ਟੀ ਐਸ ਈਲੀਅਟ

From Wikipedia, the free encyclopedia

ਟੀ ਐਸ ਈਲੀਅਟ
Remove ads

ਟੀ ਐਸ ਈਲੀਅਟ (ਅੰਗਰੇਜ਼ੀ: Thomas Stearns Eliot; 26 ਸਤੰਬਰ 188–84 ਜਨਵਰੀ 1965), ਪੂਰਾ ਨਾਮ ਥਾਮਸ ਸਟਰਨਜ ਈਲੀਅਟ, 20ਵੀਂ ਸਦੀ ਦੇ ਇੱਕ ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ, ਸਾਹਿਤਕ ਅਤੇ ਸਮਾਜਕ ਆਲੋਚਕ ਸੀ। ਹਾਲਾਂਕਿ ਉਹ (ਸੇਂਟ ਲੂਈਸ) ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ (25 ਸਾਲ ਦੀ ਉਮਰ ਵਿੱਚ) ਯੂਨਾਈਟਿਡ ਕਿੰਗਡਮ (ਯੂ ਕੇ) ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ (1927 ਵਿੱਚ) ਉਹਨਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ਮਿਲੀ।

ਵਿਸ਼ੇਸ਼ ਤੱਥ ਟੀ ਐਸ ਈਲੀਅਟ, ਜਨਮ ...

ਉਹਨਾਂ ਦਾ ਨਾਮ ਮਸ਼ਹੂਰ ਕਰਨ ਵਾਲੀ ਕਵਿਤਾ ‘ਦ ਲਵ ਸੋਂਗ ਆੱਫ਼ ਜੇ ਅਲਫਰੈਡ ਪਰੁਫਰੌਕ’ (ਜੇ ਅਲਫਰੈਡ ਪਰੁਫਰੌਕ ਦਾ ਪ੍ਰੇਮ ਗੀਤ), ਜੋ 1910 ਵਿੱਚ ਲਿਖਣੀ ਸ਼ੁਰੂ ਕੀਤੀ ਸੀ ਅਤੇ 1915 ਵਿੱਚ ਸ਼ਿਕਾਗੋ ਵਿੱਚ ਛਪੀ, ਨੂੰ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਸ਼ਾਹਕਾਰ ਰਚਨਾ ਸਮਝਿਆ ਜਾਂਦਾ ਹੈ। ਇਸ ਦੇ ਮਗਰੇ ਹੀ ਦ ਵੇਸਟ ਲੈਂਡ (1922), ਦ ਹਾਲੋ ਮੈੱਨ (1925), ਐਸ਼ ਵੈੱਡਨਸਡੇ (1930) ਅਤੇ ਚਾਰ ਕੁਆਰਟੇਟਸ (1945) ਸਮੇਤ ਅੰਗਰੇਜ਼ੀ ਦੀਆਂ ਕੁਝ ਸਭ ਤੋਂ ਮਸ਼ਹੂਰ ਕਵਿਤਾਵਾਂ ਛਪੀਆਂ।[1] ਉਹਨਾਂ ਦੇ ਸੱਤ ਨਾਟਕ ਵੀ ਮਸ਼ਹੂਰ ਹਨ, ਖ਼ਾਸਕਰ ਮਰਡਰ ਇਨ ਦ ਕਥੈਡਰਲ (1935)। 1948, ਵਿੱਚ ਉਹਨਾਂ ਨੂੰ ਅਜੋਕੀ ਕਵਿਤਾ ਵਿੱਚ ਮੋਹਰੀ ਅਤੇ ਸਿਰਕੱਢ ਭੂਮਿਕਾ ਲਈ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।[2][3]

Remove ads

ਜੀਵਨ ਦੇ ਵੇਰਵੇ

ਅਰੰਭਕ ਜੀਵਨ ਅਤੇ ਸਿੱਖਿਆ

ਈਲੀਅਟ ਦਾ ਜਨਮ ਇੱਕ ਈਲੀਅਟ ਪਰਵਾਰ, ਜੋ ਮੂਲ ਤੌਰ 'ਤੇ ਨਿਊ ਇੰਗਲੈਂਡ ਤੋਂ ਇੱਕ ਮੱਧ ਵਰਗੀ ਪਰਵਾਰ ਸੀ, ਵਿੱਚ ਹੋਇਆ ਸੀ। ਟੀ ਐੱਸ ਈਲੀਅਟ ਦੇ ਦਾਦਾ ਜੀ ਵਿਲਿਅਮ ਗਰੀਨਲੀਫ ਈਲੀਅਟ ਸੇਂਟ ਲੁਇਸ, ਮਿਸੂਰੀ ਵਿੱਚ ਇੱਕ ਸਾਂਝੇ ਗਿਰਜਾ ਘਰ ਦੀ ਸਥਾਪਨਾ ਲਈ ਚਲੇ ਗਏ ਸੀ।[1][4] ਉਹਨਾਂ ਦੇ ਪਿਤਾ ਹੇਨਰੀ ਵੇਅਰ ਈਲੀਅਟ (1843 - 1919) ਇੱਕ ਸਫਲ ਵਪਾਰੀ ਸਨ, ਸੇਂਟ ਲੁਇਸ ਵਿੱਚ ਹਾਇਡਰੋਲਿਕ ਪ੍ਰੈੱਸ ਬ੍ਰਿੱਕ ਕੰਪਨੀ ਦੇ ਪ੍ਰਧਾਨ ਅਤੇ ਖਜਾਨਚੀ ਸੀ, ਅਤੇ ਉਸ ਦੀ ਮਾਂ ਸ਼ੇਰਲੋਟ ਚੈਂਪੀ ਸਟਰਨਸ (1843 - 1929) ਕਵਿਤਾਵਾਂ ਲਿਖਦੀ ਸੀ ਅਤੇ ਇੱਕ ਸਮਾਜਕ ਕਾਰਕੁਨ ਵੀ ਸੀ। ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਇਹ ਨਵਾਂ ਪੇਸ਼ਾ ਸੀ। ਈਲੀਅਟ ਛੇ ਜਿੰਦਾ ਬਚੇ ਬੱਚਿਆਂ ਵਿੱਚੋਂ ਆਖਰੀ ਯਾਨੀ ਸਭ ਤੋਂ ਛੋਟੇ ਸਨ। ਜਦੋਂ ਉਹ ਪੈਦਾ ਹੋਇਆ ਸੀ ਉਦੋਂ ਉਸ ਦੇ ਮਾਤਾ ਪਿਤਾ ਦੋਨੋਂ 44 ਸਾਲ ਦੇ ਸਨ। ਉਹਨਾਂ ਦੀਆਂ ਚਾਰ ਭੈਣਾਂ ਗਿਆਰਾਂ ਅਤੇ ਉਂਨ੍ਹੀ ਸਾਲ ਦੇ ਵਿਚਕਾਰ ਸਨ, ਉਸ ਦਾ ਭਰਾ ਉਸ ਤੋਂ ਅੱਠ ਸਾਲ ਵੱਡਾ ਸੀ।

ਆਪਣੇ ਬਚਪਨ ਦੇ ਦੌਰਾਨ ਸਾਹਿਤ ਦੇ ਨਾਲ ਈਲੀਅਟ ਦੇ ਮੋਹ ਲਈ ਕਈ ਕਾਰਕ ਜ਼ਿੰਮੇਦਾਰ ਹਨ। ਸਭ ਤੋਂ ਪਹਿਲਾ, ਈਲੀਅਟ ਨੂੰ ਇੱਕ ਬੱਚੇ ਵਜੋਂ ਆਪਣੀਆਂ ਭੌਤਿਕ ਸੀਮਾਵਾਂ ਨੂੰ ਪਾਰ ਕਰਨਾ ਪਿਆ। ਬਿਮਾਰੀ ਦੀ ਵਜ੍ਹਾ ਈਲੀਅਟ ਕਈ ਸਰੀਰਕ ਗਤੀਵਿਧੀਆਂ ਵਿੱਚ ਭਾਗ ਨਹੀਂ ਸੀ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਆਪਣੇ ਹਾਣੀਆਂ ਨਾਲ ਘੁਲ ਮਿਲ ਸਕਣ ਤੋਂ ਉਹ ਅਸਮਰਥ ਸੀ। ਉਹ ਅਕਸਰ ਅੱਡਰਾ ਰਹਿ ਜਾਂਦਾ ਸੀ ਇਕੱਲਾ, ਇਸ ਤਰ੍ਹਾਂ ਸਾਹਿਤ ਦੇ ਨਾਲ ਉਹਦਾ ਅਥਾਹ ਪਿਆਰ ਹੋ ਗਿਆ। ਇਕੇਰਾਂ ਉਹ ਪੜ੍ਹਨਾ ਸਿੱਖਿਆ, ਉਸਤੇ ਤੁਰੰਤ ਕਿਤਾਬਾਂ ਦਾ ਜਨੂੰਨ ਸਵਾਰ ਹੋ ਗਿਆ ਅਤੇ ਜੰਗਲੀ ਕਥਾਵਾਂ ਵਿੱਚ, ਪੱਛਮ ਦੀਆਂ ਰੋਹੀਆਂ, ਜਾਂ ਮਾਰਕ ਟਵੇਨ ਦੇ ਰੁਮਾਂਚ-ਭਾਲਦੇ ਟਾਮ ਸਾਇਰ ਵਿੱਚ ਪੂਰੀ ਤਰ੍ਹਾਂ ਗੁੰਮ ਹੋ ਗਿਆ।[5]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads