ਜੇ ਜ਼ੀ
From Wikipedia, the free encyclopedia
Remove ads
ਸ਼ਾਨ ਕੋਰੀ ਕਾਰਟਰ (ਜਨਮ 4 ਦਸੰਬਰ, 1969),[3] ਜਿਸ ਨੂੰ ਜੇ ਜ਼ੀ (Jay Z or Jay-Z)[4] ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਰੈਪਰ, ਉਦਯੋਗਪਤੀ, ਅਤੇ ਨਿਵੇਸ਼ਕ ਹੈ। ਉਸ ਨੂੰ ਸਦਾਬਹਾਰ ਰੈਪਰ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਆਇਕਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਦੋ ਦਹਾਕਿਆਂ ਤੋਂ ਪ੍ਰਸਿੱਧ ਸੰਸਕ੍ਰਿਤੀ ਵਿੱਚ ਇੱਕ ਵਿਸ਼ਵਵਿਆਪੀ ਸ਼ਖਸੀਅਤ ਰਿਹਾ ਹੈ।[5]
ਜੇ ਜ਼ੀ ਨਿਊਯਾਰਕ ਸ਼ਹਿਰ ਵਿੱਚ ਪੈਦਾ ਅਤੇ ਵੱਡਾ ਹੋਇਆ। ਉਸ ਨੇ1995 ਵਿੱਚ ਰੌਕ-ਏ-ਫੇਲਾ ਰਿਕਾਰਡ ਲੇਬਲ ਸਥਾਪਿਤ ਤੋਂ ਬਾਅਦ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ 1996 ਵਿੱਚ ਆਪਣੀ ਪਹਿਲੀ ਸਟੂਡੀਓ ਐਲਬਮ ਰਿਜ਼ਨੇਬਲ ਡਾਉਟਰਿਲੀਜ਼ ਕੀਤੀ। ਐਲਬਮ ਵਿਆਪਕ ਤੌਰ 'ਤੇ ਸਫਲ ਰਹੀ ਅਤੇ ਇਸ ਐਲਬਮ ਨਾਲ ਸੰਗੀਤ ਉਦਯੋਗ ਵਿੱਚ ਉਸ ਦਾ ਪੱਖ ਮਜ਼ਬੂਤ ਹੋ ਗਿਆ। ਉਹ ਬਾਰ੍ਹਾਂ ਹੋਰ ਐਲਬਮਾਂ ਰਿਲੀਜ਼ ਕਰ ਚੁੱਕਾ ਹੈ,ਜਿਹਨਾਂ ਨੇ ਸਕਾਰਾਤਮਕ ਆਲੋਚਨਾਤਮਕ ਅਤੇ ਵਪਾਰਕ ਸਫਲਤਾ ਪ੍ਰਾਪਤ ਕੀਤੀ, ਉਸ ਦੀਆਂ ਦ ਬਲਿਊ ਪ੍ਰਿੰਟ (2001) ਅਤੇ ਦਿ ਬਲੈਕ ਐਲਬਮ (2003) ਐਲਬਮਾਂ ਨੂੰ ਬਾਅਦ ਵਿੱਚ ਆਧੁਨਿਕ ਸੰਗੀਤਕ ਕਲਾਸਿਕ ਵਜੋਂ ਦਰਸਾਇਆ ਗਿਆ।[6][7] ਉਸਨੇ ਕਾਨਯੇ ਵੈਸਟ ਨਾਲਵਾਚ ਦ ਥ੍ਰੋਨ (2011) ਅਤੇ ਆਪਣੀ ਪਤਨੀ ਬਿਆਂਸੇਨਾਲ ਵਰੀਥਿੰਗ ਇਜ਼ ਲਵ (2018) ਫੁਲ ਐਲਬਮਾਂ ਵੀ ਰਿਲੀਜ਼ ਕੀਤੀਆਂ।[8]
ਆਪਣੇ ਸੰਗੀਤਕ ਕੈਰੀਅਰ ਤੋਂ ਇਲਾਵਾ, ਜੇ ਜ਼ੀ ਨੇ ਇੱਕ ਸਫਲ ਕਾਰੋਬਾਰੀ ਵਜੋਂ ਮੀਡੀਆ ਦਾ ਧਿਆਨ ਪ੍ਰਾਪਤ ਕੀਤਾ। 1999 ਵਿਚ, ਉਸ ਨੇ ਕਪੜੇ ਦੀ ਪ੍ਰਚੂਨ ਵਿਕਰੇਤਾ ਰੋਕਾਵਰ ਦੀ ਸਥਾਪਨਾ ਕੀਤੀ[9] ਅਤੇ 2003 ਵਿਚ, ਉਸਨੇ ਲਗਜ਼ਰੀ ਸਪੋਰਟਸ ਬਾਰ ਚੇਨ 40/40 ਕਲੱਬ ਦੀ ਸਥਾਪਨਾ ਕੀਤੀ। ਦੋਵੇਂ ਕਾਰੋਬਾਰ ਬਹੁ-ਮਿਲੀਅਨ ਡਾਲਰ ਦੇ ਕਾਰਪੋਰੇਸ਼ਨ ਬਣ ਗਏ ਹਨ, ਅਤੇ ਜੈ-ਜ਼ੈਡ ਨੂੰ ਮਨੋਰੰਜਨ ਕੰਪਨੀ ਰੌਕ ਨੇਸ਼ਨ, ਜੋ ਕਿ 2008 ਵਿੱਚ ਸਥਾਪਿਤ ਕੀਤੀ ਗਈ ਸੀ ਲਈ ਸ਼ੁਰੂਆਤ ਲਈ ਫੰਡ ਦੇਣ ਦੀ ਆਗਿਆ ਦੇ ਦਿੱਤੀ ਹੈ। 2015 ਵਿੱਚ, ਉਸਨੇ ਤਕਨੀਕੀ ਕੰਪਨੀ ਐਸਪਿਰੋ ਨੂੰ ਹਾਸਲ ਕਰ ਲਿਆ, ਅਤੇ ਉਨ੍ਹਾਂ ਦੀ ਮੀਡੀਆ ਸਟ੍ਰੀਮਿੰਗ ਸੇਵਾ ਟੀਡਲ ਦਾ ਚਾਰਜ ਸੰਭਾਲ ਲਿਆ, ਜੋ ਬਾਅਦ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਨਲਾਈਨ ਸਟ੍ਰੀਮਿੰਗ ਕੰਪਨੀ ਬਣ ਗਈ ਹੈ।[10] ਸੰਗੀਤਕਾਰ ਬਿਆਂਸੇ ਨਾਲ ਉਸਦਾ ਵਿਆਹ ਮੀਡੀਆ ਦਾ ਧਿਆਨ ਖਿੱਚਣ ਦਾ ਇੱਕ ਸਰੋਤ ਵੀ ਰਿਹਾ ਹੈ।[11]
ਜੇ-ਜ਼ੀ ਹਰ ਸਮੇਂ ਦੇ ਸਭ ਤੋਂ ਆਲੋਚਕ ਪ੍ਰਸ਼ੰਸਾ ਵਾਲੇ ਸੰਗੀਤਕਾਰਾਂ ਅਤੇ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰਾਂ ਵਿਚੋਂ ਇੱਕ ਹੈ, ਦੁਨੀਆ ਭਰ ਵਿੱਚ ਉਸ ਦੇ 125 ਮਿਲੀਅਨ ਤੋਂ ਵੱਧ ਰਿਕਾਰਡ ਵਿਕ ਚੁੱਕੇ ਹਨ।[12][13] ਉਸਨੇ ਕੁਲ 22 ਗ੍ਰੈਮੀ ਪੁਰਸਕਾਰ ਜਿੱਤੇ ਹਨ ਜੋ ਕਿ ਕਿਸੇ ਵੀ ਰੈਪਰ ਦੁਆਰਾ ਸਭ ਤੋਂ ਵੱਧ ਹਨ, ਬਿਲਬੋਰਡ 200 'ਤੇ ਇਕੱਲੇ ਕਲਾਕਾਰ ਦੁਆਰਾ ਸਭ ਤੋਂ ਵੱਧ (14) ਨੰਬਰ ਵਨ ਐਲਬਮਾਂ ਦਾ ਰਿਕਾਰਡ ਹੈ।[12][13] ਉਸ ਨੂੰ ਬਿਲਬੋਰਡ ਅਤੇ ਸੰਗੀਤ ਪ੍ਰਕਾਸ਼ਨ ਰੋਲਿੰਗ ਸਟੋਨ ਦੁਆਰਾ ਸਦਾਬਹਾਰ 100 ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਗਿਆ ਹੈ।[14][15] 2017 ਵਿੱਚ, ਉਹ ਸੌਂਗ ਰਾਈਟਰਜ਼ ਹਾਲ ਆਫ ਫੇਮ ਵਿੱਚ ਸਨਮਾਨਿਤ ਹੋਣ ਵਾਲਾ ਪਹਿਲਾ ਰੈਪਰ ਬਣਿਆ,[16] ਅਤੇ 2018 ਵਿੱਚ, 60 ਵੇਂ ਗ੍ਰੈਮੀ ਅਵਾਰਡਜ਼ ਵਿੱਚ ਯਾਦਗਾਰੀ “ਸੈਲਟ ਟੂ ਇੰਡਸਟਰੀ ਆਈਕਨਜ਼” ਮਿਲਿਆ।[17]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads