ਤਸਮਾਨੀਆ

From Wikipedia, the free encyclopedia

ਤਸਮਾਨੀਆ
Remove ads

ਤਸਮਾਨੀਆ (ਛੋਟਾ ਰੂਪ Tas/ਤਸ) ਇੱਕ ਟਾਪੂਨੁਮਾ ਰਾਜ ਹੈ ਜੋ ਆਸਟਰੇਲੀਆ ਦੇ ਰਾਸ਼ਟਰਮੰਡਲ ਦਾ ਹਿੱਸਾ ਹੈ ਅਤੇ ਜੋ ਆਸਟਰੇਲੀਆ ਮਹਾਂਦੀਪ ਤੋਂ 240 ਕਿ.ਮੀ. ਦੱਖਣ ਵੱਲ ਬਾਸ ਪਣਜੋੜ ਤੋਂ ਪਰ੍ਹਾਂ ਸਥਿਤ ਹੈ। ਇਸ ਰਾਜ ਵਿੱਚ ਤਸਮਾਨੀਆ ਦਾ ਟਾਪੂ, ਜੋ ਦੁਨੀਆ ਦਾ 26ਵਾਂ ਸਭ ਤੋਂ ਵੱਡਾ ਟਾਪੂ ਹੈ, ਅਤੇ ਨੇੜਲੇ 334 ਟਾਪੂ ਸ਼ਾਮਲ ਹਨ।[8]

ਵਿਸ਼ੇਸ਼ ਤੱਥ ਰਾਜਧਾਨੀ, ਵਾਸੀ ਸੂਚਕ ...
Thumb
ਪੁਲਾੜ ਤੋਂ ਤਸਮਾਨੀਆ

ਮੰਨਿਆ ਜਾਂਦਾ ਹੈ ਕਿ ਇਸ ਟਾਪੂ ਤੇ ਬ੍ਰਿਟਿਸ਼ ਬਸਤੀਕਰਨ ਤੋਂ 30,000 ਸਾਲ ਪਹਿਲਾਂ ਸਵਦੇਸ਼ੀ ਲੋਕਾਂ ਦੀ ਮਾਲਕੀ ਸੀ।[9] ਇਥੇ ਇਹ ਲੋਕ ਬਰਫ ਯੁਗ ਵਿੱਚ ਸਮੁੰਦਰ ਦਾ ਤਲ ਨੀਵਾਂ ਹੋਣ ਸਮੇਂ ਪਹੁੰਚ ਗਏ ਸਨ ਅਤੇਸਮੁੰਦਰ ਦਾ ਤਲ ਉਚਾ ਉਠਣ ਤੇ ਇਹ ਦੂਸਰੇ ਸੰਸਾਰ ਨਾਲੋਂ ਕਟ ਗਏ।[10] ਬਸਤੀਕਰਨ ਦੇ ਸਮੇਂ ਆਸਟਰੇਲਿਆਈ ਆਦਿਵਾਸੀਆਂ ਦੀ ਆਬਾਦੀ 3,000 ਤੋਂ 7,000 ਦੇ ਵਿਚਕਾਰ ਹੋਣ ਦਾ ਅਨੁਮਾਨ ਲਾਇਆ ਗਿਆ ਸੀ, ਪਰ ਇਹ ਲਗਭਗ 30 ਸਾਲਾਂ ਦੇ ਅੰਦਰ ਆਬਾਦਕਾਰਾਂ ਦੇ ਨਾਲ ਹਿੰਸਕ ਗੁਰੀਲਾ ਸੰਘਰਸ਼ਾਂ ਜਿਸ ਨੂੰ "ਕਾਲੀ ਜੰਗ", ਵਜੋਂ ਜਾਣਿਆ ਜਾਂਦਾ ਹੈ, "ਕਬੀਲਿਆਂ ਦੇ ਆਪਸੀ ਝਗੜਿਆਂ" ਅਤੇ 1820ਵਿਆਂ ਦੇ ਅਖੀਰ ਤੋਂ, ਛੂਤ ਵਾਲੀ ਬਿਮਾਰੀਆਂ ਦੇ ਫੈਲਣ, ਜਿਨ੍ਹਾਂ ਪ੍ਰਤੀ ਉਨ੍ਹਾਂ ਦੀ ਕੋਈ ਰੋਗ-ਰੋਧਕਤਾ ਨਹੀਂ ਸੀ - ਇਨ੍ਹਾਂ ਸਭਨਾਂ ਦੇ ਸੰਯੋਗ ਨਾਲ ਲੱਗਪੱਗ ਖਤਮ ਹੋ ਗਈ। ਲੜਾਈ ਜੋ 1825 ਅਤੇ 1831 ਦੇ ਦਰਮਿਆਨ ਚੱਲੀ ਸੀ ਅਤੇ ਤਿੰਨ ਸਾਲ ਤੋਂ ਵੱਧ ਸਮੇਂ ਲਈ ਮਾਰਸ਼ਲ ਲਾਅ ਰਿਹਾ ਸੀ, ਉਸ ਵਿੱਚ 1100 ਆਦਿਵਾਸੀਆਂ ਅਤੇ ਆਬਾਦਕਾਰਾਂ ਦੀ ਜਾਂ ਗਈ ਸੀ। ਤਸਮਾਨੀਆ ਦੀ ਮੂਲ ਅਬਾਦੀ ਦੇ ਲੱਗਪੱਗ ਖ਼ਾਤਮੇ ਨੂੰ ਕੁਝ ਇਤਿਹਾਸਕਾਰਾਂ ਬ੍ਰਿਟਿਸ਼ ਦੁਆਰਾ ਨਸਲਕੁਸ਼ੀ ਦੀ ਇੱਕ ਕਰਤੂਤ ਦੱਸਿਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads