ਜਲ੍ਹਿਆਂਵਾਲਾ ਬਾਗ ਹੱਤਿਆਕਾਂਡ

From Wikipedia, the free encyclopedia

ਜਲ੍ਹਿਆਂਵਾਲਾ ਬਾਗ ਹੱਤਿਆਕਾਂਡmap
Remove ads

ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਜਿਸ ਨੂੰ ਅੰਮ੍ਰਿਤਸਰ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ, 13 ਅਪ੍ਰੈਲ 1919 ਨੂੰ ਵਾਪਰਿਆ ਸੀ। ਰੌਲਟ ਐਕਟ ਦਾ ਵਿਰੋਧ ਕਰਨ ਲਈ, ਸਾਲਾਨਾ ਵਿਸਾਖੀ ਮੇਲੇ ਦੌਰਾਨ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ ਦੇ ਵਿਰੋਧ ਵਿਚ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਵੱਡੀ, ਸ਼ਾਂਤਮਈ ਭੀੜ ਇਕੱਠੀ ਹੋਈ ਸੀ। ਸੁਤੰਤਰਤਾ ਪੱਖੀ ਕਾਰਕੁਨਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫਤਾਰੀ। ਜਨਤਕ ਇਕੱਠ ਦੇ ਜਵਾਬ ਵਿੱਚ, ਅਸਥਾਈ ਬ੍ਰਿਗੇਡੀਅਰ ਜਨਰਲ ਆਰ.ਈ.ਐਚ. ਡਾਇਰ ਨੇ, ਬ੍ਰਿਟਿਸ਼ ਭਾਰਤੀ ਫੌਜ ਦੀ ਆਪਣੀ ਗੋਰਖਾ ਅਤੇ ਸਿੱਖ ਇਨਫੈਂਟਰੀ ਰੈਜੀਮੈਂਟਾਂ ਨਾਲ ਲੋਕਾਂ ਨੂੰ ਘੇਰ ਲਿਆ।[7] ਜਲ੍ਹਿਆਂਵਾਲਾ ਬਾਗ ਤੋਂ ਸਿਰਫ਼ ਇੱਕ ਪਾਸੇ ਹੀ ਬਾਹਰ ਨਿਕਲਿਆ ਜਾ ਸਕਦਾ ਸੀ, ਕਿਉਂਕਿ ਇਸਦੇ ਬਾਕੀ ਤਿੰਨ ਪਾਸੇ ਇਮਾਰਤਾਂ ਨਾਲ ਘਿਰੇ ਹੋਏ ਸਨ। ਆਪਣੀਆਂ ਫੌਜਾਂ ਦੇ ਨਾਲ ਬਾਹਰ ਨਿਕਲਣ ਨੂੰ ਰੋਕਣ ਤੋਂ ਬਾਅਦ, ਉਸਨੇ ਉਨ੍ਹਾਂ ਨੂੰ ਭੀੜ 'ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਜਦੋਂ ਪ੍ਰਦਰਸ਼ਨਕਾਰੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਵੀ ਗੋਲੀਬਾਰੀ ਜਾਰੀ ਰੱਖੀ। ਫੌਜੀ ਉਦੋਂ ਤੱਕ ਗੋਲੀਬਾਰੀ ਕਰਦੇ ਰਹੇ ਜਦੋਂ ਤੱਕ ਉਨ੍ਹਾਂ ਦਾ ਗੋਲਾ-ਬਾਰੂਦ ਖਤਮ ਨਹੀਂ ਹੋ ਜਾਂਦਾ।[8] ਮਰਨ ਵਾਲਿਆਂ ਦਾ ਅੰਦਾਜ਼ਾ 379 ਤੋਂ 1,500 ਜਾਂ ਇਸ ਤੋਂ ਵੱਧ ਲੋਕਾਂ ਤੱਕ ਹੈ ਅਤੇ 1,200 ਤੋਂ ਵੱਧ ਹੋਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ 192 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।[1][9][10] ਬ੍ਰਿਟੇਨ ਨੇ ਕਤਲੇਆਮ ਲਈ ਕਦੇ ਰਸਮੀ ਤੌਰ 'ਤੇ ਮੁਆਫੀ ਨਹੀਂ ਮੰਗੀ ਪਰ 2019 ਵਿੱਚ "ਡੂੰਘੇ ਅਫਸੋਸ" ਦਾ ਪ੍ਰਗਟਾਵਾ ਕੀਤਾ।

ਵਿਸ਼ੇਸ਼ ਤੱਥ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਟਿਕਾਣਾ ...
Remove ads

ਇਸ ਕਤਲੇਆਮ ਨੇ ਸਾਮਰਾਜੀ ਬ੍ਰਿਟਿਸ਼ ਫੌਜ ਦੁਆਰਾ ਆਪਣੀ ਭੂਮਿਕਾ ਦਾ ਪੁਨਰ-ਮੁਲਾਂਕਣ ਕੀਤਾ ਜਦੋਂ ਨਾਗਰਿਕਾਂ ਨਾਲ "ਜਦੋਂ ਵੀ ਸੰਭਵ ਹੋਵੇ ਘੱਟੋ-ਘੱਟ ਤਾਕਤ" ਦਾ ਸਾਹਮਣਾ ਕੀਤਾ ਗਿਆ, ਹਾਲਾਂਕਿ ਬ੍ਰਿਟਿਸ਼ ਫੌਜ ਇੱਕ ਸੰਗਠਨ ਵਜੋਂ ਕਤਲੇਆਮ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਸੀ, ਬ੍ਰਿਟਿਸ਼ ਭਾਰਤੀ ਫੌਜ ਇੱਕ ਵੱਖਰੀ ਸੰਸਥਾ ਸੀ। ਬਾਅਦ ਵਿੱਚ ਕੀਨੀਆ ਕਲੋਨੀ ਵਿੱਚ ਮਾਊ ਮਾਊ ਬਗਾਵਤ ਦੌਰਾਨ ਬ੍ਰਿਟਿਸ਼ ਫੌਜੀ ਕਾਰਵਾਈਆਂ ਨੇ ਇਤਿਹਾਸਕਾਰ ਹਿਊ ਬੇਨੇਟ ਨੂੰ ਟਿੱਪਣੀ ਕਰਨ ਲਈ ਪ੍ਰੇਰਿਤ ਕੀਤਾ ਕਿ ਨਵੀਂ ਨੀਤੀ ਨੂੰ ਕਈ ਵਾਰ ਇੱਕ ਪਾਸੇ ਰੱਖਿਆ ਜਾ ਸਕਦਾ ਹੈ।[11] ਫੌਜ ਨੂੰ ਦੁਬਾਰਾ ਸਿਖਲਾਈ ਦਿੱਤੀ ਗਈ ਸੀ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਘੱਟ ਹਿੰਸਕ ਰਣਨੀਤੀਆਂ ਵਿਕਸਿਤ ਕੀਤੀਆਂ ਗਈਆਂ ਸਨ।[12] ਆਮ ਬੇਰਹਿਮੀ ਦੇ ਪੱਧਰ, ਅਤੇ ਕਿਸੇ ਜਵਾਬਦੇਹੀ ਦੀ ਘਾਟ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਯੂਨਾਈਟਿਡ ਕਿੰਗਡਮ ਦੇ ਇਰਾਦਿਆਂ ਵਿੱਚ ਆਮ ਭਾਰਤੀ ਜਨਤਾ ਦੇ ਵਿਸ਼ਵਾਸ ਨੂੰ ਭਾਰੀ ਨੁਕਸਾਨ ਹੋਇਆ।[13][14] ਇਸ ਹਮਲੇ ਦੀ ਸੈਕਰੇਟਰੀ ਆਫ ਸਟੇਟ ਫਾਰ ਵਾਰ, ਵਿੰਸਟਨ ਚਰਚਿਲ ਦੁਆਰਾ ਨਿੰਦਾ ਕੀਤੀ ਗਈ ਸੀ, "ਅਣਕਥਨੀ ਤੌਰ 'ਤੇ ਭਿਆਨਕ" ਵਜੋਂ, ਅਤੇ 8 ਜੁਲਾਈ 1920 ਨੂੰ ਯੂਕੇ ਦੇ ਹਾਊਸ ਆਫ ਕਾਮਨਜ਼ ਦੀ ਬਹਿਸ ਵਿੱਚ ਸੰਸਦ ਦੇ ਮੈਂਬਰਾਂ ਨੇ ਡਾਇਰ ਦੇ ਵਿਰੁੱਧ 247 ਤੋਂ 37 ਵੋਟਾਂ ਪਾਈਆਂ। ਬੇਅਸਰ ਜਾਂਚ, ਡਾਇਰ ਲਈ ਸ਼ੁਰੂਆਤੀ ਪ੍ਰਸ਼ੰਸਾ ਦੇ ਨਾਲ, ਨੇ ਭਾਰਤੀ ਜਨਤਾ ਵਿੱਚ ਬ੍ਰਿਟਿਸ਼ ਦੇ ਖਿਲਾਫ ਬਹੁਤ ਵਿਆਪਕ ਗੁੱਸੇ ਨੂੰ ਵਧਾਇਆ, ਜਿਸ ਨਾਲ 1920-22 ਦੀ ਨਾਮਿਲਵਰਤਨ ਅੰਦੋਲਨ ਸ਼ੁਰੂ ਹੋ ਗਈ।[15] ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਮੰਨਦੇ ਹਨ।[16][17]

Remove ads

ਪਿਛੋਕੜ

ਪੰਜਾਬ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ ਹੈ। 1857 ਵਿੱਚ ਹੋਈਆਂ ਨੀਲੀ ਬਾਰ ਤੇ ਹੋਰ ਬਗ਼ਾਵਤਾਂ ਤੋਂ ਬਾਅਦ ‘ਕੂਕਾ ਲਹਿਰ’ ਤੇ ‘ਪਗੜੀ ਸੰਭਾਲ ਜੱਟਾ ਲਹਿਰ’ ਆਜ਼ਾਦੀ ਦੇ ਸੰਘਰਸ਼ ਦੇ ਸੁਨਹਿਰੀ ਪੰਨਿਆਂ ਵਜੋਂ ਦਰਜ ਹਨ। ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਗ਼ਦਰ ਪਾਰਟੀ ਨੇ ਪੰਜਾਬੀਆਂ ਅੰਦਰ ਆਜ਼ਾਦੀ ਦੀ ਤਾਂਘ ਨੂੰ ਹੋਰ ਤੀਬਰ ਕੀਤਾ। ਅਜਿਹੀਆਂ ਸਰਗਰਮੀਆਂ ’ਤੇ ਕਾਬੂ ਪਾਉਣ ਲਈ ਅੰਗਰੇਜ਼ ਸਰਕਾਰ ਨੇ ‘ਡਿਫੈਂਸ ਆਫ਼ ਇੰਡੀਆ ਐਕਟ, 1915’ ਤੇ 1919 ਵਿੱਚ ਇਹੋ ਜਿਹਾ ਇੱਕ ਹੋਰ ਕਾਨੂੰਨ ‘ਰੌਲਟ ਐਕਟ’ ਬਣਾਇਆ। ਹਿੰਦੋਸਤਾਨ ਵਿੱਚ ਇਸ ਵਿਰੁੱਧ ਅੰਦੋਲਨ ਹੋਇਆ ਤੇ ਆਜ਼ਾਦੀ ਸੰਗਰਾਮ ਨੇ ਨਵੀਂ ਨੁਹਾਰ ਲੈਣੀ ਸ਼ੁਰੂ ਕਰ ਦਿੱਤੀ। ਮਹਾਤਮਾ ਗਾਂਧੀ ਨੇ ਹੜਤਾਲ ਤੇ ਸੱਤਿਆਗ੍ਰਹਿ ਕਰਨ ਦਾ ਸੱਦਾ ਦਿੱਤਾ। ਪੰਜਾਬ ਵਿੱਚ ਵਿਦਰੋਹ ਭੜਕ ਉੱਠਿਆ ਅਤੇ ਇਸ ਦਾ ਸਿਖ਼ਰ 13 ਅਪਰੈਲ, 1919 ਨੂੰ ਜੱਲ੍ਹਿਆਂਵਾਲਾ ਬਾਗ ਵਿੱਚ ਹੋਇਆ ਖ਼ੂਨੀ ਸਾਕਾ ਸੀ।13 ਅਪਰੈਲ 1919 ਨੂੰ ਜਨਰਲ ਰੇਜੀਨਲਡ ਡਾਇਰ ਨੇ ਅੰਮ੍ਰਿਤਸਰ ਵਿਖੇ ਜਲ੍ਹਿਆਂਵਾਲਾ ਬਾਗ਼ ਵਿੱਚ ਕੀਤੇ ਜਾ ਰਹੇ ਸ਼ਾਂਤਮਈ ਜਲਸੇ ’ਤੇ ਗੋਲੀ ਚਲਾ ਕੇ ਅਣਮਨੁੱਖੀ ਕਤਲੇਆਮ ਕੀਤਾ ਸੀ। ਇਹ ਇਕੱਠ ਸਿਰਫ਼ ਲੋਕਾਂ ਦੇ ਹਰਮਨ ਪਿਆਰੇ ਨੇਤਾਵਾਂ ਡਾ. ਸੈਫ਼-ਉਦ-ਦੀਨ ਕਿਚਲੂ ਅਤੇ ਡਾ. ਸੱਤਪਾਲ ਦੀ ਰਿਹਾਈ ਲਈ ਹੀ ਨਹੀਂ ਕੀਤਾ ਗਿਆ ਸੀ ਸਗੋਂ ਸਾਂਝੇ ਤੌਰ ’ਤੇ ਲੋਕਾਂ ਦੀਆਂ ਰੌਲਟ ਐਕਟ ਅਤੇ ਬ੍ਰਿਟਿਸ਼ ਸਾਮਰਾਜਵਾਦ ਦੇ ਵਿਰੋਧ ਵਿੱਚ ਉੱਠਦੀਆਂ ਅਵਾਜ਼ਾਂ ਦਾ ਸਿਖਰ ਵੀ ਸੀ। ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਖ਼ਾਸਕਰ ਅੰਮ੍ਰਿਤਸਰ ਵਿੱਚ ਰੌਲਟ ਐਕਟ ਦੇ ਵਿਰੋਧ ’ਚ ਹੋਈਆਂ ਮੀਟਿੰਗਾਂ ਅਤੇ ਜਲਸਿਆਂ ਵਿੱਚ ਹਰ ਵਰਗ ਦੇ ਲੋਕਾਂ ਨੇ ਹਰ ਤਰ੍ਹਾਂ ਦੇ ਧਾਰਮਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ’ਤੇ ਹਿੱਸਾ ਲਿਆ ਅਤੇ ਨਾਲ ਹੀ ਇਨ੍ਹਾਂ ਦੀ ਧਾਰ ਸਾਮਰਾਜਵਾਦੀ ਰਾਜ ਦੇ ਵਿਰੁੱਧ ਸੇਧਤ ਸੀ।[18] 15 ਅਪਰੈਲ ਤੋਂ ਮਾਰਸ਼ਲ ਲਾਅ ਲਗਾ ਦਿੱਤਾ ਗਿਆ।[19]

Remove ads

ਘਟਨਾਵਾਂ

Thumb
ਗੋਲੀਆਂ ਦੇ ਨਿਸ਼ਾਨ

13 ਅਪ੍ਰੈਲ 1919 ਐਤਵਾਰ ਦੇ ਦਿਨ ਅੰਮ੍ਰਿਤਸਰ ਦੇ ਨਾਗਰਿਕ ਸ਼ਾਮ ਦੇ ੪ ਵਜੇ ਆਪਣੇ ਨੇਤਾਵਾਂ ਡਾਕਟਰ ਸੈਫੁੱਦੀਨ ਕਿਚਲੂ ਅਤੇ ਡਾਕਟਰ ਸਤਿਆਪਾਲ ਦੀ ਗਿਰਫਤਾਰੀ ਦੇ ਵਿਰੋਧ ਲਈ ਜਲ੍ਹਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ। ਜਨਰਲ ਡਾਇਰ ਨੇ ਕਿਸੇ ਵੱਡੀ ਬਗਾਵਤ ਨੂੰ ਭਾਂਪਦਿਆਂ ਨੇ ਸਭਾ ਜਲਸਿਆਂ ਉੱਤੇ ਤਿੰਨ ਦਿਨ ਪਹਿਲਾਂ ਰੋਕ ਲਗਾ ਦਿੱਤਾ ਸੀ। ਇਹ ਬਾਗ ਦੋ ਸੌ ਗਜ ਲੰਮਾ ਅਤੇ ਇੱਕ ਸੌ ਗਜ ਚੌੜਾ ਸੀ। ਉਸਦੇ ਚਾਰੇ ਪਾਸੇ ਦੀਵਾਰ ਸੀ ਅਤੇ ਦੀਵਾਰ ਦੇ ਨਾਲ ਹੀ ਘਰ ਸਨ। ਬਾਹਰ ਨਿਕਲਣ ਲਈ ਇੱਕ ਛੋਟਾ ਜਿਹਾ ਤੰਗ ਰਸਤਾ ਸੀ। ਸਾਰਾ ਬਾਗ ਖਚਾ ਖਚ ਭਰਿਆ ਹੋਇਆ ਸੀ। ਇਸ ਸਮੇਂ ਜਨਰਲ ਡਾਇਰ ਨੇ 50 ਗੋਰਖਾ ਸੈਨਿਕਾਂ ਨੂੰ ਲੈ ਕੇ ਜਲ੍ਹਿਆਂਵਾਲਾ ਬਾਗ਼ ਨੂੰ ਘੇਰ ਲਿਆ ਅਤੇ ਮਸ਼ੀਨਗੰਨਾਂ ਨਾਲ ਅੰਧਾਧੁੰਦ ਗੋਲੀਬਾਰੀ ਕਰ ਦਿੱਤੀ। ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ। ਉਦੋਂ ਬੰਦ ਹੋਈ ਜਦੋਂ ਬਾਰੂਦ ਮੁੱਕ ਗਿਆ। ਡਾਇਰ ਅਨੁਸਾਰ 1,650 ਗੋਲੀਆਂ ਚਲੀਆਂ ਗਈਆਂ। ਇਹ ਗਿਣਤੀ ਸੈਨਿਕਾਂ ਦੇ ਘਟਨਾ ਸਥਾਨ ਤੋਂ ਚੁਗੇ ਖੋਖਿਆਂ ਉੱਤੇ ਅਧਾਰਿਤ ਲੱਗਦੀ ਹੈ।[20] ਸਰਕਾਰੀ ਸਰੋਤਾਂ ਅਨੁਸਾਰ 379 ਲਾਸਾਂ[20] ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ। ਭਾਰਤੀ ਰਾਸ਼ਟਰੀ ਕਾਂਗਰਸ ਅਨੁਸਾਰ ਪੀੜਤਾਂ ਦੀ ਗਿਣਤੀ 1,500 ਤੋਂ ਵਧ ਅਤੇ ਮਰਨ ਵਾਲੇ ਲੱਗਪਗ 1,000 ਸਨ।[21][22]

ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਪਾਰਕ ਵਿੱਚ ਮੌਜੂਦ ਖੂਹ ਵਿੱਚ ਛਲਾਂਗ ਲਗਾ ਦਿੱਤੀ। ਬਾਗ ਵਿੱਚ ਲੱਗੀ ਫੱਟੀ ਉੱਤੇ ਲਿਖਿਆ ਹੈ ਕਿ 120 ਲਾਸਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲਿਆਂ। ਜਦੋਂ ਕਿ ਪੰਡਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ 1300 ਲੋਕ ਮਾਰੇ ਗਏ। ਸਵਾਮੀ ਸ਼ਰਧਾਨੰਦ ਦੇ ਅਨੁਸਾਰ ਮਰਨੇ ਵਾਲਿਆਂ ਦੀ ਗਿਣਤੀ 1500 ਤੋਂ ਜਿਆਦਾ ਸੀ[23] ਜਦੋਂ ਕਿ ਅੰਮ੍ਰਿਤਸਰ ਦੇ ਤਤਕਾਲੀਨ ਸਿਵਲ ਸਰਜਨ ਡਾਕਟਰ ਸਮਿਥ ਦੇ ਅਨੁਸਾਰ ਮਰਨੇ ਵਾਲੀਆਂ ਦੀ ਗਿਣਤੀ 1800 ਤੋਂ ਜਿਆਦਾ ਸੀ।[24] ਇਸ ਹੱਤਿਆਕਾਂਡ ਦੇ ਵਿਰੋਧ ਵਿੱਚ ਰਬਿੰਦਰਨਾਥ ਟੈਗੋਰ ਨੇ ਸਰ ਦੀ ਉਪਾਧੀ ਮੋੜ ਦਿੱਤੀ ਅਤੇ ਉਧਮ ਸਿੰਘ ਨੇ ਲੰਦਨ ਜਾ ਕੇ ਪਿਸਟਲ ਦੀ ਗੋਲੀ ਵਲੋਂ ਜਨਰਲ ਡਾਇਰ ਨੂੰ ਭੁੰਨ ਦਿੱਤਾ ਅਤੇ ਇਸ ਹੱਤਿਆ ਕਾਂਡ ਦਾ ਬਦਲਾ ਲਿਆ।ਇਹ ਘਟਨਾ ਅੰਗਰੇਜ਼ੀ ਰਾਜ ਵਲੋਂ ਭਾਰਤੀ ਅਵਾਮ ਅੰਦਰ ਦਹਿਸ਼ਤ ਬਿਠਾਉਣ ਦੀ ਸੋਚੀ ਵਿਚਾਰੀ ਕਾਰਵਾਈ ਸੀ[25]।ਇਨ੍ਹਾਂ ਦਿਨਾਂ ਦੀ ਸੱਚਾਈ ਜਾਣਨ ਵਾਸਤੇ ਪੰਡਤ ਮਦਨ ਮੋਹਨ ਮਾਲਵੀਆ, ਪੰਡਤ ਮੋਤੀ ਲਾਲ ਨਹਿਰੂ ਅਤੇ ਪਾਦਰੀ ਸੀ. ਐੱਫ. ਐਂਡਰਿਊਜ਼ ਨੇ ਅੰਮ੍ਰਿਤਸਰ ਅਤੇ ਲਾਹੌਰ ਦਾ ਦੌਰਾ ਕੀਤਾ।[26]

Remove ads

ਘਟਨਾਵਾਂ ਦਾ ਮਿਤੀ ਵਾਰ ਵੇਰਵਾ

18 ਜਨਵਰੀ 1919: ਰੌਲਟ ਬਿਲ ਹਿੰਦੁਸਤਾਨ ਸਰਕਾਰ ਦੇ ਗਜ਼ਟ ਵਿੱਚ ਪ੍ਰਕਾਸ਼ਿਤ

6 ਫਰਵਰੀ 1919: ਰੌਲਟ ਬਿਲ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਿੱਚ ਪੇਸ਼

24 ਫਰਵਰੀ 1919: ਸਰਕਾਰ ਨੂੰ ਰੌਲਟ ਕਾਨੂੰਨ ਬਣਾਉਣ ਲਈ ਬਜ਼ਿਦ ਵੇਖ ਕੇ ਗਾਂਧੀ ਜੀ ਵੱਲੋਂ ਸੱਤਿਆਗ੍ਰਹਿ ਸਭਾ ਦੀ ਸਥਾਪਨਾ

1 ਮਾਰਚ 1919: ਗਾਂਧੀ ਜੀ ਵੱਲੋਂ ਸਤਿਆਗ੍ਰਹਿ ਦਾ ਐਲਾਨ

21 ਮਾਰਚ 1919: “ਅਨਾਰਕੀਕਲ ਐਂਡ ਰੈਵੋਲਿਊਸ਼ਨਰੀ ਕਰਾਈਮਜ਼ ਐਕਟ” ਭਾਵ ਰੌਲਟ ਐਕਟ ਕੌਂਸਲ ਵਿੱਚ ਪਾਸ

23 ਮਾਰਚ 1919: ਗਾਂਧੀ ਜੀ ਵੱਲੋਂ ਸਤਿਆਗ੍ਰਹੀਆਂ ਲਈ ਹਦਾਇਤਾਂ ਜਾਰੀ; 30 ਮਾਰਚ ਨੂੰ ਹੜਤਾਲ ਕਰਨ ਦਾ ਸੱਦਾ

30 ਮਾਰਚ 1919: ਗਾਂਧੀ ਜੀ ਵੱਲੋਂ ਹੜਤਾਲ ਦੀ ਮਿਤੀ 6 ਅਪ੍ਰੈਲ ਕਰ ਦੇਣ ਦੇ ਬਾਵਜੂਦ ਦਿੱਲੀ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹੜਤਾਲ ਹੋਈ; ਦਿੱਲੀ ਵਿੱਚ ਪੁਲੀਸ ਵੱਲੋਂ ਗੋਲੀ ਚਲਾਏ ਜਾਣ ਕਾਰਨ 8 ਮੌਤਾਂ ਹੋਈਆਂ

6 ਅਪ੍ਰੈਲ 1919: ਪੰਜਾਬ ਭਰ ਵਿੱਚ ਜ਼ੋਰਦਾਰ ਹੜਤਾਲ ਪਰ ਸਥਿਤੀ ਸ਼ਾਂਤੀਪੁਰਨ ਰਹੀ।ਅੰਮ੍ਰਿਤਸਰ ਸ਼ਹਿਰ ਵਿੱਚ ਮੁਕੰਮਲ ਹੜਤਾਲ ਹੋਈ। ਘੰਟਾ ਘਰ ਉੱਤੇ ਹੱਥ ਲਿਖਤ ਇਸ਼ਤਿਹਾਰ ਚਿਪਕਿਆ ਮਿਲਿਆ ਜਿਸ ਦੀ ਸੁਰਖ਼ੀ ਸੀ, ‘‘ਮਰੋ ਜਾਂ ਮਾਰੋ’’। ਇਸ ਵਿੱਚ ਲਿਖਿਆ ਹੋਇਆ ਸੀ, ‘‘ਜਿੰਨਾ ਚਿਰ ਰੌਲਟ ਐਕਟ ਦਾ ਨਾਮ ਨਿਸ਼ਾਨ ਨਹੀਂ ਮਿਟ ਜਾਂਦਾ ਹਿੰਦੂ ਅਤੇ ਮੁਸਲਮਾਨ ਚੈਨ ਨਾਲ ਨਾ ਬੈਠਣ। ਮਰਨ ਜਾਂ ਮਾਰਨ ਲਈ ਤਿਆਰ ਹੋ ਜਾਓ। ਇਹ ਤਾਂ ਕੁਝ ਵੀ ਨਹੀਂ, ਉਨ੍ਹਾਂ (ਅੰਗਰੇਜ਼ਾਂ) ਨੂੰ ਸੈਂਕੜੇ ਹੀ ਅਜਿਹੇ ਕਾਨੂੰਨ ਵਾਪਸ ਲੈਣੇ ਪੈਣਗੇ।’’ ਸ਼ਾਮ ਵੇਲੇ ਜਨਾਬ ਬਦਰ ਇਸਲਾਮ ਅਲੀ ਖਾਂ ਦੀ ਪ੍ਰਧਾਨਗੀ ਹੇਠ ਹੋਈ ਵੱਡੀ ਇਕੱਤਰਤਾ ਵਿੱਚ ਤਿੰਨ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਡਾਕਟਰ ਸੱਤਿਆਪਾਲ ਤੇ ਡਾਕਟਰ ਕਿਚਲੂ ਉੱਤੇ ਲਾਈ ਪਾਬੰਦੀ ਨੂੰ ਵਾਪਸ ਲੈਣ ਲਈ ਕਿਹਾ ਗਿਆ ਅਤੇ ਦੂਜੇ ਮਤੇ ਵਿੱਚ ਰੌਲਟ ਐਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇੱਕ ਹੋਰ ਮਤੇ ਰਾਹੀਂ ਬਰਤਾਨਵੀ ਸ਼ਹਿਨਸ਼ਾਹ ਨੂੰ ਬੇਨਤੀ ਕੀਤੀ ਗਈ ਕਿ ਰੌਲਟ ਐਕਟ ਨੂੰ ਅੰਤਿਮ ਮਨਜ਼ੂਰੀ ਨਾ ਦਿੱਤੀ ਜਾਵੇ।[27]

9 ਅਪ੍ਰੈਲ 1919: ਅੰਮ੍ਰਿਤਸਰ ਵਿੱਚ ਹਿੰਦੂਆਂ ਮੁਸਲਮਾਨਾਂ ਨੇ ਰਾਮ ਨੌਮੀ ਦਾ ਤਿਉਹਾਰ ਮਿਲ ਕੇ ਮਨਾਇਆ;ਇਸ ਦੁਵੱਲੀ ਸਾਂਝ ਨੇ 9 ਅਪਰੈਲ ਦੇ ਦਿਨ ਮਨਾਏ ਗਏ ਰਾਮ ਨੌਮੀ ਦੇ ਤਿਉਹਾਰ ਨੂੰ ਨਵਾਂ ਹੀ ਰੰਗ ਦੇ ਦਿੱਤਾ। ਪਰੰਪਰਾ ਅਨੁਸਾਰ ਹਿੰਦੂ ਲੋਕ ਸਦੀਆਂ ਤੋਂ ਇਹ ਤਿਉਹਾਰ ਮਨਾਉਂਦੇ ਆ ਰਹੇ ਸਨ, ਪਰ 1919 ਦੀ ਰਾਮ ਨੌਮੀ ਇਸ ਗੱਲੋਂ ਨਿਵੇਕਲੀ ਸੀ ਕਿ ਰਾਮ ਨੌਮੀ ਦੇ ਜਲੂਸ ਵਿੱਚ ਮੁਸਲਮਾਨਾਂ ਨੇ ਵੀ ਵਧ ਚੜ੍ਹ ਕੇ ਭਾਗ ਲਿਆ। ਬਟਾਲੇ ਵਿੱਚ ਜਲੂਸ ਵਿੱਚ ਭਾਗ ਲੈਣ ਵਾਲੇ ਲੋਕਾਂ ਦੇ ਪਹਿਨੇ ਕੱਪੜਿਆਂ ਉੱਤੇ ‘ਰਾਮ’ ਅਤੇ ‘ਓਮ’ ਦੇ ਨਾਲ ਨਾਲ ‘ਅੱਲਾਹ’ ਲਿਖਿਆ ਵੀ ਦੇਖਿਆ ਗਿਆ। ਪਾਣੀਪਤ, ਜਲੰਧਰ ਅਤੇ ਲਾਹੌਰ ਵਿੱਚ ਵੀ ਦੋਵਾਂ ਫ਼ਿਰਕਿਆਂ ਨੇ ਰਲ ਕੇ ਇਹ ਤਿਉਹਾਰ ਮਨਾਇਆ।[28] ਪੰਜਾਬ ਸਰਕਾਰ ਵੱਲੋਂ ਡਾ. ਕਿਚਲੂ ਅਤੇ ਡਾ. ਸਤਿਆਪਾਲ ਨੂੰ ਪੰਜਾਬ ਬਦਰ ਕਰਨ ਦਾ ਫੈਸਲਾ।

10 ਅਪ੍ਰੈਲ 1919: ਉਕਤ ਫੈਸਲੇ ਨੂੰ ਲਾਗੂ ਕਰਦਿਆਂ ਡਿਪਟੀ ਕਮਸ਼ਿਨਰ ਅੰਮ੍ਰਿਤਸਰ ਨੇ ਦੋਵਾਂ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਧਰਮਸਾਲਾ ਨੂੰ ਰਵਾਨਾ ਕੀਤਾ, ਡਿਪਟੀ ਕਮਿਸ਼ਨਰ ਤੋਂ ਆਪਣੇ ਆਗੂਆਂ ਦਾ ਥਹੁ ਪਤਾ ਕਰਨ ਵਾਸਤੇ ਉਸ ਦੀ ਕੋਠੀ ਵੱਲ ਜਾਣ ਲਈ ਬਜ਼ਿੱਦ ਭੀੜ ਉੱਤੇ ਗੋਲੀ ਚਲਾਏ ਜਾਣ ਕਾਰਨ ਕਈ ਮੌਤਾਂ; ਗੁੱਸਾਈ ਭੀੜ ਨੇ ਕਈ ਅੰਗਰੇਜ਼ ਮਾਰੇ, ਬੈਂਕ ਅਤੇ ਡਾਕਖਾਨੇ ਲੁੱਟੇ ਅਤੇ ਸਰਕਾਰੀ ਇਮਾਰਤਾਂ ਨੂੰ ਅੱਗ ਲਾਈ; ਸਥਿਤੀ ਨੂੰ ਕਾਬੂ ਕਰਨ ਵਾਸਤੇ ਲੈਫਟੀਨੈਂਟ ਗਵਰਨਰ ਵੱਲੋਂ ਭੇਜਿਆ ਮੇਜਰ ਮੈਕਡੋਨਲਡ ਸ਼ਾਮ ਸਮੇਂ ਅੰਮ੍ਰਿਤਸਰ ਪੁੱਜਾ

11 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਨੇ ਰਾਤ 9 ਵਜੇ ਆ ਕੇ ਚਾਰਜ ਸੰਭਾਲਿਆ

12 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਵੱਲੋਂ ਅੰਮ੍ਰਿਤਸਰ ਵਿੱਚ ਸਵੇਰ ਵੇਲੇ ਜਲਸੇ ਜਲੂਸ ਕਰਨ ਦੀ ਮਨਾਹੀ ਕਰਨ ਦਾ ਐਲਾਨ; ਅੰਦੋਲਨਕਾਰੀਆਂ ਨੇ ਅੰਮ੍ਰਿਤਸਰ ਤੋਂ ਬਾਹਰ ਪੰਜਾਬ ਵਿੱਚ ਕਈ ਥਾਵਾਂ ਉੱਤੇ ਰੇਲ ਪਟੜੀਆਂ ਨੁਕਸਾਨੀਆਂ, ਟੈਲੀਫੋਨ ਅਤੇ ਰੇਲ ਦੀਆਂ ਤਾਰਾਂ ਕੱਟੀਆਂ

13 ਅਪ੍ਰੈਲ 1919: ਬ੍ਰਿਗੇਡੀਅਰ ਜਨਰਲ ਡਾਇਰ ਵੱਲੋਂ ਸਵੇਰ ਵੇਲੇ ਅੰਮ੍ਰਿਤਸਰ ਦੇ ਵਾਸੀਆਂ ਉੱਤੇ ਸਖਤ ਪਾਬੰਦੀਆਂ ਲਾਉਣ ਦਾ ਐਲਾਨ; ਪਾਬੰਦੀਆਂ ਖ਼ਿਲਾਫ਼ ਵਿਰੋਧ ਜਤਾਉਣ ਵਾਸਤੇ ਸ਼ਹਿਰੀਆਂ ਵੱਲੋਂ ਸ਼ਾਮ ਵੇਲੇ ਜੱਲਿਆਂ ਵਾਲੇ ਬਾਗ ਵਿੱਚ ਜਲਸਾ ਕਰਨ ਦਾ ਫੈਸਲਾ

4.30: ਜਲਸਾ ਸ਼ੁਰੂ

4.45: ਜਨਰਲ ਡਾਇਰ ਬਾਗ ਵਿੱਚ ਪਹੁੰਚਿਆ ਅਤੇ ਗੋਲੀ ਚਲਾਉਣ ਦਾ ਹੁਕਮ

4.55: ਗੋਲੀਬਾਰੀ ਬੰਦ ਅਤੇ ਜਨਰਲ ਡਾਇਰ ਬਾਗ ਤੋਂ ਰਵਾਨਾ

ਪੰਜਾਬ ਸਰਕਾਰ ਨੇ ਰਾਤ ਸਮੇਂ ਹਿੰਦੁਸਤਾਨ ਸਰਕਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਲਾਹੌਰ ਵਿੱਚ ਮਾਰਸ਼ਲ ਲਾਅ ਲਾਉਣ ਬਾਰੇ ਲਿਖਿਆ

14 ਅਪ੍ਰੈਲ 1919: ਅੰਮ੍ਰਿਤਸਰ ਵਿੱਚ ਹੋਈਆਂ ਮੌਤਾਂ ਦੇ ਪ੍ਰਤੀਕਰਮ ਵਜੋਂ ਕਈ ਸ਼ਹਿਰਾਂ ਵਿੱਚ ਬਦਅਮਨੀ ਪਰ ਗੁੱਜਰਾਂਵਾਲਾ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ; ਹਵਾਈ ਜਹਾਜ਼ ਤੋਂ ਭੀੜ ਉੱਤੇ ਬੰਬ ਸੁੱਟੇ ਗਏ

15 ਅਪ੍ਰੈਲ 1919: ਪੰਜਾਬ ਵੱਲ ਆ ਰਹੇ ਗਾਂਧੀ ਜੀ ਨੂੰ ਪਲਵਲ ਦੇ ਸਟੇਸ਼ਨ ਉੱਤੇ ਰੋਕ ਕੇ ਵਾਪਸ ਬੰਬਈ ਭੇਜਿਆ ਗਿਆ; ਅੰਮ੍ਰਿਤਸਰ ਅਤੇ ਲਾਹੌਰ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਾਗੂ; ਗੁੱਜਰਾਂਵਾਲਾ ਸ਼ਹਿਰ ਵਿੱਚ ਸਵੇਰ ਵੇਲੇ ਫਿਰ ਹਵਾਈ ਜਹਾਜ਼ ਤੋਂ ਭੀੜ ਉੱਤੇ ਬੰਬ ਸੁੱਟੇ ਗਏ, ਕਈ ਸ਼ਹਿਰਾਂ ਵਿੱਚ ਸਰਕਾਰੀ ਇਮਾਰਤਾਂ ਨੂੰ ਸਾੜਨ ਅਤੇ ਰੇਲ ਤਾਰਾਂ ਕੱਟਣ ਦੀਆਂ ਵਾਰਦਾਤਾਂ; ਜ਼ਿਲ੍ਹਾ ਅੰਮ੍ਰਿਤਸਰ ਅਤੇ ਜ਼ਿਲ੍ਹਾ ਲਾਹੌਰ ਵਿੱਚ ਮਾਰਸ਼ਲ ਲਾਅ ਲਾਗੂ

16 ਅਪ੍ਰੈਲ 1919: ਗੁੱਜਰਾਂਵਾਲੇ ਜ਼ਿਲ੍ਹੇ ਵਿੱਚ ਮਾਰਸ਼ਲ ਲਾਅ ਲਾਗੂ

17 ਅਪਰੈਲ, 1919: ਸ਼ਾਮ ਦੇ ਪੌਣੇ ਅੱਠ ਵਜੇ ‘ਦਿ ਟ੍ਰਿਬਿਊਨ’ ਦੇ ਐਡੀਟਰ ਸ੍ਰੀ ਕਾਲੀਨਾਥ ਰੇਅ ਦੀ ਗ੍ਰਿਫ਼ਤਾਰੀ

18 ਅਪ੍ਰੈਲ 1919: ‘ਦਿ ਟਿ੍ਬਿਊਨ’ ਦਾ ਦਫ਼ਤਰ ਸੀਲ; ਇਸੇ ਦਿਨ ਸਵੇਰੇ ਸੱਤ ਵਜੇ ਪੁਲੀਸ ਨੇ ‘ਦਿ ਟ੍ਰਿਬਿਊਨ’ ਦੇ ਟਰਸਟੀ ਲਾਲਾ ਮਨੋਹਰ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ

19 ਅਪ੍ਰੈਲ 1919: ਗੁਜਰਾਤ ਜ਼ਿਲ੍ਹੇ ਵਿੱਚ ਮਾਰਸ਼ਲ ਲਾਅ ਲਾਗੂ

24 ਅਪ੍ਰੈਲ 1919: ਲਾਇਲਪੁਰ ਜ਼ਿਲ੍ਹੇ ਵਿੱਚ ਮਾਰਸ਼ਲ ਲਾਅ ਲਾਗੂ

23 ਮਈ 1919: ਜ਼ਿਲ੍ਹਾ ਲਾਹੌਰ, ਜ਼ਿਲ੍ਹਾ ਗੁਜਰਾਤ, ਅੰਮਿਤਸਰ ਸ਼ਹਿਰ ਅਤੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪੇਂਡੂ ਇਲਾਕਿਆਂ ਵਿਚੋਂ ਮਾਰਸ਼ਲ ਲਾਅ ਹਟਾ ਲਿਆ ਗਿਆ, ਪਰ ਰੇਲ ਪਟੜੀ ਨੂੰ ਇਸ ਛੋਟ ਤੋਂ ਬਾਹਰ ਰੱਖਿਆ ਗਿਆ

28 ਮਈ 1919: ਸਮੁੱਚਾ ਜ਼ਿਲ੍ਹਾ ਲਾਇਲਪੁਰ ਅਤੇ ਜ਼ਿਲ੍ਹਾ ਅੰਮ੍ਰਿਤਸਰ; ਅਤੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਰਹਿੰਦੇ ਖੇਤਰਾਂ; ਅਤੇ ਕਸੂਰ ਮਿਉਂਸਪਲ ਖੇਤਰ ਨੂੰ ਵੀ ਮਾਰਸ਼ਲ ਲਾਅ ਤੋਂ ਮੁਕਤ ਕਰ ਦਿੱਤਾ ਗਿਆ ਪਰ ਇਹ ਰੇਲ ਪਟੜੀ ਉੱਤੇ ਲਾਗੂ ਰਿਹਾ

25 ਅਗਸਤ 1919: ਸਾਰੇ ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ਤੋਂ ਮਾਰਸ਼ਲ ਲਾਅ ਹਟਾਉਣ ਨਾਲ ਪ੍ਰਾਂਤ ਨੂੰ ਇਸ ਕਹਿਰੀ ਕਾਨੂੰਨ ਤੋਂ ਮੁਕਤੀ ਮਿਲੀ।[29]

Remove ads

ਊਧਮ ਸਿੰਘ

ਜਦੋਂ 1919 ਵਿੱਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਸਾਕਾ ਵਰਤਿਆ ਸੀ, ਉਸ ਸਮੇਂ ਸ. ਊਧਮ ਸਿੰਘ ਸਕੂਲ ਵਿੱਚ ਪੜ੍ਹਦਾ ਸੀ। ਉਸ ਨੇ ਖੂਨੀ ਸਾਕੇ ਦਾ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਅਤੇ ਉਸ ਸਮੇਂ ਹੀ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ। 21 ਸਾਲ ਉਹ ਬਦਲਾ ਲੈਣ ਦਾ ਮੁਨਾਸਿਬ ਮੌਕਾ ਭਾਲਦਾ ਰਿਹਾ। ਇਸ ਅਰਸੇ ਦੌਰਾਨ ਹੀ ਜਨਰਲ ਡਾਇਰ 1927 ਵਿੱਚ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਸੀ ਪਰ ਇਸ ਘਟਨਾ ਦਾ ਖਲਨਾਇਕ ਸਰ ਮਾਇਕਲ ਓਡਵਾਇਰ ਅਜੇ ਜਿਉਂਦਾ ਸੀ। ਸ. ਊਧਮ ਸਿੰਘ ਉਸ ਤੋਂ ਬਦਲਾ ਲੈਣ ਦੇ ਮਕਸਦ ਨਾਲ ਸੰਨ ੧੯੩੩: ਵਿੱਚ ਲੰਡਨ ਪਹੁੰਚ ਗਿਆ ਸੀ। ਭਾਰਤ ਤੋਂ 600 ਮੀਲ ਦੂਰ ਥੇਮਸ ਦਰਿਆ ਦੇ ਕੰਢਿਆਂ 'ਤੇ ਦੋਹੀਂ ਪਾਸੀਂ ਵੱਸੇ ਸੰਸਾਰ ਦੇ ਸਭ ਤੋਂ ਵੱਡੇ ਸ਼ਹਿਰ ਲੰਦਨ ਵਿੱਚ 16 ਮਾਰਚ 1940: ਨੂੰ ਇੰਡੀਆ ਹਾਊਸ ਵਿੱਚ ਜਲਸਾ ਹੋ ਰਿਹਾ ਸੀ। ਜਰਮਨੀ ਦੇ ਵਿਰੁੱਧ ਤਕਰੀਰਾਂ ਹੋ ਰਹੀਆਂ ਸਨ ਕਿਉਂਕਿ ਹਿਟਲਰ ਨੇ ਲੰਦਨ 'ਤੇ ਹਮਲਾ ਕਰਕੇ ਬੰਬ-ਬਾਰੀ ਕੀਤੀ ਸੀ। ਇਸ ਵਿੱਚ ਸਰ ਮਾਇਕਲ ਓਡਵਾਇਰ ਵੀ ਆਪਣੇ ਵਿਚਾਰ ਪੇਸ਼ ਕਰਨ ਆਇਆ। ਜਦੋਂ ਉਹ ਸਟੇਜ 'ਤੇ ਆ ਕੇ ਬੋਲਣ ਲੱਗਾ ਤਾਂ ਪੰਜਾਬ ਦੀ ਧਰਤੀ ਦੇ ਵੀਰ ਸਪੂਤ ਸ. ਊਧਮ ਸਿੰਘ ਨੇ ਠਾਹ-ਠਾਹ ਕਰਦੀਆਂ ਤਿੰਨ ਗੋਲੀਆਂ ਉਸ ਦੀ ਛਾਤੀ ਵਿੱਚ ਦਾਗ ਦਿੱਤੀਆਂ ਅਤੇ ਉਸ ਨੇ 21 ਸਾਲ ਬਾਅਦ ਬੇਕਸੂਰੇ ਪੰਜਾਬੀਆਂ ਦੇ ਖੂਨ ਅਤੇ ਬੇਇੱਜਤੀ ਦਾ ਬਦਲਾ ਲੈ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿੱਤੀ। ਮਜ਼ਦੂਰਾਂ ਦੇ ਅਖ਼ਬਾਰ 'ਡੇਲੀ ਵਰਕਰਜ਼' ਨੇ ਸ. ਊਧਮ ਸਿੰਘ ਦੀ ਤਸਵੀਰ ਆਪਣੇ ਅਖ਼ਬਾਰ ਵਿੱਚ ਛਾਪੀ 'ਤੇ ਲਿਖਿਆ ਕਿ ਨਿੱਡਰ ਇਨਕਲਾਬੀ ਹਿੰਦੋਸਤਾਨੀਆਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਦੇ ਖੂਨ ਦਾ ਬਦਲਾ 21 ਸਾਲ ਪਿੱਛੋਂ ਲਿਆ ਗਿਆ। ਮੁਲਜ਼ਮ ਨੇ ਕਿਸੇ ਕਿਸਮ ਦਾ ਬਿਆਨ ਦੇਣੋਂ ਨਾਂਹ ਕਰ ਦਿੱਤੀ, ਉਹ ਅਦਾਲਤ ਵਿੱਚ ਪੂਰਾ ਬਿਆਨ ਦੇਵੇਗਾ, ਪੁਲਿਸ ਹੋਰ ਪੁੱਛ-ਪੜਤਾਲ ਕਰ ਰਹੀ ਹੈ। ਸੰਨ 1940: ਵਿੱਚ ਸ. ਊਧਮ ਸਿੰਘ ਉਰਫ ਰਾਮ ਰਹੀਮ ਸਿੰਘ ਨੂੰ ਸਰ ਮਾਇਕਲ ਓਡਵਾਇਰ ਦੇ ਕਤਲ ਦੇ ਦੋਸ਼ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

Remove ads

ਪ੍ਰਭਾਵ

ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਨਵੇਂ ਬਣਨ ਰਹੇ ਮੁਲਕ ਦੀ ਚੇਤਨਾ ਵਿੱਚ ਆਇਆ ਇੱਕ ਵੱਡਾ ਮੋੜ ਸੀ।[30]

ਹੱਤਿਆਕਾਂਡ ਦੇ ਸੌ ਸਾਲ

ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਨੇ ਕਿਹਾ, ਇਹ ਦੁਖਾਂਤ, ਜੋ ਸੌ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਵਿਖੇ ਵਾਪਰਿਆ, ਬਰਤਾਨੀਆ ਦੇ ਪਿਛੋਕੜ ਉੱਤੇ ਇੱਕ ‘ਸ਼ਰਮਨਾਕ ਧੱਬਾ’ ਹੈ। ਜੋ ਉਦੋਂ ਵਾਪਰਿਆ, ਸਾਨੂੰ ਉੱਤੇ ਧੁਰ ਅੰਦਰੋਂ ਅਫ਼ਸੋਸ ਹੈ।[31]

ਹਵਾਲੇ

Loading content...

ਹੋਰ ਪੜ੍ਹੋ

Loading content...

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads