ਜੌਹਨ ਟਾਈਲਰ
From Wikipedia, the free encyclopedia
Remove ads
ਜੌਹਨ ਟਾਈਲਰ (29 ਮਾਰਚ, 1790-18 ਜਨਵਰੀ, 1862) ਅਮਰੀਕਾ ਦਾ ਉਹ ਪਹਿਲਾ ਉਪ-ਰਾਸ਼ਟਰਪਤੀ ਸੀ ਜਿਹੜਾ ਪਹਿਲੇ ਰਾਸ਼ਟਰਪਤੀ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਦੇ ਪਦ 'ਤੇ ਪਹੁੰਚਿਆ। ਆਪ ਦਾ ਜਨਮ 29 ਮਾਰਚ, 1790 ਨੂੰ ਵਰਜੀਨੀਆ ਵਿਖੇ ਪਿੱਤ ਜੌਹਨ ਟਾਈਲਰ ਸੀਨੀਅਰ ਅਤੇ ਮਾਤਾ ਮੈਰੀ ਅਰਮਸਟੈਡ ਦੇ ਘਰ ਹੋਇਆ। ਆਪ ਦੇ ਪਿਤਾ ਸਿਆਸਤਦਾਨ[1] ਸਨ ਇਸ ਲਈ ਆਪ ਨੂੰ ਸਿਆਸਤ ਗੁੜਤੀ ਘਰ 'ਚ ਮਿਲੀ।
Remove ads
ਮੁੱਢਲਾ ਜੀਵਨ
ਗਰੈਜੂਏਸ਼ਨ ਅਤੇ ਕਾਨੂੰਨ ਦੀ ਸਿੱਖਿਆ ਟਾਈਲਰ ਨੇ ਵਿਲੀਅਮਸਬਰਗ ਦੇ ਕਾਲਜ ਆਫ ਵਿਲੀਅਮ ਐਂਡ ਮੈਰੀ ਤੋਂ ਹਾਸਲ ਕੀਤੀ। ਆਪ 21 ਸਾਲ ਦੀ ਉਮਰ ਵਿੱਚ ਵਰਜ਼ੀਨੀਆ ਅਸੈਂਬਲੀ ਲਈ ਚੁਣੇ ਗਏ। ਆਪ ਦਾ ਵਿਆਹ ਵਰਜ਼ੀਨੀਆ ਦੀ ਲੈਟੀਆ ਕ੍ਰਿਸਚੀਅਨ ਨਾਲ ਹੋ ਗਿਆ, ਜਿਸ ਦੀ ਕੁੱਖੋਂ ਟਾਈਲਰ ਦੇ 8 ਬੱਚੇ ਪੈਦਾ ਹੋਏ।
ਕੰਮ
ਆਪ ਨੇ ਸੰਵਿਧਾਨ ਦਾ ਬਹੁਤ ਹੀ ਸਖਤਾਈ ਨਾਲ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ। ਆਪ ਨੇ ਇਸ ਪਰੰਪਰਾ ਤੋਂ ਕਦੇ ਵੀ ਥਿੜਕੇ ਨਹੀਂ। ਆਪ ਨੇ ਆਪਣੇ ਰਾਜ ਭਾਗ ਵਿਚ ਕਈ ਅਹਿਮ ਸੁਧਾਰ ਕਰਕੇ ਵਿਖਾਏ। 1816 ਤੋਂ 1821 ਤੱਕ ਹਾਊਸ ਆਫ ਰੀਪਰਜ਼ੈਂਟਿਵ ਵਿਖੇ ਸੇਵਾ ਕਰਦਿਆਂ ਟਾਈਲਰ ਨੇ ਬਹੁਤ ਸਾਰੇ ਰਾਸ਼ਟਰਵਾਦੀ ਕਾਨੂੰਨਾਂ ਵਿਰੁੱਧ ਵੋਟ ਪਾਈ ਅਤੇ ਮਿਸੂਰੀ ਸਮਝੌਤੇ ਦਾ ਵਿਰੋਧ ਕੀਤਾ। ਹਾਊਸ ਨੂੰ ਛੱਡ ਦੇਣ ਬਾਅਦ ਉਹ ਵਰਜੀਨੀਆ ਦਾ ਗਵਰਨਰ ਬਣਿਆ। ਇੱਕ ਸੈਨੇਟਰ ਦੇ ਤੌਰ 'ਤੇ ਉਸ ਨੇ ਹਿਚਕਚਾਹਟ ਨਾਲ ਐਾਡਰਿਊ ਜੈਕਸਨ ਦੀ ਰਾਸ਼ਟਰਪਤੀ ਪਦ ਲਈ ਹਮਾਇਤ ਕੀਤੀ। ਆਪ ਨੇ ਕਾਂਗਰਸ ਵਿੱਚ ਹੈਨਰੀ ਕਲੇਅ, ਡੇਨੀਅਲ ਵੈਬਸਟਰ ਅਤੇ ਨਵੀਂ ਬਣੀ ਪਾਰਟੀ ਵ੍ਹਿਗ ਪਾਰਟੀ ਨਾਲ ਹੱਥ ਮਿਲਾਇਆ, ਜੋ ਰਾਸ਼ਟਰਪਤੀ ਐਾਡਰਿਊ ਜੈਕਸਨ ਦਾ ਵਿਰੋਧ ਕਰਦੇ ਸਨ। ਆਪ ਉਤਪਾਦਕਾਂ ਦੀ ਸਹਾਇਤਾ ਲਈ ਮਹਿਸੂਲ ਚੁੰਗੀ ਬਿੱਲ 'ਤੇ ਦਸਤਖਤ ਕਰ ਕੀਤੇ। ਰਾਜਾਂ ਦੇ ਅਧਿਕਾਰਾਂ ਨਾਲ ਹੀ ਉਸ ਦੇ ਸ਼ਾਸਨ ਵਿੱਚ ਰਾਸ਼ਟਰਪਤੀ ਮਜ਼ਬੂਤ ਹੋਈ। ਅਮਰੀਕਾ ਵਿੱਚ ਗੁੱਟਬੰਦੀ ਵਧ ਗਈ, ਜਿਸ ਨੇ ਗ੍ਰਹਿ ਯੁੱਧ ਦਾ ਰੂਪ ਧਾਰਨ ਕਰ ਲਿਆ।
ਆਪ ਨੇ 1861 ਵਿੱਚ ਦੱਖਣੀ ਕਨਫੈਡਰੇਸੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਜੌਹਨ ਟਾਈਲਰ ਦੀ 1862 ਵਿੱਚ ਮੌਤ ਹੋ ਗਈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads