ਢਿੱਲਵਾਂ ਕਲਾਂ
ਫ਼ਰੀਦਕੋਟ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਢਿੱਲਵਾਂ ਕਲਾਂ ਭਾਰਤੀ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਬਲਾਕ ਦਾ ਪਿੰਡ ਹੈ। ਇਹ ਪਿੰਡ ਬਠਿੰਡਾ-ਬਾਜ਼ਾਖਾਨਾ-ਫਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 5 ਕਿਲੋਮੀਟਰ ਦੂਰੀ ਹੈ। ਪੰਜਾਬ ਦੇ ਉਘੇ ਰੰਗਕਰਮੀ ਸੈਮੂਅਲ ਜੌਨ ਵੀ ਇਸ ਪਿੰਡ ਨਾਲ ਸੰਬੰਧ ਰੱਖਦੇ ਹਨ। [1]
ਪਿੰਡ ਦਾ ਖੇਤਰਫਲ ਲਗਭਗ 2566 ਹੈਕਟੇਅਰ ਹੈ ਅਤੇ ਆਬਾਦੀ 7000। ਜੱਦੀ ਜ਼ਮੀਨ ਦੀ ਵਿਰਾਸਤ ਦੇ ਕਾਰਨ ਇਸ ਪਿੰਡ ਦੇ ਕੁਝ ਵਸਨੀਕ, ਸਾਦਿਕ ਦੇ ਨੇੜੇ ਢਿਲਵਾਂ ਖੁਰਦ ਪਿੰਡ ਨੂੰ ਚਲੇ ਗਏ ਸੀ। ਇਸ ਪਿੰਡ ਦੇ ਕੁਝ ਨਿਵਾਸੀ ਵਿਦੇਸ਼ਾਂ ਵਿਚ ਵੀ ਰਹਿੰਦੇ ਹਨ। ਇਸ ਪਿੰਡ ਦੀ ਆਬਾਦੀ ਦੇ ਤਿੰਨ ਮੁੱਖ ਹਿੱਸੇ, ਜੱਟ ਸਿੱਖ (ਢਿਲੋਂ, ਧਾਲੀਵਾਲ, ਸਿੱਧੂ/ਬਰਾੜ, ਭੁੱਲਰ ਅਤੇ ਗਿੱਲ), ਬੁੱਟਰ ਰਾਮਗੜ੍ਹੀਆ, ਅਤੇ ਅਨੁਸੂਚਿਤ ਸ਼੍ਰੇਣੀਆਂ ਦੇ ਲੋਕ ਹਨ। ਇਸ ਦੇ ਇਲਾਵਾ ਸੋਢੀ, ਖੱਤਰੀ, ਮਹਾਜਨ, ਦਰਜੀ, ਰਾਮਦਾਸੀਆ, ਬਾਜੀਗਰ ਅਤੇ ਬੌਰੀਆ (ਪੰਜਾਬ) ਭਾਈਚਾਰੀਆਂ ਦੇ ਲੋਕ ਵੀ ਹਨ। ਇਹ ਪਿਡ 1500 ਈ. ਵਿੱਚ ਪਤੁਹੀ 'ਤੇ ਦਸਤੂਰ ਨਾਂ ਦੇ ਦੋ ਭਰਾਵਾਂ ਨੇ ਸ਼ੂਫ਼ੇ ਝਬਾਲ ਤੋ ਆ ਕੇ ਵਸਾਇਆ ਸੀ। ਇਸ ਪਿੰਡ ਵਿਚ ਸਭ ਤੋਂ ਪਹਿਲਾਂ ਖੂਹ ਢਿਲੋਂ ਪੱਤੀ ਨੇ ਬਣਾਇਆ ਤੇ ਖੂਹ ਦਾ ਟੱਕ ਵੈਰਾਗੀ ਸਾਧ ਨੇ ਲਾਇਆ। ਉਸ ਨੇ ਇਸ ਪਿੰਡ ਦਾ ਨਾਂ ਢਿੱਲਵਾਂ ਕਲਾਂ ਰੱਖਿਆ। 1843 ਈਸਵੀ ਵਿਚ ਇਸ ਪਿੰਡ ਤੋਂ ਹੀ ਢਿੱਲਵਾਂ ਖੁਰਦ ਜਿਹੜਾ ਇਸੇ ਜਿਲ੍ਹੇ ਵਿੱਚ ਪੈਂਦਾ ਹੈ,ਦੀ ਸਥਾਪਨਾ ਹੋਈ।
Remove ads
ਸਿੱਖ ਇਤਿਹਾਸ ਵਿੱਚ
ਸਿੱਖ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਕਪੂਰੇ ਤੋਂ ਸਹਾਇਤਾ ਨਾ ਮਿਲਣ ਉਪਰੰਤ ਇਸ ਪਿੰਡ ਪਹੁੰਚੇ। ਪ੍ਰਿਥੀ ਚੰਦ ਦਾ ਵੰਸ਼ਜ ਸੋਢੀ ਕੌਲ ਇਥੋਂ ਦਾ ਨਿਵਾਸੀ ਸੀ। ਉਸਨੇ ਅਤੇ ਉਸ ਦੇ ਚਾਰ ਪੁੱਤਰਾਂ ਨੇ ਗੁਰੂ ਜੀ ਨੂੰ ਦੋ ਘੋੜੇ ਅਤੇ ਸਫ਼ੈਦ ਬਸਤਰ ਭੇਂਟ ਕੀਤੇ। ਉਸਦੇ ਸਤਿਕਾਰ ਨੂੰ ਦੇਖਦਿਆਂ ਉਸ ਦੀ ਬੇਨਤੀ ਤੇ ਗੁਰੂ ਜੀ ਨੇ ਮਾਛੀਵਾੜੇ ਤੋਂ ਧਾਰਣ ਕੀਤੇ ਨੀਲੇ ਬਸਤਰ ਤਿਆਗ ਦਿੱਤੇ। ਇਥੇ ਗੁਰੂ ਸਾਹਿਬ ਦੇ ਠਹਿਰਾਓ ਵਾਲੇ ਅਸਥਾਨ ਤੇ ਹੁਣ ‘ਗੁਰਦੁਆਰਾ ਗੋਦਾਵਰੀਸਰ’ ਬਣਿਆ ਹੋਇਆ ਹੈ। ਇਥੇ ਵਿਸਾਖੀ ਨੂੰ ਬੜਾ ਭਾਰੀ ਧਾਰਮਿਕ ਮੇਲਾ ਲਗਦਾ ਹੈ।[2]

Remove ads
ਹਵਾਲੇ
Wikiwand - on
Seamless Wikipedia browsing. On steroids.
Remove ads