ਦਾਂਤੇ ਆਲੀਗੀਏਰੀ

From Wikipedia, the free encyclopedia

ਦਾਂਤੇ ਆਲੀਗੀਏਰੀ
Remove ads

ਦਾਂਤੇ ਏਲੀਗਿਅਰੀ (ਮਈ/ਜੂਨ 1265 – 13/14 ਸਤੰਬਰ 1321) ਮੱਧ ਕਾਲ ਦੇ ਇਤਾਲਵੀ ਕਵੀ ਸਨ। ਇਹ ਵਰਜਿਲ ਦੇ ਬਾਅਦ ਇਟਲੀ ਦੇ ਸਭ ਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰ ਕਵੀ ਵੀ ਰਹੇ। ਉਹਨਾਂ ਦਾ ਪ੍ਰਸਿੱਧ ਮਹਾਂਕਾਵਿ ਲਾ ਦੀਵੀਨਾ ਕੋਮੇਦੀਆ ਆਪਣੇ ਢੰਗ ਦਾ ਅਨੂਪਮ ਪ੍ਰਤੀਕ ਮਹਾਂਕਾਵਿ ਹੈ। ਇਸਨੂੰ ਇਤਾਲਵੀ ਭਾਸ਼ਾ ਵਿੱਚ ਰਚੀ ਗਈ ਇੱਕ ਅਤਿ ਖੂਬਸੂਰਤ ਮਹਾਨ ਸਾਹਿਤਕ ਰਚਨਾ ਅਤੇ ਵਿਸ਼ਵ ਸਾਹਿਤ ਦੀ ਸ਼ਾਹਕਾਰ ਮੰਨਿਆ ਜਾਂਦਾ ਹੈ।[1]

ਵਿਸ਼ੇਸ਼ ਤੱਥ ਦਾਂਤੇ ਅਲੀਗੇਅਰੀ, ਜਨਮ ...
Thumb
ਇਤਾਲਵੀ ਚਿੱਤਰਕਾਰ ਸੀਜ਼ਰ ਸਾਕਾਗਗੀ ਦੁਆਰਾ ਬਾਗ਼ ਵਿਚ ਡਾਂਟੇ ਅਤੇ ਬੀਟਰਿਸ, 1903

ਇਸ ਦੇ ਇਲਾਵਾ ਉਹਨਾਂ ਦਾ ਗੀਤਕਾਵਿ ਵੀਟਾ ਨਿਉਓਵਾ, ਜਿਸਦਾ ਮਤਲਬ ਹੈ ਨਵਾਂ ਜੀਵਨ, ਅਤਿਅੰਤ ਪ੍ਰਭਾਵਸ਼ੀਲ ਕਵਿਤਾਵਾਂ ਦਾ ਇੱਕ ਸੰਗ੍ਰਿਹ ਹੈ, ਜਿਸ ਵਿੱਚ ਉਹਨਾਂ ਨੇ ਆਪਣੀ ਪ੍ਰੇਮਿਕਾ ਸੀਟਰਿਸ ਦੀ ਪ੍ਰੇਮਕਥਾ ਅਤੇ 23 ਸਾਲਾਂ ਦੀ ਉਮਰ ਵਿੱਚ ਹੀ ਉਸ ਦੀ ਮੌਤ ਉੱਤੇ ਮਾਰਮਿਕ ਬਿਰਹਾ ਕਥਾ ਦਾ ਵਰਣਨ ਕੀਤਾ ਹੈ। ਇਨ੍ਹਾਂ ਦਾ ਜਨਮ ਇਟਲੀ, ਯੂਰਪ ਵਿੱਚ ਹੋਇਆ ਸੀ। ਇਹ ਫਲੋਰੇਂਸ ਦੇ ਨਾਗਰਿਕ ਸਨ। ਉਹਨਾਂ ਦਾ ਪਰਵਾਰ ਪ੍ਰਾਚੀਨ ਸੀ, ਫਿਰ ਵੀ ਉੱਚ ਵਰਗੀ ਨਹੀਂ ਸੀ। ਉਹਨਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਮੱਧ ਯੁੱਗੀ ਵਿਚਾਰਧਾਰਾ ਅਤੇ ਸੰਸਕ੍ਰਿਤੀ ਦੇ ਪੁਨਰੋਥਾਨ ਦਾ ਆਰੰਭ ਹੋ ਰਿਹਾ ਸੀ। ਰਾਜਨੀਤੀ ਦੇ ਵਿਚਾਰਾਂ ਅਤੇ ਕਲਾ ਸੰਬੰਧੀ ਮਾਨਤਾਵਾਂ ਵਿੱਚ ਵੀ ਤਬਦੀਲੀ ਹੋ ਰਹੀ ਸੀ।

Thumb
ਦਾਂਤੇ ਦਾ ਬੁੱਤ at the Uffizi, Florence
Remove ads

ਰਚਨਾਵਾਂ

ਲੈਟਿਨ ਭਾਸ਼ਾ:
  • ਡੀ ਵਲਗਾਰੀ ਏਲੋਕਵੇਂਟਾ
  • ਡੀ ਮੋਨਾਰਕੀਆ
  • ਏਕਲੋਗਿਊਸ
  • ਲੈਟਰਸ
ਇਤਾਲਵੀ ਭਾਸ਼ਾ:
  • ਡਿਵਾਇਨ ਕਾਮੇਡੀ
  • ਇਨਫਰਨੋ
  • ਪੁਰਗਾਤੋਰੀਓ
  • ਪੈਰਾਦਿਸੋ
  • ਲਾ ਵੀਟਾ ਨਿਊਓਵਾ
  • ਲੇ ਰਿਮੇ
  • ਕਾਨਵੀਵਿਓ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads