ਮੋਹਨਜੀਤ
ਪੰਜਾਬੀ ਕਵੀ From Wikipedia, the free encyclopedia
Remove ads
ਮੋਹਨਜੀਤ (7 ਮਈ 1938 - 20 ਅਪਰੈਲ 2024)[1] ਇੱਕ ਭਾਰਤੀ ਪੰਜਾਬੀ ਕਵੀ, ਆਲੋਚਕ ਅਤੇ ਅਨੁਵਾਦਕ ਸੀ।[2] ਉਸਦੇ ਅੱਠ ਕਾਵਿ ਸੰਗ੍ਰਿਹ ਹਨ। ਉਸਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।[3][4]

Remove ads
ਜੀਵਨ
ਮੋਹਨਜੀਤ ਦਾ ਜਨਮ 7 ਮਈ 1938 ਨੂੰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਵਿੱਚ ਹੋਇਆ ਸੀ। ਹਾਲ ਵਿੱਚ ਉਹ ਦਿੱਲੀ ਵਿਚ ਰਹਿੰਦਾ ਸੀ। ਅੰਤਲੇ ਸਮੇਂ ਉਹ ਬ੍ਰੇਨ ਸਟਰੋਕ ਕਰਕੇ ਬਿਸਤਰ ਗ੍ਰਸਤ ਹੋ ਗਏ ਸਨ ਅਤੇ 20 ਅਪ੍ਰੈਲ 2024 ਨੂੰ ਉਹ ਇਸ ਸੰਸਾਰ ਤੋਂ ਤੁਰ ਗਏ[5]
ਪ੍ਰਕਾਸ਼ਿਤ ਪੁਸਤਕਾਂ
- ਸਹਿਕਦਾ ਸ਼ਹਿਰ
- ਵਰਵਰੀਕ[6][7]
- ਤੁਰਦੇ ਫਿਰਦੇ ਮਸਖਰੇ
- ਕੀ ਨਾਰੀ ਕੀ ਨਦੀ
- ਡਾਟਾਂ ਵਾਲੇ ਬੂਹੇ (ਰੇਖਾ ਚਿੱਤਰ)
- ਓਹਲੇ ਵਿੱਚ ਉਜਿਆਰਾ
- ਗੂੜ੍ਹੀ ਲਿਖਤ ਵਾਲਾ ਵਰਕਾ
- ਹਵਾ ਪਿਆਜੀ
- ਬੂੰਦ ਤੇ ਸਮੁੰਦਰ (ਅਨੁਵਾਦ)
- ਕੋਣੇ ਦਾ ਸੂਰਜ
ਕਵਿਤਾ ਦਾ ਨਮੂਨਾ
ਸੰਵਾਦ
ਓਹ ਤਾਂ ਇਕ ਪੀਰ ਸੀ
ਜੋ ਦੂਜੇ ਪੀਰ ਨੂੰ ਮਿਲਿਆ
ਇਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ
ਦੂਜੇ ਕੋਲ ਚਮੇਲੀ ਦਾ ਫੁਲ
ਮੱਥਿਆਂ ਦੇ ਤੇਜ ਨਾਲ ਵਸਤਾਂ ਅਰਥਾਂ’ ਚ ਬਦਲ ਗਈਆਂ
ਅਸੀਂ ਤਾਂ ਵਗਦੇ ਰਾਹ ਹਾਂ
ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ
ਜਾਂ ਇੱਕ ਦੂਜੇ ਤੋਂ ਨਿਖੜ ਜਾਂਦੇ ਹਾਂ
ਓਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਸੀ
ਇਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਹੈ
ਸਨਮਾਨ
- ਪਰਮ ਸਾਹਿਤ ਸਨਮਾਨ
- ਭਾਰਤੀ ਸਾਹਿਤ ਅਕਾਦਮੀ ਅਵਾਰਡ (ਕੋਣੇ ਦਾ ਸੂਰਜ)
ਹਵਾਲੇ
Wikiwand - on
Seamless Wikipedia browsing. On steroids.
Remove ads