ਟੌਮ ਜੋਨਜ਼

From Wikipedia, the free encyclopedia

ਟੌਮ ਜੋਨਜ਼
Remove ads

ਟੌਮ ਜੋਨਜ਼ (ਅੰਗਰੇਜ਼ੀ:The History of Tom Jones, a Foundling ਦ ਹਿਸਟਰੀ ਆਫ਼ ਟੌਮ ਜੋਨਜ਼, ਅ ਫਾਊਂਡਲਿੰਗ) ਅੰਗਰੇਜ਼ੀ ਨਾਟਕਕਾਰ ਅਤੇ ਨਾਵਲਕਾਰ ਹੈਨਰੀ ਫ਼ੀਲਡਿੰਗ ਦੁਆਰਾ ਲਿਖਿਆ ਇੱਕ ਹਾਸ ਨਾਵਲ ਹੈ। ਇਸ ਵਿੱਚ 346,747 ਸ਼ਬਦ ਹਨ। ਇਸਨੂੰ 18 ਛੋਟੀਆਂ ਛੋਟੀਆਂ ਕਿਤਾਬਾਂ ਵਿੱਚ ਵੰਡਿਆ ਗਿਆ ਹੈ। ਹਰੇਕ ਖੰਡ ਤੋਂ ਪਹਿਲਾਂ ਇੱਕ ਅਜੁੜਵਾਂ ਅਧਿਆਏ ਦਿੱਤਾ ਗਿਆ ਹੈ ਜਿਹੜਾ ਅਕਸਰ ਕਿਤਾਬ ਨਾਲ ਪੂਰੀ ਤਰ੍ਹਾਂ ਅਸੰਬੰਧਿਤ ਮਜ਼ਮੂਨਾਂ ਬਾਰੇ ਹੈ। ਇਹ ਨਾਵਲ ਜਾਰਜ ਲਿਟਲਟਨ (Lyttleton) ਨੂੰ ਸਮਰਪਤ ਕੀਤਾ ਗਿਆ ਹੈ। ਪਹਿਲੀ ਵਾਰੀ 28 ਫਰਵਰੀ, 1749 ਨੂੰ ਪ੍ਰਕਾਸ਼ਿਤ ਹੋਈ ਇਹ ਪੁਸਤਕ ਅੰਗਰੇਜ਼ੀ ਵਿੱਚ ਲਿਖੀ ਵਾਰਤਕ ਵਿੱਚ ਨਾਵਲ ਕਹਾਉਂਦੀ ਪਹਿਲੀ ਰਚਨਾ ਹੈ।[1]

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...

ਨਾਵਲ ਦੇ ਵੱਡੇ ਆਕਾਰ ਦੇ ਬਾਵਜੂਦ ਇਸਦਾ ਪ੍ਰਬੰਧ ਵਧੀਆ ਹੈ। ਸੈਮੁਅਲ ਟੇਲਰ ਕਾਲਰਿਜ ਇਸਨੂੰ ਸਮੁੱਚੇ ਸਾਹਿਤ ਦੇ ਤਿੰਨ ਮਹਾਨ ਕਥਾਨਕਾਂ ਵਿੱਚ ਇੱਕ ਮੰਨਦਾ ਹੈ।[2]

Remove ads

ਪਾਤਰ

  • ਟੌਮ ਜੋਨਜ਼ (ਨਾਜਾਇਜ਼ ਔਲਾਦ; ਜਿਸ ਬਾਰੇ ਬਾਅਦ ਵਿੱਚ ਪਤਾ ਲਗਦਾ ਹੈ ਕਿ ਸਕੂਆਇਰ ਅਲਵਰਦੀ ਦਾ ਭਾਣਜਾ ਹੈ)
  • ਸਕੂਆਇਰ ਅਲਵਰਦੀ (ਚੰਗੇ ਸੁਭਾਅ ਵਾਲਾ ਹੈ ਅਤੇ ਸੌਮਰਸੈਟ ਦਾ ਇੱਕ ਵੱਡਾ ਜ਼ਿਮੀਂਦਾਰ ਹੈ। ਨਾਵਲ ਦੇ ਅਖੀਰ ਵਿੱਚ ਪਿਟਿਏ ਲਗਦਾ ਹੈ ਕਿ ਇਹ ਟੌਮ ਜੋਨਜ਼ ਦਾ ਮਾਮਾ ਹੈ)
  • ਮਿਸਿਜ਼ ਬ੍ਰਿਗੇਟ ਅਲਵਰਦੀ -ਬਲਿਫ਼ਿਲ (ਸਕੂਆਇਰ ਅਲਵਰਦੀ ਦੀ ਮਾਂ ਅਤੇ ਟੌਮ ਜੋਨਜ਼ ਦੀ ਅਸਲੀ ਮਾਂ)
  • ਬੈਂਜਮਿਨ ਪੈਟਰਿਜ (ਇਸ ਉੱਤੇ ਸ਼ੱਕ ਕੀਤਾ ਜਾਂਦਾ ਹੈ ਕਿ ਇਹ ਟੌਮ ਜੋਨਜ਼ ਦਾ ਬਾਪ ਹੈ)
  • ਕਪਤਾਨ ਜੌਨ ਬਲਿਫ਼ਿਲ (ਫ਼ੌਜ ਵਿੱਚ ਕਪਤਾਨ ਅਤੇ ਬ੍ਰਿਗੇਟ ਅਲਵਰਦੀ ਦਾ ਪਤੀ)
  • ਮਾਸਟਰ ਬਲਿਫ਼ਿਲ (ਕਪਤਾਨ ਬਲਿਫ਼ਿਲ ਅਤੇ ਬ੍ਰਿਗੇਟ ਅਲਵਰਦੀ ਦਾ ਮੁੰਡਾ, ਇੱਕ ਪਾਖੰਡੀ ਵਿਅਕਤੀ ਅਤੇ ਟੌਮ ਜੋਨਜ਼ ਦਾ ਦੁਸ਼ਮਣ)
  • ਮਿਸਿਜ਼ ਜੈਨੀ ਜੋਨਜ਼ -ਵਾਟਰਜ਼ (ਪੈਟਰਿਜ ਪਰਿਵਾਰ ਦੀ ਨੌਕਰਾਣੀ, ਜਿਸਦੀ ਵਰਤੋਂ ਬ੍ਰਿਗੇਟ ਅਲਵਰਦੀ ਆਪਣੇ ਉੱਤੋਂ ਸ਼ੱਕ ਦੂਰ ਕਰਨ ਲਈ ਕਰਦੀ ਹੈ।
  • ਸੋਫੀਆ ਵੈਸਟਰਨ (ਨੈਤਿਕਤਾ, ਖੂਬਸੂਰਤੀ ਅਤੇ ਸਾਰੇ ਚੰਗੇ ਗੁਣਾਂ ਦੀ ਮੂਰਤ, ਟੌਮ ਜੋਨਜ਼ ਦਾ ਸੱਚਾ ਪਿਆਰ)
Remove ads

ਬਾਹਰੀ ਸਰੋਤ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads