ਦਾਊਦੀ ਬੋਹਰਾ

From Wikipedia, the free encyclopedia

ਦਾਊਦੀ ਬੋਹਰਾ
Remove ads

ਦਾਊਦੀ ਬੋਹਰਾ ਲੋਕ ਸ਼ੀਆ ਇਸਲਾਮ ਦੀ ਇਸਮਾਇਲੀ ਬ੍ਰਾਂਚ ਦੇ ਅੰਦਰ ਇੱਕ ਪੰਥ ਹੈ।[1][2] ਦਾਉਦੀ ਮੁੱਖ ਤੌਰ 'ਤੇ ਭਾਰਤ ਦੇ ਪੱਛਮੀ ਸ਼ਹਿਰਾਂ ਵਿੱਚ ਅਤੇ ਪਾਕਿਸਤਾਨ, ਯਮਨ ਅਤੇ ਪੂਰਬੀ ਅਫਰੀਕਾ ਵਿੱਚ ਰਹਿੰਦੇ ਹਨ।[3] ਕਮਿਊਨਿਟੀ ਦੀ ਮੁੱਖ ਭਾਸ਼ਾ "ਲਿਸਾਨ ਅਲ-ਦਾਵਾਤ" ਹੈ, ਜਿਹੜੀ ਅਰਬੀ, ਉਰਦੂ ਅਤੇ ਹੋਰ ਭਾਸ਼ਾਵਾਂ ਦੇ ਨਾਲ ਪ੍ਰਭਾਵਾਂ ਦੇ ਨਾਲ ਗੁਜਰਾਤੀ ਦੀ ਇੱਕ ਬੋਲੀ ਹੈ। ਵਰਤੀ ਜਾਂਦੀ ਸਕ੍ਰਿਪਟ ਫ਼ਾਰਸੀ-ਅਰਬੀ ਹੈ।

Thumb
ਦਾਊਦੀ ਬੋਹਰਾ ਆਪਣੇ ਰਵਾਇਤੀ ਲਿਬਾਸ ਵਿੱਚ

ਨਾਮ ਅਤੇ ਨਿਰੁਕਤੀ

ਬੋਹਰਾ ਸ਼ਬਦ ਆਪਣੇ ਰਵਾਇਤੀ ਪੇਸ਼ੇ ਦੇ ਹਵਾਲੇ ਲਈ ਗੁਜਰਾਤੀ ਸ਼ਬਦ ਵੇਹਰੂ ("ਵਪਾਰ")  ਤੋਂ ਆਉਂਦਾ ਹੈ।[4] ਦਾਊਦੀ ਸ਼ਬਦ 1592 ਵਿੱਚ ਕਮਿਊਨਿਟੀ ਨੂੰ ਦਰਪੇਸ਼ ਲੀਡਰਸ਼ਿਪ ਵਿਵਾਦ ਦੌਰਾਨ ਦਾਊਦ ਬਿਨ ਕੁਤੁਬਸ਼ਾਹ ਨੂੰ ਦਿੱਤੇ ਗਏ ਸਹਿਯੋਗ ਤੋਂ ਨਿਕਲਿਆ ਹੈ।

ਰੂਹਾਨੀ ਆਗੂ

ਦਾਊਦੀ ਬੋਹਰਾ ਭਾਈਚਾਰੇ ਦੇ ਧਾਰਮਿਕ ਆਗੂ ਨੂੰ ਦਾਈ ਅਲ-ਮੁਤੱਲਕ  (ਅਰਬੀ: داعي المطلق) ਕਿਹਾ ਜਾਂਦਾ ਹੈ, ਜੋ ਕਿ ਗੁਪਤ ਇਮਾਮ ਦੇ ਪ੍ਰਤੀਨਿਧ ਦੇ ਤੌਰ 'ਤੇ ਕੰਮ ਕਰਦਾ ਹੈ, ਅਤੇ  ਦਾਊਦੀਆਂ ਦੇ ਵਿਸ਼ਵਾਸ  ਦੇ ਅਨੁਸਾਰ ਤਨਹਾਈ ਵਿੱਚ ਰਹਿੰਦਾ ਹੈ। ਦਾਈ ਦਾ ਰੋਲ ਯਮਨ ਦੀ ਰਾਣੀ ਅਰਵਾ ਬਿੰਤ ਅਹਿਮਦ (ਅਲ-ਹੁਰਾ ਅਲ-ਮਲਿਕਾ ਵਜੋਂ ਵੀ ਜਾਣਿਆ ਜਾਂਦਾ ਹੈ) ਦੁਆਰਾ ਬਣਾਇਆ ਗਿਆ ਸੀ। ਇਸ ਦਾ ਇਮਾਮਤ ਵਿੱਚ ਮੌਜੂਦ ਦੂਜੇ ਅਹੁਦਿਆਂ ਜਿਵੇਂ ਕਿ ਦਾਈ-ਅਦ-ਦੋਤ ਅਤੇ ਦਾਈ ਅਲ-ਬਾਲਾਗ਼ ਨਾਲ ਭੁਲੇਖਾ ਨਹੀਂ ਹੋਣਾ ਚਾਹੀਦਾ। ਜ਼ੋਇਬ ਬਿਨ ਮੂਸਾ ਪਹਿਲਾ ਦਾਈ-ਅਲ-ਮੁਤੱਲਕ ਸੀ।[5][6] ਮੌਜੂਦਾ ਦਾਈ-ਅਲ-ਮੁਤੱਲਕ ਡਾ ਮੁਫ਼ਾਦਲ ਸੈਫੂਦੀਨ ਹੈ। ਇਹ ਨੂੰ ਇਸਦੇ ਪਿਤਾ ਡਾ. ਮੁਹੰਮਦ ਬੁਰਾਊਹੁੱਦੀਨ ਦੁਆਰਾ 53 ਵੇਂ ਦਾਈ-ਅਲ-ਮੁਤੱਲਕ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ  ਇਸ ਰਸਮ ਨੂੰ ਵਿਸ਼ਵ ਭਰ ਵਿੱਚ ਲਾਈਵ ਦਿਖਾਇਆ ਗਿਆ ਸੀ। [7]

Remove ads

ਇਤਿਹਾਸ

ਸ਼ੀਆ ਮੁਸਲਮਾਨਾਂ ਵਾਂਗ, ਬੋਹਰੇ ਵਿਸ਼ਵਾਸ ਕਰਦੇ ਹਨ ਕਿ ਉਹਨਾਂ ਦੇ ਇਮਾਮ ਫਾਤਿਮਾ ਅਤੇ ਉਸ ਦੇ ਪਤੀ ਅਲੀ ਦੇ ਰਾਹੀ, ਇਸਲਾਮੀ ਨਬੀ ਮੁਹੰਮਦ ਦੀ ਵੰਸ਼ ਵਿੱਚੋਂ ਹਨ।  ਉਹ ਮੰਨਦੇ ਹਨ ਕਿ ਮੁਹੰਮਦ ਨੇ ਅਲੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਜਨਤਕ ਰੂਪ ਵਿੱਚ ਇਹ ਐਲਾਨ ਕੀਤਾ ਜਦੋਂ ਉਹ 632 ਈ. ਵਿੱਚ ਆਪਣੇ ਪਹਿਲੇ ਅਤੇ ਆਖਰੀ ਹੱਜ ਤੋਂ ਵਾਪਸ ਆ ਰਿਹਾ ਸੀ। ਦਾਊਦ ਦੇ ਬੋਹਰੇ ਵੀ ਸਾਰੇ ਸ਼ੀਆ ਲੋਕਾਂ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਨ ਕਿ ਮੁਹੰਮਦ ਦੇ ਬਾਅਦ, ਅਲੀ ਉਸਦਾ ਸਹੀ ਵਾਰਿਸ, ਇਮਾਮ ਅਤੇ ਖ਼ਲੀਫ਼ਾ ਸੀ, ਪਰ ਅਸਲ ਖ਼ਿਲਾਫ਼ਤ ਨੂੰ ਜ਼ਾਹਰੀ ਖ਼ਲੀਫ਼ਿਆਂ ਦੁਆਰਾ ਹਥਿਆ ਲਿਆ ਗਿਆ ਸੀ। ਅਲੀ 656-661 ਈ ਤੱਕ ਆਖਰੀ ਰਾਸ਼ੀਦੁੱਲ ਖਲੀਫ਼ਾ ਸੀ ਅਤੇ ਇਸ ਅਰਸੇ ਵਿੱਚ ਇਮਾਮਤ ਅਤੇ ਖ਼ਿਲਾਫ਼ਤ ਇਕਮਿੱਕ ਸਨ।

ਅਲੀ ਤੋਂ ਬਾਅਦ, ਉਸਦੇ ਪੁੱਤਰ, ਪਹਿਲੇ ਇਸਮਾਨੀਲੀ ਇਮਾਮ ਹਸਨ ਇਬਿਨ ਅਲੀ ਨੂੰ ਖਿਲਾਫ਼ਤ ਲਈ ਚੁਣੌਤੀ ਦਿੱਤੀ ਗਈ ਸੀ, ਆਖਰਕਾਰ ਇਸਦਾ ਨਤੀਜਾ ਉਮਯਾਦ ਖ਼ਿਲਾਫ਼ਤ ਨਾਲ ਲੜਾਈਬੰਦੀ ਵਿੱਚ ਹੋਇਆ। ਖ਼ੂਨ-ਖ਼ਰਾਬੇ ਤੋਂ ਬਚਾ ਲਈ ਸੱਤਾ ਦੇ ਅਵੇਦਾਰ ਮੁਆਵੀਆਹ ਪਹਿਲੇ ਨੂੰ ਖ਼ਲੀਫ਼ੇ ਦੇ ਤੌਰ 'ਤੇ ਮੰਨ ਲਿਆ ਗਿਆ, ਜਦਕਿ ਹਸਨ ਨੇ ਇਮਾਮਤ ਆਪਣੇ ਕੋਲ ਰੱਖੀ। ਕਰਬਲਾ ਦੀ ਲੜਾਈ ਵਿੱਚ ਹਸਨ,ਹੁਸੈਨ ਅਤੇ ਉਸ ਦਾ ਪਰਿਵਾਰ ਅਤੇ ਸਾਥੀ ਮਾਰੇ ਗਏ ਸਨ ਅਤੇ ਹੁਸੈਨ ਦੀ ਲਾਸ਼ ਉਸ ਦੀ ਮੌਤ ਦੇ ਸਥਾਨ ਦੇ ਨੇੜੇ ਦਫਨਾ ਦਿੱਤੀ ਗਈ ਸੀ। ਦਾਊਦ ਬੋਹਰਿਆਂ ਦਾ ਮੰਨਣਾ ਹੈ ਕਿ ਹੁਸੈਨ ਦਾ ਸਿਰ ਪਹਿਲਾਂ ਯਾਜ਼ੀਦ (ਉਮਯਾਯਾਦ ਮਸਜਿਦ) ਦੇ ਵਿਹੜੇ ਵਿੱਚ ਦਫਨਾਇਆ ਗਿਆ ਸੀ, ਫਿਰ ਦਮਿਸਕ ਤੋਂ ਅਸ਼ਕਲੋਨ [8] ਅਤੇ ਫਿਰ ਕਾਹਿਰਾ ਮੁੰਤਕਿਲ ਕੀਤਾ ਗਿਆ। [9]

ਇਮਾਮ ਅਤੇ ਦਾਈ

Thumb
ਦਾਉਦੀ ਬੋਹਰਾ 52 ਵੇਂ ਦਾਈ ਸੱਯਦਨਾ ਮੁਹੰਮਦ ਬੁਰਹਾਨੁਦੀਨ, 1965 ਈਸਵੀ ਤੋਂ 

ਦਾਊਦੀ ਬੋਹਰਿਆਂ ਦਾ  ਵਿਸ਼ਵਾਸ ਹੈ ਕਿ 21ਵਾਂ ਮੁਸਤਲੀ ਇਮਾਮ, ਤਾਇਯਾਬ ਅਬੀ ਅਲ ਕਾਸਿਮ, ਮੁਹੰਮਦ ਦੀ ਧੀ ਫਾਤਿਮਾ ਰਾਹੀਂ ਇਸਲਾਮੀ ਨਬੀ ਮੁਹੰਮਦ ਦੇ ਵੰਸ਼ ਵਿਚੋਂ ਸੀ।  ਇਸ ਵਿਸ਼ਵਾਸ ਅਨੁਸਾਰ, ਤਾਇਯਾਬ ਅਬੀ ਅਲ ਕਾਸਿਮ ਅਗੰਮ ਵਿੱਚ ਚਲਾ ਗਿਆ  ਅਤੇ ਦਾਈ ਅਲ-ਮੁਤੱਲਕ ਦਾ ਦਫ਼ਤਰ ਇਮਾਮ ਦੇ ਮੁਤਾਹਿਤ ਵਜੋਂ ਸਥਾਪਿਤ ਕੀਤਾ, ਜਿਸ ਵਿੱਚ ਸਾਰੇ ਵਿਸ਼ਵਾਸੀ ਭਾਈਚਾਰੇ ਦੇ ਰੂਹਾਨੀ ਅਤੇ ਲੌਕਿਕ ਮਾਮਲਿਆਂ ਵਿੱਚ ਅਤੇ ਨਾਲ ਹੀ ਉਸਦੇ ਸਹਾਇਕਾਂ, ਮਾਜ਼ੁਨ (ਅਰਬੀ: مأذون) ਅਤੇ ਮੁਕਾਸਿਰ (ਅਰਬੀ: مكاسر) ਵਾਲੇ ਮਾਮਲਿਆਂ ਨੂੰ ਵੀ ਸੰਚਾਲਿਤ ਕਰਨ ਦੇ ਸਭ ਅਧਿਕਾਰ ਸੌਂਪ ਦਿੱਤੇ।  ਇਮਾਮ ਦੀ ਤਨਹਾਈ ਦੌਰਾਨ, ਇੱਕ ਦਾਈ ਅਲ-ਮੁਤੱਲਕ, ਉਸ ਦੇ ਪੂਰਵਜ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਅੱਗੋਂ ਦਾਈ ਅਲ-ਮੁਤੱਲਕ ਦੁਆਰਾ ਮਾਜ਼ੁਨ ਅਤੇ ਮੁਕਾਸਿਰ ਨਿਯੁਕਤ ਕੀਤੇ ਜਾਂਦੇ ਹਨ।  ਦਾਊਦੀ ਬੋਹਰਿਆਂ ਦਾਇਕ ਬੁਨਿਆਦੀ ਵਿਸ਼ਵਾਸ ਇਹ ਹੈ ਕਿ ਇਕਾਂਤਵਾਸ ਇਮਾਮ ਦੀ ਮੌਜੂਦਗੀ ਨੂੰ ਦਾਈ ਅਲ-ਮੁਤੱਲਕ ਦੀ ਹਾਜ਼ਰੀ ਦੁਆਰਾ ਗਾਰੰਟੀ ਕੀਤੀ ਜਾਂਦੀ ਹੈ।

ਜਨਸੰਖਿਆ ਅਤੇ ਸੱਭਿਆਚਾਰ

Thumb
ਯਮਨੀਨ ਦਾਊਦੀ ਬੋਹਰਾ ਆਪਣੇ ਕੌਫੀ ਦੇ ਖੇਤ ਵਿੱਚ

ਦਾਊਦੀ ਬੋਹਰਿਆਂ ਦੀ ਦੁਨੀਆ ਭਰ ਦੀ ਗਿਣਤੀ ਦਾ ਅੰਦਾਜ਼ਾ ਸਿਰਫ਼ ਇੱਕ ਮਿਲੀਅਨ ਤੋਂ ਥੋੜਾ ਵੱਧ ਹੈ।[10] ਬਹੁਤੇ ਦਾਊਦੀ ਭਾਰਤ ਦੇ ਗੁਜਰਾਤ ਰਾਜ ਅਤੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਰਹਿੰਦੇ ਹਨ।ਯੂਰਪ, ਉੱਤਰੀ ਅਮਰੀਕਾ, ਦੂਰ ਪੂਰਬ ਅਤੇ ਪੂਰਬੀ ਅਫਰੀਕਾ ਵਿੱਚ ਵੀ ਮਹੱਤਵਪੂਰਨ ਡਾਇਸਪੋਰਾ ਆਬਾਦੀਆਂ ਹਨ।[3]

ਗੈਲਰੀ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads