ਤ੍ਰਪਣ (ਫ਼ਿਲਮ)

From Wikipedia, the free encyclopedia

Remove ads

ਤਰਪਣ (The Absolution[1]) 1994 ਵਿੱਚ ਬਣੀ ਭਾਰਤੀ ਹਿੰਦੀ ਡਰਾਮਾ ਫ਼ਿਲਮ ਹੈ ਜਿਸਦੇ ਲੇਖਕ ਅਤੇ ਨਿਰਦੇਸ਼ਕ ਕੇ ਬਿਕਰਮ ਸਿੰਘ, ਅਤੇ ਮੁੱਖ ਅਦਾਕਾਰ ਓਮ ਪੁਰੀ, ਰੇਵਤੀ, ਦੀਨਾ ਪਾਠਕ, ਮਨੋਹਰ ਸਿੰਘ ਅਤੇ ਮੀਤਾ ਵਸ਼ਿਸ਼ਟ ਹਨ। ਕੇ ਬਿਕਰਮ ਸਿੰਘ[2] ਦੀ ਨਿਰਦੇਸ਼ਿਤ ਇਸ ਪਹਿਲੀ ਫ਼ਿਲਮ ਦਾ ਨਿਰਮਾਣ ਐੰਨਐਫਡੀਸੀ ਅਤੇ ਦੂਰਦਰਸ਼ਨ ਨੇ ਮਿਲ ਕੇ ਕਰਵਾਇਆ ਸੀ।[3] ਇਹਦੀ ਕਹਾਣੀ 1940ਵਿਆਂ ਦੇ ਰਾਜਸਥਾਨ ਦੇ ਇੱਕ ਕਲਪਿਤ ਪਿੰਡ ਸੇਖਾਵਤੀ ਦੀ ਹੈ, ਜਿਥੇ ਕੋਈ ਕੁੜੀ ਸੱਤ ਸਾਲ ਤੋਂ ਵੱਡੀ ਨਹੀਂ ਹੁੰਦੀ। ਇਸ ਵਿੱਚ ਚਾਰ ਅੰਤਰ-ਸੰਬੰਧਿਤ ਕਹਾਣੀਆਂ ਦੇ ਰਾਹੀਂ ਦੱਖਣ-ਏਸ਼ੀਆ ਵਿੱਚ ਵਿਆਪਕ ਲਾਨਅਤ ਸੰਪਰਦਾਇਕਤਾ ਅਤੇ ਜਾਤਵਾਦ ਦੇ ਗੰਭੀਰ ਸਵਾਲ ਉਠਾਏ ਗਏ ਹਨ।[3][4]

ਵਿਸ਼ੇਸ਼ ਤੱਥ ਤ੍ਰਪਣ, ਨਿਰਦੇਸ਼ਕ ...

ਇਹ ਫ਼ਿਲਮ ਮਾਸਕੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਮੋਨਟਰੀਅਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਸ਼ਿਕਾਗੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਕਾਹਰਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਜਾ ਚੁੱਕੀ ਹੈ।[5] ਇਸ ਵਿੱਚ ਠਾਕੁਰ ਸਮੁਦਾਏ ਦੀ ਠੁਕਰਾਈ ਦੀ ਚੰਗੀ-ਖਾਸੀ ਮਲਾਮਤ ਦੇਖਣ ਨੂੰ ਮਿਲਦੀ ਹੈ।

Remove ads

ਕਾਸਟ

  • ਓਮ ਪੁਰੀ -ਜੱਸੂ ਕਾਕਾ
  • ਰੇਵਤੀ -ਸੁਮਿਤਰਾ
  • ਦੀਨਾ ਪਾਠਕ - ਰਾਮੋ
  • ਮਨੋਹਰ ਸਿੰਘ - ਸਰਪੰਚ (ਠਾਕੁਰ ਬੀਰ ਸਿੰਘ)
  • ਮੀਤਾ ਵਸ਼ਿਸ਼ਟ -ਲਛਮੀ
  • ਰਵੀ ਝਨਕਾਲ - ਜੋਰਾਵਰ
  • ਸਵਿਤਾ ਬਜਾਜ - ਚਿੰਤੋ ਸਿੰਘ
  • ਵਰਿੰਦਰ ਸਕਸੈਨਾ - ਸੁੱਕੂ ਬਾਬਾ
  • ਰਾਜੇਂਦਰ ਗੁਪਤਾ - ਲਖਣ ਸਿੰਘ
  • ਵਿਜੇ ਕੈਸ਼ਯਪ - ਫੱਤੂ
  • ਲਲਿਤ ਤਿਵਾੜੀ - ਜੀਤੂ ਠਾਕੁਰ
  • ਪਵਨ ਮਲਹੋਤਰਾ - ਧੰਨੂ
  • ਅਨੰਗ ਡੇਸਾਈ - ਪ੍ਰਤਾਪ ਸਿੰਘ
  • ਬਬੀਤਾ ਭਾਰਦਵਾਜ - ਗੰਗਾ
  • ਪ੍ਰਦੀਪ ਭਟਨਾਗਰ - ਵੈਦ
  • ਰੇਖਾ ਕੰਡਾ - ਵਿਦਿਆ
  • ਮਾਧਵੀ ਕੌਸ਼ਿਕ - ਸ਼੍ਰੀਮਤੀ ਜੀਤੂ
  • ਊਸ਼ਾ ਨਾਗਰ - ਧੰਨੂ ਦੀ ਮਾਂ
  • ਜ਼ਾਹਿਦਾ ਪਰਵੀਨ - ਸੰਤੋਸ਼
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads