ਟਿਫ਼ਨੀ ਟਰੰਪ

ਅਮਰੀਕੀ ਇੰਟਰਨੈਟ ਵਿਅਕਤੀਤਵ ਅਤੇ ਡੌਨਲਡ ਟਰੰਪ ਅਤੇ ਮਾਰਲਾ ਮੈਪਲਸ ਦੀ ਧੀ From Wikipedia, the free encyclopedia

ਟਿਫ਼ਨੀ ਟਰੰਪ
Remove ads

ਟਿਫ਼ਨੀ ਆਰਿਆਨਾ ਟਰੰਪ (ਜਨਮ 13 ਅਕਤੂਬਰ, 1993) ਇੱਕ ਅਮਰੀਕੀ ਇੰਟਰਨੈਟ ਉੱਤੇ ਮਸ਼ਹੂਰ ਸ਼ਖਸ਼ੀਅਤ ਅਤੇ ਮਾਡਲ ਹੈ। ਉਹ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਬੇਟੀ ਹੈ ਅਤੇ ਉਨ੍ਹਾਂ ਦੀ ਦੂਜੀ ਪਤਨੀ ਮਾਰਲਾ ਮੈਪਲਸ ਦੀ ਧੀ ਹੈ।

ਵਿਸ਼ੇਸ਼ ਤੱਥ ਟਿਫ਼ਨੀ ਟਰੰਪ, ਜਨਮ ...
Remove ads

ਸ਼ੁਰੂ ਦਾ ਜੀਵਨ

ਟਿਫਨੀ ਟਰੰਪ ਦਾ ਜਨਮ 13 ਅਕਤੂਬਰ 1993 ਨੂੰ ਵੈਸਟ ਪਾਮ ਬੀਚ, ਫਲੋਰੀਡਾ, ਸੇਂਟ ਮੈਰੀਜ ਮੈਡੀਕਲ ਸੈਂਟਰ ਵਿਖੇ ਹੋਇਆ ਸੀ।[2][3][4] ਮਾਰਲਾ ਮੈਪਲਸ ਅਤੇ ਡੌਨਲਡ ਟਰੰਪ ਨੇ ਦਸੰਬਰ 1993 ਵਿੱਚ ਵਿਆਹ ਕੀਤਾ ਸੀ ਅਤੇ ਟਿਫਨੀ ਉਨ੍ਹਾਂ ਦੀ ਇਕੋ ਇੱਕ ਬੇਟੀ ਸੀ।[5] ਟਰੰਪ ਟਾਵਰ ਦਾ (ਟਰੰਪ ਨੇ ਟਰੰਪ ਟਾਵਰ ਬਣਾਉਣ ਲਈ, 1980 ਵਿੱਚ ਪੰਜਵੇਂ ਐਵਨਿਊ ਗਹਿਣੇ ਦੇ ਸਟੋਰ ਦੇ ਉੱਪਰ ਹਵਾਈ ਅਧਿਕਾਰ ਅਧੀਨ ਜਗਹ ਖਰੀਦੀ ਸੀ) ਨਾਮ ਟਿਫਨੀ ਐਂਡ ਕੰਪਨੀ ਰੱਖ ਦਿੱਤਾ ਸੀ।[6] 1999 ਵਿੱਚ ਦੋ ਸਾਲ ਲਈ ਅਲੱਗ ਹੋਣ ਤੋਂ ਬਾਅਦ ਉਸਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਸੀ। ਟਿਫਨੀ ਦੀ ਕੈਲੀਫੋਰਨੀਆ ਵਿੱਚ ਆਪਣੀ ਮਾਂ ਦੇ ਕੋਲ ਹੀ ਵੱਡੀ ਹੋਈ, ਜਿੱਥੇ ਉਹ ਹਾਈ ਸਕੂਲ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ।[7]

ਕੈਲੀਫੋਰਨੀਆ ਦੇ ਵਿਉਪੂਏਂਟ ਸਕੂਲ ਵਿੱਚ ਉਹ ਦੀ ਵਿਧਆਰਥਣ ਸੀ। [8] ਉਹ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ 2016 ਵਿੱਚ ਗ੍ਰੈਜੂਏਟ ਹੋਈ, ਜਿੱਥੇ ਉਹ ਸਮਾਜ ਸਾਸ਼ਤਰ ਅਤੇ ਸ਼ਹਿਰੀ ਪੜ੍ਹਾਈ ਦੋਹਾਂ ਹੀ ਵਿਸ਼ਿਆਂ ਵਿੱਚ ਐਜੂਕੇਸ਼ਨ ਹਾਸਿਲ ਕੀਤੀ[9] ਅਤੇ ਉਹ ਕਪਾ ਐਲਫਾ ਥੀਟਾ ਗਰੁਪ ਦੀ ਮੈਂਬਰ ਸੀ।[10] ਮਈ 2017 ਵਿਚ, ਟਰੰਪ ਨੇ ਘੋਸ਼ਣਾ ਕੀਤੀ ਕਿ ਉਹ ਪਤਝੜ ਵਿੱਚ ਜੋਰਜਟਾਊਨ ਲਾਅ ਸਕੂਲ ਵਿੱਚ ਜਾ ਰਹੀ ਹੈ।[11]

Remove ads

ਕੈਰੀਅਰ

2014 ਵਿੱਚ, ਜਦੋਂ ਟਿਫਨੀ ਪੈਨਸਿਲਵੇਨੀਆ ਯੂਨੀਵਰਸਿਟੀ ਦਾ ਹਿੱਸਾ ਸੀ ਉਸ ਸਮੇਂ ਟਰੰਪ ਟਰੰਪ ਨੇ ਇੱਕ ਸਿੰਗਲ ਟ੍ਰੇਕ ਸੰਗੀਤ "ਲਾਇਕ ਏ ਬਰਡ" ਜਾਰੀ ਕੀਤਾ। ਉਸਨੇ ਬਾਅਦ ਵਿੱਚ ਓਪਰਾ ਵਿਨਫਰੇ ਨੂੰ ਦੱਸਿਆ[12] ਕਿ ਉਹ ਇਸ ਗੱਲ ਦਾ ਮੁਲਾਂਕਣ ਕਰ ਰਹੀ ਸੀ ਕਿ ਕੀ ਉਸਨੂੰ ਇੱਕ ਪੇਸ਼ੇਵਰ ਵਜੋਂ ਅਗਲੇ ਪੱਧਰ ਤੱਕ "ਆਪਣੇ ਸੰਗੀਤ ਕੈਰੀਅਰ ਨੂੰ ਲੈਣਾ ਹੈ।[13] ਟਰੰਪ ਨੇ ਵੋਗ (ਮੈਗਜ਼ੀਨ) ਵਿੱਚ ਕੰਮ ਕਰਨ ਦੇ ਨਾਲ ਨਾਲ ਅਤੇ 2016 ਵਿੱਚ ਨਿਊਯਾਰਕ ਫੈਸ਼ਨ ਵੀਕ ਦੌਰਾਨ ਐਂਡਰਿਊ ਵਾਰਨ ਫੈਸ਼ਨ ਸ਼ੋਅ ਵਿੱਚ ਇੱਕ ਇੰਟਰਨੈਸ਼ਨਲ ਮਾਡਲ ਵਜੋਂ ਕੰਮ ਕੀਤਾ। [14]

Remove ads

2016 ਰਾਸ਼ਟਰਪਤੀ ਦੀ ਮੁਹਿੰਮ

Thumb
2016 ਰੀਪਬਲਿਕਨ ਕੌਮੀ ਕਨਵੈਨਸ਼ਨ ਵਿੱਚ ਟਿਫਨੀ, ਬੈਰੌਨ, ਅਤੇ ਮੇਲਾਨੀਆ ਟਰੰਪ

ਟਰੰਪ ਨੇ ਨਿਊਯਾਰਕ ਵਿੱਚ ਰਿਪਬਲਿਕਨ ਪਾਰਟੀ ਦੇ ਇੱਕ ਮੈਂਬਰ ਦੇ ਤੌਰ 'ਤੇ ਵੋਟਾਂ ਪਾਈਆਂ।[15] 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ, ਉਹ ਆਪਣੇ ਪਿਤਾ ਅਤੇ ਟਰੰਪ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਚਾਰ ਮੁਹਿਮ ਵਿੱਚ ਸ਼ਾਮਲ ਹੋਈ।[16] ਉਸ ਨੇ ਸੰਮੇਲਨ ਦੀ ਦੂਜੀ ਰਾਤ 2016 ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਭਾਸ਼ਣ ਦਿੱਤਾ।[17][18] ਆਪਣੇ ਭਾਸ਼ਣ ਦੇ ਦੌਰਾਨ, ਟਿਫਨੀ ਨੇ ਸਥਿਤੀ ਨਾਲ ਆਪਣੀ ਅਣਜਾਣਤਾ ਨੂੰ ਹਲਕਾ ਕਰ ਦਿੱਤਾ: "ਕਿਰਪਾ ਕਰਕੇ ਮੈਨੂੰ ਮਾਫ ਕਰ ਦੇਣਾ ਜੇਕਰ ਮੈਂ ਥੋੜਾ ਘਬਰਾ ਜਾਵਾਂ। ਜਦੋਂ ਮੈਂ ਕੁਝ ਮਹੀਨੇ ਪਹਿਲਾਂ ਕਾਲਜ ਵਿੱਚ ਗ੍ਰੈਜੂਏਟ ਹੋਈ ਸੀ, ਮੈਂ ਕਦੇ ਸੋਚਿਆ ਨਹੀਂ ਸੀ ਕੀ ਮੇਨੂੰ ਇੱਕ ਦਿਨ ਰਾਸ਼ਟਰ ਨੂੰ ਸੰਬੋਧਿਤ ਕਰਨ ਦਾ ਮੌਕਾ ਮਿਲੇਗਾ। ਮੈਂ ਆਪਣੀ ਕਲਾਸਰੂਮ ਦੇ ਵਿਦਿਆਰਥੀਆਂ ਦੇ ਸਾਹਮਣੇ ਕੁਝ ਭਾਸ਼ਣ ਦਿੱਤਾਂ ਹੈ, ਪਰ ਉਥੇ ਕਦੇ ਨਹੀਂ ਜਿਥੇ 10 ਮਿਲੀਅਨ ਤੋਂ ਵੱਧ ਲੋਕ ਸਾਹਮਣੇ ਹੋਣ।[19]

ਸਮਾਜਿਕ ਮੀਡੀਆ

ਟਰੰਪ ਦਾ ਇੰਸਟਾਗ੍ਰਾਮ ਉੱਤੇ ਲਗਾਤਾਰ ਪੋਸਟਰ ਹੈ, ਜਿੱਥੇ, 2017 ਤੱਕ, ਉਸ ਕੋਲ 845,000 ਤੋਂ ਵੱਧ ਸਰੋਤੇ ਸਨ।[20] ਉਸ ਦੇ ਇੰਸਟਾਗ੍ਰਾਮ ਪੋਸਟਾਂ ਵਿੱਚ ਅਕਸਰ ਉਸ ਦੇ ਦੋਸਤਾਂ ਅਤੇ ਸੰਗੀ ਵਾਰਸ ਅਤੇ ਉੱਤਰਾਧਿਕਾਰੀਆਂ ਦੇ ਨਾਲ ਤਸਵੀਰਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਵਿੱਚ ਰਾਉਟਰ ਐਫ. ਕਨੇਡੀ ਦੀ ਪੋਤੀ ਕਿਰਾ ਕੈਨੇਡੀ ਸ਼ਾਮਲ ਹੈ, ਗੀਆ ਮੈਟੀਸ, ਮਹਾਨ ਕਲਾਕਾਰ ਹੈਨਰੀ ਮਾਤੀਸ ਦੀ ਪੋਤੀ ਅਤੇ ਈ.ਜੇ. ਜੌਹਨਸਨ, ਮੈਜਿਕ ਜਾਨਸਨ ਦਾ ਪੁੱਤਰ ਨਾਲ ਸਨ। ਗਰੂਪ, ਜਿਹੜਾ ਐਂਡਰਿਊ ਵਰੇਨ ਵਲੋਂ ਏਡਿਟ ਕੀਤੀਆਂ ਫੋਟੋਆਂ ਦਾ ਸੰਪਾਦਨ ਇੰਸਟਾਗ੍ਰਾਮ ਉੱਤੇ ਕਰਦਾ ਉਸਦਾ ਨਾਮ ਨਿਊਯਾਰਕ ਪੋਸਟ, ਨਿਊ ਯਾਰਕ ਟਾਈਮਜ਼, ਨਿਊਯਾਰਕ ਮੈਗਜ਼ੀਨ ਅਤੇ "ਸਨੈਪ ਪੈਕਸ" ਦੁਆਰਾ ਰਿਚ ਕਿਡ ਆਫ ਇੰਸਟਾਗ੍ਰਾਮ ਦਿੱਤਾ ਗਿਆ ਹੈ।[9][21][22][23]

Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads