ਬੰਗਾਲੀ ਭਾਸ਼ਾ
ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ From Wikipedia, the free encyclopedia
Remove ads
ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਬਾਙਲਾ [ˈbaŋla] ( ਸੁਣੋ)) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲਿਆਂ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ।[2][3] ਇਸ ਨੂੰ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।
Remove ads
Remove ads
ਇਤਿਹਾਸ
ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਹੀ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ ਮਗਧੀ ਪ੍ਰਾਕ੍ਰਿਤ ਅਤੇ ਪਾਲੀ ਤੋਂ ਹੋਇਆਂ ਮੰਨਿਆ ਜਾਂਦਾ ਹੈ, ਜੋ ਖ਼ੁਦ ਵੈਦਿਕ ਅਤੇ ਕਲਾਸੀਕਲ ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਸਨ।[4] ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ ਗੌਤਮ ਬੁੱਧ ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ।[5][6] ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ ਅਪਭ੍ਰੰਸ਼ ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।[7] ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖ਼ਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; ਬੰਗਾਲੀ-ਅਸਾਮੀ ਭਾਸ਼ਾਵਾਂ, ਬਿਹਾਰੀ ਭਾਸ਼ਾਵਾਂ ਅਤੇ ਉੜੀਆ ਭਾਸ਼ਾਵਾਂ।
Remove ads
ਸਾਹਿਤ
ਬਾਂਗਲਾ ਸਾਹਿਤ ਅਤਿਅੰਤ ਬਖ਼ਤਾਵਰ ਹੈ। ਬਾਂਗਲਾ ਸਾਹਿਤ ਬਾਰੇ ਹੋਰ ਜਾਣਕਾਰੀ ਲਈ ਵੇਖੋ: ਬੰਗਾਲੀ ਸਾਹਿਤ।
ਹਵਾਲਾ
Wikiwand - on
Seamless Wikipedia browsing. On steroids.
Remove ads