ਥਾਮਸ ਕੂਨ

ਅਮਰੀਕੀ ਇਤਿਹਾਸਕਾਰ, ਭੌਤਿਕ ਵਿਗਿਆਨੀ ਅਤੇ ਦਾਰਸ਼ਨਿਕ From Wikipedia, the free encyclopedia

ਥਾਮਸ ਕੂਨ
Remove ads

ਥਾਮਸ ਸੈਮੂਅਲ ਕੂਨ (/kn//kn/; 18 ਜੁਲਾਈ, 1922 – 17 ਜੂਨ, 1996) ਇੱਕ ਅਮਰੀਕਨ ਭੌਤਿਕਵਿਗਿਆਨੀ, ਇਤਿਹਾਸਕਾਰ ਅਤੇ ਵਿਗਿਆਨ ਦਾ ਫ਼ਿਲਾਸਫ਼ਰ ਸੀ, ਜਿਸਦੀ 1962 ਦੀ ਵਿਵਾਦਗ੍ਰਸਤ ਕਿਤਾਬ ਵਿਗਿਆਨਕ ਇਨਕਲਾਬਾਂ ਦੀ ਸੰਰਚਨਾ ਅਕਾਦਮਿਕ ਅਤੇ ਲੋਕਪ੍ਰਿਯ ਦੋਨਾਂ ਹਲਕਿਆਂ ਵਿੱਚ ਪ੍ਰਭਾਵਸ਼ਾਲੀ ਸੀ, ਜਿਸ ਵਿੱਚ ਪਰਿਭਾਸ਼ਾ ਪੈਰਾਡਾਈਮ ਸਿਫਟ ਦੀ ਧਾਰਨਾ ਨੂੰ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ, ਜੋ ਉਸ ਤੋਂ ਬਾਅਦ ਅੰਗਰੇਜ਼ੀ ਭਾਸ਼ਾ ਦਾ ਇੱਕ ਮੁਹਾਵਰਾ ਬਣ ਗਈ ਹੈ। 

ਵਿਸ਼ੇਸ਼ ਤੱਥ ਥਾਮਸ ਕੂਨ, ਜਨਮ ...

ਕੂਨ ਨੇ ਵਿਗਿਆਨਕ ਗਿਆਨ ਦੀ ਤਰੱਕੀ ਦੇ ਸੰਬੰਧ ਵਿੱਚ ਕਈ ਮਸ਼ਹੂਰ ਦਾਅਵੇ ਕੀਤੇ ਹਨ: ਵਿਗਿਆਨਕ ਖੇਤਰਾਂ ਵਿੱਚ ਇੱਕ ਲਕੀਰੀ ਅਤੇ ਨਿਰੰਤਰ ਤਰੀਕੇ ਨਾਲ ਵਿਕਾਸ ਕਰਨ ਦੀ ਬਜਾਏ ਸਮੇਂ-ਸਮੇਂ ਤੇ "ਪੈਰਾਡਾਈਮ ਸ਼ਿਫਟਾਂ" ਤੋਂ ਗੁਜ਼ਰਨਾ ਪੈਂਦਾ ਹੈ ਅਤੇ ਇਹ ਪੈਰਾਡਾਈਮ ਸ਼ਿਫਟ ਇਹ ਸਮਝਣ ਲਈ ਨਵੇਂ ਪਹੁੰਚ-ਮਾਰਗ ਦਰਸਾਉਂਦੇ ਹਨ ਕਿ ਵਿਗਿਆਨੀਆਂ ਨੇ ਪਹਿਲਾਂ ਕਦੇ ਵੀ ਜਿਹਨਾਂ ਦੇ ਸਹੀ ਹੋਣ ਤੇ ਵਿਸ਼ਵਾਸ ਨਾ ਕੀਤਾ ਹੋਵੇ; ਅਤੇ ਵਿਗਿਆਨਕ ਸੱਚ ਦੀ ਧਾਰਨਾ, ਕਿਸੇ ਵੀ ਪਲ ਤੇ, ਸਿਰਫ਼ ਬਾਹਰਮੁਖੀ ਕਸਵੱਟੀ ਨਾਲ ਹੀ ਸਥਾਪਿਤ ਨਹੀਂ ਕੀਤੀ ਜਾ ਸਕਦੀ ਸਗੋਂ ਵਿਗਿਆਨਕ ਸਮੁਦਾਇਆਂ ਦੀ ਆਮ ਸਹਿਮਤੀ ਨਾਲ ਇਸ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਭਿੜ ਰਹੇ ਪੈਰਾਡਾਈਮ ਅਕਸਰ ਬੇਮੇਲ ਹੁੰਦੇ ਹਨ; ਅਰਥਾਤ ਉਹ ਯਥਾਰਥ ਦੇ ਵਿਰੋਧੀ ਅਤੇ ਨਾਸੁਲਝਣਯੋਗ ਵਰਣਨ ਹੁੰਦੇ ਹਨ। ਇਸ ਤਰ੍ਹਾਂ, ਵਿਗਿਆਨ ਦੀ ਸਾਡੀ ਸਮਝ ਪੂਰੀ ਤਰ੍ਹਾਂ ਇਕੱਲੀ "ਬਾਹਰਮੁਖਤਾ" ਤੇ ਕਦੇ ਵੀ ਨਿਰਭਰ ਨਹੀਂ ਹੋ ਸਕਦੀ। ਸਾਇੰਸ ਨੂੰ ਆਤਮਮੁਖੀ ਦ੍ਰਿਸ਼ਟੀਕੋਣ ਨੂੰ ਵੀ ਲਾਜ਼ਮੀ ਧਿਆਨ ਵਿੱਚ ਰੱਖਣੇ ਚਾਹੀਦੇ ਹਨ, ਕਿਉਂਕਿ ਸਾਰੇ ਬਾਹਰਮੁਖੀ ਸਿੱਟੇ ਅੰਤ ਨੂੰ ਇਸਦੇ ਖੋਜਕਾਰਾਂ ਅਤੇ ਭਾਗੀਦਾਰਾਂ ਦੀ ਆਤਮਮੁਖੀ ਕੰਡੀਸ਼ਨਿੰਗ / ਵਿਸ਼ਵ-ਦ੍ਰਿਸ਼ਟੀਕੋਣ ਉੱਤੇ ਸਥਾਪਿਤ ਕੀਤੇ ਹੁੰਦੇ ਹਨ।

Remove ads

ਵਿਗਿਆਨਕ ਇਨਕਲਾਬਾਂ ਦੀ ਸੰਰਚਨਾ

ਵਿਗਿਆਨਕ ਇਨਕਲਾਬਾਂ ਦੀ ਸੰਰਚਨਾ (The Structure of Scientific Revolutions) ਮੂਲ ਤੌਰ 'ਤੇ ਵਿਆਨਾ ਸਰਕਲ ਦੇ ਮੰਤਕੀ ਪ੍ਰਤੱਖਵਾਦੀਆਂ ਦੁਆਰਾ ਪ੍ਰਕਾਸ਼ਿਤ  ਇੰਟਰਨੈਸ਼ਨਲ ਐਨਸਾਈਕਲੋਪੀਡੀਆ ਆਫ਼ ਯੂਨੀਫਾਈਡ ਸਾਇੰਸ, ਵਿੱਚ ਇੱਕ ਲੇਖ ਦੇ ਰੂਪ ਵਿੱਚ ਛਪੀ ਸੀ। ਇਸ ਕਿਤਾਬ ਵਿੱਚ,ਕੂਨ ਦਲੀਲ ਦਿੱਤੀ ਕਿ ਵਿਗਿਆਨ ਨਵੇਂ ਗਿਆਨ ਇੱਕ ਲਕੀਰੀ ਜਮ੍ਹਾਂ-ਜੋੜ ਦੇ ਰੂਪ ਵਿੱਚ ਤਰੱਕੀ ਨਹੀਂ ਕਰਦਾ, ਸਗੋਂ ਵਾਰ ਵਾਰ ਇਨਕਲਾਬਾਂ ਤੋਂ ਗੁਜ਼ਰਦਾ ਹੈ, ਜਿਹਨਾਂ ਨੂੰ "ਪੈਰਾਡਾਈਮ ਸ਼ਿਫਟ" ਵੀ ਕਹਿੰਦੇ ਹਨ (ਹਾਲਾਂਕਿ ਉਸਨੇ ਇਹ ਸ਼ਬਦ ਘੜਿਆ ਨਹੀਂ ਸੀ),[12] ਜਿਸ ਦੌਰਾਨ ਇੱਕ ਵਿਸ਼ੇਸ਼ ਖੇਤਰ ਦੇ ਅੰਦਰ ਵਿਗਿਆਨਕ ਜਾਂਚ ਦੀ ਪ੍ਰਕ੍ਰਿਤੀ ਅਚਾਨਕ ਬਦਲ ਜਾਂਦੀ ਹੈ। ਆਮ ਤੌਰ 'ਤੇ, ਵਿਗਿਆਨ ਨੂੰ ਤਿੰਨ ਵੱਖੋ-ਵੱਖਰੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ। ਪੂਰਵ ਵਿਗਿਆਨ, ਜਿਸ ਵਿੱਚ ਇੱਕ ਕੇਂਦਰੀ ਪੈਰਾਡਾਈਮ ਦੀ ਅਨਹੋਂਦ ਹੁੰਦੀ ਹੈ, ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਤੋਂ ਬਾਅਦ "ਆਮ ਵਿਗਿਆਨ" ਸ਼ੁਰੂ ਹੁੰਦਾ ਹੈ, ਜਦੋਂ ਵਿਗਿਆਨੀ "ਬੁਝਾਰਤਾਂ-ਬੁਝਣ" ਰਾਹੀਂ ਕੇਂਦਰੀ ਪੈਰਾਡਾਈਮ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ।  ਪੈਰਾਡਾਈਮ ਦੀ ਸੇਧ ਸਦਕਾ, ਆਮ ਸਾਇੰਸ ਬਹੁਤ ਹੀ ਲਾਭਕਾਰੀ ਹੁੰਦੀ ਹੈ: "ਜਦ ਪੈਰਾਡਾਈਮ ਸਫਲ ਹੈ, ਤਾਂ ਪੇਸ਼ਾ ਉਹਨਾਂ ਸਮੱਸਿਆਵਾਂ ਦਾ ਵੀ ਹੱਲ ਕਢ ਲਵੇਗਾ, ਜਿਹਨਾਂ ਦੀ ਇਸ ਦੇ ਮੈਂਬਰਾਂ ਨੇ ਕਲਪਨਾ ਵੀ ਨਹੀਂ ਸੀ ਕਰ ਸਕਣੀ ਅਤੇ ਪੈਰਾਡਾਈਮ ਲਈ ਵਚਨਬੱਧਤਾ ਦੇ ਬਿਨਾਂ ਉਹਨਾਂ ਨੂੰ ਹਥ ਵੀ ਨਹੇਂ ਸੀ ਪਾ ਸਕਣਾ।"[13]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads