ਦੇਵਿਕਾ ਪਲਸ਼ੀਕਰ
From Wikipedia, the free encyclopedia
Remove ads
ਦੇਵਿਕਾ ਪਲਸ਼ੀਕਰ ( ਦੇਵਨਾਗਰੀ : ਦੇਵिका पलाशीकर, 20 ਜੂਨ 1979 ਵਿਚ ਮਾਲਵਾਨ, ਮਹਾਰਾਸ਼ਟਰ, ਭਾਰਤ ਵਿਚ ਪੈਦਾ ਹੋਈ ਸੀ) ਇਕ ਟੈਸਟ ਅਤੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਭਾਰਤ ਦੀ ਨੁਮਾਇੰਦਗੀ ਕਰਦੀ ਹੈ।[1] ਉਸਨੇ ਇਕ ਟੈਸਟ ਅਤੇ 15 ਇਕ ਰੋਜ਼ਾ ਮੈਚ ਖੇਡੇ ਹਨ ਅਤੇ ਭਾਰਤ ਦੀ ਘਰੇਲੂ ਲੀਗ ਵਿਚ ਮਹਾਰਾਸ਼ਟਰ ਅਤੇ ਪੱਛਮੀ ਜ਼ੋਨ ਦੀ ਨੁਮਾਇੰਦਗੀ ਕੀਤੀ ਹੈ।[2]
ਕੋਚਿੰਗ ਕਰੀਅਰ ਅਪਣਾਉਣ ਤੋਂ ਬਾਅਦ ਉਹ ਦੋ ਸਾਲਾਂ ਲਈ 2014 ਵਿੱਚ ਭਾਰਤ ਦੀ ਸਹਾਇਕ ਕੋਚ ਬਣੀ। ਉਹ ਭਾਰਤ ਵਿਚ ਅਸਾਮ, ਮੁੰਬਈ ਅਤੇ ਗੋਆ ਰਾਜ ਦੀਆਂ ਟੀਮਾਂ ਦੀ ਕੋਚ ਵੀ ਰਹੀ।
11 ਅਪ੍ਰੈਲ, 2018 ਤੱਕ ਦੇਵੀਕਾ ਨੂੰ ਬੰਗਲਾਦੇਸ਼ ਦੀ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਟੀਮ ਲਈ ਸਹਾਇਕ ਕੋਚ ਚੁਣਿਆ ਗਿਆ ਹੈ। ਉਹ ਰਾਸ਼ਟਰੀ ਟੀਮ ਦੇ ਮੁੱਖ ਕੋਚ ਡੇਵਿਡ ਕੈਪਲ ਦੇ ਨਾਲ ਕੰਮ ਕਰ ਰਹੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads