ਦਰੌਪਦੀ
From Wikipedia, the free encyclopedia
Remove ads
ਦਰੌਪਦੀ (ਸੰਸਕ੍ਰਿਤ: द्रौपदी) ਨੂੰ ਭਾਰਤੀ ਮਹਾਕਾਵਿ, ਮਹਾਭਾਰਤ ਵਿੱਚ ਤੀਜਾ ਅਹਿਮ ਪਾਤਰ ਵਰਣਿਤ ਕੀਤਾ ਗਿਆ ਹੈ।[1] ਮਹਾਕਾਵਿ ਅਨੁਸਾਰ, ਇਸ ਦਾ ਜਨਮ ਦਰੁਪਦ ਦੀ ਪੁੱਤਰੀ ਵਜੋਂ ਹਵਨ-ਕੁੰਡ ਤੋਂ ਹੋਇਆ ਜੋ ਪਾਂਚਾਲ ਦਾ ਰਾਜਾ ਸੀ। ਇਹ ਪੰਜ ਪਾਂਡਵਾਂ ਦੀ ਸਾਂਝੀ ਪਤਨੀ ਸੀ ਜੋ ਆਪਣੇ ਸਮੇਂ ਦੀ ਬਹੁਤ ਖ਼ੁਬਸੂਰਤ ਔਰਤ ਸੀ। ਦਰੌਪਦੀ ਦੇ ਪੰਜ ਪੁੱਤਰ ਸਨ ਜੋ ਇਸਨੂੰ ਪੰਜ ਪਾਂਡਵਾਂ ਤੋਂ ਇੱਕ-ਇੱਕ ਸੀ; ਯੁਧਿਸ਼ਟਰ ਤੋਂ ਪ੍ਰਤੀਵਿਨਧਯ, ਭੀਮ ਤੋਂ ਸੁਤਸੋਮ, ਅਰਜੁਨ ਤੋਂ ਸਰੁਤਕਰਮ, ਨਕੁਲ ਤੋਂ ਸੱਤਨਿਕ ਅਤੇ ਸਹਦੇਵ ਤੋਂ ਸਰੁਤਸੇਨ।
Remove ads
ਜਨਮ

ਗੁਰੂ ਦਰੋਣਾਚਾਰਯਾ ਦੇ ਕਹਿਣ ਉੱਤੇ ਅਰਜੁਨ ਨੇ ਪਾਂਚਾਲ ਦੇ ਰਾਜਾ ਦਰੁਪਦ ਨੂੰ ਯੁੱਧ ਹਰਾਇਆ। ਦਰੋਣਾ ਤੋਂ ਬਦਲਾ ਲੈਣ ਲਈ ਦਰੁਪਦ ਨੇ ਮਹਾ-ਹਵਨ (ਮਹਾ-ਯੱਗ) ਕੀਤਾ ਜਿਸ ਵਿਚੋਂ ਦਰੌਪਦੀ ਅਤੇ ਉਸ ਦੇ ਭਰਾ ਧਰਿਸ਼ਟਦੁਯਮਨ ਦਾ ਜਨਮ ਹੋਇਆ।[2]
ਦਰੌਪਦੀ ਦਾ ਹੁਲੀਆ
ਮਹਾਕਾਵਿ ਮਹਾਭਾਰਤ ਵਿੱਚ ਦਰੌਪਦੀ ਨੂੰ ਬਹੁਤ ਜ਼ਿਆਦਾ ਖੁਬਸੂਰਤ ਵਰਣਿਤ ਕੀਤਾ ਗਿਆ ਹੈ। ਇਹ ਆਪਣੇ ਸਮੇਂ ਦੀ ਸੁੰਦਰ ਔਰਤਾਂ ਵਿਚੋਂ ਇੱਕ ਸੀ ਜਿਸਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਸਨ।
ਪਾਂਡਵਾਂ ਨਾਲ ਵਿਆਹ
ਦਰੁਪਦ ਨੇ ਦਰੌਪਦੀ ਦਾ ਵਿਆਹ ਅਰਜੁਨ ਨਾਲ ਕਰਣ ਦਾ ਸੰਕਲਪ ਕੀਤਾ। ਦਰੁਪਦ ਨੇ ਦਰੌਪਦੀ ਲਈ ਇੱਕ ਸਵਯਂਵਰ ਪ੍ਰਤੀਯੋਗਤਾ ਰਚਾਉਣ ਦੀ ਘੋਸ਼ਣਾ ਕੀਤੀ ਜਿਸ ਵਿੱਚ ਜਿੱਤਣ ਵਾਲੇ ਨੂੰ ਦਰੌਪਦੀ ਦਾ ਪਤੀ ਸਵੀਕਰਿਆ ਜਾਵੇਗਾ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads