ਸ਼ੁਚੰਦਾ
From Wikipedia, the free encyclopedia
Remove ads
ਕੋਹਿਨੂਰ ਅਖ਼ਤਰ [2] (ਉਸਦੇ ਸਟੇਜੀ ਨਾਮ ਸ਼ੁਚੰਦਾ ਨਾਲ ਉਸਨੂੰ ਜ਼ਿਆਦਾ ਜਾਣਿਆ ਜਾਂਦਾ ਹੈ) ਬੰਗਲਾਦੇਸ਼ ਦੀ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1960 ਦੇ ਦਹਾਕੇ ਦੇ ਮੱਧ ਵਿੱਚ ਕੀਤੀ ਅਤੇ ਲਗਭਗ 100 ਫ਼ਿਲਮਾਂ ਵਿੱਚ ਕੰਮ ਕੀਤਾ ਹੈ। [3] ਉਸ ਨੇ ਫ਼ਿਲਮ ਹਜ਼ਰ ਬਚੋਰ ਧੌਰ (2005) ਲਈ ਸਰਬੋਤਮ ਨਿਰਦੇਸ਼ਕ ਦਾ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ ਹਾਸਿਲ ਕੀਤਾ ਸੀ। [4]
Remove ads
ਕਰੀਅਰ
ਸੁਭਾਸ਼ ਦੱਤਾ ਦੁਆਰਾ ਨਿਰਦੇਸ਼ਤ ਫ਼ਿਲਮ ਕਾਗੋਸਰ ਨੌਕਾ (1966) ਨਾਲ ਸ਼ੁਚੰਦਾ ਨੇ ਬਤੌਰ ਅਦਾਕਾਰ ਡੈਬਿਉ ਕੀਤਾ ਸੀ। [3] ਬਤੌਰ ਅਦਾਕਾਰ ਉਸਨੇ ਫ਼ਿਲਮ ਹਮ ਏਕ ਹੈਂ ਵਿਚ ਆਪਣੀ ਭੂਮਿਕਾ ਲਈ 1987 ਵਿਚ ਪਾਕਿਸਤਾਨ ਤੋਂ ਇਕ ਨਿਗਾਰ ਅਵਾਰਡ ਹਾਸਿਲ ਕੀਤਾ ਸੀ।
1985 ਵਿੱਚ ਸ਼ੁਚੰਦਾ ਨੇ ਇੱਕ ਫ਼ਿਲਮ ਨਿਰਮਾਤਾ ਵਜੋਂ ਸ਼ੁਰੂਆਤ ਕੀਤੀ ਅਤੇ ਤੀਨ ਕੰਨਿਆ ਨੂੰ ਆਪਣੇ ਪ੍ਰੋਡਕਸ਼ਨ ਹਾਊਸ "ਸੁਚੰਦਾ ਚਲੋਚਿੱਤਰਾ" ਤੋਂ ਪ੍ਰੋਡਿਊਸ ਕੀਤਾ।
ਸ਼ੁਚੰਦਾ ਨੇ 1998 ਵਿੱਚ ਬਿਦੇਸ਼ ਜਾਤਰਾ ਫ਼ਿਲਮ ਨਾਲ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਸ਼ੁਰੂਆਤ ਕੀਤੀ ਸੀ। [3]
Remove ads
ਫ਼ਿਲਮੋਗ੍ਰਾਫੀ
Remove ads
ਨਿੱਜੀ ਜ਼ਿੰਦਗੀ
ਸ਼ੁਚੰਦਾ ਦਾ ਵਿਆਹ 1971 ਦੀ ਆਜ਼ਾਦੀ ਦੇ ਤੁਰੰਤ ਬਾਅਦ 1972 ਵਿੱਚ ਜ਼ਹੀਰ ਰਾਇਹਾਨ ਨਾਲ ਹੋਇਆ ਸੀ। [3]
ਅਵਾਰਡ
- ਸਟੈਂਡਰਡ ਚਾਰਟਰਡ- ਦ ਡੇਲੀ ਸਟਾਰ ਦਾ "ਸੈਲੀਬਰੇਟਿੰਗ ਲਾਈਫ਼ ਲਾਈਫਟਾਈਮ ਅਚੀਵਮੈਂਟ ਐਵਾਰਡ" (2017) [5]
- ਸਰਬੋਤਮ ਨਿਰਦੇਸ਼ਕ ਲਈ ਬੰਗਲਾਦੇਸ਼ ਰਾਸ਼ਟਰੀ ਫ਼ਿਲਮ ਪੁਰਸਕਾਰ (2005)
- ਉੱਤਮ ਅਦਾਕਾਰਾ ਲਈ ਨਿਗਰ ਪੁਰਸਕਾਰ (1987)
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads