ਠੱਗ

ਲੁਟੇਰਿਆਂ ਅਤੇ ਕਾਤਲਾਂ ਦੇ ਭਾਰਤੀ ਗੈਂਗ (੧੪ਵੀਂ-੧੯ਵੀਂ ਸਦੀ) From Wikipedia, the free encyclopedia

ਠੱਗ
Remove ads

ਠੱਗ (ਹਿੰਦੀ: [ठग्ग ṭhag] Error: {{Lang}}: text has italic markup (help); Urdu: ٹھگ; ਸੰਸਕ੍ਰਿਤ: ਸਥਗ) ਠੱਗੀ ਮਾਰਨ ਵਾਲੇ ਉਹ ਜਰਾਇਮ-ਪੇਸ਼ਾ ਲੋਕ ਹੁੰਦੇ ਹਨ ਜੋ ਸਾਦਾ ਭੋਲੇ ਲੋਕਾਂ ਨੂੰ ਧੋਖੇ ਅਤੇ ਫ਼ਰੇਬ ਨਾਲ ਲੁੱਟ ਲੈਂਦੇ ਹਨ। ਕਈ ਵਾਰ ਤਾਂ ਇਹ ਲੋਕ ਆਪਣੇ ਸ਼ਿਕਾਰ ਨੂੰ ਜਾਨੋਂ ਮਾਰ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਿੰਦੁਸਤਾਨੀ ਸ਼ਬਦ ਠਗ ਸੰਸਕ੍ਰਿਤ 'ਸਥਗ' ਤੋਂ ਬਣਿਆ ਹੈ ਜਿਸ ਦਾ ਧਾਤੂ 'ਸਥ' ਹੈ। ਇਹ 'ਸਥ' ਆਧੁਨਿਕ ਭਾਰਤੀ ਹਿੰਦੁਸਤਾਨੀ ਬੋਲੀਆਂ ਵਿੱਚ ਸੰਯੁਕਤ ਹੋ ਕੇ 'ਠ' ਵਿੱਚ ਬਦਲ ਜਾਂਦਾ ਹੈ ਅਤੇ ਸਥਗ ਤੋਂ 'ਠਗ' ਬਣ ਜਾਂਦਾ ਹੈ। 'ਸਥਗ' ਸ਼ਬਦ ਦਾ ਸੰਸਕ੍ਰਿਤ ਵਿੱਚ ਅਰਥ ਹੈ ਲੁਕੋਣਾ। ਠਗ ਆਪਣੇ ਕੰਮ ਲੁਕਵੇਂ ਤੌਰ 'ਤੇ ਕਰਦਾ ਹੈ। ਇਸ ਲਈ ਇਹ ਇਨ੍ਹਾਂ ਲੋਕਾਂ ਲਈ ਪ੍ਰਚਲਿਤ ਹੋ ਗਿਆ। ਅਜਿਹੇ ਲੋਕ ਤਕਰੀਬਨ ਹਰ ਮੁਲਕ ਵਿੱਚ ਪਾਏ ਜਾਂਦੇ ਹਨ। ਹਿੰਦੁਸਤਾਨ ਵਿੱਚ ਮੁਗ਼ਲ ਸਲਤਨਤ ਦਾ ਪਤਨ ਆਇਆ ਅਤੇ ਮੁਲਕ ਵਿੱਚ ਅਫਰਾਤਫਰੀ ਫੈਲ ਗਈ ਤਾਂ ਇੱਥੇ ਠੱਗੀ ਇੱਕ ਮੁਨੱਜ਼ਮ ਪੇਸ਼ਾ ਬਣ ਗਿਆ। ਇਹ ਲੋਕ ਬੜੀ ਹੋਸ਼ਿਆਰੀ ਨਾਲ ਮੁਸਾਫ਼ਰਾਂ ਨੂੰ ਲੁੱਟ ਲਿਆ ਕਰਦੇ ਸਨ। ਜੇਕਰ ਇੱਕ ਠਗ ਨਾਕਾਮ ਰਹਿੰਦਾ ਤਾਂ ਉਹ ਆਪਣੇ ਸ਼ਿਕਾਰ ਨੂੰ ਦੂਜੇ ਇਲਾਕ਼ੇ ਦੇ ਠਗ ਦੇ ਹੱਥ ਵੇਚ ਦਿੰਦਾ। ਇਸ ਦਾ ਵੱਡਾ ਹਥਿਆਰ ਰੁਮਾਲ ਜਾਂ ਫੰਦਾ ਹੁੰਦਾ ਸੀ। ਜਿਸ ਨਾਲ ਉਹ ਆਨਨ ਫਾਨਨ ਆਪਣੇ ਸ਼ਿਕਾਰ ਦਾ ਗਲਾ ਘੁੱਟ ਕੇ ਉਸ ਦਾ ਖ਼ਾਤਮਾ ਕਰ ਦਿੰਦੇ ਸਨ। ਇਹ ਲੋਕ ਕਾਲੀ ਦੇਵੀ ਦੇ ਸਰਧਾਲੂ ਸਨ। ਉਹਨਾਂ ਦਾ ਖਿਆਲ ਸੀ ਕਿ ਕਾਲੀ ਦੇਵੀ ਹੀ ਉਹਨਾਂ ਤੋਂ ਇਹ ਜੁਰਮ ਕਰਾਉਂਦੀ ਅਤੇ ਉਹਨਾਂ ਦੀ ਹਿਫ਼ਾਜ਼ਤ ਕਰਦੀ ਹੈ। ਲੱਖਾਂ ਆਦਮੀ ਉਹਨਾਂ ਦੇ ਹੱਥੋਂ ਮੌਤ ਦੇ ਘਾਟ ਉੱਤਰ ਗਏ। ਆਖਿਰ 1829 ਵਿੱਚ ਲਾਰਡ ਨਿਬਟਿੰਗ ਨੇ ਠੱਗਾਂ ਦੇ ਖਾਤਮੇ ਲਈ ਪੁਲਿਸ ਦਾ ਇੱਕ ਖਾਸ ਮਹਿਕਮਾ ਬਣਾਇਆ ਅਤੇ 1836 ਵਿੱਚ ਉਹਨਾਂ ਦੀ ਰੋਕਥਾਮ ਲਈ ਇੱਕ ਖਾਸ ਕਨੂੰਨ ਲਿਆਉਣਾ ਪਿਆ।

ਵਿਸ਼ੇਸ਼ ਤੱਥ ਬੁਨਿਆਦ ਰੱਖੀ, ਸਾਜਨਾ ਸਥਾਨ ...

ਕਈ ਡਾਕੂ ਜਨਤਕ ਜੀਵਨ ਵਿੱਚ ਆਉਣ ਲਈ ਲੁੱਟ ਮਾਰ ਛੱਡ ਕੇ ਕੁਟ ਹੋਰ ਪੇਸ਼ਾ ਕਰ ਲੈਂਦੇ ਸਨ। ਉਹਨਾਂ ਵਿਚੋਂ ਕੁਝ ਅਜਿਹੇ ਡਾਕੂ ਸਨ ਜੋ ਠੱਗ ਵਿਦਿਆ ਨੂੰ ਅਪਣਾ ਲੈਂਦੇ ਸਨ।[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads