ਜ਼ਾਹਿਦ ਅਬਰੋਲ
From Wikipedia, the free encyclopedia
Remove ads
ਵਿਜੇ ਕੁਮਾਰ ਅਬਰੋਲ, (ਜਨਮ 20 ਦਸੰਬਰ 1950) ਆਪਣੇ ਕਲਮੀ ਨਾਮ ਜ਼ਾਹਿਦ ਅਬਰੋਲ ਨਾਲ ਜਾਣਿਆ ਜਾਂਦਾ, ਇੱਕ ਭਾਰਤੀ ਉਰਦੂ ਕਵੀ ਹੈ। ਉਸ ਨੇ 12ਵੀਂ ਸਦੀ ਦੇ ਸੂਫ਼ੀ-ਕਵੀ ਬਾਬਾ ਫ਼ਰੀਦ ਦੇ ਸਲੋਕਾਂ ਦਾ ਉਰਦੂ ਵਿੱਚ ਤੇ ਉਹ ਵੀ ਕਵਿਤਾ ਵਿੱਚ ਹੀ, ਅਨੁਵਾਦ ਕੀਤਾ ਹੈ।[1]

ਮੁੱਢਲੀ ਜ਼ਿੰਦਗੀ
ਜ਼ਾਹਿਦ ਅਬਰੋਲ ਦਾ ਜਨਮ, ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਮੂਲ ਰਾਜ ਅਬਰੋਲ ਅਤੇ ਬਿਮਲਾ ਦੇਵੀ ਦੇ ਘਰ ਚੰਬਾ, ਹਿਮਾਚਲ ਪ੍ਰਦੇਸ਼, ਭਾਰਤ ਵਿੱਚ 20 ਦਸੰਬਰ 1950 ਨੂੰ ਹੋਇਆ ਸੀ। ਉਸਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ (ਭਾਰਤ) ਤੋਂ ਫਿਜ਼ਿਕਸ ਵਿੱਚ ਐਮਐਸਸੀ ਕੀਤੀ ਅਤੇ ਉਰਦੂ ਕਾਲਜ ਛੱਡਣ ਦੇ ਬਾਅਦ ਉਰਦੂ ਕਵਿਤਾ ਦੇ ਪਿਆਰ ਕਾਰਨ ਸਿੱਖਿਆ। ਉਸ ਨੇ 1971 ਵਿੱਚ ਉਰਦੂ ਸਿੱਖਣਾ ਸ਼ੁਰੂ ਕੀਤਾ ਹੈ ਅਤੇ ਅਗਲੇ 15 ਸਾਲ ਦੌਰਾਨ ਉਸ ਨੇ ਆਪਣੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ।
ਲਿਖਤਾਂ
- ਅੰਧਾ ਖੁਦਾ (1978)
- ਏਕ ਸਫ-ਹਾ ਪੁਰਨਾਮ (1986)
- ਫ਼ਰੀਦਨਾਮਾ (ISBN 978-81-202-0587-1)[2][3]
ਹਵਾਲੇ
Wikiwand - on
Seamless Wikipedia browsing. On steroids.
Remove ads