ਤਕਸ਼ਿਲਾ

From Wikipedia, the free encyclopedia

ਤਕਸ਼ਿਲਾ
Remove ads

ਤਕਸ਼ਿਲਾ (Taxila) (ਉਰਦੂ: ٹیکسلا);ਸ਼ਾਹਮੁਖੀ’ਚ : ٹيکسلا , ਪਾਕਿਸਤਾਨੀ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਕਸਬਾ ਹੈ। ਇਸਦੀ ਖੁਦਾਈ ਨਾਲ ਪ੍ਰਾਚੀਨ ਕਾਲ ਨਾਲ ਸੰਬੰਧਿਤ ਬਹੁਤ ਵਸਤਾਂ ਪ੍ਰਾਪਤ ਹੋਈਆਂ ਹਨ। ਪ੍ਰਾਚੀਨ ਭਾਰਤ ਵਿੱਚ ਗਾਂਧਾਰ ਦੇਸ਼ ਦੀ ਰਾਜਧਾਨੀ ਅਤੇ ਸਿੱਖਿਆ ਦਾ ਪ੍ਰਮੁੱਖ ਕੇਂਦਰ ਸੀ। ਇੱਥੋਂ ਦੀ ਯੂਨੀਵਰਸਿਟੀ ਸੰਸਾਰ ਦੇ ਪ੍ਰਾਚੀਨਤਮ ਵਿਸ਼ਵ-ਵਿਦਿਆਲਿਆਂਵਾਂ ਵਿੱਚ ਸ਼ਾਮਿਲ ਹੈ। ਇਹ ਹਿੰਦੂ ਅਤੇ ਬੋਧੀ ਦੋਵਾਂ ਲਈ ਮਹੱਤਵ ਦਾ ਕੇਂਦਰ ਸੀ। ਚਾਣਕਿਆ ਇੱਥੇ ਆਚਾਰਿਆ ਸਨ। ੪੦੫ ਈ ਵਿੱਚ ਫਾਹੀਯਾਨ ਇੱਥੇ ਆਇਆ ਸੀ।

ਤਸਵੀਰ:The street scene Taxila A.D. 260.jpg
ਤਕਸ਼ਿਲਾ ਦੀ ਇੱਕ ਗਲੀ ਦਾ ਦ੍ਰਿਸ਼ ੨੬੦ ਏ .ਡੀ
ਵਿਸ਼ੇਸ਼ ਤੱਥ ਤਕਸ਼ਿਲਾ, ਟਿਕਾਣਾ ...

ਤਕਸ਼ਿਲਾ ਮਲਕੀਅਤ ਆਪਣੀ ਸਥਿਤੀ ਦੀ ਮਹਤਤਾ ਕਰਕੇ ਸਦੀਆਂ ਤੋਂ ਕਈ ਵਾਰ ਰਾਜ ਨਾਲ ਬਦਲਦੀ ਰਹੀ ਹੈ। ਜਦੋਂ ਪ੍ਰਾਚੀਨ ਸੌਦਾਗਰੀ ਰਾਹ ਦੀ ਵੁੱਕਤ ਘਟ ਗਈ ਤਕਸ਼ਿਲਾ ਸ਼ਹਿਰ ਵੀ ਅਰਥਹੀਣ ਬਣ ਗਿਆ ਅਤੇ ਅੰਤ ਵਿਚ ਇਸਨੂੰ ਪੰਜਵੀਂ ਸਦੀ ਵਿੱਚ ਹਿਊਨ ਫਿਰਤੂ ਕਬੀਲਿਆਂ ਨੇ ਨਸ਼ਟ ਕਰ ਦਿੱਤਾ।੧੯ ਵੀੰ ਸਦੀ ਵਿਚ ਇਸਦੇ ਅਵਿਸ਼ੇਸ਼ਾਂ ਨੂੰ ਪ੍ਰਸਿਧ ਪੁਰਾਤਤਵ ਵਿਗਿਆਨੀ ਸਰ ਅਲੈਗਜੇਂਡਰ ਘਨਿਗਮ ਨੇ ੧੯ ਵੀੰ ਸਦੀ ਦੇ ਮਧ ਵਿੱਚ ਫਿਰ ਤਲਾਸ਼ ਕਰ ਲਿਆ। ੧੯੮੦ ਵਿੱਚ ਯੂਨੇਸਕੋ ਨੇ ਇਸ ਨੂੰ ਵਿਸ਼ਵ ਵਿਰਾਸਤ ਟਿਕਾਣੇ ਵਜੋਂ ਕਰ ਦਿੱਤਾ।.[2] ੨੦੦੬ ਵਿੱਚ ਦਾ ਗਾਰਡੀਅਨ ਅਖਬਾਰ ਵਲੋਂ ਤਕਸ਼ਿਲਾ ਨੂੰ ਪਾਕਿਸਤਾਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਨੂੰ ਆਕਰਸ਼ਤ ਕਰਨ ਵਾਲੇ ਸ਼ਹਿਰ ਡਾ ਦਰਜਾ ਦਿੱਤਾ।[3]

ਕੁਝ ਹਲਕਿਆਂ ਵਲੋਂ ਤਕਸ਼ਿਲਾ ਨੂੰ ਵਿਸ਼ਵ ਦੀਆਂ ਸਭ ਤੋਂ ਪੁਰਾਤਨ ਯੁਨਿਵਰਸਟੀਆਂ ਵਿਚ ਮੰਨਿਆ ਜਾਂਦਾ ਹੈ।[4][5][6][7][8]

Thumb
ਇਹ ਥਾਂ ਦੀ ਤਸਵੀਰ
Remove ads

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads