ਡੌਨਲਡ ਟਰੰਪ
2017 ਤੋਂ 2021 ਤੱਕ ਸੰਯੁਕਤ ਰਾਜ ਦੇ ਰਾਸ਼ਟਰਪਤੀ From Wikipedia, the free encyclopedia
Remove ads
ਡੌਨਲਡ ਜੌਨ ਟਰੰਪ (ਜਨਮ 14 ਜੂਨ 1946) ਇੱਕ ਅਮਰੀਕੀ ਕਾਰੋਬਾਰੀ, ਮੀਡੀਆ ਸ਼ਖਸੀਅਤ ਅਤੇ ਰਾਜਨੇਤਾ ਹਨ ਜੋ 20 ਜਨਵਰੀ 2025 ਤੋਂ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਅ ਰਹੇ ਹਨ।[1] ਉਹ ਰਿਪਬਲਿਕਨ ਪਾਰਟੀ ਦੇ ਸਦੱਸ ਹਨ। ਇਸ ਤੋਂ ਪਹਿਲਾ ਉਹਨਾਂ ਨੇ 2017 ਤੋਂ 2021 ਤਕ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ।
ਟਰੰਪ ਨੇ 2024 ਸੰਯੁਕਤ ਰਾਜ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਉਹਨਾਂ ਦੀ ਇਸ ਜਿੱਤ ਨੇ ਸੰਯੁਕਤ ਰਾਜ ਦੇ 132 ਸਾਲਾਂ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਸੰਯੁਕਤ ਰਾਜ ਦੇ 22ਵੇਂ ਅਤੇ 24ਵੇਂ ਰਾਸ਼ਟਰਪਤੀ ਗਰੋਵਰ ਕਲੀਵਲੈਂਡ ਇਕੱਲੇ ਐਸੇ ਰਾਸ਼ਟਰਪਤੀ ਸਨ ਜਿਹਨਾਂ ਨੂੰ ਇਕ ਤੋਂ ਵੱਧ ਗੈਰ ਲਗਾਤਾਰ ਵਾਰ ਚੁਣਿਆ ਗਿਆ ਸੀ ਪਰ ਟਰੰਪ ਦੀ ਜਿੱਤ ਨੇ ਇਹ ਇਕ ਵਾਰ ਫੇਰ ਦੁਹਰਾ ਦਿੱਤਾ।
Remove ads
ਮੁਢਲਾ ਜੀਵਨ ਅਤੇ ਪੜ੍ਹਾਈ
ਟਰੰਪ ਦਾ ਜਨਮ 14 ਜੂਨ, 1946 ਨੂੰ ਕਵੀਨਸ, ਨਿਊਯਾਰਕ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਫ੍ਰੇਮ ਟਰੰਪ ਅਤੇ ਮਾਤਾ ਦਾ ਨਾਮ ਮਰੀਅਮ ਏਨੀ ਹੈ। ਉਹ ਇਸਾਈ ਧਰਮ ਦਾ ਪਾਰੋਕਾਰ ਹੈ। ਡੌਨਲਡ ਟਰੰਪ ਨੇ ਤਿੰਨ ਵਿਆਹ ਕੀਤੇ ਹਨ। ਪਹਿਲਾ ਵਿਆਹ ਇਵਾਨਾ (ਸਾਬਕਾ ਓਲੰਪਿਕ ਖਿਡਾਰੀ) ਨਾਲ ਕੀਤਾ ਸੀ ਅਤੇ ਇਹ ਵਿਆਹ 1977 ਤੋਂ 1991 ਤੱਕ ਚੱਲਿਆ। ਇਸ ਤੋਂ ਬਾਅਦ 1993 ਵਿੱਚ ਟਰੰਪ ਦਾ ਵਿਆਹ ਮਾਲਰਾ (ਅਦਾਕਾਰਾ) ਨਾਲ ਹੋਇਆ ਅਤੇ 1999 ਵਿੱਚ ਤਲਾਕ ਹੋ ਗਿਆ। ਇਸ ਤੋਂ ਪਿੱਛੋਂ 2005 ਵਿੱਚ ਟਰੰਪ ਨੇ ਮੇਲਾਨਿਆ (ਮਾਡਲ) ਨਾਲ ਵਿਆਹ ਕੀਤਾ ਹੈ। ਟਰੰਪ ਦੀ ਪਹਿਲੀ ਪਤਨੀ ਦੇ ਡੌਨਲਡ ਟਰੰਪ ਜੂਨੀਅਰ, ਇਵਾਂਕਾ ਟਰੰਪ ਅਤੇ ਏਰਿਕ ਟਰੰਪ, ਦੂਜੀ ਪਤਨੀ ਦੇ ਟਿਫ਼ਨੀ ਟਰੰਪ, ਤੀਸਰੀ ਪਤਨੀ ਦੇ ਵਿਲੀਅਮ ਟਰੰਪ ਨਾਮਕ ਬੱਚੇ ਹਨ। ਫੋਡਮਰ ਯੂਨੀਵਰਸਿਟੀ ਅਤੇ ਪੈਨਸਲੇਵਾਨੀਆ ਯੂਨੀਵਰਸਿਟੀ ਦੇ ਵਾਟਰਨ ਸਕੂਲ ਆਫ਼ ਫਾਈਨੰਸ ਐਂਡ ਕਾਮਰਸ ਤੋਂ ਟਰੰਪ ਨੇ ਵਿੱਦਿਆ ਹਾਸਿਲ ਕੀਤੀ ਹੈ।[2]
Remove ads
ਰਾਜਨੀਤਿਕ ਜੀਵਨ
ਟਰੰਪ ਨੇ ਕਈ ਵਾਰ ਆਪਣੀ ਪਾਰਟੀ ਦੀ ਮਾਨਤਾ ਨੂੰ ਬਦਲਿਆ, 1987 ਵਿੱਚ ਉਹ ਰਿਪਬਲਿਕਨ ਪਾਰਟੀ ਵਿੱਚ ਪਹਿਲੀ ਵਾਰ ਸ਼ਾਮਿਲ ਹੋਏ ਸੀ, ਉਹ ਰਿਫੋਰਮ ਅਤੇ ਆਜਾਦ ਪਾਰਟੀ ਦੇ ਮੈਂਬਰ ਵੀ ਰਹੇ। 1988 ਵਿੱਚ ਉਹਨਾਂ ਨੇ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਲੀ ਐਟਵਾਟਰ ਨਾਲ ਸਪੰਰਕ ਕੀਤਾ ਅਤੇ ਰਿਪਬਲਿਕਨ ਪਾਰਟੀ ਤੋ 1988 ਦੀਆਂ ਚੋਣਾਂ ਲਈ ਉਮੀਦਵਾਰ ਜਾਰਜ ਐਚ ਡਬਲਿਊ ਬੁਸ਼ ਦਾ ਸਾਥੀ ਹੋਣ ਲਈ ਵਿਚਾਰ ਕਰਨ ਨੂੰ ਕਿਹਾ। ਬੁਸ਼ ਨੇ ਇਸ ਬੇਨਤੀ ਨੂੰ ਅਜੀਬ ਅਤੇ ਅਵਿਸ਼ਵਾਸ਼ਯੋਗ ਸਮਝਿਆ।
ਰਾਸ਼ਟਰਪਤੀ ਮੁਹਿੰਮਾਂ
ਟਰੰਪ ਨੇ ਰਿਫੋਰਮ ਪਾਰਟੀ ਵੱਲੋ 2000 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾ ਲਈ ਆਪਣ ਨਾਮਜ਼ਦਗੀ ਪੇਸ਼ ਕੀਤੀ ਉਹਨਾਂ ਨੇ 7 ਅਕਤੂਬਰ 1999 ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਆਪਣੀ ਸਾਥੀ ਓਪਰਾ ਵਿਨਫਰੇ ਨੂੰ ਚੁਣਿਆ ਪਰ ਫਰਵਰੀ 2000 ਵਿੱਚ ਟਰੰਪ ਇਸ ਤੋ ਪਿੱਛੇ ਹਟ ਗਏ।
2012 ਦੀਆਂ ਚੋਣਾਂ
2012 ਵਿੱਚ ਵੀ ਇਹ ਅੰਦਾਜ਼ਾ ਸੀ ਕਿ ਟਰੰਪ ਬਰਾਕ ਓਬਾਮਾ ਦੇ ਵਿਰੁੱਧ ਚੋਣ ਲੜਨਗੇ ਹਾਲਾਂਕਿ ਮਈ 2011 ਵਿੱਚ ਟਰੰਪ ਨੇ ਇਸ ਸਪਸ਼ਟ ਕਰ ਦਿੱਤਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ਨਹੀ ਲੜਨਗੇ, ਉਹਨਾਂ ਨੇ 2012 ਦੀਆਂ ਚੋਣਾਂ ਲਈ ਮਿਟ ਰੋਮਨੀ ਦਾ ਸਮਰਥਨ ਕੀਤਾ।
2016 ਦੀਆਂ ਚੋਣਾਂ ਲਈ ਮੁਹਿੰਮ
16 ਜੂਨ 2015 ਨੂੰ ਟਰੰਪ ਨੇ ਆਪਣੀ ਰਾਸ਼ਟਰਪਤੀ ਮੁਹਿੰਮ ਦਾ ਐਲਾਨ ਕੀਤਾ ਉਹਨਾਂ ਨੇ ਆਪਣਾ ਸਾਥੀ ਇੰਡੀਆਨਾ ਦੇ 50ਵੇਂ ਰਾਜਪਾਲ ਮਾਈਕ ਪੈਂਸ ਨੂੰ ਚੁਣਿਆ। 19 ਜੁਲਾਈ 2016 ਨੂੰ ਟਰੰਪ ਨੂੰ ਅਧਿਕਾਰਤ ਤੌਰ ਤੇ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਗਿਆ ਸੀ, 9 ਨਵੰਬਰ 2016 ਨੂੰ ਟਰੰਪ ਨੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਰਾਜ ਸਕੱਤਰ ਅਤੇ ਸਾਬਕਾ ਪਹਿਲੀ ਮਹਿਲਾ, ਹਿਲੇਰੀ ਕਲਿੰਟਨ ਨੂੰ ਹਰਾਇਆ ਅਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਬਣੇਂ।
Remove ads
ਸੰਯੁਕਤ ਰਾਜ ਦੇ ਰਾਸ਼ਟਰਪਤੀ (2017-2021)
20 ਜਨਵਰੀ 2017 ਨੂੰ ਟਰੰਪ ਨੇ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕੀ, ਟਰੰਪ ਰਾਸ਼ਟਰਪਤੀ ਬਣਨ ਤੋ ਪਹਿਲਾਂ ਨਾ ਤਾ ਪਹਿਲਾ ਕਦੇ ਕਿਸੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਸਨ ਤੇ ਨਾ ਸੈਨੇਟਰ ਤੇ ਨਾ ਹੀ ਕਿਸੇ ਰਾਜ ਦੇ ਰਾਜਪਾਲ। ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਕਈ ਫੈਸਲੇ ਲਏ ਜਿਵੇ ਕਿ ਆਰਥਿਕਤਾ, ਸਮਾਜਿਕ, ਸਿਹਤ ਸੰਭਾਲ, ਜਲਵਾਯੂ, ਵਾਤਾਵਰਣ ਅਤੇ ਊਰਜਾ ਆਦਿ ਉਹਨਾਂ ਦੀ ਇਮੀਗ੍ਰੇਸ਼ਨ ਨੀਤੀ ਹਮੇਸ਼ਾ ਤੋ ਬਹਿਸ ਦਾ ਮੁੱਦਾ ਰਹੀ ਉਹ ਇਸ ਨੀਤੀ ਤੇ ਬਾਕੀ ਰਾਸ਼ਟਰਪਤੀਆਂ ਨਾਲੋ ਬਹੁਤ ਸਖ਼ਤ ਸਨ। ਟਰੰਪ ਦੀ ਰਾਸ਼ਟਰਪਤੀ ਰੈਕਿੰਗ ਕਾਫੀ ਨਕਾਰਾਤਮਕ ਰਹੀ।
ਵਿਦੇਸ਼ੀ ਦੌਰੇ
ਟਰੰਪ ਨੇ ਆਪਣੇ ਕਾਰਜਕਾਲ ਦੌਰਾਨ 19 ਵਿਦੇਸ਼ੀ ਯਾਤਰਾਵਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ 24 ਦੇਸ਼ਾਂ ਦੇ ਦੌਰੇ ਕੀਤਾ, ਟਰੰਪ ਉੱਤਰੀ ਕੋਰੀਆ ਦਾ ਦੌਰਾ ਕਰਨ ਵਾਲੇ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਸਨ।[3]
ਟਰੰਪ ਫਰਵਰੀ 2020 ਵਿੱਚ ਭਾਰਤ ਆਏ ਸਨ ਅਤੇ ਇਹ ਉਹਨਾਂ ਦੀ ਰਾਸ਼ਟਰਪਤੀ ਵਜੋਂ ਆਖਰੀ ਵਿਦੇਸ਼ ਯਾਤਰਾ ਸੀ।[4][5]
2016 ਸੰਯੁਕਤ ਰਾਜ ਅਮਰੀਕੀ ਰਾਸ਼ਟਰਪਤੀ ਚੋਣਾਂ
ਨਕਸ਼ੇ
- ਵੋਟਾਂ ਨੂੰ ਦਰਸਾਉਂਦਾ ਨਕਸ਼ਾ
- ਦੇਸ਼ ਮੁਤਾਬਿਕ ਨਤੀਜਾਕਲਿੰਟਨ —>90% ਕਲਿੰਟਨ —80–90% ਕਲਿੰਟਨ —70–80% ਕਲਿੰਟਨ —60–70% ਕਲਿੰਟਨ —50–60% ਕਲਿੰਟਨ —40–50% ਕਲਿੰਟਨ —<40% ਟਰੰਪ—<40% ਟਰੰਪ—40–50% ਟਰੰਪ—50–60% ਟਰੰਪ—60–70% ਟਰੰਪ—70–80% ਟਰੰਪ—80–90% ਟਰੰਪ—>90%
- ਪਈਆਂ ਵੋਟਾਂ ਵਿੱਚ ਅੰਤਰ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads