ਜੂਲੀਆਨ ਮੂਰ

From Wikipedia, the free encyclopedia

ਜੂਲੀਆਨ ਮੂਰ
Remove ads

ਜੂਲੀਆਨ ਮੂਰ (ਜਨਮ ਜੂਲੀਐਨ ਸਮਿਥ; 3 ਦਸੰਬਰ, 1960) ਇੱਕ ਅਮਰੀਕੀ–ਬ੍ਰਿਟਿਸ਼ ਅਦਾਕਾਰਾ ਹੈ, 1990ਵਿਆਂ ਦੇ ਸ਼ੁਰੂ ਵਿੱਚ ਇਸਨੇ ਆਪਣੀ ਵਧਿਆ ਪਛਾਣ ਬਣਾਈ। ਜੂਲੀਆਨ ਖ਼ਾਸ ਤੌਰ ਉੱਪਰ ਭਾਵਨਾਵਾਂ ਦੇ ਜਾਲ ਵਿੱਚ ਫਸੀ ਔਰਤਾਂ ਦੇ ਚਰਿੱਤਰ ਨੂੰ ਆਰਟ ਫ਼ਿਲਮਾਂ ਅਤੇ ਹਾਲੀਵੁਡ ਫ਼ਿਲਮਾਂ ਰਾਹੀਂ ਪੇਸ਼ ਕਰਨ ਲਈ ਜਾਣੀ ਜਾਂਦੀ ਹੈ। ਇਸਨੇ ਆਪਣੇ ਕੰਮ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ ਜਿਹਨਾਂ ਵਿਚੋਂ ਅਕਾਦਮੀ ਅਵਾਰਡ ਫ਼ਾਰ ਬੇਸਟ ਐਕਟਰ ਵੀ ਇੱਕ ਹੈ।

ਵਿਸ਼ੇਸ਼ ਤੱਥ ਜੂਲੀਆਨ ਮੂਰ, ਜਨਮ ...

ਮੂਰ ਨੇ ਬੋਸਟਨ ਯੂਨੀਵਰਸਿਟੀ ਤੋਂ ਥੇਟਰ ਦੀ ਪੜ੍ਹਾਈ ਤੋਂ ਬਾਅਦ ਟੈਲੀਵਿਜ਼ਨ ਸੀਰੀਜ਼ ਵਿੱਚ ਰੋਲ ਕਰਨ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸਨੇ 1985 ਤੋਂ 1988 ਤੱਕ ਲਗਾਤਾਰ ਐਜ਼ ਦ ਵਰਲਡ ਟਰਨਜ਼ ਨਾਂ ਦੇ ਇੱਕ ਅਮਰੀਕੀ ਸਧਾਰਨ ਨਾਟਕ ਵਿੱਚ ਕੰਮ ਕੀਤਾ ਜਿਸ ਵਿੱਚ ਮੂਰ ਦੀ ਅਦਾਕਾਰੀ ਲਈ ਇਸਨੂੰ ਡੇਟਾਈਮ ਐਮੀ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸਦੀ ਸ਼ੁਰੂਆਤੀ ਫ਼ਿਲਮ ਟੇਲਜ਼ ਫਰਾਮ ਦ ਡਾਰਕਸਾਇਡ:ਦ ਮੂਵੀ (1990) ਸੀ ਜਿਸ ਤੋਂ ਬਾਅਦ ਅਗਲੇ ਚਾਰ ਸਾਲ ਤੱਕ ਇਸਨੇ ਫ਼ਿਲਮਾਂ ਵਿੱਚ ਆਪਣੇ ਛੋਟੀ ਮੋਟੀ ਭੂਮਿਕਾਵਾਂ ਨਿਭਾਉਣ ਉੱਪਰ ਵਿਸ਼ੇਸ਼ ਧਿਆਨ ਰੱਖਿਆ। ਮੂਰ ਨੇ ਪਹਿਲੀ ਵਾਰ ਰਾਬਰਟ ਆਲਟਮੈਨ ਦੁਆਰਾ ਨਿਰਦੇਸ਼ਿਤ ਫ਼ਿਲਮ ਸ਼ਾਰਟ ਕਟਸ (1993) ਵਿੱਚ ਆਲੋਚਨਾਤਮਿਕ ਵਤੀਰਾ ਪ੍ਰਾਪਤ ਕੀਤਾ ਅਤੇ 1994 ਵਿੱਚ ਵਾਨਿਆ ਆਨ 42 ਸਟ੍ਰੀਟ ਤੇ ਸੇਫ਼ (1995) ਵਿੱਚ ਸਫਲਤਾਪੂਰਵਕ ਭੂਮਿਕਾ ਅਦਾ ਕੀਤੀ ਜਿਸ ਤੋਂ ਬਾਅਦ ਇਸਨੂੰ ਸ਼ਲਾਘਾ ਹੀ ਪ੍ਰਾਪਤ ਹੁੰਦੀ ਰਹੀ। ਜੂਲੀਆਨ ਨੇ ਬਲਾਕਬਸਟਰਜ਼ ਨਾਇਨ ਮੰਥਸ (1995) ਅਤੇ ਦ ਲੋਸਟ ਵਰਲਡ: ਜੁਰਾਸਿਕ ਪਾਰਕ ਵਿੱਚ ਮੁੱਖ ਭੂਮਿਕਾ ਨਿਭਾਈ ਜਿਸ ਲਈ ਇਸ ਨੂੰ ਹਾਲੀਵੁਡ ਦੀ ਉੱਤਮ ਅਦਾਕਾਰਾ ਵਜੋਂ ਸਥਾਪਿਤ ਕੀਤਾ ਗਿਆ। ਮੁੱਖ ਭੂਮਿਕਾ ਦੇ ਨਾਲ ਨਾਲ ਇਸਨੇ ਸਹਾਇਕ ਰੋਲ ਨਿਭਾਉਣਾ ਵੀ ਜਾਰੀ ਰੱਖਿਆ।

Remove ads

ਜੀਵਨ

ਮੂਰ ਜਾਂ ਜੂਲੀ ਐਨੀ ਸਮਿਥ ਦਾ ਜਨਮ 3 ਦਸੰਬਰ, 1960[1] ਵਿੱਚ, ਉੱਤਰੀ ਕੈਰੋਲਿਨਾ ਦੇ ਫਾਰਟ ਬਰਾਗ ਫ਼ੌਜ ਦੇ ਨਿਵੇਸ਼ ਵਿੱਚ ਹੋਇਆ।[2] ਇਸਦੇ ਪਿਤਾ, ਪੀਟਰ ਮੂਰ ਸਮਿਥ,[3] ਵੀਅਤਨਾਮ ਯੁੱਧ ਦੌਰਾਨ ਸੰਯੁਕਤ ਦੇਸ਼ ਦੀ ਸੇਨਾ ਵਿੱਚ ਇੱਕ ਛਾਤਾਧਾਰੀ ਸੈਨਿਕ ਸਨ ਜਿਸਨੇ ਬਾਅਦ ਵਿੱਚ ਕਰਨਲ ਅਤੇ "ਮਿਲਟਰੀ ਜੱਜ" ਦਾ ਦਰਜਾ ਪ੍ਰਾਪਤ ਕੀਤਾ।[4][5] ਇਸਦੀ ਮਾਂ, ਐਨੀ (née Love; 1940–2009) ([6] ਇੱਕ ਮਨੋਵਿਗਿਆਨੀ, ਸਮਾਜਕ ਕਾਰਜਕਾਰੀ ਅਤੇ ਸਕਾਟਲੈਂਡ "ਗ੍ਰੀਨੋਕ" ਸੀ ਜਿਸਨੇ ਆਪਣੇ ਪਰਿਵਾਰ ਨਾਲ 1951 ਵਿੱਚ ਸੰਯੁਕਤ ਦੇਸ਼ ਵਿੱਚ ਪਰਵਾਸ ਧਾਰਨ ਕੀਤਾ ਸੀ।[3][7]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads