ਤਿਰੂਵਨੰਤਪੁਰਮ

From Wikipedia, the free encyclopedia

Remove ads

ਤੀਰੁਵਨੰਤਪੁਰਮ (ਮਲਿਆਲਮ - തിരുവനന്തപുരം) ਜਾਂ ਤਰਿਵੇਂਦਰਮ ਕੇਰਲ ਰਾਜ ਦੀ ਰਾਜਧਾਨੀ ਹੈ। ਇਹ ਨਗਰ ਤੀਰੁਵਨੰਤਪੁਰਮ ਜਿਲ੍ਹੇ ਦਾ ਹੈਡਕੁਆਰਟਰ ਵੀ ਹੈ। ਇਹ ਭਾਰਤ ਦੇ ਦੱਖਣੀ ਸਿਰੇ ਤੇ ਪੱਛਮੀ ਤੱਟ ਤੇ ਸਥਿਤ ਹੈ। ਮਹਾਤਮਾ ਗਾਂਧੀ ਨੇ ਇਸਨੂੰ ਭਾਰਤ ਦਾ ਸਦਾਬਹਾਰ ਸ਼ਹਿਰ[2][3] ਕਿਹਾ ਹੈ। ਇਹ ਘੱਟ ਉੱਚਾਈ ਵਾਲੀਆਂ ਘਾਟੀਆਂ ਦਾ ਖੇਤਰ ਹੈ[4]। 2001 ਦੀ ਜਨਗਣਨਾ ਅਨੁਸਾਰ ਇਸ ਸ਼ਹਿਰ ਦੀ ਆਬਾਦੀ 957,730 ਸੀ। ਇਹ ਕੇਰਲ ਰਾਜ ਦਾ ਸਭ ਤੋਂ ਵੱਡਾ ਅਤੇ ਵੱਧ ਜਨਸੰਖਿਆ[5] ਵਾਲਾ ਸ਼ਹਿਰ ਹੈ। ਇਸ ਸਹਿਰੀ ਆਬਾਦੀ ਵੀ ਪੂਰੇ ਰਾਜ ਵਿੱਚ ਸਭ ਤੋਂ ਜਿਆਦਾ ਹੈ। ਤੀਰੁਵਨੰਤਪੁਰਮ ਰਾਜ ਦੇ ਸਾਫਟਵੇਅਰ ਨਿਰਯਾਤ ਵਿੱਚ 80% ਹਿੱਸਾ ਪਾਉਂਦਾ ਹੈ। ਇਹ ਆਈ.ਟੀ ਦਾ ਵੀ ਗੜ੍ਹ ਹੈ।[6][7][8]

ਵਿਸ਼ੇਸ਼ ਤੱਥ ਤੀਰੁਵਨੰਤਪੁਰਮ തിരുവനന്തപുരംਤਰਿਵੇਂਦਰਮ, ਦੇਸ਼ ...

ਇਹ ਸ਼ਹਿਰ ਵਿੱਚ ਕੇਰਲ ਦੇ ਸਾਰੇ ਕੇਂਦਰੀ ਅਤੇ ਰਾਜ ਸਰਕਾਰ ਦੇ ਦਫ਼ਤਰ ਮੌਜੂਦ ਹਨ। ਇਹ ਕੇਰਲਾ ਦਾ ਰਾਜਨੀਤਿਕ ਹੀ ਨਹੀਂ ਬਲਕਿ ਅਕਾਦਮਿਕ ਅਤੇ ਸਿੱਖਿਆ ਦਾ ਵੀ ਗੜ੍ਹ ਹੈ। ਇੱਥੇ ਕੇਰਲਾ ਦੀ ਯੂਨੀਵਰਸਿਟੀ, ਹੋਰ ਸਾਇੰਸ ਅਤੇ ਤਕਨਾਲੋਜੀ ਦੇ ਕਈ ਅਦਾਰੇ ਵੀ ਮੌਜੂਦ ਹੈ। ਜਿਹਨਾਂ ਵਿੱਚ ਮੁੱਖ ਤੌਰ 'ਤੇ ਇਸਰੋ, ਵਿਕਰਮ ਸਾਰਾਬਾਈ ਸਪੇਸ ਸੈਂਟਰ, ਇੰਜੀਨੀਅਰਿੰਗ ਕਾਲਜ, ਤੀਰੁਵਨੰਤਪੁਰਮ, ਜਵਾਹਰਲਾਲ ਨਹਿਰੂ ਟ੍ਰੋਪੀਕਲ ਬੋਟਾਨਿਕ ਗਾਰਡਨ ਅਤੇ ਰੀਸਰਚ ਇੰਸਟੀਚਿਊਟ, ਰਾਜੀਵ ਗਾਂਧੀ ਬਾਏਓਤਕਨਾਲੋਜੀ ਕੇਂਦਰ ਆਦਿ ਮੌਜੂਦ ਹਨ।

ਹਰਿਆਲੀ ਪੱਖੋਂ ਇਹ ਭਾਰਤ ਦਾ ਦਸਵਾਂ ਸ਼ਹਿਰ[9][10] ਹੈ। ਤੀਰੁਵਨੰਤਪੁਰਮ ਨੂੰ ਟਾਈਮਸ ਆਫ਼ ਇੰਡੀਆ ਵੱਲੋਂ ਕੇਰਲਾ ਵਿੱਚ ਰਹਿਣ ਲਈ ਸਭ ਤੋਂ ਵਧੀਆ ਸ਼ਹਿਰ ਦੱਸਿਆ ਹੈ। ਇੰਡੀਆ ਟੂਡੇ ਵੱਲੋਂ ਇਸਨੂੰ ਰਹਿਣ ਅਤੇ ਆਵਾਜਾਈ ਪੱਖੋਂ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਇਆ ਹੈ।[11][12]

Remove ads

ਸ਼ਬਦ ਨਿਰੁਕਤੀ

ਇਸ ਸ਼ਹਿਰ ਦਾ ਨਾਮ ਮਲੀਆਲਮ ਭਾਸ਼ਾ ਦੇ ਸ਼ਬਦ ਥਿਰੂ-ਅਨੰਤ-ਪੁਰੁਮ ਤੋਂ ਬਣਿਆ ਹੈ ਜਿਸਦਾ ਅਰਥ ਹੈ ਭਗਵਾਨ ਅਨੰਤ ਦਾ ਸ਼ਹਿਰ। ਇਸਦਾ ਨਾਮ ਦੇਵਤਾ ਸ਼੍ਰੀ ਪਦਮਾਨਾਭਾਸਵਾਮੀ ਦੇ ਮੰਦਿਰ ਤੋਂ ਪਿਆ, ਜਿਹੜਾ ਕਿ ਸ਼ਹਿਰ ਦੇ ਵਿਚਕਾਰ ਸਥਿਤ ਹੈ। ਹਿੰਦੂ ਮਾਨਤਾਵਾਂ ਅਨੁਸਾਰ ਭਗਵਾਨ ਅਨੰਤ ਭਗਵਾਨ ਪਦਮਾਨਾਭਾ ਜਾਂ ਵਿਸ਼ਨੂੰ ਦੇ ਸ਼ੇਸ਼ਨਾਗ ਸਨ, ਜਿਸ ਉੱਤੇ ਭਗਵਾਨ ਵਿਸ਼ਨੂੰ ਵਿਰਾਜਮਾਨ ਰਹਿੰਦੇ ਸਨ। ਇੱਥੇ ਭਗਵਾਨ ਵਿਸ਼ਨੂੰ ਦਾ ਮੰਦਿਰ ਵੀ ਮੌਜੂਦ ਹੈ ਜਿਸ ਵਿੱਚ ਉਹ ਸ਼ੇਸ਼ਨਾਗ ਤੇ ਹੀ ਵਿਰਾਜਮਾਨ ਹਨ। ਇਹ ਮੰਦਿਰ ਸ਼ਹਿਰ ਦਾ ਪਛਾਣ ਚਿੰਨ੍ਹ ਹੈ।

Remove ads

ਇਤਿਹਾਸ

ਮੌਸਮ

ਹੋਰ ਜਾਣਕਾਰੀ ਸ਼ਹਿਰ ਦੇ ਪੌਣਪਾਣੀ ਅੰਕੜੇ, ਮਹੀਨਾ ...

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads