ਟਿਕਾਊ ਵਿਕਾਸ ਟੀਚੇ

From Wikipedia, the free encyclopedia

ਟਿਕਾਊ ਵਿਕਾਸ ਟੀਚੇ
Remove ads

ਟਿਕਾਊ ਵਿਕਾਸ ਟੀਚੇ,ਵਿਕਾਸ ਨਾਲ ਸੰਬੰਧਿਤ ਸਤਾਰਾਂ "ਆਲਮੀ ਟੀਚਿਆਂ" ਦਾ ਜੁੱਟ ਹੈ ਜਿਹਨਾਂ ਅੰਦਰ 169 ਨਿਸ਼ਾਨੇ ਸ਼ਾਮਲ ਹਨ ਜੋ ਦੁਨੀਆ ਦੀ ਕਾਇਆ ਕਲਪ ਲਈ: ਟਿਕਾਊ ਵਿਕਾਸ ਵਾਸਤੇ 2030 ਏਜੰਡਾ ਨਾਮ ਦੇ ਵਿਸ਼ਵ ਵਿਆਪੀ ਪ੍ਰੋਗਰਾਮ ਅਧੀਨ ਪ੍ਰਾਪਤ ਕੀਤੇ ਜਾਣੇ ਹਨ।ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠਲੇ ਇਹਨਾਂ ਟੀਚਿਆਂ ਨੂੰ 193 ਮੈਂਬਰ ਮੁਲਕਾਂ ਨੇ, ਆਲਮੀ ਲੋਕ-ਸਮਾਜ ਸਣੇ, ਲੰਮੇ-ਚੌੜੇ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤਾ ਹੈ ਜੋ ਕਿ ਸੰਯੁਕਤ ਰਾਸ਼ਟਰ ਦੇ 25 ਸਤੰਬਰ 2015 ਵਾਲ਼ੇ ਮਤੇ A/RES/70/1 ਦੇ ਪੈਰ੍ਹਾ 54 ਵਿੱਚ ਰੱਖੇ ਹੋਏ ਹਨ।[1]

ਵਿਸ਼ੇਸ਼ ਤੱਥ ਟਿਕਾਊ ਵਿਕਾਸ ਟੀਚੇ Sustainable Development Goals, ਮਾਟੋ ...
Remove ads

ਟੀਚੇ

Thumb
ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚੇ
  1. ਸਿਫ਼ਰ ਗ਼ਰੀਬੀ - ਗ਼ਰੀਬੀ ਨੂੰ ਉਹਦੇ ਸਾਰੇ ਰੂਪਾਂ ਵਿੱਚ ਖ਼ਤਮ ਕਰਨਾ[2]
  2. ਸਿਫ਼ਰ ਭੁੱਖਮਰੀ - ਭੁੱਖਮਰੀ ਖ਼ਤਮ ਕਰਨੀ, ਖ਼ੁਰਾਕ ਸੁਰੱਖਿਆ ਅਤੇ ਚੰਗੇਰਾ ਪੋਸ਼ਣ ਪਾਉਣਾ ਅਤੇ ਟਿਕਾਊ ਖੇਤੀਬਾੜੀ ਉਚਿਆਉਣੀ[3]
  3. ਚੰਗੀ ਸਿਹਤ ਅਤੇ ਭਲਾਈ - ਸਿਹਤਮੰਦ ਜ਼ਿੰਦਗੀਆਂ ਯਕੀਨੀ ਬਣਾਉਣੀਆਂ ਅਤੇ ਸਾਰਿਆਂ ਦੀ ਹਰ ਉਮਰ ਵਿੱਚ ਭਲਾਈ ਵਧਾਉਣੀ[4]
  4. ਗੁਣਕਾਰੀ ਸਿੱਖਿਆ - ਸੰਮਿਲਿਤ ਅਤੇ ਨਿਰਪੱਖ ਗੁਣਕਾਰੀ ਸਿੱਖਿਆ ਯਕੀਨੀ ਬਣਾਉਣੀ ਅਤੇ ਸਾਰਿਆਂ ਵਾਸਤੇ ਉਮਰ-ਭਰ ਸਿੱਖਣ ਦੇ ਮੌਕੇ ਵਧਾਉਣੇ[5]
  5. ਲਿੰਗੀ ਬਰਾਬਰੀ - ਲਿੰਗੀ ਬਰਾਬਰੀ ਪ੍ਰਾਪਤ ਕਰਨੀ ਅਤੇ ਸਾਰੀਆਂ ਔਰਤਾਂ ਅਤੇ ਕੁੜੀਆਂ ਨੂੰ ਇਖ਼ਤਿਆਰ ਦੇਣਾ[6]
  6. ਸਾਫ਼-ਸੁਥਰਾ ਪਾਣੀ ਅਤੇ ਸਫ਼ਾਈ - ਸਾਰਿਆਂ ਵਾਸਤੇ ਪਾਣੀ ਦੀ ਉਪਲਬਧੀ ਅਤੇ ਟਿਕਾਊ ਬੰਦੋਬਸਤ ਅਤੇ ਸਫ਼ਾਈ ਯਕੀਨੀ ਬਣਾਉਣੀ[7]
  7. ਪੁੱਗਣਯੋਗ ਅਤੇ ਸਾਫ਼ ਊਰਜਾ - ਸਾਰਿਆਂ ਵਾਸਤੇ ਪੁੱਗਣਯੋਗ, ਭਰੋਸੇਯੋਗ, ਟਿਕਾਊ ਅਤੇ ਆਧੁਨਿਕ ਊਰਜਾ ਯਕੀਨੀ ਬਣਾਉਣੀ[8]
  8. ਮੁਨਾਸਬ ਕੰਮ-ਕਾਰ ਅਤੇ ਆਰਥਕ ਵਾਧਾ - ਸਾਰਿਆਂ ਵਾਸਤੇ ਲਗਾਤਾਰ, ਟਿਕਾਊ ਅਤੇ ਸਹਿਤੀ ਆਰਥੀ ਵਿਕਾਸ, ਮੁਕੰਮਲ ਅਤੇ ਉਪਜਾਊ ਰੁਜ਼ਗਾਰ ਅਤੇ ਮੁਨਾਸਬ ਕੰਮ-ਧੰਦਾ ਵਧਾਉਣਾ[9]
  9. ਸਨਅਤ, ਨਵਰੀਤ ਅਤੇ ਬੁਨਿਆਦੀ ਢਾਂਚਾ - ਲਚਕੀਲਾ ਬੁਨਿਆਦੀ ਢਾਂਚਾ ਬਣਾਉਣਾ, ਸਹਿਤੀ ਅਤੇ ਟਿਕਾਊ ਸਨਅਤੀਕਰਨ ਵਧਾਉਣਾ ਅਤੇ ਨਵਰੀਤ ਨੂੰ ਪਾਲਣਾ-ਪੋਸਣਾ[10]
  10. ਘੱਟ ਨਾਬਰਾਬਰੀ - ਦੇਸਾਂ ਅੰਦਰ ਅਤੇ ਵਿਚਕਾਰ ਆਮਦਨੀ ਊਚ-ਨੀਚ ਘਟਾਉਣੀ[11]
  11. ਟਿਕਾਊ ਸ਼ਹਿਰ ਅਤੇ ਭਾਈਚਾਰੇ - ਸ਼ਹਿਰਾਂ ਅਤੇ ਮਨੁੱਖੀ ਅਬਾਦੀਆਂ ਨੂੰ ਸਹਿਤੀ, ਸੁਰੱਖਿਅਤ, ਲਚਕੀਲੇ ਅਤੇ ਟਿਕਾਊ ਬਣਾਉਣਾ[12]
  12. ਜੁੰਮੇਵਾਰ ਖ਼ਪਤ ਅਤੇ ਪੈਦਾਵਾਰ - ਖ਼ਪਤ ਅਤੇ ਪੈਦਾਵਾਰ ਤਰੀਕਿਆਂ ਦੇ ਟਿਕਾਊਪੁਣੇ ਨੂੰ ਯਕੀਨੀ ਬਣਾਉਣੀEnsure sustainable consumption and production patterns[13]
  13. ਪੌਣਪਾਣੀ ਕੰਮਕਾਜ - ਪੌਣਪਾਣੀ ਤਬਦੀਲੀ ਅਤੇ ਉਹਦੀ ਸੱਟ ਨਾਲ ਨਜਿੱਠਣ ਵਾਸਤੇ ਫ਼ੌਰੀ ਕਦਮ ਚੁੱਕਣੇ ਅਤੇ ਨਵਿਆਉਣਯੋਗ ਊਰਜਾ ਵਿਚਲੇ ਵਿਕਾਸਾਂ ਨੂੰ ਵਧਾਵਾ ਦੇਣਾ[14]
  14. ਪਾਣੀ ਹੇਠਲਾ ਜੀਵਨ - ਟਿਕਾਊ ਵਿਕਾਸ ਖ਼ਾਤਰ ਮਹਾਂ-ਸਮੁੰਦਰਾਂ, ਸਮੁੰਦਰਾਂ ਅਤੇ ਸਮੁੰਦਰੀ ਵਸੀਲਿਆਂ ਨੂੰ ਸਾਂਭਣਾ ਅਤੇ ਟਿਕਾਊ ਤਰੀਕੇ ਨਾਲ ਵਰਤਣਾ[15]
  15. ਧਰਤੀ ਉਤਲਾ ਜੀਵਨ - ਧਰਤੀ ਉਤਲੇ ਪਰਿਆਵਰਨਾਂ ਨੂੰ ਬਚਾਉਣਾ, ਬਹਾਲ ਕਰਨਾ ਅਤੇ ਟਿਕਾਊ ਵਰਤੋਂ ਨੂੰ ਵਧਾਵਾ ਦੇਣਾ, ਜੰਗਲਾਂ ਦਾ ਟਿਕਾਊ ਬੰਦੋਬਸਤ ਕਰਨਾ, ਮਾਰੂਥਲੀਕਰਨ ਨੂੰ ਠੱਲ੍ਹ ਪਾਉਣੀ, ਅਤੇ ਧਰਤ ਨਿਘਾਰ ਨੂੰ ਰੋਕਣਾ ਅਤੇ ਪਛਾੜਨਾ ਅਤੇ ਜੀਵ ਵੰਨ-ਸੁਵੰਨਤਾ ਦੇ ਖਸਾਰੇ ਨੂੰ ਰੋਕਣਾ[16]
  16. ਅਮਨ, ਨਿਆਂ ਅਤੇ ਤਕੜੇ ਅਦਾਰੇ - ਟਿਕਾਊ ਵਿਕਾਸ ਵਾਸਤੇ ਅਮਨ-ਪਸੰਦ ਅਤੇ ਸਹਿਤੀ ਸਮਾਜਾਂ ਦਾ ਵਾਧਾ ਕਰਨਾ, ਸਾਰਿਆਂ ਵਾਸਤੇ ਨਿਆਂ ਤੱਕ ਪਹੁੰਚ ਮੁਹਈਆ ਕਰਾਉਣੀ ਅਤੇ ਸਾਰੇ ਪੱਧਰਾਂ 'ਤੇ ਅਸਰਦਾਰ, ਜਵਾਬਦੇਹ ਅਤੇ ਸਹਿਤੀ ਅਦਾਰੇ ਉਸਾਰਨੇ[17]
  17. ਟੀਚਿਆਂ ਵਾਸਤੇ ਸਾਂਝਾਂ - ਟਿਕਾਊ ਵਿਕਾਸ ਵਾਸਤੇ ਅਮਲ ਕਰਨ ਦੇ ਤਰੀਕਿਆਂ ਨੂੰ ਤਕੜਾ ਕਰਨਾ ਅਤੇ ਆਲਮੀ ਸਾਂਝਾਂ ਨੂੰ ਮੁੜ-ਸੁਰਜੀਤ ਕਰਨਾ[18]

ਭਾਰਤ ਦੇ ਪੰਜਾਬ ਰਾਜ ਦਾ ਨਵਿਆਉਣ ਯੋਗ ਊਰਜਾ ਦੀ 15% ਹਿੱਸੇਦਾਰੀ ਨੂੰ 2040 ਤੱਕ 30% ਤੇ ਲਿਜਾਉਣ ਦਾ ਟੀਚਾ ਹੈ।[19]

ਪੰਜਾਬ ਰਾਜ ਦੇ ਸ਼ਹਿਰੀ ਜਲਵਾਯੂ ਸੁਧਾਰ ਪ੍ਰਾਜੈਕਟਾਂ ਦੇ ਵੱਖ ਵੱਖ ਕੰਮਾਂ ਵਿੱਚੋਂ ਕੇਵਲ ਬਠਿੰਡਾ ਐਸਾ ਖੇਤਰ ਹੈ ਜਿਸਦੇ ਛੋਹੇ ਹੋਏ ਕੰਮ ਪੂਰੇ ਕੀਤੇ ਹਨ ਬਾਕੀ ਸਭ ਖੇਤਰ ਇਸ ਕਾਰਜ ਵਿੱਚ ਬਹੁਤ ਪਿੱਛੇ ਹਨ।[20]

ਭਾਰਤ ਦੇ ਪੰਜਾਬ ਰਾਜ ਵਿੱਚ ਸ਼ਹਿਰੀ ਪਾਣੀ ਦੇ ਨਿਕਾਸ ਤੇ ਪੂਰਤੀ ਦੇ ਸੁਧਾਰ ਲਈ ਵਰਲਡ ਬੈਂਕ ਵੱਲੋਂ 300 ਬਿੱਲੀਆਂ ਡਾਲਰ ਦੇ ਇੱਕ ਪ੍ਰੋਜੈਕਟ ਲਈ 105 ਬਿੱਲੀਆਂ ਡਾਲਰ ਦੇ ਕਰਜ਼ੇ ਦੀ ਪ੍ਰਵਾਨਗੀ ਅਪ੍ਰੈਲ 2021 ਨੂੰ ਦਿੱਤੀ ਗਈ ਹੈ । 300 ਬਿਲੀਅਨ ਡਾਲਰ ਦੇ ਇਸ ਪ੍ਰਾਜੈਕਟ ਵਿੱਚ ਵਿੱਚ AIB ਨੇ 105 ਬਿਲੀਅਨ ਡਾਲਰ ਤੇ ਪੰਜਾਬ ਰਾਜ ਨੇ 90 ਬਿਲੀਅਨ ਡਾਲਰ ਦਾ ਹਿੱਸਾ ਪਾਣਾ ਹੈ। ਇਸ ਪ੍ਰਾਜੈਕਟ ਵਿੱਚ ਅੰਮ੍ਰਿਤਸਰ ਵਿੱਚ 440 ਮੋਗਾ ਲਿਟਰ ਪ੍ਰਤੀ ਦਿਨ MLD ਤੇ ਲੁਧਿਆਣੇ ਵਿੱਚ 580 MLD ਸਮਰੱਥਾ ਦੇ ਵਾਟਰਨਟਰੀਟਮੈਂਟਨਪਲਾਂਟਾਂ ਤੋਂ ਇਲਾਵਾ ਦੋਵੇਂ ਸ਼ਹਿਰਾਂ ਵਿੱਚ ਸਾਫ਼ ਪਾਣੀ,ਦੀਆਂ ਲਾਈਨਾਂ ਬਿਛਾਉਣਾ ਤੇ ਕਈ ਓਵਰਹੈੱਡ ਪਾਣੀ ਦੀਆਂ ਟੈਂਕੀਆਂ ਦਾ ਜਾਲ ਵਿਛਾਉਣਾ ਸ਼ਾਮਲ ਹੈ। [21][22]

Remove ads

ਭਾਰਤ ਵਿੱਚ ਜ਼ਿਲ੍ਹੇਵਾਰ ਟਿਕਾਊ ਵਿਕਾਸ ਟੀਚੇ

ਭਾਰਤ ਵਿੱਚ [23]ਭਾਵੇਂ ਜ਼ਿਲ੍ਹੇਵਾਰ ਟਿਕਾਊ ਵਿਕਾਸ ਟੀਚਿਆਂ ਦਾ ਪ੍ਰਸਾਰ ਕੀਤਾ ਗਿਆ ਹੈ ਲੇਕਿਨ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਟੀਚਿਆਂ ਦਾ ਪਟਫਾਰਮੈਂਸ ਨਿਘਾਰ ਵੱਲ ਹੈ।[24]ਪੰਜਾਬ ਰਾਜ ਵਿੱਚ ਵੀ ਉਦਾਹਰਣ ਦੇ ਤੌਰ ਤੇ ਪਟਿਆਲ਼ਾ ਜ਼ਿਲ੍ਹੇ ਨੂੰ ਟੀਚਿਆਂ ਦਾ ਨਕਸ਼ਾ ਉਲੀਕਣ ਲਈ ਅਖਤਿਆਰ ਕੀਤਾ ਗਿਆ ਹੈ ਤੇ ਜ਼ਮੀਨੀ ਪੱਧਰ ਤੇ ਇਹ ਨਕਸ਼ਾ ਪੰਚਾਇਤਾਂ ਤੱਕ ਪਹੁੰਚਦਾ ਹੈ।[25]ਉਦਾਹਰਣ ਲਈ ਗ੍ਰਾਮ ਸਭਾ ਦਾ ਸ਼ਿਡੂਅਲ ਹਵਾਲੇ ਵਿੱਚ ਦਿੱਤਾ ਹੈ।[26]

ਹਵਾਲੇ

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads