ਟੌਮ ਅਲਟਰ

From Wikipedia, the free encyclopedia

ਟੌਮ ਅਲਟਰ
Remove ads

ਥਾਮਸ ਬੀਚ ਆਲਟਰ (22 ਜੂਨ 1950 - 29 ਸਤੰਬਰ 2017) [1] ਅਮਰੀਕੀ ਮੂਲ ਦੇ ਇੱਕ ਭਾਰਤੀ ਐਕਟਰ ਸੀ।ਉਹ ਇੱਕ ਟੈਲੀਵਿਜ਼ਨ ਐਕਟਰ ਸਨ, ਜੋ ਹਿੰਦੀ ਸਿਨੇਮਾ ਅਤੇ ਭਾਰਤੀ ਥੀਏਟਰ ਵਿੱਚ ਆਪਣੇ ਕੰਮ ਲਈ ਮਸ਼ਹੂਰ ਸਨ।[2][3][4] ਟੌਮ ਆਲਟਰ ਅਜਿਹਾ ਸਿਤਾਰਾ ਹੈ ਜੋ ਫ਼ਿਲਮ ਜਗਤ ਦੇ ਆਸਮਾਨ ’ਤੇ ਸਦਾ ਟਿਮਟਿਮਾਉਂਦਾ ਰਹੇਗਾ ਅਤੇ ਆਉਣ ਵਾਲੇ ਅਦਾਕਾਰਾਂ ਲਈ ਰਾਹ ਦਸੇਰਾ ਹੋਵੇਗਾ।ਟੌਮ ਆਲਟਰ ਦਾ ਜਨਮ ਸੰਨ 1950 ਵਿੱਚ ਅਮਰੀਕੀ ਇਸਾਈ ਮਿਸ਼ਨਰੀਆਂ ਦੇ ਘਰ ਮਸੂਰੀ ਵਿੱਚ ਹੋਇਆ ਸੀ। ਆਲਟਰ ਨੇ ਪੜ੍ਹਾਈ ਤੋਂ ਬਾਅਦ ਜਗਾਧਰੀ (ਹਰਿਆਣਾ) ਦੇ ਸਕੂਲ ਵਿੱਚ ਪੜ੍ਹਾਉਂਣਾ ਸ਼ੁਰੂ ਕੀਤਾ। ਆਫ ਫ਼ਿਲਮ ‘ਅਰਾਧਨਾ’ ਦੇਖਣ ਤੋਂ ਬਅਦ ਫ਼ਿਲਮ ਵੱਲ ਖਿੱਚ ਗਿਆ। ਉਸ ਨੇ ਫ਼ਿਲਮ ਅਤੇ ਟੀਵੀ ਇੰਸਟੀਚਿਊਟ ਆਫ਼ ਇੰਡੀਆ, ਪੁਣੇ ਵਿੱਚ ਪੜ੍ਹਾਈ ਕਰਨ ਸਮੇਂ ਸੋਨੇ ਦਾ ਤਗ਼ਮਾ ਹਾਸਲ ਕੀਤਾ। ਸੰਨ 1976 ਵਿੱਚ ਆਈ ਫ਼ਿਲਮ ‘ਚਰਸ’ ਨਾਲ ਉਸ ਦਾ ਫ਼ਿਲਮੀ ਕਰੀਅਰ ਸ਼ੁਰੂ ਕੀਤਾ।

ਵਿਸ਼ੇਸ਼ ਤੱਥ ਟੌਮ ਅਲਟਰ, ਜਨਮ ...
Remove ads

ਫ਼ਿਲਮ

ਇਸ ਅਦਾਕਾਰ ਨੇ ‘ਸ਼ਤਰੰਜ ਕੇ ਖਿਲਾੜੀ’, ‘ਜਨੂੰਨ’ ਅਤੇ ‘ਕ੍ਰਾਂਤੀ’ ਵਰਗੀਆਂ ਫ਼ਿਲਮਾਂ ਨਾਲ ਖ਼ੁਦ ਨੂੰ ਅਦਾਕਾਰੀ ਦੇ ਖੇਤਰ ਵਿੱਚ ਸਥਾਪਤ ਕੀਤਾ। ਪੰਜਾਬੀ ਫ਼ਿਲਮ ਸ਼ਹੀਦ ਊਧਮ ਸਿੰਘ ਵਿੱਚ ਉਸ ਨੇ ਜਨਰਲ ਡਾਇਰ ਦੀ ਭੂਮਿਕਾ ਨਿਭਾਈ ਸੀ। 1977 ਵਿੱਚ ਆਈ ਸਤਿਆਜੀਤ ਰੇਅ ਦੀ ਸ਼ਤਰੰਜ ਕੇ ਖਿਲਾੜੀ ਨੇ ਆਲਟਰ ਦੇ ਕਰੀਅਰ ਨੂੰ ਚਾਰ ਚੰਨ ਲਾ ਦਿੱਤੇ। ਜਨੂੰਨ, ਕ੍ਰਾਂਤੀ, ਰਾਮ ਤੇਰੀ ਗੰਗਾ ਮੈਲ਼ੀ ਹੋ ਗਈ, ਆਸ਼ਕੀ, ਪਰਿੰਦਾ, ਸਰਦਾਰ ਪਟੇਲ ਅਤੇ ਗਾਂਧੀ ਵਰਗੀਆਂ ਫ਼ਿਲਮਾਂ ਵਿੱਚ ਉਸ ਨੇ ਬਾਕਮਾਲ ਕੰਮ ਕੀਤਾ। ਖੇਤਰੀ ਸਿਨੇਮਾ ਵਿੱਚ ਉਸ ਨੇ ਆਪਣੀ ਸ਼ੁਰੂਆਤ ਕੰਨੜ ਫ਼ਿਲਮ ‘ਕਾਨੇਸ਼ਵਰ ਰਾਮ’ ਨਾਲ 1977 ਵਿੱਚ ਕੀਤੀ। ਆਪ ਕ੍ਰਿਕਟ ਪ੍ਰੇਮੀ ਹੋਣ ਦੇ ਨਾਲ-ਨਾਲ ਖੇਡ ਪੱਤਕਾਰ ਵੀ ਸੀ ਅਤੇ ਟੀਵੀ ਲਈ ਸਚਿਨ ਤੇਂਦੁਲਕਰ ਦੀ ਪਹਿਲੀ ਇੰਟਰਵਿਊ ਟੌਮ ਆਲਟਰ ਦੇ ਹਿਸੇ ਆਈ। ਆਲਟਰ ਦੀ ਆਖਰੀ ਫ਼ਿਮਲ ‘ਸਰਗੋਸ਼ੀਆਂ’ ਸੀ ਆਪ 29 ਸਤੰਬਰ 2017 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

Remove ads

ਸਨਮਾਨ

2008 ਵਿਚ, ਉਸ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ। [5][6]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads