ਜੀਬਨਾਨੰਦ ਦਾਸ
From Wikipedia, the free encyclopedia
Remove ads
ਜੀਬਨਾਨੰਦ ਦਾਸ (/dʒ ɪ b ɒ n ʌ n ɒ n d ɔː d ʌ ʃ /) (18 ਫਰਵਰੀ 1899 - 22 ਅਕਤੂਬਰ 1954)[1] ਨੂੰ ਇੱਕ ਬੰਗਲਾਦੇਸ਼ੀ ਕਵੀ, ਲੇਖਕ, ਨਾਵਲਕਾਰ ਅਤੇ ਨਿਬੰਧਕਾਰ ਸੀ, ਜੋ ਬੰਗਾਲੀ ਭਾਸ਼ਾ ਵਿੱਚ ਲਿਖਦਾ ਸੀ। "ਰੂਪਸੀ ਬੰਗਲਾਰ ਕਬੀ " (ਖੂਬਸੂਰਤ ਬੰਗਾਲ ਦਾ ਕਵੀ),[2][3] ਵਜੋਂ ਪ੍ਰਸਿੱਧ ਦਾਸ ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਵਿੱਚ ਸ਼ਾਇਦ ਰਬਿੰਦਰਨਾਥ ਟੈਗੋਰ ਅਤੇ ਨਜ਼ੂਰੁਲ ਇਸਲਾਮ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਵੀ ਹੈ।[4][5] ਹਾਲਾਂਕਿ ਸ਼ੁਰੂ ਵਿੱਚ ਉਸ ਨੂੰ ਖ਼ਾਸ ਮਾਨਤਾ ਪ੍ਰਾਪਤ ਨਹੀਂ ਸੀ ਹੋਈ, ਪਰ ਅੱਜ ਦਾਸ ਨੂੰ ਬੰਗਾਲੀ ਭਾਸ਼ਾ ਦੇ ਸਭ ਤੋਂ ਮਹਾਨ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[6][7]
ਬੌਰਿਸਾਲ ਦੇ ਇੱਕ ਵੈਦਿਆ-ਬ੍ਰਾਹਮਣ ਪਰਿਵਾਰ ਵਿੱਚ ਜਨਮੇ ਦਾਸ ਨੇ ਪ੍ਰੈਜ਼ੀਡੈਂਸੀ ਕਾਲਜ, ਕੋਲਕਾਤਾ ਵਿੱਚ ਅੰਗਰੇਜ਼ੀ ਸਾਹਿਤ ਦਾ ਅਧਿਐਨ ਕੀਤਾ, ਅਤੇ ਕਲਕੱਤਾ ਯੂਨੀਵਰਸਿਟੀ ਤੋਂ ਆਪਣੀ ਐਮ ਏ ਪਾਸ ਕੀਤੀ।[3] ਉਸ ਦਾ ਜ਼ਿੰਦਗੀ ਭਰ ਪਰੇਸ਼ਾਨੀਆਂ ਭਰਿਆ ਕੈਰੀਅਰ ਸੀ ਅਤੇ ਪੂਰੀ ਜ਼ਿੰਦਗੀ ਵਿੱਤੀ ਤੰਗੀ ਵਿੱਚ ਬਤੀਤ ਕੀਤੀ। ਉਸਨੇ ਕਈ ਕਾਲਜਾਂ ਵਿੱਚ ਪੜ੍ਹਾਇਆ ਪਰੰਤੂ ਉਹਨਾਂ ਨੂੰ ਕਦੇ ਕਾਰਜਕਾਲ ਨਹੀਂ ਦਿੱਤਾ ਗਿਆ। ਉਹ ਭਾਰਤ ਦੀ ਵੰਡ ਤੋਂ ਬਾਅਦ ਕੋਲਕਾਤਾ ਵਿੱਚ ਸੈਟਲ ਹੋ ਗਿਆ ਸੀ। ਟ੍ਰਾਮਕਾਰ ਦੀ ਟੱਕਰ ਬੱਜ ਜਾਣ ਦੇ ਅੱਠ ਦਿਨਾਂ ਬਾਅਦ, ਦਾਸ ਦੀ 22 ਅਕਤੂਬਰ 1954 ਨੂੰ ਮੌਤ ਹੋ ਗਈ ਸੀ।[8] ਗਵਾਹਾਂ ਨੇ ਕਿਹਾ ਕਿ ਟ੍ਰਾਮਕਾਰ ਨੇ ਸੀਟੀ ਵਜਾਈ, ਪਰ ਉਹ ਰੁਕਿਆ ਨਹੀਂ ਅਤੇ ਟਕਰਾ ਗਿਆ। ਕੁਝ ਲੋਕ ਇਸ ਹਾਦਸੇ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਮੰਨਦੇ ਹਨ।[9]
ਦਾਸ ਨੇ ਬਹੁਤਾਤ ਵਿੱਚ ਲਿਖਿਆ ਪਰੰਤੂ ਕਿਉਂਕਿ ਉਹ ਇੱਕ ਇਕਾਂਤ-ਪਸੰਦ ਅਤੇ ਸ਼ਰਮਾਕਲ ਸੁਭਾ ਦਾ ਵਿਅਕਤੀ ਸੀ, ਉਸਨੇ ਆਪਣੇ ਜੀਵਨ ਕਾਲ ਦੌਰਾਨ ਆਪਣੀਆਂ ਬਹੁਤੀਆਂ ਲਿਖਤਾਂ ਪ੍ਰਕਾਸ਼ਤ ਨਹੀਂ ਕੀਤੀਆਂ।[3] ਉਸ ਦੇ ਜੀਵਨ ਕਾਲ ਦੌਰਾਨ ਉਸ ਦੀਆਂ ਕਵਿਤਾਵਾਂ ਦੀਆਂ ਸਿਰਫ ਸੱਤ ਜਿਲਦਾਂ ਪ੍ਰਕਾਸ਼ਤ ਹੋਈਆਂ।[9] ਉਸ ਦੀ ਮੌਤ ਤੋਂ ਬਾਅਦ, ਪਤਾ ਲੱਗਿਆ ਕਿ ਕਵਿਤਾਵਾਂ ਤੋਂ ਇਲਾਵਾ ਦਾਸ ਨੇ 21 ਨਾਵਲ ਅਤੇ 108 ਨਿੱਕੀਆਂ ਕਹਾਣੀਆਂ ਵੀ ਲਿਖੀਆਂ ਹਨ। ਉਸਦੀਆਂ ਮਹੱਤਵਪੂਰਣ ਰਚਨਾਵਾਂ ਵਿੱਚ ਰੁਪੋਸ਼ੀ ਬੰਗਲਾ, ਬਨਾਲਤਾ ਸੇਨ, ਮਹਾਂਪ੍ਰਿਥੀਬੀ, ਸ਼੍ਰੇਸ਼ਟ ਕਵਿਤਾ ਸ਼ਾਮਲ ਹਨ। ਦਾਸ ਦੀਆਂ ਮੁਢਲੀਆਂ ਕਵਿਤਾਵਾਂ ਕਾਜੀ ਨਜ਼ੂਰੁਲ ਇਸਲਾਮ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ, ਪਰ 20 ਵੀਂ ਸਦੀ ਦੇ ਅੱਧ ਵਿੱਚ, ਦਾਸ ਦਾ ਪ੍ਰਭਾਵ ਬੰਗਾਲੀ ਕਵਿਤਾ ਦੀ ਰਚਨਾ ਵਿੱਚ ਇੱਕ ਪ੍ਰਮੁੱਖ ਉਤਪ੍ਰੇਰਕ ਬਣ ਗਿਆ।[10]
ਦਾਸ ਨੂੰ 1953 ਵਿੱਚ ਆਲ ਬੰਗਾਲ ਰਬਿੰਦਰਾ ਸਾਹਿਤ ਸੰਮੇਲਨ ਵਿੱਚ ਬਨਾਲਤਾ ਸੇਨ ਲਈ ਰਬਿੰਦਰਾ -ਯਾਦਗਾਰੀ ਪੁਰਸਕਾਰ ਮਿਲਿਆ ਸੀ।[3] ਦਾਸ ਦੀ ਸ਼੍ਰੇਸ਼tਟ ਕਵਿਤਾ ਨੇ 1955 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਜਿੱਤਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads