ਢਾਕਾ
ਬੰਗਲਾਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ From Wikipedia, the free encyclopedia
Remove ads
ਢਾਕਾ (ਬੰਗਾਲੀ: ঢাকা, ਮੁਗ਼ਲ ਕਾਲ ਸਮੇਂ ਜਹਾਂਗੀਰਨਗਰ[1]) ਬੰਗਲਾਦੇਸ਼ ਦੀ ਰਾਜਧਾਨੀ ਅਤੇ ਢਾਕਾ ਵਿਭਾਗ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਦੱਖਣੀ ਏਸ਼ੀਆ ਦਾ ਇੱਕ ਪ੍ਰਮੁੱਖ ਮਹਾਂਨਗਰ ਹੈ ਜੋ ਬੁਰੀਗੰਗਾ ਨਦੀ ਕੰਢੇ ਸਥਿਤ ਹੈ। ਇਸ ਦੇ ਮਹਾਂਨਗਰੀ ਇਲਾਕੇ ਦੀ ਕੁੱਲ ਅਬਾਦੀ 2008 ਵਿੱਚ 1.2 ਕਰੋੜ ਸੀ ਜਿਸ ਕਰ ਕੇ ਇਹ ਬੰਗਲਾਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ।[2] ਅਬਾਦੀ ਪੱਖੋਂ ਇਹ ਦੁਨੀਆ ਦਾ ਨੌਵਾਂ[3] ਅਤੇ ਅਬਾਦੀ ਦੇ ਸੰਘਣੇਪਣ ਪੱਖੋਂ 28ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਸਜਿਦਾਂ ਦਾ ਸ਼ਹਿਰ ਕਿਹਾ ਜਾਂਦਾ ਹੈ[4] ਅਤੇ ਗਲੀਆਂ ਵਿੱਚ ਰੋਜ਼ਾਨਾ ਚਾਰ ਲੱਖ ਰਿਕਸ਼ੇ ਚੱਲਣ ਕਰ ਕੇ ਇਸਨੂੰ ਦੁਨੀਆ ਦੀ ਰਿਕਸ਼ਾ ਰਾਜਧਾਨੀ ਵੀ ਕਿਹਾ ਜਾਂਦਾ ਹੈ।[5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads