ਜੇਨੋਆ

From Wikipedia, the free encyclopedia

ਜੇਨੋਆmap
Remove ads

ਜੇਨੋਆ (/ˈɛn.ə/ JEN-oh-ə; Italian: Genova [ˈdʒɛːnova] ( ਸੁਣੋ), ਇਤਾਲਵੀ ਉਚਾਰਨ: [ˈdʒeːnova]; ਲਿਗੂਰੀ: [Zêna] Error: {{Lang}}: text has italic markup (help) ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594,733 ਲੋਕ ਰਹਿੰਦੇ ਸਨ।[1] 2011 ਦੀ ਇਤਾਲਵੀ ਜਨਗਣਨਾ ਦੇ ਮੁਤਾਬਿਕ ਜੇਨੋਆ ਪ੍ਰਾਂਤ, ਜਿਹੜਾ ਕਿ 2015 ਵਿੱਚ ਜੇਨੋਆ ਦਾ ਮੁੱਖ ਨਗਰ ਬਣ ਗਿਆ ਸੀ,[2] ਸ਼ਹਿਰ ਦੀ ਅਬਾਦੀ 855,834 ਸੀ ਅਤੇ[3] ਅਤੇ ਵੱਡੇ ਖੇਤਰ ਵਿੱਚ 1.5 ਮਿਲੀਅਨ ਲੋਕ ਰਹਿੰਦੇ ਸਨ, ਜਿਹੜਾ ਇਟਾਲੀਅਨ ਰਿਵੀਰਾ ਤੱਕ ਫੈਲਿਆ ਹੋਇਆ ਹੈ।[4]

ਵਿਸ਼ੇਸ਼ ਤੱਥ ਜੇਨੋਆ Genova, ਦੇਸ਼ ...
ਵਿਸ਼ੇਸ਼ ਤੱਥ UNESCO World Heritage Site, Location ...

ਜੇਨੋਆ ਸ਼ਹਿਰ ਲਿਗੂਰੀਆਈ ਸਾਗਰ ਵਿੱਚ ਜੇਨੋਆ ਦੀ ਖਾੜੀ ਉੱਪਰ ਸਥਿਤ ਹੈ। ਇਹ ਇਤਿਹਾਸਿਕ ਤੌਰ 'ਤੇ ਭੂ-ਮੱਧ ਸਾਗਰ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਹੈ। ਇਹ ਅੱਜਕੱਲ੍ਹ ਭੂ-ਮੱਧ ਸਾਗਰ ਵਿੱਚ ਇਟਲੀ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਤੇ ਯੂਰਪੀ ਯੂਨੀਅਨ ਦਾ 12ਵਾਂ ਸਭ ਤੋਂ ਰੁਝੇਵੇਂ ਵਾਲੀ ਬੰਦਰਗਾਹ ਹੈ।[5][6] ਜੇਨੋਆ ਨੂੰ ਲਾ ਸੁਪਰਬਾ ਵੀ ਕਿਹਾ ਜਾਂਦਾ ਹੈ ਜਿਸਦਾ ਮਤਲਬ ਮਾਣਮੱਤਾ ਹੈ ਕਿਉਂਕਿ ਇਸਦਾ ਇਤਿਹਾਸ ਬਹੁਤ ਵਧੀਆ ਹੈ ਅਤੇ ਇਹ ਬਹੁਤ ਸ਼ਾਨਦਾਰ ਖੇਤਰ ਵਿੱਚ ਪੈਂਦਾ ਹੈ।[7] ਜੇਨੋਆ ਦੇ ਪੁਰਾਣੇ ਕਸਬੇ ਦੇ ਇੱਕ ਹਿੱਸੇ ਨੂੰ 2006 ਵਿੱਚ ਯੂਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਵੀ ਰੱਖਿਆ ਗਿਆ ਹੈ। ਇਸ ਸ਼ਹਿਰ ਦੇ ਕਲਾ, ਸੰਗੀਤ, ਕੁਈਜ਼ਾਈਨ ਦੇ ਅਮੀਰ ਸੱਭਿਆਚਾਰਕ ਇਤਿਹਾਸ ਦੇ ਕਾਰਨ ਇਹ 2004 ਯੂਰਪੀ ਸੱਭਿਆਚਾਰਕ ਰਾਜਧਾਨੀ ਬਣ ਗਿਆ ਸੀ। ਇਹ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਕਿ ਕ੍ਰਿਸਟੋਫ਼ਰ ਕੋਲੰਬਸ, ਨਿਕੋਲੋ ਪਗਾਨਿਨੀ, ਜਿਓਸੇਪ ਮਾਜ਼ੀਨੀ, ਰੈਂਜ਼ੋ ਪਿਆਨੋ ਅਤੇ ਗ੍ਰਿਮਾਲਡੋ ਕਾਨੈਲਾ (ਹਾਊਸ ਔਫ਼ ਗ੍ਰਿਮਾਲਡੀ ਦਾ ਸੰਸਥਾਪਕ) ਦਾ ਜਨਮ-ਸਥਾਨ ਹੈ।

ਜੇਨੋਆ ਜਿਹੜਾ ਕਿ ਉੱਤਰੀ-ਪੱਛਮੀ ਇਟਲੀ ਵਿੱਚ ਮਿਲਾਨ-ਟਿਊਰਿਨ-ਜੇਨੋਆ ਦੇ ਉਦਯੋਗਿਕ ਤਿਕੋਣ ਦੇ ਦੱਖਣੀ ਕੋਨੇ ਵਿੱਚ ਪੈਂਦਾ ਹੈ, ਦੇਸ਼ ਦੇ ਸਭ ਤੋਂ ਮੁੱਖ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ।[8][9] ਇਸ ਸ਼ਹਿਰ ਨੇ ਬਹੁਤ ਵੱਡੇ ਸ਼ਿਪਯਾਰਡਾਂ ਅਤੇ ਸਟੀਲ ਦੇ ਕੰਮਾਂ ਵਿੱਚ 19ਵੀਂ ਸਦੀ ਤੋਂ ਬਹੁਤ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਇਹ ਬਹੁਤ ਪੁਰਾਣੇ ਸਮਿਆਂ ਤੋਂ ਇੱਕ ਮਜ਼ਬੂਤ ਆਰਥਿਕ ਕੇਂਦਰ ਰਿਹਾ ਹੈ। ਬੈਂਕ ਔਫ਼ ਸੇਂਟ ਜੌਰਜ ਜਿਸਦੀ ਸ਼ੁਰੂਆਤ 1407 ਵਿੱਚ ਕੀਤੀ ਗਈ ਸੀ, ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਬੈਂਕਾਂ ਵਿੱਚੋਂ ਇੱਕ ਹੈ ਅਤੇ ਇਸਨੇ 15ਵੀਂ ਸ਼ਤਾਬਦੀ ਤੋਂ ਸ਼ਹਿਰ ਦੀ ਖ਼ੁਸ਼ਹਾਲੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ।[10][11] ਅੱਜਕੱਲ੍ਹ ਬਹੁਤ ਸਾਰੀਆਂ ਅਗਾਂਹਵਧੂ ਇਤਾਲਵੀ ਕੰਪਨੀਆਂ ਇਸ ਸ਼ਹਿਰ ਵਿੱਚ ਸਥਾਪਿਤ ਹਨ ਜਿਹਨਾਂ ਵਿੱਚ ਫ਼ਿਲਕੈਨਟੀਰੀ, ਸੇਲੈਕਸ ਈਐਸ, ਐਨਸਾਲਡੋ, ਈਡੋਆਰਡੋ, ਪੀਆਗੀਓ ਏਅਰੋਸਪੇਸ ਅਤੇ ਕੋਸਟਾ ਕਰੂਸਿਸ ਸ਼ਾਮਿਲ ਹਨ।

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads