ਦ ਡੀਨਾਇਲ ਆਫ਼ ਡੈੱਥ

From Wikipedia, the free encyclopedia

ਦ ਡੀਨਾਇਲ ਆਫ਼ ਡੈੱਥ
Remove ads

ਦ ਡੀਨਾਇਲ ਆਫ਼ ਡੈੱਥ ਅਰਨੈਸਟ ਬੈਕਰ ਦੁਆਰਾ 1973 ਵਿੱਚ ਲਿਖੀ ਇੱਕ ਕਿਤਾਬ ਹੈ ਜੋ ਮਨੋਵਿਗਿਆਨ ਅਤੇ ਦਰਸ਼ਨ ਨਾਲ ਸਬੰਧਿਤ ਹੈ।[1] ਇਸ ਕਿਤਾਬ ਨੂੰ 1974 ਵਿੱਚ ਲੇਖਕ ਦੀ ਮੌਤ ਤੋਂ ਦੋ ਮਹੀਨੇ ਬਾਅਦ ਆਮ ਗ਼ੈਰ-ਗਲਪ ਲਈ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[2] ਇਹ ਕਿਤਾਬ ਸੋਰੇਨ ਕੀਰਕੇਗਾਰਦ, ਸਿਗਮੰਡ ਫ਼ਰਾਇਡ ਅਤੇ ਓਟੋ ਰੈਂਕ ਦੀਆਂ ਰਚਨਾਵਾਂ ਨੂੰ ਆਧਾਰ ਬਣਾਉਂਦੀ ਹੈ।

ਵਿਸ਼ੇਸ਼ ਤੱਥ ਲੇਖਕ, ਦੇਸ਼ ...
Remove ads

ਸਾਰ

ਇਸ ਕਿਤਾਬ ਵਿੱਚ ਬੈਕਰ ਮੂਲ ਰੂਪ ਵਿੱਚ ਇਹ ਵਿਚਾਰ ਪੇਸ਼ ਕਰਦਾ ਹੈ ਕਿ ਸਮੁੱਚੀ ਮਨੁੱਖੀ ਸਭਿਅਤਾ ਅਸਲ ਵਿੱਚ ਸਾਡੀ ਮੌਤ ਦੀ ਜਾਣਕਾਰੀ ਦੇ ਖ਼ਿਲਾਫ਼ ਇੱਕ ਪ੍ਰਤੀਕਾਤਮਿਕ ਸੁਰੱਖਿਆ ਵਿਧੀ ਹੈ। ਬੈਕਰ ਕਹਿੰਦਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਭੌਤਿਕ ਸੰਸਾਰ ਅਤੇ ਮਨੁੱਖ ਦੁਆਰਾ ਸਿਰਜੇ ਅਰਥਾਂ ਦੇ ਸੰਕੇਤਕ ਸੰਸਾਰ ਵਿੱਚ ਦਵੈਤ ਭਾਵ ਹੈ। ਇਸ ਦਵੈਤ ਦੇ ਦੂਜੇ ਹਿੱਸੇ ਦੀ ਮਦਦ ਲੈਕੇ ਸਮੁੱਚੀ ਮਨੁੱਖਤਾ ਮਰਨਸ਼ੀਲਤਾ ਦੀ ਪਰੇਸ਼ਾਨੀ ਤੋਂ ਪਾਰ ਹੋਣ ਦੇ ਸਮਰੱਥ ਹੈ। ਫ਼ਿਰ ਲੋਕ ਕੁਝ ਅਜਿਹਾ ਸਿਰਜ ਲੈਂਦੇ ਹਨ ਜਾਂ ਅਜਿਹੀ ਚੀਜ਼ ਦਾ ਹਿੱਸਾ ਬਣ ਜਾਂਦੇ ਹਨ ਜਿਸ ਬਾਰੇ ਉਹਨਾਂ ਲੱਗਦਾ ਹੈ ਕਿ ਉਹ ਸਦਾ ਰਹੇਗੀ। ਇਸ ਤਰ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਮਹਾਨ ਬਣ ਗਏ ਹਨ ਅਤੇ ਉਹ ਕਦੇ ਨਹੀਂ ਮਰਨਗੇ, ਚਾਹੇ ਉਹਨਾਂ ਨੂੰ ਇੰਨਾ ਪਤਾ ਹੁੰਦਾ ਹੈ ਕਿ ਇੱਕ ਦਿਨ ਉਹਨਾਂ ਦਾ ਭੌਤਿਕ ਸਰੀਰ ਜ਼ਰੂਰ ਖ਼ਤਮ ਹੋ ਜਾਵੇਗਾ। ਇਸ ਨਾਲ ਲੋਕਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਇਸ ਸੰਸਾਰ ਦੇ ਵਿੱਚ ਉਹਨਾਂ ਦੇ ਜੀਵਨ ਦਾ ਕੋਈ ਅਰਥ ਅਤੇ ਮਕਸਦ ਹੈ। ਇਸਨੂੰ ਬੈਕਰ "ਅਮਰ ਹੋਣ ਦਾ ਪ੍ਰੋਜੈਕਟ"(ਜਾਂ ਕੌਸਾ ਸੂਈ) ਕਹਿੰਦਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads