮਦ ਮੈਮੋਰੀਅਲ ਅਵਾਰਡ, 1996
  3. ਡੋਗਰੀ ਸੰਸਥਾ ਗੋਲਡਨ ਜੁਬਲੀ ਸੰਮਨ, 1995
  4. ਜੰਮੂ ਅਤੇ ਕਸ਼ਮੀਰ ਮਸਲੇ ਗੋਲਡਨ ਜੁਬਲੀ ਅਵਾਰਡ, 1997
  5. ਐਨ ਐਸ ਐਸ ਅਵਾਰਡ, 1995
  6. ਡੋਗਰੀ ਸਾਹਿਤ ਰਤਨ ਪੁਰਸਕਾਰ, 2000
  7. ਰਾਸ਼ਟਰੀ ਹਿੰਦੀ ਸੇਵਕ ਸਹਾਰਾਬੁਦੀ ਸਨਮਾਨ (ਗੋਲਡ ਮੈਡਲ ਅਤੇ ਸਰਟੀਫ਼ਿਕੇਟ), 2000
  8. ਜੰਮੂ ਅਤੇ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਅਤੇ ਭਾਸ਼ਾਵਾਂ ਦੁਆਰਾ ਪੌਕ ਆਫ਼ ਆਨਰ 2001
  9. ਸਾਦਿਕ ਮੈਮੋਰੀਅਲ ਅਵਾਰਡ, 2008
  10. ਪੰਜਾਬੀ ਦਾ ਪੋਸਟ ਗ੍ਰੈਜੂਏਟ ਵਿਭਾਗ, ਆਨਰ ਆਫ਼ ਆਨਰ, ਜੰਮੂ ਯੂਨੀਵਰਸਿਟੀ, 2002
  11. ਕਾਲੀ ਵੀਰ ਮੈਮੋਰੀਅਲ ਟਰੱਸਟ ਅਵਾਰਡ, 2004
  12. ਜੰਮੂ ਅਤੇ ਕਸ਼ਮੀਰ ਸਟੇਟ ਅਵਾਰਡ
  13. ਡੋਗਰਾ ਰਤਨ ਪੁਰਸਕਾਰ, 2006
  14. ਲਾਈਫ਼ ਟਾਇਮ ਅਚੀਵਮੈਂਟ ਅਵਾਰਡ, ਡੋਗਰੀ ਸੰਸਥਾ, 2012
  15. ਲਾਈਫ਼ ਟਾਇਮ ਅਚੀਵਮੈਂਟ ਅਵਾਰਡ, ਮੀਰ, ਜੰਮੂ

ਪ੍ਰੋ. ਚੰਪਾ ਸ਼ਰਮਾ ਨੇ ਹਾਲ ਹੀ ਵਿੱਚ ਡੋਗਰੀ ਭਾਸ਼ਾ ਵਿੱਚ ਰੋਬਿਨ ਸ਼ਰਮਾ ਦੁਆਰਾ ਲਿਖੀ ਅਤੇ ਸਭ ਤੋਂ ਵੱਧ ਵਿਕਣ ਵਾਲੀ ਅੰਗ੍ਰੇਜ਼ੀ ਕਿਤਾਬ, ਦਿ ਮੌਂਕ ਹੂ ਸੋਲਡ ਹਿਜ ਫਰਾਰੀ ਦਾ ਅਨੁਵਾਦ ਕੀਤਾ ਹੈ।

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads