ਟੋਂਗਾ

From Wikipedia, the free encyclopedia

ਟੋਂਗਾ
Remove ads

ਟੋਂਗਾ, ਅਧਿਕਾਰਕ ਤੌਰ 'ਤੇ ਟੋਂਗਾ ਦੀ ਬਾਦਸ਼ਾਹੀ (ਟੋਂਗੀ: Puleʻanga Fakatuʻi ʻo Tonga), ਦੱਖਣੀ ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਇੱਕ ਟਾਪੂ-ਸਮੂਹ ਅਤੇ ਖੁਦਮੁਖਤਿਆਰ ਮੁਲਕ ਹੈ ਜਿਸ ਵਿੱਚ ਦੱਖਣੀ ਪ੍ਰਸ਼ਾਂਤ ਦੇ 700,000 ਵਰਗ ਕਿ.ਮੀ. ਖੇਤਰਫਲ ਵਿੱਚ ਖਿੰਡੇ ਹੋਏ 176 ਟਾਪੂ ਹਨ। ਇਹਨਾਂ ਵਿੱਚੋਂ 52 ਟਾਪੂ ਅਬਾਦ ਹਨ।[4]

ਵਿਸ਼ੇਸ਼ ਤੱਥ ਟੋਂਗਾ ਦੀ ਬਾਦਸ਼ਾਹੀPuleʻanga Fakatuʻi ʻo Tonga, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...

ਇਹ ਬਾਦਸ਼ਾਹੀ ਇੱਕ ਉੱਤਰ-ਦੱਖਣ ਲੀਕ ਦੀ 800 ਕਿ.ਮੀ. ਦੀ ਵਿੱਥ 'ਤੇ ਫੈਲੀ ਹੋਈ ਹੈ, ਜੋ ਨਿਊਜ਼ੀਲੈਂਡ ਅਤੇ ਹਵਾਈ ਵਿਚਲੇ ਪੈਂਡੇ ਦੇ ਤੀਜੇ ਹਿੱਸੇ 'ਤੇ ਸਥਿਤ ਹੈ।

ਟੋਂਗਾ ਨੂੰ ਦੋਸਤਾਨਾ ਟਾਪੂ ਵੀ ਕਿਹਾ ਜਾਂਦਾ ਹੈ ਕਿਉਂਕਿ ਕਪਤਾਨ ਜੇਮਜ਼ ਕੁੱਕ ਦੀ ਇਸ ਟਾਪੂ 'ਤੇ 1773 ਵਿੱਚ ਪਹਿਲੀ ਫੇਰੀ ਦੌਰਾਨ ਬਹੁਤ ਮਿੱਤਰਤਾਪੂਰਨ ਆਓ-ਭਗਤ ਹੋਈ ਸੀ। ਉਹ ਇੱਥੇ ʻinasi (ਇਨਾਸੀ) ਤਿਉਹਾਰ ਮੌਕੇ ਆਇਆ ਸੀ, ਜਿਸ ਵਿੱਚ Tuʻi Tonga (ਤੂਈ ਤੋਂਗਾ) ਭਾਵ ਟਾਪੂਆਂ ਦੇ ਮੁਖੀ ਨੂੰ ਸਾਲ ਦੇ ਪਹਿਲੇ ਫ਼ਲਾਂ ਦਾ ਦਾਨ ਹੁੰਦਾ ਹੈ ਅਤੇ ਉਸਨੂੰ ਇਸ ਤਿਉਹਾਰ ਵਿੱਚ ਸੱਦਿਆ ਗਿਆ ਸੀ। ਲੇਖਕ ਵਿਲੀਅਮ ਮੈਰੀਨਰ ਅਨੁਸਾਰ ਅਸਲ ਵਿੱਚ ਮੁਖੀ ਕੁੱਕ ਨੂੰ ਸੰਮੇਲਨ ਦੌਰਾਨ ਮਾਰਨਾ ਚਾਹੁੰਦੇ ਸਨ ਪਰ ਕਿਸੇ ਇੱਕ ਵਿਉਂਤ 'ਤੇ ਰਾਜੀ ਨਾ ਹੋ ਸਕੇ।[5]

Remove ads

ਭੂਗੋਲ

Thumb
ਨੂਕੂ ਟਾਪੂ ਵਵਾ'ਊ

ਪ੍ਰਸ਼ਾਸਕੀ ਤੌਰ 'ਤੇ ਟੋਂਗਾ ਪੰਜ ਵਿਭਾਗਾਂ ਵਿੱਚ ਵੰਡਿਆ ਹੋਇਆ ਹੈ: 'ਏਊਆ, ਹਾ'ਅਪਾਈ, ਨਿਊਆਸ, ਟੋਂਗਾਟਾਪੂ, ਅਤੇ ਵਵਾ'ਊ.[6][7]

ਜਲਵਾਯੂ

ਟੋਂਗਾ ਵਿੱਚ ਤਪਤ-ਖੰਡੀ ਜਲਾਵਾਯੂ ਹੈ ਅਤੇ ਸਿਰਫ਼ ਦੋ ਰੁੱਤਾਂ ਹੀ ਹਨ, ਸਿੱਲ੍ਹੀ ਅਤੇ ਸੁੱਕੀ; ਜ਼ਿਆਦਾਤਰ ਬਰਸਾਤਾਂ ਫਰਵਰੀ ਤੋਂ ਅਪ੍ਰੈਲ ਵਿੱਚ ਹੁੰਦੀਆਂ ਹਨ। ਹਾਲੀਆ ਤਪਤ-ਖੰਡੀ ਸਮੁੰਦਰੀ ਝੱਖੜ ਦਾ ਮੌਸਮ 1 ਨਵੰਬਰ ਤੋਂ 30 ਅਪ੍ਰੈਲ ਹੈ, ਪਰ ਕਈ ਵੇਰ ਇੱਹ ਝੱਖੜ ਬੇਮੌਸਮੀ ਵੀ ਆ ਜਾਂਦੇ ਹਨ।

ਭਾਸ਼ਾਵਾਂ

ਅੰਗਰੇਜ਼ੀ ਸਮੇਤ ਟੋਂਗੀ ਇਹਨਾਂ ਟਾਪੂਆਂ ਦੀ ਅਧਿਕਾਰਕ ਭਾਸ਼ਾ ਹੈ। ਟੋਂਗੀ, ਜੋ ਕਿ ਇੱਕ ਪਾਲੀਨੇਸ਼ੀਆਈ ਭਾਸ਼ਾ ਹੈ, ਊਵਿਆਈ, ਨਿਊਆਈ, ਹਵਾਈ ਅਤੇ ਸਮੋਈ ਭਾਸ਼ਾਵਾਂ ਦੀ ਬਹੁਤ ਕਰੀਬੀ ਭਾਸ਼ਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads