ਟੁਪਾਕ ਸ਼ਾਕੁਰ
ਅਮਰੀਕੀ ਰੈਪਰ (1971-1996) From Wikipedia, the free encyclopedia
Remove ads
ਟੁਪਾਕ ਅਮਰੂ ਸ਼ਾਕੁਰ ਜਨਮ ਦਾ ਨਾਮ ਲੇਸੇਨ ਪਾਰਿਸ਼ ਕਰੁੱਕ (16 ਜੂਨ, 1971 ਤੋਂ ਸਤੰਬਰ 13, 1996) ਸਟੇਜੀ ਨਾਮ 2ਪਾਕ, ਪਾਕ, ਮਾਕਵੇਲੀ[1] ਇੱਕ ਅਮਰੀਕੀ ਰੈਪਰ ਅਤੇ ਅਦਾਕਾਰ ਸੀ।[2] ਦੁਨੀਆ ਭਰ ਵਿੱਚ ਉਸਦੇ ਲਗਭਗ 75 ਮਿਲੀਅਨ ਰਿਕਾਰਡ ਵਿਕ ਚੁੱਕੇ ਹਨ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਹੈ।[3] ਉਸਦੀ ਡਬਲ-ਡਿਸਕ ਐਲਬਮ ਆਲ ਆਈਜ਼ ਆਨ ਮੀ (1996) ਅਤੇ ਗ੍ਰੇਟਿਸਟਹਿੱਟ (1998) ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹਨ। ਸ਼ਾਕੁਰ ਨੂੰ ਲਗਾਤਾਰ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਰੈਪਰਾਂ ਵਿੱਚੋਂ ਇੱਕ ਦਰਸਾਇਆ ਜਾਂਦਾ ਹੈ[4] ਅਤੇ ਅਤੇ ਉਹ ਬਹੁਤ ਸਾਰੇ ਪ੍ਰਕਾਸ਼ਨਾਂ ਦੁਆਰਾ ਕਿਸੇ ਵੀ ਸ਼ੈਲੀ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਰੋਲਿੰਗ ਸਟੋਨ ਮੈਗਜ਼ੀਨ ਵੱਲੋਂ ਉਸ ਨੂੰ 100 ਸਭ ਤੋਂ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 86 ਵੇਂ ਸਥਾਨ 'ਤੇ ਰੱਖਿਆ ਗਿਆ ਹੈ।[5] ਅਪ੍ਰੈਲ 7, 2017 ਨੂੰ, ਸ਼ਾਕੁਰ ਨੂੰ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।[6]
ਸ਼ਾਕੁਰ ਨੇ ਆਪਣਾ ਕੈਰੀਅਰ ਸੜਕਛਾਪ, ਬੈਕਪੈਕ ਡਾਂਸਰ ਵਜੋਂ ਹਿੱਪ-ਹਾਪ ਗਰੁੱਪ ਡਿਜੀਟਲ ਅੰਡਰਗ੍ਰਾਉਂਡ ਲਈ ਸ਼ੁਰੂ ਕੀਤਾ।[7][8][9] ਸ਼ਾਕੁਰ ਦੇ ਜ਼ਿਆਦਾਤਰ ਗਾਣਿਆਂ ਦਾ ਵਿਸ਼ਾ ਅੰਦਰੂਨੀ ਸ਼ਹਿਰਾਂ ਵਿੱਚ ਹੋ ਰਹੀ ਨਸਲਵਾਦ, ਹਿੰਸਾ, ਤੰਗੀ ਅਤੇ ਹੋਰ ਸਮਾਜਿਕ ਮੁੱਦੇ ਰਿਹਾ ਹੈ। ਉਸਦੇ ਮਾਪੇ ਅਤੇ ਉਸ ਦੇ ਪਰਿਵਾਰ ਦੇ ਕਈ ਹੋਰ ਲੋਕ ਬਲੈਕ ਪੈਂਥਰ ਪਾਰਟੀ ਦੇ ਮੈਂਬਰ ਸਨ ਅਤੇ ਉਹਨਾਂ ਦੇ ਵਿਚਾਰ ਉਸ ਦੇ ਗਾਣੇ ਵਿੱਚ ਝਲਕਦੇ ਸਨ। ਆਪਣੇ ਕਰੀਅਰ ਦੇ ਆਖ਼ਰੀ ਹਿੱਸੇ ਦੇ ਦੌਰਾਨ, ਸ਼ੁਾਕਰ ਈਸਟ ਕੋਸਟ-ਵੈਸਟ ਕੋਸਟ ਹਿਟਹੋਪ ਰਾਈਵਲਰੀ' ਦਾ ਇੱਕ ਵੋਕਲ ਭਾਗੀਦਾਰ ਸੀ ਅਤੇ ਹੋਰ ਰੈਪਰਾਂ, ਨਿਰਮਾਤਾਵਾਂ, ਅਤੇ ਰਿਕਾਰਡ ਲੇਬਲ ਵਾਲੇ ਸਟਾਫ ਮੈਂਬਰਾਂ ਨਾਲ ਝਗੜੇ ਵਿੱਚ ਸ਼ਾਮਲ ਸੀ। ਆਪਣੇ ਸੰਗੀਤਕ ਕਰੀਅਰ ਤੋਂ ਇਲਾਵਾ, ਸ਼ਾਕੁਰ ਇੱਕ ਅਭਿਨੇਤਾ ਵੀ ਸੀ, ਉਸਨੇ 1990 ਦੇ ਦਹਾਕੇ ਵਿੱਚ ਛੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਇੱਕ ਟੀਵੀ ਸ਼ੋਅ ਵਿੱਚ ਨਜ਼ਰ ਆਇਆ ਸੀ।
7 ਸਤੰਬਰ 1996 ਨੂੰ, ਸ਼ੁਾਕਰ ਨੂੰ ਲਾਸ ਵੇਗਾਸ, ਨੇਵਾਡਾ ਵਿੱਚ ਫਲੇਮਿੰਗੋ ਰੋਡ ਦੇ ਚੌਰਾਹੇ 'ਤੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।[10] ਉਸ ਨੂੰ ਦੱਖਣੀ ਨੇਵਡਾ ਦੇ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ, ਛੇ ਦਿਨ ਬਾਅਦ ਉਸਦੀ ਮੌਤ ਹੋ ਗਈ।[11]
Remove ads
ਮੁੱਢਲਾ ਜੀਵਨ
ਸ਼ਾਕੁਰ ਦਾ ਜਨਮ 16 ਜੂਨ, 1971 ਨੂੰ ਇੱਕ ਅਫ਼ਰੀਕਨ ਅਮਰੀਕਨ ਪਰਿਵਾਰ ਵਿੱਚ ਪੂਰਬੀ ਹਾਰਲੇਮ, ਨਿਊਯਾਰਕ ਸ਼ਹਿਰ, ਨਿਊ ਯਾਰਕ, ਅਮਰੀਕਾ ਵਿਖੇ ਹੋਇਆ ਸੀ। ਉਸਦਾ ਜਨਮ ਦਾ ਨਾਮ ਲੇਸੇਨ ਪਾਰਿਸ਼ ਕਰੁੱਕ ਸੀ।[12][13][14] ਉਸਦੇ ਮਾਪੇ ਅਤੇ ਉਸ ਦੇ ਪਰਿਵਾਰ ਦੇ ਕਈ ਹੋਰ ਲੋਕ ਬਲੈਕ ਪੈਂਥਰ ਪਾਰਟੀ ਦੇ ਮੈਂਬਰ ਸਨ।[15] ਜਦੋਂ ਨਿਊਯਾਰਕ ਪੈਂਥਰ ਦੇ 21 ਮੁਕੱਦਮੇ ਵਿੱਚ "ਅਮਰੀਕਾ ਸਰਕਾਰ ਅਤੇ ਨਿਊਯਾਰਕ ਮਾਰਗ" ਦੇ ਵਿਰੁੱਧ ਸਾਜ਼ਿਸ਼ ਦੇ 150 ਦੋਸ਼ਾਂ ਤੋਂ ਉਸਦੀ ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਇਕ ਮਹੀਨੇ ਬਾਅਦ ਸ਼ਾਕੁਰ ਦਾ ਜਨਮ ਹੋਇਆ ਸੀ।[16][17]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads