ਤਨੀਸ਼ਾ ਮੁਖਰਜੀ

From Wikipedia, the free encyclopedia

ਤਨੀਸ਼ਾ ਮੁਖਰਜੀ
Remove ads

ਤਨੀਸ਼ਾ ਮੁਖਰਜੀ (3 ਮਾਰਚ 1978 ਨੂੰ ਜਨਮ) ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ 'ਤੇ ਬਾਲੀਵੁੱਡ ਵਿੱਚ ਕੰਮ ਕਰਦੀ ਹੈ ਅਤੇ ਕੁਝ ਮਰਾਠੀ, ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਵੀ ਉਸਨੇ ਅਭਿਨੈ ਕੀਤਾ ਹੈ। ਉਹ ਫਿਲਮ ਨਿਰਮਾਤਾ ਸ਼ੋਮੂ ਮੁਖਰਜੀ ਅਤੇ ਅਭਿਨੇਤਰੀ ਤਨੁਜਾ ਸਮਰਥ ਦੀ ਧੀ ਹੈ ਅਤੇ ਅਭਿਨੇਤਰੀ ਕਾਜੋਲ ਦੀ ਛੋਟੀ ਭੈਣ ਹੈ। ਉਸਨੇ 2003 ਵਿੱਚ ਹਿੰਦੀ ਫ਼ਿਲਮ 'ਸ਼ਸ਼ਸ਼ ...' ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਰਾਮ ਗੋਪਾਲ ਵਰਮਾ ਦੇ ਸਰਕਾਰ ਨਾਲ ਪਹਿਲੀ ਵਾਰ ਹਿੱਟ ਕੀਤਾ ਜਿਸ ਵਿੱਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ।[1] ਉਹ 2013 ਵਿਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿਚ ਭਾਗੀਦਾਰ ਬਣ ਚੁੱਕੀ ਹੈ।

Thumb
ਤਨੀਸ਼ਾ ਮੁਖਰਜੀ
Remove ads

ਟੈਲੀਵਿਜਨ

ਉਹ 2013 ਵਿੱਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿੱਚ ਭਾਗ ਲ਼ੈ ਚੁੱਕੀ ਹੈ ਅਤੇ ਉਹ ਫਸਟ ਰਨਰ ਅਪ ਰਹੀ ਸੀ।[2][3] ਉਹ ਗੈਂਗਸ ਆਫ਼ ਹਸੀਪੁਰ ਵਿੱਚ ਇਕ ਜੱਜ ਵਜੋਂ ਸ਼ਾਮਿਲ ਰਹੀ ਹੈ।[1] 2016 ਵਿੱਚ ਤਨੀਸ਼ਾ ਨੇ ਫੀਅਰ ਫੈਕਟਰ ਵਿੱਚ ਹਿੱਸਾ ਲਿਆ ਸੀ।

ਕੈਰੀਅਰ

ਫ਼ਿਲਮ ਦੀ ਸ਼ੁਰੂਆਤ

ਤਨੀਸ਼ਾ ਨੇ ਬਾਲੀਵੁੱਡ ਵਿੱਚ ਆਪਣਾ ਪਹਿਲਾ ਬਰੇਕ ਫਿਲਮ ਸੱਸਸ਼ਸ਼… 'ਚ ਕਰਨ ਨਾਥ ਨਾਲ ਮਿਲਿਆ। ਵਿਨੈ ਰਾਏ ਦੇ ਉਲਟ ਉਸ ਦੀ ਤਾਮਿਲ ਫਿਲਮ, ਉਨਾਲੇ ਉਨਾਲੇ ਬਾਕਸ ਆਫਿਸ 'ਤੇ ਸਫਲ ਰਹੀ ਅਤੇ ਉਸ ਨੂੰ ਸਰਬੋਤਮ ਡੈਬਿਊ ਅਭਿਨੇਤਰੀ ਦੇ ਵਿਜੇ ਅਵਾਰਡ ਵਿੱਚ ਨਾਮਜ਼ਦਗੀ ਮਿਲੀ। 2005 ਵਿੱਚ, ਉਸ ਨੇ ਨੀਲ ਐਨ ਨਿੱਕੀ ਵਿੱਚ, ਉਦੈ ਚੋਪੜਾ ਦੇ ਉਲਟ, ਨਿੱਕੀ ਬਖਸ਼ੀ ਉਰਫ ਨਿੱਕੀ ਦਾ ਮੁੱਖ ਕਿਰਦਾਰ ਨਿਭਾਇਆ। ਉਸ ਨੇ] ਪੌਪਕਾਰਨ ਖਾਓ ਮਸਤ ਹੋ ਜਾਓ, ਸਰਕਾਰ, ਟੈਂਗੋ ਚਾਰਲੀ ਅਤੇ ਮੈਨੀ ਮੋਰ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ।

Remove ads

ਬਿੱਗ ਬੌਸ ਅਤੇ ਹੋਰ ਸਫ਼ਲਤਾ

ਉਸ ਨੇ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਬਿੱਗ ਬੌਸ 7' ਵਿੱਚ ਹਿੱਸਾ ਲਿਆ ਸੀ ਅਤੇ ਉਹ ਪਹਿਲੀ ਰਨਰ ਅਪ ਰਹੀ ਸੀ। ਬਾਅਦ ਵਿੱਚ, ਉਸ ਨੂੰ ਸਟੈਂਡ-ਅਪ ਕਾਮੇਡੀ ਸ਼ੋਅ ਗੈਂਗਸ ਆਫ਼ ਹਸੀਪੁਰ ਵਿੱਚ ਜੱਜਾਂ ਵਿੱਚੋਂ ਇੱਕ ਵਜੋਂ ਦੇਖਿਆ ਗਿਆ। ਸਾਲ 2016 ਵਿੱਚ, ਤਨੀਸ਼ਾ ਨੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਵਿੱਚ ਹਿੱਸਾ ਲਿਆ ਅਤੇ ਫਾਈਨਲਿਸਟ ਬਣ ਗਈ।

ਫਿਲਮੋਗਰਾਫੀ

ਹੋਰ ਜਾਣਕਾਰੀ ਸਾਲ, ਫਿਲਮ ...
Remove ads

ਟੈਲੀਵਿਜਨ

ਹੋਰ ਜਾਣਕਾਰੀ ਸਾਲ, ਸ਼ੋਅ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads