ਦੁਸ਼ਯੰਤ ਚੌਟਾਲਾ
From Wikipedia, the free encyclopedia
Remove ads
ਦੁਸ਼ਯੰਤ ਚੌਟਾਲਾ (ਜਨਮ 3 ਅਪ੍ਰੈਲ 1988) [1] ਇੱਕ ਭਾਰਤੀ ਸਿਆਸਤਦਾਨ ਹੈ ਜੋ ਕਿ ਮੌਜੂਦਾ ਹਰਿਆਣਾ ਦਾ ਉਪ ਮੁੱਖ ਮੰਤਰੀ ਹੈ। ਉਹ ਜਨਨਾਇਕ ਜਨਤਾ ਪਾਰਟੀ ਦਾ ਪ੍ਰਧਾਨ ਹੈ। ਉਸਨੇ 27 ਅਕਤੂਬਰ 2019 ਨੂੰ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਉਸਨੇ ਹਰਿਆਣਾ ਵਿਚ ਹਿਸਾਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰਦਿਆਂ 16 ਵੀਂ ਲੋਕ ਸਭਾ ਵਿਚ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ। [2] [3] ਉਹ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦਾ ਸੰਸਥਾਪਕ ਹੈ। [4]
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਦੁਸ਼ਯੰਤ ਚੌਟਾਲਾ ਦਾ ਜਨਮ ਹਿਸਾਰ ਜ਼ਿਲ੍ਹੇ ਦੇ ਦਰੋਲੀ ਵਿੱਚ 3 ਅਪ੍ਰੈਲ 1988 ਨੂੰ ਅਜੈ ਚੌਟਾਲਾ ਅਤੇ ਨੈਨਾ ਸਿੰਘ ਚੌਟਾਲਾ ਦੇ ਘਰ ਹੋਇਆ ਸੀ। ਉਹ ਓਮ ਪ੍ਰਕਾਸ਼ ਚੌਟਾਲਾ ਦਾ ਪੋਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦਾ ਪੜਪੋਤਾ ਹੈ। ਉਸਦਾ ਇੱਕ ਛੋਟਾ ਭਰਾ ਦਿਗਵਿਜੇ ਚੌਟਾਲਾ ਹੈ। ਉਹ ਹਰਿਆਣਾ ਦੇ ਇਕ ਤਕੜੇ ਰਾਜਨੀਤਿਕ ਖ਼ਾਨਦਾਨ ਵਿਚੋਂ ਇੱਕ ਹੈ ਅਤੇ ਉਸ ਦਾ ਪਰਿਵਾਰ ਜਾਟ ਭਾਈਚਾਰੇ ਨਾਲ ਸਬੰਧਤ ਹੈ। [5]
ਦੁਸ਼ਯੰਤ ਚੌਟਾਲਾ ਨੇ ਆਪਣੀ ਮੁੱਢਲੀ ਪੜ੍ਹਾਈ ਸੇਨ ਮੈਰੀ ਸਕੂਲ, ਹਿਸਾਰ ਅਤੇ ਹਿਮਾਚਲ ਪ੍ਰਦੇਸ਼ ਦੇ ਸਨਾਵਰ, ਲਾਰੈਂਸ ਸਕੂਲ ਤੋਂ ਪੂਰੀ ਕੀਤੀ। ਉਸਨੇ ਕੈਲੀਫੋਰਨੀਆ ਸਟੇਟ ਬੇਕਰਸਫੀਲਡ, ਕੈਲੀਫੋਰਨੀਆ, ਯੂਐਸਏ ਤੋਂ ਬੀਐਸਸੀ, (ਬਿਜ਼ਨਸ ਐਡਮਿਨਿਸਟ੍ਰੇਸ਼ਨ) (ਮੈਨੇਜਮੈਂਟ), [6] ਕੀਤੀ। ਉਸਨੇ ਨੈਸ਼ਨਲ ਲਾਅ ਯੂਨੀਵਰਸਿਟੀ ਤੋਂ ‘ਲਾਅ’ ਦੀ ਮਾਸਟਰ ਦੀ ਡਿਗਰੀ ਕੀਤੀ। [7] ਉਸਨੇ 18 ਅਪ੍ਰੈਲ 2017 ਨੂੰ ਮੇਘਨਾ ਚੌਟਾਲਾ ਨਾਲ ਵਿਆਹ ਕਰਵਾ ਲਿਆ। [8]
Remove ads
ਰਾਜਨੀਤਿਕ ਕੈਰੀਅਰ
2014 ਦੀਆਂ ਲੋਕ ਸਭਾ ਚੋਣਾਂ ਵਿੱਚ, ਦੁਸ਼ਯੰਤ ਚੌਟਾਲਾ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਸਨੇ ਹਰਿਆਣਾ ਜਨਹਿਤ ਕਾਂਗਰਸ (ਬੀ.ਐਲ.) ਦੇ ਕੁਲਦੀਪ ਬਿਸ਼ਨੋਈ ਨੂੰ 31,847 ਵੋਟਾਂ ਦੇ ਫਰਕ ਨਾਲ ਹਰਾਇਆ [9] [10] ਅਤੇ ਸਭ ਤੋਂ ਘੱਟ ਉਮਰ ਵਿੱਚ ਚੁਣਿਆ ਗਿਆ ਸੰਸਦ ਮੈਂਬਰ ਬਣਿਆ। 'ਲਿਮਕਾ ਬੁੱਕ ਆਫ ਰਿਕਾਰਡਸ' ਵਿਚ ਰਿਕਾਰਡ ਉਸਦਾ ਨਾਮ ਲਿਖਿਆ ਹੈ। [11] 2017 ਵਿੱਚ, ਚੌਟਾਲਾ ਅਮਰੀਕਾ ਦੀ ਏਰੀਜ਼ੋਨਾ ਦੀ ਸਹਿਕਾਰਤਾ ਕਮੇਟੀ ਦੁਆਰਾ ਸਭ ਤੋਂ ਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਪਹਿਲਾ ਭਾਰਤੀ ਬਣ ਗਿਆ। [12]
9 ਦਸੰਬਰ 2018 ਨੂੰ, ਦੁਸ਼ਯੰਤ ਚੌਟਾਲਾ ਨੇ ਪਰਿਵਾਰ ਵਿਚ ਮਤਭੇਦ ਆਉਣ ਤੋਂ ਬਾਅਦ ਨਵੀਂ ਪਾਰਟੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੀ ਸ਼ੁਰੂਆਤ ਕੀਤੀ, ਜਿਸ ਕਾਰਨ ਉਸ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਕੱਢ ਦਿੱਤਾ ਗਿਆ।[13] [14]
2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ, ਦੁਸ਼ਯੰਤ ਚੌਟਾਲਾ ਨੇ ਆਪਣੀ ਨਵੀਂ ਪਾਰਟੀ, ਜਨਨਾਇਕ ਜਨਤਾ ਪਾਰਟੀ (ਜੇਜੇਪੀ) ਲਈ ਅਸੈਂਬਲੀ ਵਿੱਚ 10 ਵਿਧਾਨ ਸਭਾ ਸੀਟਾਂ ਜਿੱਤੀਆਂ ਅਤੇ ਬਹੁਤ ਸਾਰੇ ਰਾਜਨੀਤਕ ਵਿਸ਼ਲੇਸ਼ਕਾਂ ਨੇ ਨੋਟ ਕੀਤਾ ਕਿ ਉਸਨੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੀ ਜਾਟ ਭਾਈਚਾਰੇ ਦੇ ਨੇਤਾ ਵਜੋਂ ਵਿਰਾਸਤ ਨੂੰ ਸਾਂਭ ਲਿਆ ਹੈ।[15].
Remove ads
ਹਵਾਲੇ
Wikiwand - on
Seamless Wikipedia browsing. On steroids.
Remove ads