ਜੀ ਐਸ ਸ਼ਿਵਰੁਦਰੱਪਾ
From Wikipedia, the free encyclopedia
Remove ads
ਗੁੱਗਰੀ ਸ਼ਾਂਤਵੇਰੱਪਾ ਸ਼ਿਵਰੁਦਰੱਪਾ (7 ਫਰਵਰੀ 1926 - 23 ਦਸੰਬਰ 2013) ਇੱਕ ਭਾਰਤੀ ਕੰਨੜ ਕਵੀ, ਲੇਖਕ ਅਤੇ ਖੋਜਕਰਤਾ ਸੀ ਜਿਸ ਨੂੰ 2006 ਵਿੱਚ ਕਰਨਾਟਕ ਸਰਕਾਰ ਦੁਆਰਾ ਰਾਸ਼ਟਰਕਵੀ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੁੱਢਲਾ ਜੀਵਨ
ਸ਼ਿਵਰੁਦਰੱਪਾ ਦਾ ਜਨਮ 7 ਫਰਵਰੀ 1926 ਨੂੰ ਕਰਨਾਟਕ ਦੇ ਸ਼ਿਵਮੋਗਗਾ ਜ਼ਿਲੇ ਦੇ ਸ਼ਿਕਾਰੀਪੁਰਾ ਤਾਲੁਕ, ਈਸੂਰ ਪਿੰਡ ਵਿੱਚ ਹੋਇਆ ਸੀ। 23 ਦਸੰਬਰ 2013 ਨੂੰ ਬੰਗਲੌਰ ਵਿੱਚ ਉਸਦੀ ਮੌਤ ਹੋ ਗਈ। ਉਸ ਦਾ ਪਿਤਾ ਸਕੂਲ ਦਾ ਅਧਿਆਪਕ ਸੀ। ਉਸਨੇ ਆਪਣੀ ਮੁੱਢਲੀ ਅਤੇ ਸੈਕੰਡਰੀ ਵਿਦਿਆ ਸ਼ਿਕਾਰੀਪੁਰਾ ਵਿੱਚ ਹਾਸਲ ਕੀਤੀ।
ਸਿੱਖਿਆ
ਸ਼ਿਵਰੁਦਰੱਪਾ ਨੇ 1949 ਵਿੱਚ ਬੀਏ ਅਤੇ 1953 ਵਿਚ ਮੈਸੂਰ ਯੂਨੀਵਰਸਿਟੀ ਤੋਂ ਐਮਏ ਪ੍ਰਾਪਤ ਕੀਤੀ, ਤਿੰਨ ਵਾਰ ਸੋਨੇ ਦੇ ਤਗਮੇ ਪ੍ਰਾਪਤ ਕੀਤੇ। ਉਹ ਕੁਵੇਮਪੂ ਦਾ ਵਿਦਿਆਰਥੀ ਅਤੇ ਪੈਰੋਕਾਰ ਸੀ ਅਤੇ ਕੁਵੇਮਪੂ ਦੀਆਂ ਸਾਹਿਤਕ ਰਚਨਾਵਾਂ ਅਤੇ ਜੀਵਨ ਤੋਂ ਬਹੁਤ ਪ੍ਰਭਾਵਿਤ ਸੀ।
1965 ਵਿਚ, ਜੀਐਸ ਸ਼ਿਵਰੁਦਰੱਪਾ ਨੇ ਕੁਵੇਮਪੂ ਦੀ ਨਿਗਰਾਨੀ ਹੇਠ ਲਿਖੇ ਆਪਣੇ ਥੀਸਿਸ ਸੌਂਦਰਿਆ ਸਮੀਕਸ਼ੇ (ਕੰਨੜ: ಸೌಂದರ್ಯ ಸಮೀಕ್ಷೆ) ਲਈ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਹ ਪ੍ਰਾਚੀਨ ਅਤੇ ਆਧੁਨਿਕ ਕੰਨੜ ਸਾਹਿਤ ਦੇ ਸੁਹਜਵਾਦੀ ਪਹਿਲੂਆਂ ਦਾ ਇੱਕ ਵਿਦਵਤਾ ਭਰਿਆ ਅਧਿਐਨ ਹੈ।[1]
Remove ads
ਪੇਸ਼ੇਵਰ ਜੀਵਨ

ਸ਼ਿਵਰੁਦਰੱਪਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1949 ਵਿੱਚ ਮੈਸੂਰ ਯੂਨੀਵਰਸਿਟੀ ਵਿੱਚ ਕੰਨੜ ਭਾਸ਼ਾ ਵਿੱਚ ਲੈਕਚਰਾਰ ਵਜੋਂ ਕੀਤੀ। 1963 ਵਿਚ, ਇਹ ਹੈਦਰਾਬਾਦ ਦੀ ਉਸਮਾਨਿਆ ਯੂਨੀਵਰਸਿਟੀ ਵਿਚ ਰੀਡਰ ਬਣਿਆ ਅਤੇ ਆਖਰਕਾਰ ਕੰਨੜ ਵਿਭਾਗ ਦਾ ਮੁਖੀ ਬਣ ਗਿਆ। ਉਹ 1966 ਤੱਕ ਓਸਮਾਨਿਆ ਯੂਨੀਵਰਸਿਟੀ ਵਿੱਚ ਰਿਹਾ।
1966 ਵਿਚ, ਸ਼ਿਵਰੁਦਰੱਪਾ ਬੰਗਲੌਰ ਯੂਨੀਵਰਸਿਟੀ ਵਿਚ ਬਤੌਰ ਪ੍ਰੋਫੈਸਰ ਨਿਯੁਕਤ ਹੋਇਆ। ਬਾਅਦ ਵਿੱਚ ਉਸਨੂੰ ਯੂਨੀਵਰਸਿਟੀ ਦਾ ਡਾਇਰੈਕਟਰ ਚੁਣਿਆ ਗਿਆ ਅਤੇ ਉਸਨੇ ਯੂਨੀਵਰਸਿਟੀ ਦੇ ਕੰਨੜ ਸਟੱਡੀ ਸੈਂਟਰ (ਕੰਨੜ: ಕನ್ನಡ ಅಧ್ಯಯನ ಕೇಂದ್ರ) ਵਿੱਚ ਯੋਗਦਾਨ ਪਾਇਆ।
ਉਸਨੇ ਦਾਵਾਨਗਰੇ, ਸ਼ਿਵਮੋਗਗਾ ਅਤੇ ਮੈਸੂਰ ਜਿਹੀਆਂ ਥਾਵਾਂ 'ਤੇ ਕੰਨੜ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾਈ। ਉਹ 1966 ਵਿੱਚ ਬਦਲ ਕੇ ਬੰਗਲੌਰ ਯੂਨੀਵਰਸਿਟੀ ਆ ਗਿਆ ਅਤੇ 1986 ਵਿੱਚ ਕੰਨੜ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾਵਾਂ ਤੋਂ ਮੁਕਤ ਹੋ ਗਿਆ। ਉਹ 1987-90 ਦੌਰਾਨ ਕਰਨਾਟਕ ਸਾਹਿਤ ਅਕੈਡਮੀ ਦਾ ਪ੍ਰਧਾਨ ਸੀ।[2]
ਬਾਅਦ ਵਾਲੀ ਜ਼ਿੰਦਗੀ ਅਤੇ ਮੌਤ
ਸ਼ਿਵਰੁਦਰੱਪਾ ਨੇ ਮਹਾਰਾਜਾ ਕਾਲਜ, ਮੈਸੂਰ[3] ਅਤੇ ਬਾਅਦ ਵਿੱਚ ਬੰਗਲੌਰ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਕੰਨੜ ਵਿਭਾਗ ਵਿੱਚ ਕੰਨੜ ਪ੍ਰੋਫੈਸਰ ਵਜੋਂ ਕੰਮ ਕੀਤਾ। 23 ਦਸੰਬਰ, 2013 ਨੂੰ ਉਸ ਦੀ ਬਨਸ਼ਾਂਕਰੀ, ਬੰਗਲੌਰ ਰਿਹਾਇਸ਼ ਵਿਖੇ ਮੌਤ ਹੋ ਗਈ।[4][5] ਰਾਜ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਦੋ ਦਿਨਾਂ ਸੋਗ ਦਾ ਐਲਾਨ ਕੀਤਾ।
ਹਵਾਲੇ
Wikiwand - on
Seamless Wikipedia browsing. On steroids.
Remove ads