ਜੌਨ ਸਟਾਈਨਬੈੱਕ
ਅਮਰੀਕੀ ਲੇਖਕ From Wikipedia, the free encyclopedia
Remove ads
ਜਾਹਨ ਅਰਨੈਸਟ ਸਟੇਨਬੈਕ, ਜੂਨੀਅਰ (27 ਫਰਵਰੀ 1902 – 20 ਦਸੰਬਰ 1968) ਅਮਰੀਕੀ ਲੇਖਕ ਸੀ। ਉਹ ਪਲਿਤਜ਼ਰ ਪੁਰਸਕਾਰ-ਜੇਤੂ ਨਾਵਲ ਦ ਗ੍ਰੇਪਸ ਆਫ਼ ਰੈਥ (1939), ਈਸਟ ਆਫ਼ ਐਡਨ (1952) ਅਤੇ ਛੋਟੇ ਨਾਵਲ ਆਫ਼ ਮਾਈਸ ਐਂਡ ਮੈੱਨ (1937) ਕਰਕੇ ਮਸ਼ਹੂਰ ਹੈ। ਸੋਲਾਂ ਨਾਵਲਾਂ, ਛੇ ਗ਼ੈਰ-ਗਲਪੀ ਕਿਤਾਬਾਂ, ਅਤੇ ਪੰਜ ਕਹਾਣੀ ਸੰਗ੍ਰਿਹਾਂ, ਕੁੱਲ ਮਿਲਾਕੇ ਸਤਾਈ ਕਿਤਾਬਾਂ ਦੇ ਲੇਖਕ ਵਜੋਂ ਸਟੇਨਬੈਕ ਨੂੰ 1962 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਮਿਲਿਆ।
ਉਹ ਆਪਣੇ ਕਾਮਿਕ ਨਾਵਲਾਂ ਟੋਰਟੀਲਾ ਫਲੈਟ (1935) ਅਤੇ ਕੈਨਰੀ ਰੋਅ (1945), ਬਹੁ-ਪੀੜ੍ਹੀ ਦੇ ਮਹਾਂਕਾਵਿਕ ਨਾਵਲ ਈਸਟ ਆਫ਼ ਈਡਨ (1952), ਅਤੇ ਨਾਵਲ ਚੂਹੇ ਅਤੇ ਆਦਮੀ (1937) ਅਤੇ ਰੈੱਡ ਪੋਨੀ (1937) ਲਈ ਵਿਸ਼ਵ-ਪ੍ਰਸਿੱਧ ਹੈ। ਪੁਲਿਟਜ਼ਰ ਪੁਰਸਕਾਰ-ਜੇਤੂ ਕਹਿਰ ਦੇ ਅੰਗੂਰ(1939)[1] ਸਟਾਈਨਬੈਕ ਦਾ ਸ਼ਾਹਕਾਰ ਅਤੇ ਅਮਰੀਕੀ ਸਾਹਿਤਕ ਕੈਨਨ ਦਾ ਹਿੱਸਾ ਮੰਨਿਆ ਜਾਂਦਾ ਹੈ।[2] ਪ੍ਰਕਾਸ਼ਤ ਹੋਣ ਤੋਂ ਬਾਅਦ ਦੇ ਪਹਿਲੇ 75 ਸਾਲਾਂ ਵਿੱਚ, ਇਸ ਦੀਆਂ 14 ਮਿਲੀਅਨ ਕਾਪੀਆਂ ਵਿਕੀਆਂ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads