ਜਾਪਾਨ ਦੀਆਂ 21 ਮੰਗਾਂ

From Wikipedia, the free encyclopedia

ਜਾਪਾਨ ਦੀਆਂ 21 ਮੰਗਾਂ
Remove ads

ਜਾਪਾਨ ਦੀਆਂ 21 ਮੰਗਾਂ ਪਹਿਲਾ ਵਿਸ਼ਵਯੁੱਧ ਦੋਰਾਨ ਜਾਪਾਨ ਨੂੰ ਚੀਨ 'ਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋ ਗਿਆ। ਇਸ ਸਮੇਂ ਸਾਰੇ ਯੂਰਪੀ ਦੇਸ਼ ਯੁੱਧ ਵਿੱਚ ਰੁੱਝੇ ਹੋਏ ਸਨ ਅਤੇ ਚੀਨ ਵੱਲ ਧਿਆਨ ਦੇਣ ਦਾ ਕਿਸੇ ਕੋਲ ਸਮਾਂ ਹੀ ਨਹੀਂ ਸੀ। ਜਾਪਾਨ ਸਰਕਾਰ ਨੇ ਇਸ ਦਾ ਲਾਭ ਉਠਾਉਣ ਦੀ ਯੋਜਨਾ ਬਣਾਈ। ਜਾਪਾਨ ਦਾ ਹਿੱਤ ਇਸੇ ਗੱਲ ਵਿੱਚ ਸੀ ਕਿ ਚੀਨ ਹਮੇਸ਼ਾ ਹੀ ਕਮਜ਼ੋਰ ਦੇਸ਼ ਬਣਿਆ ਰਹੇ। ਜਾਪਾਨ ਦੇ ਰਾਜਦੂਤ ਨੇ ਪੀਕਿੰਗ ਵਿੱਚ 18 ਜਨਵਰੀ 1915 ਨੂੰ ਯੂਆਨ ਦੇ ਸਾਹਮਣੇ 21 ਮੰਗਾਂ[1] ਦਾ ਇੱਕ ਪੱਤਰ ਪੇਸ਼ ਕੀਤਾ। ਇਹ ਪੱਤਰ ਜਾਪਾਨ ਨੇ ਸਿੱਧੇ ਹੀ ਰਾਸ਼ਟਰਪਤੀ ਦੇ ਸਾਹਮਣੇ ਰੱਖਿਆ ਅਤੇ ਜਿਸ ਕਾਗਜ਼ 'ਤੇ ਇਹ ਮੰਗਾਂ ਲਿਖੀਆਂ ਹੋਈਆਂ ਸਨ ਉਸ ਉੱਤੇ ਮਸ਼ੀਨ ਗੰਨਾਂ ਅਤੇ ਮਾਰੂ ਪਣਡੁੱਬੀਆਂ ਦੇ ਚਿੱਤਰ ਬਣੇ ਹੋਏ ਸਨ।

ਵਿਸ਼ੇਸ਼ ਤੱਥ ਦਸਤਖ਼ਤ ਹੋਏ, ਟਿਕਾਣਾ ...
Remove ads

ਮੰਗਾਂ

ਇਹਨਾਂ ਮੰਗਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈਃ-

  • ਪਹਿਲਾ ਭਾਗ:-ਸ਼ਾਂਟੁੰਗ ਦੇ ਸੰਬੰਧ ਵਿੱਚ ਜਾਪਾਨ ਅਤੇ ਜਰਮਨੀ ਜੋ ਕੁਝ ਵੀ ਫ਼ੈਸਲਾ ਕਰਨ ਉਹ ਚੀਨ ਨੂੰ ਸਵੀਕਾਰ ਹੋਵੇਗਾ। ਚੀਨ ਉਸ ਪ੍ਰਦੇਸ਼ ਵਿੱਚ ਕਿਸੇ ਦੇਸ਼ ਨੂੰ ਕੋਈ ਅਧਿਕਾਰ ਨਹੀਂ ਦੇਵੇਗਾ ਅਤੇ ਜਾਪਾਨ ਨੂੰ ਰੇਲ ਮਾਰਗ ਬਣਾਉਣ ਅਤੇ ਬੰਦਰਗਾਹਾਂ 'ਤੇ ਖੁੱਲ੍ਹਾ ਵਪਾਰ ਕਰਨ ਦੇਵੇਗਾ।
  • ਦੂਜਾ ਭਾਗ:-ਦੱਖਣੀ ਮਨਚੂਰੀਆ ਅਤੇ ਅੰਦਰਲੇ ਮੰਗੋਲੀਆ ਦੇ ਪ੍ਰਦੇਸ਼ ਵਿੱਚ ਜਾਪਾਨ ਦੇ ਰੇਲ ਮਾਰਗਾਂ ਅਤੇ ਬੰਦਰਗਾਹਾਾਂ ਦੀ ਸਮਾਂ ਸੀਮਾ 99 ਸਾਲ ਹੋਵੇਗੀ। ਇਹਨਾਂ ਪ੍ਰਦੇਸ਼ਾਂ ਵਿੱਚ ਜਾਪਾਨ ਦੇ ਲੋਕਾਂ ਨੂੰ ਖੁੱਲ੍ਹਾ ਸਫ਼ਰ ਕਰਨ, ਵੱਸਣ, ਕਿੱਤਾ ਰਕਨ, ਉਦਯੋਗ ਚਲਾਉਣ ਅਤੇ ਸੰਪਤੀ ਬਣਾਉਣ ਦਾ ਅਧਿਕਾਰ ਹੋਵੇਗਾ। ਕਿਸੇ ਹੋਰ ਦੇਸ਼ ਨੂੰ ਅਜਿਹੀ ਸਹੂਲਤ ਦੇਣ ਵਾਸਤੇ ਚੀਨ ਨੂੰ ਜਾਪਾਨ ਤੋਂ ਆਗਿਆ ਲੈਣੀ ਪਵੇਗੀ।
  • ਤੀਜਾ ਭਾਗ:-ਚੀਨ ਦੀ ਲੋਹੇ ਅਤੇ ਕੋਲੇ ਦੀ ਕੰਪਨੀ ਹਾਨ-ਯੇਹ-ਪਿੰਗ ਦੋਹਾਂ ਦੇਸ਼ਾਂ ਦੇ ਸੰਯੁਕਤ ਕਬਜੇ ਵਿੱਚ ਰਹੇਗੀ ਅਤੇ ਯੰਗਸੀ ਨਦੀ ਦੀ ਘਾਟੀ ਵਿੱਚ ਕੰਮ ਕਰਨ ਦਾ ਪੂਰਣ ਅਧਿਕਾਰ ਹੋਵੇਗਾ।
  • ਚੌਥਾ ਭਾਗ:-ਚੀਨ ਕਿਸੇ ਹੋਣ ਦੇਸ਼ ਨੂੰ ਬੰਦਰਗਾਹ, ਖਾੜੀ ਜਾਂ ਦੀਪ ਪੱਟੇ 'ਤੇ ਨਹੀਂ ਦੇਵੇਗਾ।
  • ਪੰਜਵਾਂ ਭਾਗ:- ਇਸ ਭਾਗ ਵਿੱਚ ਜਾਪਾਨ ਨੇ ਸੱਤ ਮੰਗਾਂ ਸਨ:
    • ਚੀਨ ਸਰਕਾਰ ਨੂੰ ਰਾਜਨੀਤਿਕ, ਆਰਥਿਕ ਅਤੇ ਸੈਨਿਕ ਖੇਤਰ ਵਿੱਚ ਜਾਪਾਨੀ ਸਲਾਹਕਾਰ ਰੱਖਣੇ ਹੋਣਗੇ।
    • ਚੀਨ ਆਪਣੇ ਅੰਦਰਲੇ ਖੇਤਰਾਂ ਵਿੱਚ ਜਾਪਾਨੀ ਹਸਪਤਾਲਾਂ, ਮੰਦਰਾਂ ਅਤੇ ਸਕੂਲਾਂ ਨੂੰ ਸਥਾਪਿਤ ਕਰਨ ਦੇਵੇਗਾ।
    • ਜਿਹਨਾਂ ਖੇਤਰਾਂ ਵਿੱਚ ਚੀਨ ਜਾਪਾਨ ਸੰਘਰਸ਼ ਹੋਇਆ ਹੈ ਉਹਨਾਂ ਖੇਤਰਾਂ ਵਿੱਚ ਚੀਨ ਦੀ ਪੁਲਿਸ ਜਾਪਾਨ ਅਤੇ ਚੀਨ ਦੇ ਸੰਯੁਕਤ ਨਿਯੰਤਰਣ ਵਿੱਚ ਰਹੇਗੀ।
    • ਚੀਨ, ਜਾਪਾਨ ਤੋਂ 50 ਪ੍ਰਤੀਸ਼ਤ ਦੇ ਲਗਭਗ ਯੁੱਧ ਦਾ ਸਮਾਨ ਖਰੀਦੇਗਾ ਅਤੇ ਜਾਪਾਨੀ ਮਾਹਿਰਾਂ ਦੁਆਰਾ ਕਾਰਖਾਨਿਆਂ ਨੂੰ ਚਲਾਵੇਗਾ।
    • ਦੱਖਣੀ ਚੀਨ ਵਿੱਚ ਜਾਪਾਨ ਨੂੰ ਰੇਲ ਮਾਰਗ ਬਣਾਉਣ ਦੀ ਆਗਿਆ ਹੋਵੇਗੀ।
    • ਚੀਨ ਵਿੱਚ ਜਾਪਾਨੀ ਧਰਮ-ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਦੀ ਪੂਰੀ ਸੰਤਤਰਤਾ ਹੋਵੇਗੀ।
    • ਚੀਨ, ਫੂਕਿਆਨ ਨੂੰ ਜਾਪਾਨ ਦਾ ਪ੍ਰਭਾਵ ਖੇਤਰ ਸਵੀਕਾਰ ਕਰੇਗਾ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads