ਦਿਗਾਂਗਨਾ ਸੂਰਯਾਵੰਸ਼ੀ
From Wikipedia, the free encyclopedia
Remove ads
ਦਿਗਾਂਗਨਾ ਸੂਰਯਾਵੰਸ਼ੀ ਇੱਕ ਭਾਰਤੀ ਅਦਾਕਾਰਾ, ਲੇਖਕ ਅਤੇ ਹਿੰਦੀ ਟੈਲੀਵਿਜ਼ਨ ਹਸਤੀ ਹੈ।[1][2][3] ਉਹ ਸਟਾਰ ਪਲੱਸ ਦੇ ਇੱਕ ਸ਼ੋਅ ਏਕ ਵੀਰਾ ਕੀ ਅਰਦਾਸ... ਵੀਰਾ ਵਿੱਚ ਵੀਰਾ ਪਾਤਰ ਲਈ ਬਹੁਤ ਚਰਚਿਤ ਹੋਈ।[4][5] ਉਸਨੇ ਇੱਕ ਨਾਵਲ ਨਿਕਸੀ ਦਾ ਮਰਮਦ ਐਂਡ ਦਾ ਪਾਵਰ ਔਫ ਦਾ ਪਾਵਰ ਔਫ ਲਵ ਲਿਖਿਆ ਹੈ।[6] ਉਹ 2015 ਵਿੱਚ ਬਿੱਗ ਬੌਸ ਦੇ ਨੌਵੇਂ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਵਜੋਂ ਆਈ ਸੀ।[7]
Remove ads
ਮੁੱਢਲਾ ਜੀਵਨ
ਸੂਰਿਆਵੰਸ਼ੀ, ਨੀਰਜ ਸੂਰਿਆਵੰਸ਼ੀ ਅਤੇ ਸਰਿਤਾ ਸੂਰਿਆਵੰਸ਼ੀ ਦੀ ਇਕਲੌਤੀ ਸੰਤਾਨ ਹੈ। ਸੂਰਿਆਵੰਸ਼ੀ ਅਕਸਰ ਆਪਣੀ ਨਾਨੀ ਦਾ ਜ਼ਿਕਰ ਕਰਦੀ ਹੈ। ਸੂਰਿਆਵੰਸ਼ੀ ਨੇ ਆਪਣੀ ਸਕੂਲ ਦੀ ਪੜ੍ਹਾਈ ਸੇਂਟ ਜ਼ੇਵੀਅਰਜ਼ ਹਾਇਰ ਸਕੂਲ, ਮੁੰਬਈ ਤੋਂ ਪੂਰੀ ਕੀਤੀ। ਉਸ ਨੇ ਆਪਣਾ 12ਵੀਂ ਦਾ ਬੋਰਡ ਮਿਠੀਬਾਈ ਕਾਲਜ ਵਿਖੇ ਪੂਰਾ ਕੀਤਾ, ਜਿਥੇ ਉਸਨੇ ‘ਏਕ ਵੀਰ ਕੀ ਅਰਦਾਸ ... ਵੀਰਾ’, ਦੀ ਸ਼ੂਟਿੰਗ ਦੌਰਾਨ ਪ੍ਰੀਖਿਆਵਾਂ ਦਿੱਤੀਆਂ। ਇਸ ਸਮੇਂ ਉਹ ਬੀ.ਏ. ਦੀ ਡਿਗਰੀ ਦੇ ਅੰਤਮ ਸਾਲ ਦੀ ਪੜ੍ਹਾਈ ਕਰ ਰਹੀ ਹੈ।
ਸੂਰਿਆਵੰਸ਼ੀ ਇਕ ਅੰਗਰੇਜ਼ੀ ਬੁਲਾਰਾ ਹੈ ਜੋ ਹਿੰਦੀ ਅਤੇ ਮਰਾਠੀ ਭਾਸ਼ਾਵਾਂ ਵੀ ਬੋਲਦੀ ਹੈ।
Remove ads
ਕੈਰੀਅਰ
ਸੂਰਿਆਵੰਸ਼ੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 7 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਕੀਤੀ ਸੀ, 2002 ਵਿੱਚ ਟੀ.ਵੀ ਲੜੀਵਾਰ ਕਿਆ ਹਦਸਾ ਕਿਆ ਹਕੀਕਤ ਨਾਲ ਸ਼ੁਰੂਆਤ ਕੀਤੀ ਸੀ। ਸੂਰਯਾਂਵਸ਼ੀ ਨੇ ਸ਼ਕੁੰਤਲਾ (2009), ਕ੍ਰਿਸ਼ਨ ਅਰਜੁਨ ਅਤੇ ਰੁਕ ਜਾਨਾ ਨਹੀਂ (2011–12) ਵਰਗੇ ਸ਼ੋਅ ਵਿੱਚ ਵੀ ਸਹਾਇਕ ਭੂਮਿਕਾਵਾਂ ਨਿਭਾਈਆਂ ਸਨ। ਸੂਰਿਆਵੰਸ਼ੀ ਨੇ ਸਟਾਰ ਪਲੱਸ ਸੋਪ ਓਪੇਰਾ ਏਕ ਵੀਰ ਕੀ ਅਰਦਾਸ ... ਵੀਰਾ (2012-15) ਨਾਲ ਮੁੱਖ ਭੂਮਿਕਾ ਨਿਭਾਈ, ਜਿੱਥੇ ਉਸਨੇ ਸਿਰਲੇਖ ਦੇ ਨਾਂ ‘ਤੇ ਭੂਮਿਕਾ ਨਿਭਾਈ। ਲੜੀ ਵਿਚ ਉਸ ਦੇ ਪ੍ਰਦਰਸ਼ਨ ਨੇ ਉਸ ਨੂੰ 2014 ਵਿਚ ਇਕ ਇੰਡੀਅਨ ਟੈਲੀ ਅਵਾਰਡ ਲਈ ਨਾਮਜ਼ਦਗੀ ਕੀਤਾ ਗਿਆ।। ਉਹ ਕਲਰਸ ਟੀ ਵੀ 'ਤੇ ਰਿਐਲਿਟੀ ਸ਼ੋਅ 'ਬਿੱਗ ਬੌਸ 9' ਦੀ ਇਕ ਪ੍ਰਤੀਭਾਗੀ ਸੀ ਅਤੇ 7 ਦਸੰਬਰ, 2015 ਨੂੰ ਉਸ ਨੂੰ ਖੇਡ ਤੋਂ ਬਾਹਰ ਹੋ ਗਈ ਸੀ।
Remove ads
ਟੈਲੀਵਿਜ਼ਨ
ਫ਼ਿਲਮੋਗ੍ਰਾਫੀ
ਹਵਾਲੇ
Wikiwand - on
Seamless Wikipedia browsing. On steroids.
Remove ads