ਚੰਪਾ (ਅਦਾਕਾਰਾ)

From Wikipedia, the free encyclopedia

ਚੰਪਾ (ਅਦਾਕਾਰਾ)
Remove ads

ਗੁਲਸ਼ਨ ਅਰਾ ਅਕਤਰ ਚੰਪਾ [1] (ਜਨਮ 5 ਜਨਵਰੀ) [2] ਬੰਗਲਾਦੇਸ਼ ਦੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। [3] [4] ਉਸਨੇ ਪਦਮ ਨਾਦਿਰ ਮਾਝੀ (1993), ਅਨਿਆ ਜੀਬਨ (1995) ਅਤੇ ਉੱਤਰੇਰ ਖੇਪ (2000) ਲਈ ਤਿੰਨ ਵਾਰ ਸਰਬੋਤਮ ਅਭਿਨੇਤਰੀ ਦਾ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਸ਼ਸਤੀ (2005) ਅਤੇ ਚੰਦਰਗ੍ਰਹੌਣ (2008) ਲਈ ਵੀ ਸਰਬੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਹਾਸਿਲ ਕੀਤਾ ਹੈ। ਜਨਵਰੀ 2019 ਤੱਕ ਉਹ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।[5]

ਵਿਸ਼ੇਸ਼ ਤੱਥ ਚੰਪਾ, ਜਨਮ ...
Remove ads

ਮੁੱਢਲਾ ਜੀਵਨ

ਆਪਣੀ ਮਾਂ ਦੀ ਮੌਤ ਸਮੇਂ ਚੰਪਾ 10 ਸਾਲਾਂ ਦੀ ਸੀ। [6] ਉਹ ਅਭਿਨੇਤਰੀਆਂ ਬੋਬੀਤਾ ਅਤੇ ਸ਼ੁਚੰਦਾ ਦੀ ਛੋਟੀ ਭੈਣ ਹੈ। [7]

ਕਰੀਅਰ

ਟੈਲੀਵਿਜ਼ਨ

ਚੰਪਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1981 ਵਿੱਚ ਅਬਦੁੱਲਾ ਅਲ ਮਾਮੂਨ ਦੁਆਰਾ ਨਿਰਦੇਸ਼ਤ ਬੀਟੀਵੀ ਡਰਾਮੇ ਡੱਬ ਸਤਾਰ ਨਾਲ ਕੀਤੀ ਸੀ। [8] [5] ਉਸ ਨੂੰ ਜਲਦੀ ਹੀ ਹੋਰ ਨਾਟਕੀ ਭੂਮਿਕਾਵਾਂ ਲਈ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਅਤੇ ਉਹ ਸਹਿਬਜਾਦੀਰ ਕਾਲੋ ਨੇਕਾਬ, ਅਕਾਸ਼ ਬਾਰਿਓ ਦਾਓ, ਖੋਲਾ ਦਰੋਜਾ, ਏਕਤੀ ਜੋਡੋ ਅੰਨੋ ਏਕਤੀ ਮਈ, ਅਪੋਇਆ, ਏਕਨੇ ਨੋਂਗੋਰ ਅਤੇ ਹੋਰਾਂ ਬਹੁਤ ਸਾਰੇ ਡਰਾਮਿਆਂ ਵਿਚ ਦਿਖਾਈ ਦਿੱਤੀ।[9]

ਫ਼ਿਲਮ

ਚੰਪਾ ਨੇ ਸ਼ਿਬਲੀ ਸਾਦਿਕ ਦੁਆਰਾ ਨਿਰਦੇਸ਼ਤ ਤੀਨ ਕੰਨਿਆ (1986) ਫ਼ਿਲਮ ਵਿੱਚ ਅਭਿਨੈ ਦੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਉਸਦੀ ਭੈਣ ਸ਼ੁਚੰਦਾ ਦੁਆਰਾ ਬਣਾਈ ਗਈ ਸੀ ਅਤੇ ਤਿੰਨੋਂ ਭੈਣਾਂ - ਸ਼ੁਚੰਦਾ, ਬਬੀਤਾ ਅਤੇ ਚੰਪਾ ਨੇ ਫ਼ਿਲਮ ਵਿੱਚ ਪ੍ਰਦਰਸ਼ਨ ਕੀਤਾ ਸੀ। ਚੰਪਾ ਨੇ ਇਕ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਸੀ। [ <span title="This claim needs references to reliable sources. (October 2017)">ਹਵਾਲਾ ਲੋੜੀਂਦਾ</span> ]

Remove ads

ਨਿੱਜੀ ਜ਼ਿੰਦਗੀ

Thumb
2014 ਵਿਚ ਕੋਕਸ ਬਾਜ਼ਾਰ ਵਿਚ ਰਿਆਜ਼, ਸ਼ੁਚੰਦਾ, ਬੋਬੀਟਾ, ਟੀਨਾ ਅਤੇ ਚੰਪਾ

ਚੰਪਾ ਨੇ 1982 ਵਿਚ ਕਾਰੋਬਾਰੀ ਸ਼ਾਹੀਦੁੱਲ ਇਸਲਾਮ ਖ਼ਾਨ ਨਾਲ ਵਿਆਹ ਕਰਵਾਇਆ ਸੀ। ਇਕੱਠਿਆਂ ਉਨ੍ਹਾਂ ਦੀ ਇਕ ਧੀ ਈਸ਼ਾ ਹੈ।[10]

ਕੰਮ

ਫ਼ਿਲਮੋਗ੍ਰਾਫੀ

  • ਤੀਨ ਕੰਨਿਆ (1986)
  • ਨਿਸ਼ਪਾਪ (1987)
  • 'ਭੇਜਾ ਚੋਖ (1988)[5]
  • ਸ਼ੋਂਖਨੀ ਚਰਾਖ (1992)
  • ਪਦਮਾ ਨਾਦਿਰ ਮਾਝੀ (1993)
  • ਟਾਰਗੇਟ (1995)[5]
  • ਲਾਲ ਦਰਜਾ (1997)[5]
  • ਭਾਈ (1998)
  • ਅਬਰ ਅਰਾਨਏ (2003)[5]
  • ਚੰਦਰੋਕੋਠਾ (2003)
  • ਸ਼ਸਤੀ (2004)[11]
  • ਮੋਨਰ ਮਨੁਸ਼ (2010)[5]
  • ਇੰਸਪੈਕਟਰ ਨੋਟੀ ਕੇ (2018)
  • ਏਕਤੀ ਸਿਨੇਮਰ ਗੋਲਪੋ (2018)
  • ਜਾਮ† (2020)
  • ਬਿਸ਼ਵੋਸੁੰਦਰੀ (2020)
  • ਸ਼ਾਨ (2020)

ਟੈਲੀਵਿਜ਼ਨ ਪੇਸ਼ਕਾਰੀ

ਇਕੋ ਪੇਸ਼ਕਾਰੀ
  • ਬੁਰੋ ਸ਼ਾਲੀਕਰ ਘਰੇ ਰੋ (2010) [12]
  • ਸੇਦੀਨ ਤਾਰਬਾਨੁ ਅਜ ਤਾਰਾਬਾਨੁ (2013) [13]
ਸੀਰੀਅਲ
  • ਬਾਜ਼ਪਾਖੀ (2003)
  • ਸੈਕੰਡ ਇੰਨਿੰਗਜ(2013) [14]
ਟੈਲੀਫ਼ਿਲਮ
  • ਵਿਸ਼ੇਸ਼ ਇੰਟਰਵਿਉ[15]
  • ਐਟੋਪੋਰ ਭਲੋਬਾਸ਼ਾ (2013) [16] [17]
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads