ਧਰਤੀ

ਸੌਰ ਮੰਡਲ ਵਿੱਚ ਸੂਰਜ ਤੋਂ ਤੀਜੇ ਨੰਬਰ ਦਾ ਗ੍ਰਹਿ From Wikipedia, the free encyclopedia

ਧਰਤੀ
Remove ads

ਧਰਤੀ (ਚਿੰਨ੍ਹ: 🜨; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ 12% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।

ਵਿਸ਼ੇਸ਼ ਤੱਥ
Thumb
Thumb
Thumb
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ
Remove ads

ਜੀਵਨ ਦਾ ਮੂਲ ਸਿਧਾਂਤ

ਸਾਡੀ ਧਰਤੀ ’ਤੇ ਜੀਵਨ 26 ਰਸਾਇਣਕ ਤੱਤਾਂ ਦੇ ਸੁਮੇਲ ਤੋਂ ਬਣਿਆ ਹੈ। ਛੇ ਰਸਾਇਣਕ ਮੂਲਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫ਼ੋਰਸ ਅਤੇ ਸਲਫਰ ਤੋਂ 95 ਫ਼ੀਸਦੀ ਜੀਵਨ ਬਣਿਆ ਹੈ। ਇਹ ਛੇ ਤੱਤ ਹੀ ਧਰਤੀ ’ਤੇ ਜੀਵਨ ਦੀ ਅਸਲੀ ਮੁੱਢਲੀ ਸੰਰਚਨਾ ਹਨ। ਪਾਣੀ ਅਜਿਹਾ ਘੋਲਕ ਹੈ ਜਿਸ ਦੁਆਰਾ ਕਈ ਜੀਵ ਰਸਾਇਣਕ ਕਿਰਿਆਵਾਂ ਬਣਦੀਆਂ ਹਨ। ਧਰਤੀ ’ਤੇ ਆਕਸੀਜਨ, ਨਾਈਟਰੋਜਨ ਤੇ ਪਾਣੀ ਦੀ ਬਹੁਤਾਤ ਹੈ। ਇੱਕ ਸੈੱਲ ਜੀਵ ਪਹਿਲਾਂ ਪਾਣੀ ਵਿੱਚ ਹੀ ਪੈਦਾ ਹੋਏ ਸਨ। ਉਸ ਤੋਂ ਬਾਅਦ ਦੋ ਸੈਲੇ ਜੀਵ ਤੇ ਫਿਰ ਹੌਲੀ-2 ਹੋਰ ਜੀਵ, ਜਾਨਵਰ ਅਤੇ ਮਨੁੱਖ ਆਦਿ ਬਣੇ।

Remove ads

ਧਰਤੀ ਦੀਆਂ ਪਰਤ

  • ਪੇਪੜੀ: ਲਗਪਗ 4 ਬਿਲੀਅਨ ਸਾਲ ਪਹਿਲਾਂ ਧਰਤੀ ਗਰਮ ਗੈਸਾਂ ਅਤੇ ਕਣਾਂ ਦਾ ਗੋਲਾ ਸੀ। ਇਸ ਦੇ ਠੰਢੇ ਹੋਣ ’ਤੇ ਬਾਹਰਲੀ ਪਰਤ ਜੰਮ ਗਈ ਜਿਸ ਨੂੰ ਪੇਪੜੀ ਕਹਿੰਦੇ ਹਨ। ਇਸ ਦੀ ਮੋਟਾਈ 10 ਤੋਂ 100 ਕਿਲੋਮੀਟਰ ਹੈ।
  • ਮੈਂਟਲ: ਧਰਤੀ ਦਾ ਅਰਧ-ਵਿਆਸ 6,400 ਕਿਲੋਮੀਟਰ ਹੈ। ਧਰਤੀ ਦੀ ਪੇਪੜੀ ਹੇਠਾਂ ਗਾੜ੍ਹਾ ਪਦਾਰਥ ਹੈ ਜਿਸ ਨੂੰ ਮੈਂਟਲ ਕਹਿੰਦੇ ਹਨ। ਇਸ ਦੀ ਮੋਟਾਈ 2,900 ਕਿਲੋਮੀਟਰ ਹੈ। ਧਰਤੀ ਦੇ ਬਣਨ ਸਮੇਂ ਦੀ ਕਾਫ਼ੀ ਗਰਮੀ ਧਰਤੀ ਅੰਦਰ ਮੌਜੂਦ ਹੈ। ਭਾਰੀ ਤੱਤਾਂ ਦੇ ਅੰਦਰ ਵੱਲ ਅਤੇ ਹਲਕੇ ਤੱਤਾਂ ਦੇ ਬਾਹਰ ਵੱਲ ਜਾਣ ਨਾਲ ਤੱਤਾਂ ਦੀ ਆਪਸੀ ਰਗੜ ਕਾਰਨ ਤਾਪ ਪੈਦਾ ਹੋਇਆ। ਧਰਤੀ ਵਿੱਚ ਰੇਡੀਓ-ਐਕਟਿਵ ਪਦਾਰਥਾਂ ਜਿਵੇਂ ਰੇਡੀਅਮ, ਯੂਰੇਨੀਅਮ, ਥੋਰੀਅਮ 40 ਆਦਿ ਤੱਤਾਂ ਦੇ ਖੈ ਹੋਣ ਨਾਲ ਤਾਪ ਪੈਦਾ ਹੁੰਦਾ ਹੈ। ਇਹ ਤਾਪ ਧਰਤੀ ਨੂੰ ਅੰਦਰੋਂ ਗਰਮ ਰੱਖਦਾ ਹੈ।
  • ਕੋਰ: ਧਰਤੀ ਦਾ ਸਭ ਤੋਂ ਅੰਦਰੂਨੀ ਭਾਗ ਕੋਰ ਹੈ। ਇਸ ਦੀਆਂ ਦੋ ਪਰਤਾਂ ਹਨ। ਬਾਹਰਲੀ ਪਰਤ ਤਰਲ ਰੂਪ ਵਿੱਚ ਹੈ। ਇਸ ਦੀ ਮੋਟਾਈ 2,300 ਕਿਲੋਮੀਟਰ ਹੈ। ਅੰਦਰਲੀ ਪਰਤ ਠੋਸ ਹੈ। ਇਸ ਦੀ ਮੋਟਾਈ 1,250 ਕਿਲੋਮੀਟਰ ਹੈ। ਅੰਦਰਲੀ ਕੋਰ ’ਤੇ ਦਬਾਅ ਬਹੁਤ ਜ਼ਿਆਦਾ ਹੈ। ਇਹ ਦਬਾਅ ਤਾਪ ਨੂੰ ਕੋਰ ਤੋਂ ਬਾਹਰ ਨਹੀਂ ਜਾਣ ਦਿੰਦਾ ਜਿਸ ਕਾਰਨ ਕੋਰ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਇਹ ਤਾਪਮਾਨ ਸੂਰਜ ਦੀ ਬਾਹਰਲੀ ਸਤ੍ਹਾ ਦੇ ਤਾਪਮਾਨ ਦੇ ਬਰਾਬਰ ਹੈ।
ਹੋਰ ਜਾਣਕਾਰੀ ਪਲੇਟ ਦਾ ਨਾਮ, ਖੇਤਰਫਲ 106 km2 ...
ਹੋਰ ਜਾਣਕਾਰੀ ਧਰਤੀ ਦੀ ਕੋਰ ਤੋਂ ਬਾਹਰੀ ਪੇਪੜੀ ਤੱਕ ਦਾ ਚਿੱਤਰ (ਪੈਰਾਨੇ ਮੁਤਾਬਕ ਨਹੀਂ), ਡੁਘਾ (ਕਿਲੋਮੀਟਰ) ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads