ਜੇਮਜ਼ ਕੇ. ਪੋਕ
From Wikipedia, the free encyclopedia
Remove ads
ਜੇਮਜ਼ ਕੇ ਪੋਕ (2 ਨਵੰਬਰ, 1795-15 ਜੂਨ, 1849) ਦਾ ਜਨਮ ਵਿੱਚ ਮੈਕਲਿਨਬਰਗ ਕਾਉਂਟੀ, ਉੱਤਰੀ ਕੈਰੋਲਿਨਾ ਵਿਖੇ ਹੋਇਆ ਸੀ।ਆਪ ਨੇ ਉੱਤਰੀ ਕੈਰੋਲਿਨਾ ਦੀ ਯੂਨੀਵਰਸਿਟੀ ਤੋਂ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ, ਕਾਨੂੰਨ ਪੜ੍ਹਾਈ ਕੀਤੀ ਅਤੇ ਵਕੀਲ ਤੋਂ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਆਪ ਨੇ ਸਪੀਕਰ, ਟੈਨੀਸੀ ਦਾ ਗਵਰਨਰ ਆਦਿ ਦੇ ਅਹੁਦਿਆ ਤੇ ਕੰਮ ਕੀਤਾ। ਆਪ ਨੂੰ ਡੈਮੋਕ੍ਰੇਟਿਕ ਨੇ ਉਪ¸ਰਾਸ਼ਟਰਪਤੀ ਦੇ ਪਦ ਲਈ ਨਾਮਜ਼ਾਦ[1] ਕੀਤਾ।
Remove ads
ਵਿਸ਼ੇਸ ਕੰਮ
ਜੇਮਜ਼ ਕੇ ਪੋਕ ਲਈ ਕੈਲੀਫੋਰਨੀਆ ਦੀ ਪ੍ਰਾਪਤੀ ਹੋਰ ਮੁਸ਼ਕਿਲ ਵੱਧ ਗਈ। ਕੈਲੀਫੋਰਨੀਆ ਅਤੇ ਨਿਊ ਮੈਕਸੀਕੋ ਕਾਉਂਟੀ ਦੇਣ ਲਈ ਆਪ ਨੇ ਮੈਕਸੀਕੋ ਕੋਲ ਇੱਕ ਦੂਤ ਭੇਜਿਆ, ਜਿਸ ਨੇ 2,00,00,000 ਡਾਲਰ ਦੀ ਰਾਸ਼ੀ ਅਤੇ ਹੋਰ ਹੋਣ ਵਾਲੇ ਨੁਕਸਾਨ ਦੇ ਦਾਅਵਿਆਂ ਦੀ ਅਮਰੀਕਨਾਂ ਵੱਲੋਂ ਪੂਰਤੀ ਕਰਨ ਦੀ ਪੇਸ਼ਕਸ਼ ਕੀਤੀ। ਦਬਾਅ ਬਣਾਉਣ ਲਈ ਆਪ ਨੇ ਜਨਰਲ ਜੈਚਰੀ ਟਾਇਲਰ ਨੂੰ ਵਿਵਾਦ ਵਾਲੇ ਇਲਾਕੇ ਰਿਓ ਗਰੈਂਡੇ ਵੱਲ ਨੂੰ ਰਵਾਨਾ ਕੀਤਾ। ਮੈਕਸੀਕਨ ਫੌਜਾਂ ਲਈ ਇਹ ਇੱਕ ਧਾਵਾ ਸੀ, ਇਸ ਲਈ ਉਹਨਾਂ ਨੇ ਟਾਇਲਰ ਦੀਆਂ ਫੌਜਾਂ 'ਤੇ ਹਮਲਾ ਕਰ ਦਿੱਤਾ। ਕਾਂਗਰਸ ਨੇ ਯੁੱਧ ਦਾ ਐਲਾਨ ਕਰ ਦਿੱਤਾ ਅਤੇ ਉੱਤਰ ਵਿਰੋਧ ਦੇ ਬਾਵਜੂਦ ਫੌਜੀ ਕਾਰਵਾਈ ਦੀ ਹਮਾਇਤ ਕੀਤੀ। ਅਮਰੀਕਨ ਫੌਜਾਂ ਜਿੱਤਾਂ ਹਾਸਲ ਕਰਦੀਆਂ ਗਈਆਂ ਅਤੇ ਉਹਨਾਂ ਨੇ ਮੈਕਸੀਕੋ ਸ਼ਹਿਰ 'ਤੇ ਕਬਜ਼ਾ ਕਰ ਲਿਆ। ਆਪ ਨੇ ਸੰਯੁਕਤ ਰਾਜ ਵਿੱਚ ਬਹੁਤ ਵੱਡਾ ਇਲਾਕਾ ਸ਼ਾਮਿਲ ਕਰ ਲਿਆ ਪਰ ਇਸ ਪ੍ਰਾਪਤੀ ਨੇ ਗੁਲਾਮਦਾਰੀ ਦਾ ਪਸਾਰ ਕਰਨ ਦੇ ਮੁੱਦੇ ਬਾਰੇ ਉੱਤਰ ਅਤੇ ਦੱਖਣ ਵਿਚਕਾਰ ਸਖਤ ਲੜਾਈ ਛੇੜ ਦਿੱਤੀ।ਆਪ ਦਾ ਜੂਨ 1849 ਵਿੱਚ ਦਿਹਾਂਤ ਹੋ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads