ਜਗਜੀਤ ਕੌਰ
ਭਾਰਤੀ ਗਾਇਕਾ From Wikipedia, the free encyclopedia
Remove ads
ਜਗਜੀਤ ਕੌਰ[1] ਇੱਕ ਭਾਰਤੀ ਹਿੰਦੀ/ਉਰਦੂ ਗਾਇਕ ਅਤੇ ਸੰਗੀਤ ਨਿਰਦੇਸ਼ਕ, ਮੁਹੰਮਦ ਜ਼ਹੂਰ ਖ਼ਯਾਮ ਦੀ ਪਤਨੀ ਹੈ। ਉਹਨਾਂ ਨੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਵਰਗੀਆਂ ਉਸ ਦੀਆਂ ਸਮਕਾਲੀ ਗਾਇਕਾਵਾਂ ਦੀ ਤੁਲਣਾ ਵਿੱਚ ਫ਼ਿਲਮਾਂ ਲਈ ਘੱਟ ਗਾਇਆ, ਫਿਰ ਵੀ ਉਸ ਦੇ ਸਾਰੇ ਗੀਤਾਂ ਦਾ ਵਰਣਨ ਯਾਦਗਾਰ ਕ੍ਰਿਤੀਆਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ।

ਯਾਦਗਾਰੀ ਗੀਤ
ਉਸ ਦੇ ਕੁਝ ਯਾਦਗਾਰੀ ਗੀਤ ਹੇਠ ਲਿਖੇ ਹਨ:[2][3][4][5][6]
- "ਦੇਖੋ ਦੇਖੋ ਜੀ ਗੋਰੀ ਸਸੁਰਾਲ ਚਲੀ" ਸ਼ਗੁਨ (1964), ਬੋਲ ਸਾਹਿਰ ਲੁਧਿਆਣਵੀ, ਸੰਗੀਤ ਖ਼ਯਾਮ
- "ਤੁਮ ਅਪਨਾ ਰੰਜ–ਓ-ਗ਼ਮ ਅਪਨੀ ਪਰੇਸ਼ਾਨੀ ਮੁਝੇ ਦੇ" ਤੱਕ ਸ਼ਗੁਨ ਵਿੱਚੋਂ
- "ਖਮੋਸ਼ ਜ਼ਿੰਦਗੀ ਕੋ ਅਫ਼ਸਾਨਾ ਮਿਲ ਗਯਾ" ਦਿਲ-ਏ-ਨਾਦਾਂ ਵਿੱਚੋਂ (1953), ਲਿਰਿਕਸ ਸ਼ਕੀਲ ਬਦਾਯੂੰਨੀ, ਮ੍ਯੂਜਿਕ ਗ਼ੁਲਾਮ ਮੋਹੰਮਦ
- "ਚਲੇ ਆਓ ਸੈਯਾਂ ਰੰਗੀਲੇ ਮੈਂ ਵਾਰੀ "(ਪਾਮੇਲਾ ਚੋਪੜਾ ਨਾਲ) ਬਾਜ਼ਾਰ (1982) ਵਿੱਚ, ਬੋਲ ਜਗਜੀਤ ਕੌਰ, ਸੰਗੀਤ ਖ਼ਯਾਮ
- "ਦੇਖ ਲੋ ਆਜ ਹਮਕੋ ਜੀ ਭਰ ਕੇ " ਬਾਜ਼ਾਰ ਵਿੱਚ
- "ਕਾਹੇ ਕੋ ਬਿਆਹੀ ਬਦੇਸ" ਉਮਰਾਵ ਜਾਨ (1981), ਸੰਗੀਤ ਖ਼ਯਾਮ
- "ਸਾਡਾ ਚਿੜੀਆਂ ਦਾ ਚੰਬਾ ਵੇ" ਜਗਜੀਤ ਕੌਰ ਅਤੇ ਪਾਮੇਲਾ ਚੋਪੜਾ ਵਿੱਚ ਕਭੀ ਕਭੀ (1976), ਸੰਗੀਤ ਖ਼ਯਾਮ
- "ਚੰਦਾ ਗਾਏ ਰਾਗਨੀ" ਦਿਲ-ਏ-ਨਦਾਨ ਵਿੱਚ
- "ਪਹਲੇ ਤੋ ਆਂਖ ਮਿਲਾਨਾ" ਸ਼ੋਲਾ ਔਰ ਸ਼ਬਨਮ ਵਿੱਚ ਰਫੀ ਦੇ ਨਾਲ (1961), ਗੀਤ ਕੈਫੀ ਆਜਮੀ, ਸੰਗੀਤ ਖ਼ਯਾਮ
- "ਨੈਨ ਮਿਲਾਕੇ ਪ੍ਯਾਰ ਜਤਾ ਕੇ ਆਗ ਲਗਾ ਦੀ" (ਰਫੀ ਦੇ ਨਾਲ) ਮੇਰਾ ਭਾਈ ਮੇਰਾ ਦੁਸ਼ਮਨ ਵਿੱਚ (1967), ਸੰਗੀਤ ਖ਼ਯਾਮ
Remove ads
ਨਿੱਜੀ ਜ਼ਿੰਦਗੀ
ਜਗਜੀਤ ਕੌਰ ਇੱਕ ਅਮੀਰ ਪੰਜਾਬੀ ਜ਼ਿਮੀਦਾਰ ਪਰਿਵਾਰ ਨਾਲ ਸਬੰਧਤ ਹੈ। ਉਸ ਨੇ ਪ੍ਰਤਿਭਾਵਾਨ ਉਭਰ ਰਹੇ ਸੰਗੀਤਕਾਰ ਖਯਾਮ ਨਾਲ ਧਾਰਮਿਕ ਮੱਤਭੇਦਾਂ ਨੂੰ ਭੁੱਲ ਕੇ ਵਿਆਹ ਕਰਨ ਦਾ ਫੈਸਲਾ ਕੀਤਾ। ਉਹਨਾਂ ਦਾ ਇੱਕ ਪੁੱਤਰ, ਐਕਟਰ ਪ੍ਰਦੀਪ ਖਯਾਮ ਸੀ,[7] ਜਿਸਦੀ 2012 ਵਿੱਚ ਮੌਤ ਹੋ ਗਈ ਸੀ। ਖਯਾਮ ਜੀ ਨੇ ਆਪਣੀ ਪਤਨੀ ਅਤੇ ਬੇਟੇ ਦੇ ਨਾਮ ਉੱਤੇ ਟਰੱਸਟ ਸ਼ੁਰੂ ਕਰ ਦਿੱਤਾ ਹੈ ਤਾਂਕਿ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਦੀ ਮਦਦ ਕੀਤੀ ਜਾ ਸਕੇ। [8]
ਹਵਾਲੇ
Wikiwand - on
Seamless Wikipedia browsing. On steroids.
Remove ads