ਮਹਾਂਭਾਰਤ
From Wikipedia, the free encyclopedia
ਮਹਾਂਭਾਰਤ (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - "ਰਮਾਇਣ"।[1] ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਮਹਾਂਭਾਰਤ ਦੀ ਰਚਨਾ ਦਾ ਸਿਹਰਾ ਵੇਦਵਿਆਸ ਨੂੰ ਦਿੱਤਾ ਜਾਂਦਾ ਹੈ। ਇਸ ਦੇ ਇਤਿਹਾਸਕ ਵਿਕਾਸ ਅਤੇ ਢਾਂਚਾਗਤ ਪਰਤਾਂ ਨੂੰ ਜਾਣਨ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਮਹਾਂਭਾਰਤ ਦਾ ਬਹੁਤਾ ਹਿੱਸਾ ਸ਼ਾਇਦ ਤੀਜੀ ਸਦੀ ਈਸਾ ਪੂਰਵ ਅਤੇ ਤੀਜੀ ਸਦੀ ਦੇ ਵਿਚਕਾਰ ਸੰਕਲਿਤ ਕੀਤਾ ਗਿਆ ਸੀ, ਜਿਸ ਵਿੱਚ ਸਭ ਤੋਂ ਪੁਰਾਣੇ ਸੁਰੱਖਿਅਤ ਹਿੱਸੇ 400 ਈਸਾ ਪੂਰਵ ਤੋਂ ਪੁਰਾਣੇ ਨਹੀਂ ਸਨ।[2][3] ਮਹਾਂਕਾਵਿ ਨਾਲ ਸਬੰਧਿਤ ਮੂਲ ਘਟਨਾਵਾਂ ਸ਼ਾਇਦ 9 ਵੀਂ ਅਤੇ 8 ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਦੀਆਂ ਹਨ।[4]


ਸ਼ਲੋਕ
ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ ਹੋਮਰ ਦੇ ਇਲੀਅਡ ਅਤੇ ਓਡੀਸੀ ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। ਰਮਾਇਣ ਨਾਲੋਂ ਇਹ ਚਾਰ ਗੁਣਾ ਵੱਡਾ ਹੈ।[5][6]
ਰਚਨਾ ਇਤਿਹਾਸ
ਵੇਦਵਿਆਸ ਨੂੰ ਮਹਾਂਭਾਰਤ ਪੂਰਾ ਕਰਨ ਵਿੱਚ ਤਿੰਨ ਸਾਲ ਲੱਗ ਗਏ, ਜੋ ਕਿ ਸ਼ਾਇਦ ਇਸ ਲਈ ਹੋ ਸਕਦਾ ਹੈ ਕਿ ਉਸ ਸਮੇਂ ਲਿਖਤ [[ਕਲਾ]] ਦਾ ਓਨਾ ਵਿਕਾਸ ਨਹੀਂ ਹੋਇਆ ਸੀ ਜਿੰਨਾ ਇਹ ਅੱਜ ਦਿਖਾਈ ਦਿੰਦਾ ਹੈ। ਉਸ ਸਮੇਂ ਵਿੱਚ ਰਿਸ਼ੀਆਂ ਦੁਆਰਾ ਵੈਦਿਕ ਸਾਹਿਤ ਵੈਦਿਕ ਗ੍ਰੰਥਾਂ ਨੂੰ ਪੀੜ੍ਹੀ ਦਰ ਪੀੜ੍ਹੀ ਪਰੰਪਰਾਗਤ ਜ਼ੁਬਾਨੀ ਨੂੰ ਯਾਦ ਕਰਕੇ ਸੁਰੱਖਿਅਤ ਰੱਖਿਆ ਗਿਆ ਸੀ।[7] ਉਸ ਸਮੇਂ ਸੰਸਕ੍ਰਿਤ ਰਿਸ਼ੀਆਂ ਦੀ ਭਾਸ਼ਾ ਸੀ ਅਤੇ ਬ੍ਰਹਮੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਸੀ। ਇਸ ਤਰ੍ਹਾਂ ਸਾਰੇ ਵੈਦਿਕ ਸਾਹਿਤ ਨੂੰ ਰਿਸ਼ੀਆਂ-ਮੁਨੀਆਂ ਨੇ ਜ਼ਬਾਨੀ ਤੌਰ 'ਤੇ ਯਾਦ ਕੀਤਾ ਅਤੇ ਹਜ਼ਾਰਾਂ ਸਾਲਾਂ ਤੱਕ ਪੀੜ੍ਹੀ ਦਰ ਪੀੜ੍ਹੀ ਯਾਦ ਕੀਤਾ। ਫਿਰ ਹੌਲੀ-ਹੌਲੀ ਜਦੋਂ ਸਮੇਂ ਦੇ ਪ੍ਰਭਾਵ ਕਾਰਨ ਵੈਦਿਕ ਯੁੱਗ ਦੇ ਪਤਨ ਨਾਲ ਰਿਸ਼ੀਆਂ-ਮੁਨੀਆਂ ਦੇ ਵੈਦਿਕ ਸਾਹਿਤ ਨੂੰ ਯਾਦ ਕਰਨ ਦੀ ਸ਼ੈਲੀ ਅਲੋਪ ਹੋ ਗਈ ਤਾਂ ਉਸ ਨੂੰ ਹੱਥ-ਲਿਖਤਾਂ 'ਤੇ ਲਿਖ ਕੇ ਵੈਦਿਕ ਸਾਹਿਤ ਨੂੰ ਸਾਂਭਣ ਦਾ ਰਿਵਾਜ ਬਣ ਗਿਆ। ਇਹ ਸਭ ਜਾਣਦੇ ਹਨ ਕਿ ਮਹਾਂਭਾਰਤ ਦਾ ਆਧੁਨਿਕ ਰੂਪ ਕਈ ਪੜਾਵਾਂ ਰਾਹੀਂ ਬਣਾਇਆ ਗਿਆ ਹੈ।[8]
ਹਿੰਦੂ ਧਾਰਮਿਕ ਗਰੰਥ |
![]() |
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਓਪਵੇਦ
ਆਯੁਰਵੇਦ · ਧਨੁਰਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
ਸਰੂਤਿ · ਸਿਮਰਤੀ |
ਮਹਾਨਤਾ
ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ਉਸ ਕਾਲ ਦੀ ਸੰਸਕ੍ਰਿਤੀ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਆਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।
ਸਾਰ ਤੱਤ
ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਆਏ ਹਨ। ਮਹਾਂਭਾਰਤ ਵਿੱਚੋਂ ਹੀ "ਸ਼੍ਰੀਮਦਭਗਵਤ ਗੀਤਾ" ਦੀ ਰਚਨਾ ਹੋਈ ਜੋ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ।
ਤਰਜੁਮਾ
ਮਹਾਭਾਰਤ ਦਾ ਪੂਰਾ ਤਰਜੁਮਾ ਹੁਣ ਤਕ ਅੱਠ ਭਾਸ਼ਾਵਾ ਹੋ ਚੁੱਕਾ ਹੈ: ਤਮਿਲ, ਬੰਗਾਲੀ, ਮਲਯਾਲਮ, ਹਿੰਦੀ, ਅੰਗ੍ਰੇਜ਼ੀ, ਚੀਨੀ, ਰੂਸੀ ਅਤੇ ਫਾਰਸੀ।
ਮਹਾਭਾਰਤ ਦੇ ਪਾਤਰ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.