ਜਸਟਿਨ ਟਰੂਡੋ
From Wikipedia, the free encyclopedia
Remove ads
ਜਸਟਿਨ ਪਾਇਰੀ ਜੇਮਸ ਟਰੂਡੋ ਇੱਕ ਕੈਨੇਡੀਅਨ ਸਿਆਸਤਦਾਨ ਹੈ ਜੋ ਕਿ ਕੈਨੇਡਾ ਦਾ 23ਵਾਂ ਅਤੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਨੇਤਾ ਹੈ। ਕੈਨੇਡਾ ਦੇ ਇਤਿਹਾਸ ਵਿੱਚ ਉਹ ਜੋ ਕਲਾਰਕ ਤੋਂ ਬਾਅਦ ਦੂਜਾ ਯੁਵਾ ਪ੍ਰਧਾਨ ਮੰਤਰੀ ਹੈ ਅਤੇ ਕੈਨੇਡਾ ਦੇ 15ਵਾਂ ਪ੍ਰਧਾਨ ਮੰਤਰੀ ਪਾਇਰੀ ਟਰੂਡੋ ਦਾ ਪੁੱਤਰ ਹੈ।
Remove ads
ਟਰੂਡੋ ਦਾ ਜਨਮ ਓਟਾਵਾ 'ਚ ਹੋਇਆ ਅਤੇ ਉਸਨੇ ਜੀਨ-ਡੀ-ਬ੍ਰੀਬੀਅਫ ਕਾੱਲਜ ਤੋਂ ਸਿੱਖਿਆ ਹਾਸਿਲ ਕੀਤੀ। ਉਸਨੇ 1994 ਵਿੱਚ ਮੈਕਗਿੱਲ ਵਿਸ਼ਵਵਿਦਿਆਲੇ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ.ਏ ਪਾਸ ਕੀਤੀ ਅਤੇ 1998 ਵਿੱਚ ਬ੍ਰਿਟਿਸ਼ ਕੋਲੰਬੀਆ ਵਿਸ਼ਵਵਿਦਿਆਲੇ ਤੋਂ ਬੀ.ਐੱਡ ਪਾਸ ਕੀਤੀ। ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਮਗਰੋਂ ਟਰੂਡੋ ਵੈਨਕੂਵਰ ਵਿੱਚ ਅਧਿਆਪਕ ਦੇ ਤੌਰ 'ਤੇ ਕੰਮ ਕਰਨ ਲੱਗਾ ਅਤੇ ਇੰਜੀਨੀਅਰਿੰਗ ਪੜ੍ਹਾਉਣੀ ਸ਼ੁਰੂ ਕੀਤੀ ਅਤੇ ਫਿਰ ਵਾਤਾਵਰਨੀ ਭੂਗੋਲ ਵਿਸ਼ੇ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।
ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਟਰੂਡੋ ਰਾਜਨੀਤੀ ਵਿੱਚ ਹੋਰ ਅੱਗੇ ਵਧੇ ਅਤੇ 2008 ਵਿੱਚ ਫੈਡਰਲ ਚੋਣਾਂ ਜਿੱਤੇ ਅਤੇ ਹਾਊਸ ਔਫ ਕੌਮਨਜ਼ ਵਿੱਚ ਪੈਪੀਨਿਓ ਦੀ ਪ੍ਰਤੀਨਿੱਧਤਾ ਕੀਤੀ। ਫਿਰ 2009 ਵਿੱਚ ਲਿਬਰਲ ਪਾਰਟੀ ਵੱਲੋਂ ਯੁਵਕ ਅਤੇ ਬਹੁਰਾਸ਼ਰੀਅਤਾ ਮੰਤਰੀ ਬਣੇ ਅਤੇ ਉਸੇ ਸਾਲ ਹੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰਾਲੇ 'ਚ ਨਾਮਜ਼ਦ ਹੋਏ। ਸਾਲ 2011 ਵਿੱਚ ਉਹਨਾਂ ਨੂੰ ਸੈਕੰਡਰੀ ਸਿੱਖਿਆ, ਯੁਵਕ ੳਤੇ ਖੇਡ ਮੰਤਰਾਲੇ 'ਚ ਨਾਮਜ਼ਦ ਕੀਤਾ ਗਿਆ। ਟਰੂਡੋ ਨੇ ਲਿਬਰਲ ਪਾਰਟੀ ਦੀ ਕਮਾਨ ਅਪ੍ਰੈਲ 2013 ਵਿੱਚ ਸੰਭਾਲੀ ਅਤੇ ਫਿਰ ਇਸ ਪਾਰਟੀ ਨੇ 2015 ਵਿੱਚ ਚੋਣਾਂ 'ਚ ਭਾਰੀ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਇਸ ਪਾਰਟੀ ਨੇ ਕੈਨੇਡਾ ਦੀ ਸਿਆਸਤ ਵਿੱਚ ਤੀਜੇ ਤੋਂ ਅੱਵਲ ਦਰਜੇ ਦਾ ਸਫ਼ਰ ਤੈਅ ਕਰਦੇ ਹੋਏ 36 ਤੋਂ 186 ਸੀਟਾਂ ਪ੍ਰਾਪਤ ਕੀਤੀਆਂ ਜੋ ਕਿ ਕੈਨੇਡੀਅਨ ਰਾਜਨੀਤੀ ਵਿੱਚ ਹੁਣ ਤੱਕ ਸਭ ਤੋਂ ਵੱਡਾ ਬਦਲਾਵ ਹੈ।
Remove ads
ਮੁੱਢਲਾ ਜੀਵਨ
ਟਰੂਡੋ ਦਾ ਜਨਮ ਓਟਾਵਾ ਦੇ ਸਥਾਨਕ ਹਸਪਤਾਲ ਵਿੱਚ ਹੋਇਆ। ਇਨ੍ਹਾਂ ਦੇ ਪਿਤਾ ਪਾਇਰੀ ਇਲਿਅਟ ਟਰੂਡੋ ਜੋ ਕਿ ਉਸ ਸਮੇਂ ਕੈਨੇਡਾ ਦੇ 15ਵੇਂ ਪ੍ਰਧਾਨ ਮੰਤਰੀ ਸਨ ਅਤੇ ਮਾਤਾ ਮਾਰਗਰੈੱਟ ਟਰੂਡੋ ਸਨ। ਕੈਨੇਡਾ ਦੇ ਬਾਕੀ ਸਾਰੇ ਹਸਪਤਾਲਾਂ ਵਾਂਗ ਮਾਰਗਰੈੱਟ ਦੇ ਜਣੇਪੇ ਸਮੇਂ ਪਾਇਰੀ ਨੂੰ ਦੂਰ ਰੱਖਿਆ ਗਿਆ ਪਰ ਉਸਦੀ ਪਤਨੀ ਦੀ ਫ਼ਰਮਾਇਸ਼ 'ਤੇ ਇਹ ਰੋਕ ਹਟਾ ਦਿੱਤੀ। ਇਸ ਤਰ੍ਹਾਂ ਟਰੂਡੋ ਕੈਨੇਡਾ ਦੇ ਇਤਿਹਾਸ 'ਚ ਦੂਜਾ ਉਹ ਬੱਚਾ ਹੈ ਜਿਸਦਾ ਜਨਮ ਉਸ ਸਮੇਂ ਦੇ ਮੋਜੂਦਾ ਪ੍ਰਧਾਨ ਮੰਤਰੀ ਦੇ ਘਰ ਹੋਇਆ; ਸਭ ਤੋਂ ਪਹਿਲਾ ਜੋਹਨ ਏ. ਮੈਕਡਾਨਲਡ ਦੀ ਧੀ ਮਾਰਗਰੈੱਟ ਮੈਰੀ ਥਿਓਡੋਰਾ ਮੈਕਡਿਨਲਡ (8 ਫਰਵਰੀ 1869 - 28 ਜਨਵਰੀ 1933) ਸੀ। ਇਸ ਸੂਚੀ ਵਿੱਚ ਟਰੂਡੋ ਦੇ ਛੋਟੇ ਭਰਾ ਐਲਗਜ਼ੈਂਡਰ (25 ਦਸੰਬਰ 1973 ਨੂੰ ਜਨਮ ਹੋਇਆ) ਅਤੇ ਮਾਈਕਲ (2 ਅਕਤੂਬਰ 1975 - 13 ਨਵੰਬਰ 1998) ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ।
ਉਹ ਫਰਾਂਸੀ-ਕੈਨੇਡੀਅਨ ਅਤੇ ਸਕਾਟਿਸ਼ ਮੂਲ ਦੀ ਵੱਡਾ ਹੈ। ਟਰੂਡੋ ਦੇ ਦਾਦੇ ਨੇ ਪ੍ਰਧਾਨ ਮੰਤਰੀ ਲੂਇਸ ਸੇਂਟ ਲੌਰੰਟ ਦੇ ਮੰਤਰੀ ਮੰਡਲ ਵਿੱਚ ਮੱਛੀ ਪਾਲਣ ਦੇ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ ਹੈ, ਜੋ ਕਾਰੋਬਾਰੀ ਚਾਰਲਸ ਐਮੀਲ ਟਰੂਡੋ ਅਤੇ ਸਕਾਟਿਸ਼-ਜਨਮ ਯਾਕੂਬ ਸਿੰਕਲੇਅਰ, ਸਨ।
ਵਕਾਲਤ
Remove ads
ਰਾਜਨੀਤਿਕ ਸ਼ੁਰੂਆਤ
ਵਿਰੋਧੀ ਧਿਰ 'ਚ, 2008-15
ਲਿਬਰਲ ਪਾਰਟੀ ਦੀ ਕਮਾਨ
ਪੂਰਵ ਸੱਟਾ
2013 ਨੇਤ੍ਰੀਤਵ ਚੋਣਾਂ
ਨਤੀਜੇ
2015 ਸੰਘੀ ਚੋਣਾਂ
ਦੇਸ਼ ਨੀਤੀ
ਵਿਦੇਸ਼ ਨੀਤੀ
ਨਿੱਜੀ ਜੀਵਨ
ਚੋਣ ਦਰਜੇ
ਹਵਾਲੇ
Wikiwand - on
Seamless Wikipedia browsing. On steroids.
Remove ads