ਟੋਭਾ ਟੇਕ ਸਿੰਘ (ਕਹਾਣੀ)

ਮੰਟੋ ਦੁਆਰਾ ਲਿਖੀ ਕਹਾਣੀ From Wikipedia, the free encyclopedia

ਟੋਭਾ ਟੇਕ ਸਿੰਘ (ਕਹਾਣੀ)
Remove ads

ਟੋਭਾ ਟੇਕ ਸਿੰਘ (ਉਰਦੂ: ‎ٹوبہ ٹیک سنگھ) ਸਆਦਤ ਹਸਨ ਮੰਟੋ ਦੀ ਉਰਦੂ ਵਿੱਚ ਲਿਖੀ ਇੱਕ ਨਿੱਕੀ ਕਹਾਣੀ ਹੈ ਜੋ 1955 ਵਿੱਚ ਛਪੀ। ਇਹ ਮੰਟੋ ਦੀ ਸ਼ਾਹਕਾਰ ਰਚਨਾ ਹੈ।

ਵਿਸ਼ੇਸ਼ ਤੱਥ "ਟੋਭਾ ਟੇਕ ਸਿੰਘ", ਦੇਸ਼ ...

ਕਹਾਣੀ ਦਾ ਸਾਰ

1947 ਵਿੱਚ ਭਾਰਤ ਦੀ ਵੰਡ ਤੋਂ ਕੁਝ ਸਾਲ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਇੱਕ ਦੂਜੇ ਦੇ ਹਿੰਦੂ - ਸਿੱਖ ਅਤੇ ਮੁਸਲਮਾਨ ਪਾਗਲਾਂ ਦੀ ਅਦਲਾ-ਬਦਲੀ ਕਰਨ ਬਾਰੇ ਸਮਝੌਤਾ ਕੀਤਾ। ਲਾਹੌਰ ਦੇ ਪਾਗਲਖਾਨੇ ਵਿੱਚ ਬਿਸ਼ਨ ਸਿੰਘ ਨਾਮ ਦਾ ਇੱਕ ਸਿੱਖ ਪਾਗਲ ਸੀ ਜੋ ਟੋਭਾ ਟੇਕ ਸਿੰਘ ਨਾਮਕ ਸ਼ਹਿਰ ਦਾ ਨਿਵਾਸੀ ਸੀ। ਉਸਨੂੰ ਪੁਲਿਸ ਦੇ ਦਸਤੇ ਦੇ ਨਾਲ ਭਾਰਤ ਰਵਾਨਾ ਕਰ ਦਿੱਤਾ ਗਿਆ, ਲੇਕਿਨ ਜਦੋਂ ਉਸਨੂੰ ਪਤਾ ਚਲਿਆ ਕਿ ਟੋਭਾ ਟੇਕ ਸਿੰਘ ਭਾਰਤ ਵਿੱਚ ਨਹੀਂ ਸਗੋਂ ਵੰਡ ਤੋਂ ਬਾਅਦ ਪਾਕਿਸਤਾਨ ਵੱਲ ਰਹਿ ਗਿਆ ਹੈ ਤਾਂ ਉਸਨੇ ਸਰਹੱਦ ਪਾਰ ਜਾਣ ਤੋਂ ਇਨਕਾਰ ਕਰ ਦਿੱਤਾ।[1] ਕਹਾਣੀ ਦੇ ਅੰਤ ਵਿੱਚ ਬਿਸ਼ਨ ਸਿੰਘ ਦੋਨਾਂ ਦੇਸ਼ਾਂ ਦੇ ਵਿੱਚ ਦੀ ਸਰਹਦ ਤੇ ਨੋ ਮੈਨਜ ਲੈਂਡ ਤੇ ਮਰ ਜਾਂਦਾ ਹੈ। ਕਹਾਣੀ ਦਾ ਆਖਰੀ ਹਿੱਸਾ ਹੈ:

ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ, ਹੁਣ ਟੋਭਾ ਟੇਕ ਸਿੰਘ ਹਿੰਦੁਸਤਾਨ ਵਿੱਚ ਚਲਿਆ ਗਿਆ ਹੈ, ਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾ, ਪਰ ਉਹ ਨਾ ਮੰਨਿਆ ਜਦੋਂ ਉਹਨੂੰ ਜਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਵਿਚਕਾਰ ਇੱਕ ਥਾਂ ਇਸ ਢੰਗ ਨਾਲ ਆਪਣੀਆਂ ਸੁੱਜੀਆਂ ਹੋਈਆਂ ਟੰਗਾਂ ਉੱਤੇ ਖੜ੍ਹਾ ਹੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਨਹੀਂ ਹਿਲਾ ਸਕੇਗੀ। ਆਦਮੀ ਨਿਡਰ ਸੀ, ਇਸ ਲਈ ਉਹਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈ, ਉਹਨੂੰ ਉੱਥੇ ਈ ਖੜ੍ਹਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ।

ਸੂਰਜ ਨਿਕਲਣ ਤੋਂ ਪਹਿਲਾਂ ਚੁੱਪ ਚੁਪੀਤੇ ਬਿਸ਼ਨ ਸਿੰਘ ਦੇ ਹਲਕ ਵਿਚੋਂ ਇੱਕ ਅਸਮਾਨ ਨੂੰ ਚੀਰਦੀ ਚੀਕ ਨਿਕਲੀ।
ਇਧਰ-ਉਧਰ ਕਈ ਅਫਸਰ ਭੱਜੇ ਆਏ ਅਤੇ ਉਹਨਾਂ ਨੇ ਦੇਖਿਆ ਕਿ ਉਹ ਆਦਮੀ ਜੋ ਪੰਦਰ੍ਹਾਂ ਵਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜ੍ਹਾ ਰਿਹਾ ਸੀ, ਮੂਧੇ ਮੂੰਹ ਪਿਆ ਸੀ।
ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ, ਇਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ, ਵਿਚਕਾਰ ਜ਼ਮੀਨ ਦੇ ਉਸ ਟੁਕੜੇ ਉੱਤੇ ਜਿਸਦਾ ਕੋਈ ਨਾਂ ਨਹੀਂ ਸੀ ਟੋਭਾ ਟੇਕ ਸਿੰਘ ਪਿਆ ਸੀ।

Remove ads

ਬਿਸ਼ਨ ਸਿੰਘ ਦੀ ਬੜਬੜ

ਕਹਾਣੀ ਵਿੱਚ ਜਦੋਂ ਵੀ ਮੁੱਖ ਪਾਤਰ ਬਿਸ਼ਨ ਸਿੰਘ ਉਤੇਜਿਤ ਜਾਂ ਗੁੱਸੇ ਹੁੰਦਾ ਹੈ ਤਾਂ ਮਿਲੀਜੁਲੀ ਪੰਜਾਬੀ, ਹਿੰਦੀ-ਉਰਦੂ ਅਤੇ ਅੰਗਰੇਜ਼ੀ ਵਿੱਚ ਬੜਬੜਾਉਣ ਲੱਗਦਾ ਹੈ। ਉਸਦੀ ਗੱਲਾਂ ਉਂਜ ਤਾਂ ਬੇਮਤਲਬ ਹੁੰਦੀਆਂ ਹਨ ਲੇਕਿਨ ਉਹਨਾਂ ਵਿੱਚ ਭਾਰਤ ਅਤੇ ਪਾਕਿਸਤਾਨ ਦੋਨਾਂ ਲਈ ਝਿੜਕਾਂ ਵੀ ਵਿੱਖਦੀਆਂ ਹਨ। ਉਦਾਹਰਣ ਦੇ ਲਈ:

“ਉਪੜ ਦੀ ਗੁੜ-ਗੁੜ ਦੀ ਏਕਸੀ ਦੀ ਬੇਧਿਆਨਾ ਦੀ ਮੂੰਗ ਦੀ ਦਾਲ ਆਫ਼ ਪਾਕਿਸਤਾਨ ਐਂਡ ਹਿੰਦੋਸਤਾਨ ਆਫ਼ ਦੀ ਦੁਰ ਫਿੱਟੇ ਮੂੰਹ।”[2]

ਬਾਹਰੀ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads