ਜ਼ੋਇਆ ਅਖ਼ਤਰ
From Wikipedia, the free encyclopedia
Remove ads
ਜ਼ੋਇਆ ਅਖ਼ਤਰ (ਜਨਮ 14 ਅਕਤੂਬਰ 1972) ਇੱਕ ਸਮਕਾਲੀ ਭਾਰਤੀ ਫਿਲਮ ਨਿਰਦੇਸ਼ਕ ਹੈ। ਉਸ ਨੇ "ਲੱਕ ਬਏ ਚਾਂਸ" (2009) ਨਾਮਕ ਫਿਲਮ ਨਾਲ ਆਪਣਾ ਨਿਰਦੇਸ਼ਨ ਦਾ ਕਾਰਜ ਸ਼ੁਰੂ ਕੀਤਾ।[1][2]
ਨਿੱਜੀ ਜ਼ਿੰਦਗੀ
ਜ਼ੋਇਆ ਅਖ਼ਤਰ ਦਾ ਜਨਮ 9 ਜਨਵਰੀ ਨੂੰ 1974 ਨੂੰ ਮੁੰਬਈ ਵਿੱਚ ਕਵੀ, ਗੀਤਕਾਰ ਅਤੇ ਸਕਰੀਨ ਲੇਖਕ ਜਾਵੇਦ ਅਖਤਰ ਅਤੇ ਸਕਰੀਨ ਲੇਖਕ ਹਨੀ ਇਰਾਨੀ ਦੇ ਘਰ ਹੋਇਆ ਸੀ। ਸ਼ਬਾਨਾ ਆਜ਼ਮੀ ਜ਼ੋਇਆ ਦੀ ਮਤਰੇਈ ਮਾਂ ਹੈ। ਜ਼ੋਇਆ, ਫਰਹਾਨ ਅਖਤਰ ਦੀ ਭੈਣ ਹੈ ਅਤੇ ਉਰਦੂ ਕਵੀ ਜਾਨ ਨਿਸਾਰ ਅਖਤਰ ਦੇ ਪੋਤਰੀ ਹੈ। ਮਾਨਕਜੀ ਕੂਪਰ ਪਾਠਸ਼ਾਲਾ, ਮੁੰਬਈ ਤੋਂ ਉਸ ਨੇ ਆਪਣੀ ਸਿੱਖਿਆ ਸ਼ੁਰੂ ਕੀਤੀ ਅਤੇ ਸੇਂਟ ਜੇਵਿਅਰਸ ਕਾਲਜ, ਮੁੰਬਈ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਹ ਫਿਲਮ ਨਿਰਮਾਣ ਸਿਖਣ ਲਈ ਨਿਊਯਾਰਕ ਯੂਨੀਵਰਸਿਟੀ ਫਿਲਮ ਸਕੂਲ ਵਿੱਚ ਚੱਲੀ ਗਈ।[3]
ਜ਼ੋਇਆ ਦਾ ਪਾਲਣ ਪੋਸਣ ਨਾਸਤਿਕ ਮਾਹੌਲ ਵਿੱਚ ਹੋਇਆ, ਅਤੇ ਆਪਣੇ ਭਰਾ ਫਰਹਾਨ ਅਤੇ ਪਿਤਾ ਜਾਵੇਦ ਅਖਤਰ ਦੇ ਨਾਲ ਹੀ, ਉਹ ਕਿਸੇ ਵੀ ਧਰਮ ਵਿੱਚ ਵਿਸ਼ਵਾਸ ਨਹੀਂ ਕਰਦੀ ਹੈ।[4][5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads