ਧੁਨੀ ਸੰਪਰਦਾਇ

From Wikipedia, the free encyclopedia

Remove ads

( ਕਿਤਾਬ : ਭਾਰਤੀ ਕਾਵਿ ਸ਼ਾਸਤਰ ' ਪ੍ਰੋ. ਸ਼ੁਕਦੇਵ ਸ਼ਰਮਾ ' )[1]

ਕਾਵਿ ਦੇ ਇਸ ਮੂਲ ਤੱਤ ਨੂੰ ਕਾਵਿ ਦੀ ਆਤਮਾ ਕਹਿਕੇ ਕਈਆਂ ਆਚਾਰਯਾਂ ਨੇ 'ਅਲੰਕਾਰ' ਨੂੰ, ਕਿਸੇ ਨੇ 'ਰੀਤੀ' ਨੂੰ ਜਾਂ ਵਕ੍ਰੋਕਤੀ ਨੂੰ ਜਾਂ ਕਿਸੇ ਨੇ 'ਰਸ' ਨੂੰ ਜਾਂ ਫੇਰ ਕਿਸੇ ਨੇ 'ਧੁਨੀ' ਨੂੰ ਕਾਵਿ ਦੀ ਆਤਮਾ ਸਥਾਪਿਤ ਕਰਨ ਲਈ ਨਿੱਜੀ ਦ੍ਰਿਸ਼ਟੀ ਤੋਂ ਵਿਆਖਿਆ ਕੀਤੀ । ਇਸੇ ਵਿਆਖਿਆ ਦੇ ਆਧਾਰ ਤੇ ਹੀ ਸੰਸਕ੍ਰਿਤ ਸਮੀਖਿਆ ਸ਼ਾਸ਼ਤ੍ਰ 'ਚ ਕਈ ਸੰਪ੍ਰ ਦਾਵਾਂ (schools) ਪੈਦਾ ਹੋਈਆਂ, ਜਿਨਾਂ ਨੇ ਆਪਣੇ ਕਿਸੇ ਇਕ ਤੱਤ ਨੂੰ ਪ੍ਰਮੁਖ ਤੌਰ ਤੇ ਕਾਵਿ ਦੀ ਆਤਮਾ ਜਾਂ ਕਾਵਿ ਦਾ ਮੂਲ ਰੂਪ ਤੱਤ ਮੰਨ ਕੇ ਕਾਵਿ ਦੇ ਬਾਕੀ ਆਵਸ਼ਕ ਤੱਤਾਂ ਨੂੰ ਉਸੇ ਦਾ ਹੀ ਅੰਗ ਸਵੀਕਾਰ ਕੀਤਾ ।[1]

ਸ਼ੰਕਰਦੇਵ ਅਵਤਰੇ ਨੇ ਉਪਰੋਕਤ ਛੋਹੀ ਸੰਪ੍ਰਦਾਵਾਂ ਨੂੰ 'ਅਲੰਕਾਰ' ਤੇ 'ਅਲੰਕਾਰ' ਦੋ ਵਰਗਾਂ ਵਿਚ ਵੰਡਿਆ ਹੈ । ਕਾਵਿ ਦੀ ਆਤਮਾ ਦੇ ਰੂਪ ਵਿਚ ਪ੍ਰਵਾਣਿਤ ਤੱਤ ਨੂੰ 'ਅਲੋਕਾਰਯ ਆਖਿਆ ਹੈ ਅਰਥਾਤ ਜਿਸ ਨੂੰ ਅਲੰਕ੍ਰਿਤ ਕੀਤਾ ਜਾਵੇ । ਚੂੰਕਿ 'ਰਸ, ਧੁਨਿ ਤੇ ਔਚਿਤਯ ਕਾਵਿ ਦੀ ਆਤਮਾ, ਜਿਹੜਾ ਸੂਖਮ ਤੇ ਅੰਦਰਵਰਤੀ ਤੱਤ ਹੈ, ਨਾਲ ਸਬੰਧਿਤ ਹਨ, ਇਸ ਲਈ ਇਹ ਤਿੰਨ ਸੰਪ੍ਰਦਾਇ "ਅਲੰਕਾਰਯ ਦੀਆਂ ਸੰਪ੍ਰਦਾਵਾਂ" ਹਨ। ਬਾਕੀ ਤਿੰਨ ਅਰਥਾਤ ਰੀਤੀ, ਵਕੁਕਤੀ ਤੇ ਸ਼ੁਧ ਅਲੰਕਾਰ ਸੰਪ੍ਰਦਾਇ "ਅਲੰਕਾਰ ਦੀਆਂ ਸੰਪ੍ਰਦਾਵਾਂ" ਹਨ।[2]

ਧੁਨੀ ਸੰਪ੍ਰਦਾਇਃ ਸੰਸਕ੍ਰਿਤ ਸਮੀਖਿਆ ਵਿਚ ਇਸ ਪ੍ਰਸ਼ਨ ਨੂੰ ਕਿ ਕਵਿਤਾ ਦੀ ਆਤਮਾ ਕਿਹੜਾ ਸਿਧਾਂਤ ਹੈ, ਬੜੇ ਗਹੁ ਨਾਲ ਵਿਚਾਰਿਆ ਗਿਆ ਹੈ । ਕਵਿਤਾ ਦੀ ਆਤਮਾ ਜਾਂ ਕਾਵਿ ਦੀ ਆਤਮਾ ਤੋਂ ਮਤਲਬ ਕਵਿਤਾ ਵਿਚ ਅਜਿਹਾ ਕੇਂਦਰੀ ਤੱਤ ਹੈ ਜਿਹੜਾ ਕਵਿਤਾ ਦੇ ਸੁਹਜ-ਸੁਹੱਪਣ ਦੀ ਬੁਨਿਆਦ ਹੋਵੇ । ਇਸ ਗੱਲ ਨੂੰ ਲੈ ਕੇ ਭਾਰਤੀ ਆਲੋਚਕਾਂ ਨੇ ਆਪੋ ਆਪਣੇ ਸਿਧਾਂਤ ਪੇਸ਼ ਕੀਤੇ ਹਨ । ਕਿਸੇ ਨੇ ਅਲੰਕਾਰ ਨੂੰ ਕਿਸੇ ਨੇ ਰਸ ਨੂੰ, ਕਿਸੇ ਨੇ ਵਕਰੋਕਤੀ, ਰੀਤੀ, ਅਤੇ ਔਚਿਤਯ ਨੂੰ ਕਾਵਿ-ਸੁਹਜ ਦਾ ਬੁਨਿਆਦਿ ਤੱਤ ਮੰਨਿਆ ਹੈ । ਪਰੰਤੂ ਧੁਨੀਵਾਦੀਆਂ ਨੇ 'ਧੁਨੀ' ਨੂੰ ਹੀ ਕਵਿਤਾ ਦਾ ਸ਼੍ਰੋਮਣੀ ਤੱਤ ਸਵੀਕਾਰ ਕੀਤਾ ਹੈ ਜਿਸ ਤੋਂ ਬਿਨਾਂ ਕਾਵਿ ਵਿਚ ਸੌਂਦਰਯ ਪੈਦਾ ਨਹੀਂ ਹੋ ਸਕਦਾ । ਸੰਸਕ੍ਰਿਤ ਦਾ ਗ੍ਰੰਥ 'ਪਵਨਿਆਲੋਕ' ਧੁਨੀ ਸਿਧਾਂਤ ਦਾ ਸ਼ਾਹਕਾਰ ਹੈ ।

ਸੰਸਕ੍ਰਿਤ ਸਮੀਖਿਆ ਸਾਹਿੱਤ ਵਿਚ ਧੁਨੀ ਉੱਤੇ ਬਹੁਤ ਸੂਖਮਤਾ ਤੇ ਵਿਸਤਾਰ ਨਾਲ ਵਿਚਾਰ ਕੀਤਾ ਹੈ । ਭਾਵੇਂ ਸਪਸ਼ਟ ਤੌਰ ਤੇ ਧੁਨੀ ਸਿਧਾਂਤ ਦਾ ਵਰਣਨ ਬਹੁਤ ਪ੍ਰਾਚੀਨ ਸਮੇਂ ਵਿਚ ਨਹੀਂ ਪ੍ਰਾਪਤ ਹੁੰਦਾ, ਪਰੰਤੂ ਫੇਰ ਭੀ ਇਸ ਧੁਨੀ ਤੱਤ ਵਲ ਰਮਜ਼ਾਂ ਤੇ ਸੰਕੇਤ ਪੁਰਾਤਨ ਕਾਵਿ-ਗ੍ਰੰਥਾਂ ਵਿਚ ਮਿਲਦੇ ਹਨ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਪਹਿਲੇ ਪ੍ਰਚੀਨ ਸਮੇਂ ਵਿਚ ਵੀ ਵਿਦਵਾਨ ਧੁਨੀ ਦੀ ਮਹੱਤਤਾ ਤੋਂ ਜਾਣੂ ਸਨ ਅਤੇ ਕਿਸੇ ਨਾ ਕਿਸੇ ਰੂਪ ਵਿਚ ਇਸ ਦਾ ਪ੍ਰਗਟਾਉ ਕਰਦੇ ਰਹਿੰਦੇ ਸਨ । ਧੁਨੀ ਸਿਧਾਂਤ ਦੀ ਪੂਰੀ ਤਰ੍ਹਾਂ ਸਥਾਪਨਾ 'ਧਨਯਾਲੰਕ' ਦੇ ਕਰਤਾ ਆਨੰਦਵਰਧਨ ਨੇ ਕੀਤੀ ਹੈ ਜਿਸ ਨੇ ਇਸ ਦੇ ਹਰ ਅੰਗ ਤੇ ਉਪੰਗ ਉੱਤੇ ਸਾਫ਼ ਸਪਸ਼ਟ ਆਲੋਚਨਾ ਕਰਕੇ ਕਾਵਿ-ਸਮੀਖਿਆ ਵਿਚ ਇਸਦਾ ਸਥਾਈ ਸਥਾਨ ਸਥਾਪਿਤ ਕਰ ਦਿਤਾ ਹੈ।

ਧੁਨੀ ਸ਼ਬਦ ਦੇ ਅਰਥਃ 'ਧੁਨੀ' ਸ਼ਬਦ ਦੇ ਕਈ ਅਰਥ ਪ੍ਰਚਲਤ ਹਨ । ਧੁਨੀ ਇਕ ਸੰਗੀਤਕ ਲੈਅ ਹੈ । ਆਮਤੋਰ ਤੇ ਉਸਨੂੰ ਧੁਨੀ ਕਿਹਾ ਜਾਂਦਾ ਹੈ । ਸ਼ਬਦਾਂ ਦੀ ਛੋਟੀ ਇਕਾਈ ਵੀ ਧੁਨੀ ਹੈ। ਆਮ ਆਵਾਜ਼ ਨੂੰ ਧੁਨੀ ਕਿਹਾ ਜਾਂਦਾ ਹੈ। ਧੁਨੀ ਇਕ ਗੂੰਜ ਹੈ ਅਤੇ ਧੁਨੀ ਇਕ ਰਮਜ਼ ਜਾ ਸੁਝਾਓ ਹੈ।  ਕਾਵਿ ਦੇ ਪ੍ਰਸੰਗ ਵਿਚ ਧੁਨੀ ਇਕ ਕਾਵਿ ਦਾ ਚੰਦ ਹੈ ਜਿਸਨੂੰ ਭਾਰਤੀ ਸਮੀਖਿਆਕਾਰ ਧੁਨੀ-ਕਾਵਿ ਕਹਿੰਦੇ ਹਨ । ਇਸ ਪ੍ਰਕਰਣ ਵਿਚ ਧੁਨੀ ਇਕ ਤਕਨੀਕੀ ਸ਼ਬਦ ਹੈ ਜਿਸਦੀ ਵਰਤੋਂ ਭਾਰਤੀ ਆਲੋਚਨਾ ਵਿੱਚ ਕਵੀ ਦੇ ਸੰਦਰਭ ਵਿੱਚ ਹੋਈ ਹੈ। ਧੁਨੀ ਇਸ ਤਰ੍ਹਾਂ ਰਮਜੀਆ ਕਵਿਤਾ ਸੁਝਾਉ ਕਵਿਤਾ, ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾ ਸਕਦਾ ਹੈ ।[1]

ਧੁਨੀ ਇਕ ਤਕਨੀਕੀ ਸ਼ਬਦ ਹੈ । ਕਾਵਿ ਦੇ ਪ੍ਰਸੰਗ ਵਿਚ ਧੁਨੀ ਉਹ ਕਾਵਿ ਹੈ ਜਿ ਵਿਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਸੰਬੰਧਤ ਕਾਵਿ-ਟੋਟ ਦਾ ਸੁਹਜ-ਸੰਦਰਵ ਅਜੋਕੀ ਰਮਜ਼ ਉਤੇ ਹੀ ਆਧਾਰਤ ਹੁੰਦਾ ਹੈ। ਭਾਰਤੀ ਆਲੋਚਕਾਂ ਨੇ ਉਸ ਕਾਵਿ ਨੂੰ ਸਭ ਉਤਕ੍ਰਿਸ਼ਟ ਪ੍ਰਵਾਨ ਕੀਤਾ ਹੈ ।[1]


ਧੁਨੀ ਅਰਥ ਅਤੇ ਪ੍ਰੀਭਾਸ਼ਾ:

ਧੁਨੀ ਦਾ ਆਮ ਅਰਥ ਤਾਂ ਆਵਾਜ਼, ਸ਼ਬਦ ਅਤੇ ਗੂੰਜ ਹੈ। ਪਰ ਕਾਵਿ ਸ਼ਾਸਤਰ ਵਿੱਚ ਇਸਦੇ ਭਿੰਨ ਅਰਥ ਹਨ। ਭਾਰਤੀ ਕਾਵਿ ਸ਼ਾਸਤਰ ਦੇ ਅਚਾਰੀਆ ਨੇ ਧੁਨੀ ਸ਼ਬਦ ਨੂੰ ਪੰਜ ਅਰਥਾਂ ਵਿੱਚ ਵੰਡਿਆ ਹੈ।[1]

1. ਵਿਅੰਜਕ ਸ਼ਬਦ : ਜਿਹੜਾ ਵਿਅੰਜਕ ਸ਼ਬਦ ਨੂੰ ਧੁਨਿਤ ਕਰੇ।

2. ਵਿਅੰਜਕ ਅਰਥ : ਜਿਹੜਾ ਵਿਅੰਜਕ ਅਰਥ ਨੂੰ ਧੁਨਿਤ ਕਰੇ।

3. ਵਿਅੰਗਾਰਥ: ਜਿਸ ਵਿਚ (ਵਸਤੂ, ਅਲੰਕਾਰ, ਰਸ ਧੁਨੀ) ਦੇ ਤਿੰਨੋ ਰੂਪ ਗ੍ਰਹਿਣ ਕੀਤੇ ਜਾਣ।[1]

4. ਵਿਅੰਜਨਾ ਵਿਆਪਾਰ : ਜਿਸ ਵਿੱਚ ਵਿਅੰਜਨਾ ਸ਼ਬਦਸ਼ਕਤੀ ਜਾਂ ਵਿਆਪਾਰ ਦੁਆਰਾ ਧੁਨੀ ਦੀ ਉਤਪਤੀ ਹੋਵੇ।[1]

5. ਵਿਅੰਗਪ੍ਰਧਾਨ : ਜਿਸ ਵਿਚ ਵਸਤੂ, ਅਲੰਕਾਰ, ਰਸ ਧੁਨਿਤ ਹੋਵੇ। [3]

ਇਸ ਤਰਾਂ ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਵਾਚਯ ਅਰਥ ਦੀ ਥਾਂ ਵਿਅੰਜਨਾ ਅਰਥਾਂ ਨੂੰ ਧੁਨੀ ਕਿਹਾ ਜਾਦਾ ਹੈ। [3]

ਕਾਵਿ ਦੀ ਆਤਮਾ ਧੁਨੀ

( ਕਿਤਾਬ : ਭਾਰਤੀ ਕਾਵਿ ਸ਼ਾਸਤਰ 'ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ') ਕਾਵਿ ਦੀ ਆਤਮਾ ਧੁਨੀ ।[3]

ਸੰਸਕ੍ਰਿਤ ਸਮੀਖਿਆ ਵਿਚ ਇਸ ਪ੍ਰਸ਼ਨ ਨੂੰ ਕਿ ਕਵਿਤਾ ਦੀ ਆਤਮਾ ਕਿਹੜਾ ਸਿੱਧਾਂਤ ਹੈ, ਬੜੇ ਗਹੁ ਨਾਲ ਵਿਚਾਰਿਆ ਗਿਆ ਹੈ । ਕਵਿਤਾ ਦੀ ਆਤਮਾ ਜਾਂ ਕਾਵਿ ਦੀ ਆਤਮਾ ਤੋਂ ਮਤਲਬ ਕਵਿਤਾ ਵਿਚ ਅਜਿਹਾ ਕਿਹੜਾ ਕੇਂਦਰੀ ਤੱਤ ਹੈ ਜਿਹੜਾ ਕਵਿਤਾ ਦੇ ਸੁਹਜ-ਸੁਹੱਪਣ ਤੇ ਹੋਂਦ-ਵਿਧੀ ਦੀ ਬੁਨਿਆਦ ਹੋਵੇ । ਇਸ ਗੱਲ ਨੂੰ ਲੈ ਕੇ ਭਾਰਤੀ ਆਲੋਚਕਾਂ ਨੇ ਆਪੋ ਆਪਣੇ ਸਿੱਧਾਂਤ ਪੇਸ਼ ਕੀਤੇ ਹਨ । ਕਿਸੇ ਨੇ ਅਲੰਕਾਰ ਨੂੰ, ਕਿਸੇ ਨੇ ਰਸ ਨੂੰ, ਕਿਸੇ ਨੇ ਵਕ੍ਰੋਕਤੀ, ਰੀਤੀ ਅਤੇ ਔਚਿਤਯ ਨੂੰ ਕਾਵਿ-ਸੁਹਜ ਦਾ ਬੁਆਦੀ ਤੱਤ ਮੰਨਿਆ ਹੈ । ਪਰੰਤੂ ਧੁਨੀਵਾਦੀਆਂ ਨੇ ਧੁਨੀ ਨੂੰ ਹੀ ਕਾਵਿ ਦਾ ਸ਼ਿਰੋਮਣੀ ਤੱਤ ਸਵੀਕਾਰ ਕੀਤਾ ਹੈ ਜਿਸ ਤੋਂ ਬਿਨਾ ਕਾਵਿ ਵਿਚ ਸੌਂਦਰਯ ਪੈਦਾ ਨਹੀਂ ਹੋ ਸਕਦਾ ।[1]

ਸੰਸਕ੍ਰਿਤ ਦਾ ਗ੍ਰੰਥ ਧਵ ਨਿਆਲੋਕ (ਧੁਨੀ ਆਲੋਕ) ਧੁਨੀ ਸਿੱਧਾਂਤ ਦਾ ਸ਼ਾਹਕਾਰ ਹੈ ।

[4]'ਧੁਨੀ ਸੰਪਰਦਾਇ[5] ਧੁਨੀ ਸਿਧਾਂਤ ਦੇ ਮੋਢੀ ਆਚਾਰੀਆ ਆਨੰਦ ਵਰਧਨ ਹਨ। ਉਹਨਾਂ ਦੁਆਰਾ ਲਿਖੇ ਗ੍ਰੰਥ ‘ਧਵਨਯਲੋਕ’ ਨਾਲ ਇਸ ਸੰਪਰਦਾਇ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਜੋ ਕਿ 9ਵੀਂ ਸਦੀ ਵਿੱਚ ਲਿਖਿਆ ਗਿਆ। ਇਸ ਸੰਪਰਦਾਇ ਬਾਰੇ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ।ਭਾਰਤੀ ਸੀਮਿਖਿਆ ਵਿੱਚ ਛੇ ਕਾਵਿ ਸਿਧਾਂਤਾਂ ਦੀ ਸਥਾਪਨਾ ਕੀਤੀ ਗਈ ਹੈ। ਇਹਨਾਂ ਸਿਧਾਂਤਾਂ ਨੂੰ ਸ੍ਰੰਪਰਦਾਇ, ਵਿਚਾਰਧਾਰਾ ਜਾਂ ਸਕੂਲ ਕਿਹਾ ਜਾਂਦਾ ਹੈ, ਕਿਉੰਕਿ ਇਹਨਾਂ ਵਿੱਚ ਇੱਕ ਤੋਂ ਵੱਧ ਸਮੀਖਿਆਕਾਰ ਇਹਨਾਂ ਸਿਧਾਂਤਾਂ ਦੇ ਸਮਰਥਕ ਹਨ। ਇਸ ਲਈ ਇਹਨਾਂ ਸਮੀਖਿਆਕਾਰਾਂ ਦੇ ਵਰਗ ਨੂੰ ਸ੍ਰੰਪਰਦਾਇ ਕਿਹਾ ਜਾਂਦਾ ਹੈ। ਇਹ ਛੇ ਸਿਧਾਂਤ ਹਨ:-

ਕਾਵਿ ਦੀ ਆਤਮਾ ਧੁਨੀ:ਧੁਨੀਕਾਰ ਨੇ ਧੁਨੀ ਨੂੰ ਹੀ ਕਾਵਿ ਦੀ ਆਤਮਾ ਕਿਹਾ ਹੈ ਅਰਥਾਤ ਧੁਨੀ ਨੂੰ ਹੀ ਕਾਵਿ ਪੁਰਖ ਦੇ ਸਰੀਰ ਦੀ ਪ੍ਰਾਣ ਤੇ ਜ਼ਿੰਦ ਜਾਨ ਹੈ। ਏਸੇ ਲਈ ਧੁਨੀਕਾਰ ਕਾਵਿ ਦੇ ਪ੍ਰਭਾਵਿਤ ਤੱਤਾਂ ਨੂੰ ਧੁਨੀ ਰੂਪੀ ਆਤਮਾ ਦੇ ਹੀ ਸਹਾਇਕ ਤੱਤ ਮੰਨਦੇ ਹਨ। ਓਹਨਾਂ ਦਾ ਖੰਡਨ ਨਹੀਂ ਕੀਤਾ। ਕਾਵਿ ਨੂੰ ਇੱਕ ਪਰਖ ਸਮਝ ਕੇ ਧੁਨੀ ਉਸਦੀ ਆਤਮਾ ਦੱਸੀ ਹੈ। ਸ਼ਬਦ ਤੇ ਅਰਥ ਉਸਦਾ ਦਾ ਸਰੀਰ ਹੈ, ਰੀਤੀ ਸ਼ੈਲੀ ਅੰਗ- ਗਠਨ ਤੇ ਗੁਣ ਸੂਰਬੀਰਤਾ ਵਾਂਗ ਆਤਮਾ ਦੇ ਧਰਮ ਹਨ। ਅਲੰਕਾਰ ਲੌਂਗ, ਤਵੀਤੀ ਵਾਂਗ ਸਰੀਰ ਦੇ ਗਹਿਣੇ ਹਨ। ਵਿਆਕਰਣੀਆਂ ਦੇ ਅਨੁਸਾਰ ਕੰਨਾਂ ਨੂੰ ਜੋ ਸ਼ਬਦ ਸੁਣਾਈ ਦਿੰਦਾ ਹੈ ਉਹ ਅਨੰਤ,ਅਸਥਿਰ ਤੇ ਨਾਸ਼ਵਾਨ ਹੈ।ਉਸ ਤੋਂ ਕਿਸੇ ਅਰਥ ਨੂੰ ਨਹੀਂ ਜਾਣਿਆ ਜਾ ਸਕਦਾ। ਸੰਸਕ੍ਰਿਤ ਸਮੀਖਿਆ ਵਿੱਚ ਇਸ ਪ੍ਰਸ਼ਨ ਨੂੰ ਬੜੇ ਗਹੁ ਨਾਲ ਵਿਚਾਰਿਆ ਗਿਆ ਹੈ ਕਿ ਕਾਵਿ ਦੀ ਆਤਮਾ ਕਿਹੜਾ ਤੱਤ ਹੈ। ਇਸ ਤੱਤ ਨੂੰ ਲੈ ਕੇ ਆਲੋਚਕਾਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਹਨ। ਕਿਸੇ ਨੇ ਅਲੰਕਾਰ ਨੂੰ,ਕਿਸੇ ਨੇ ਰਸ ਨੂੰ, ਹਰ ਆਚਾਰੀਆਂ ਆਪੋ-ਆਪਣੇ ਸਿਧਾਂਤ ਨੂੰ ਕਾਵਿ ਸੁਹਜ ਦੇ ਬੁਨਿਆਦੀ ਤੱਤ ਮੰਨਦਾ ਹੈ। ਧੁਨੀਵਾਦੀਆਂ ਨੇ ਧੁਨੀ ਨੂੰ ਕਵਿਤਾ ਦਾ ਸ੍ਰੋਮਣੀ ਤੱਤ ਸਵੀਕਾਰ ਕੀਤਾ ਹੈ, ਜਿਸ ਤੋਂ ਬਿਨ੍ਹਾਂ ਕਾਵਿ ਸਿਰਜਣਾ ਕੀਤੀ ਵਿੱਚ ਸੌਂਦਰਯ ਪੈਂਦਾ ਨਹੀਂ ਹੋ ਸਕਦਾ। ਅਨੰਦਵਰਧਨ ਦਾ ਗ੍ਰੰਥ ਧਵਨਿਆਲੋਕ ਧੁਨੀਕਾਰ ਸਿਧਾਂਤ ਦਾ ਸ਼ਾਹਕਾਰ ਹੈ। ਅਨੰਦਵਰਧਨ ਹੀ ਧੁਨੀ ਸਿਧਾਂਤ ਦੇ ਹਰ ਅੰਗ ਤੇ ਉਪਅੰਗ ਉੱਤੇ ਸਾਫ਼ ਸਪੱਸ਼ਟ ਆਲੋਚਨਾ ਕਰਦੇ ਕਾਵਿ-ਸਮੀਖਿਆ ਵਿੱਚ ਇਸ ਦਾ ਸਥਾਈ ਸਥਾਨ ਸਥਾਪਿਤ ਕਰ ਦਿੱਤਾ ਹੈ। ਉਹ ਧੁਨੀ ਦੇ ਭਾਵ ਅਰਥ : ਧੁਨੀ ਸ਼ਬਦ ਦੇ ਕਈ ਅਰਥ ਪ੍ਰਚਿਲਤ ਹਨ ਜਿਵੇਂ ਧੁਨੀ ਇੱਕ ਸੰਗੀਤਕ ਲੈ ਹੈ , ਆਮ ਤੌਰ ' ਤੇ ਇਸ ਨੂੰ ਧੁਨੀ ਕਿਹਾ ਜਾਂਦਾ ਹੈ । ਭਾਸ਼ਾ ਵਿਗਿਆਨ ਅਨੁਸਾਰ , ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ । ਆਮ ਅਵਾਜ਼ ਨੂੰ ਵੀ ਧੁਨੀ ਕਿਹਾ ਜਾਂਦਾ ਹੈ , ਧੁਨੀ ਇੱਕ ਗੂੰਜ ਹੈ , ਇੱਕ ਰਮਜ਼ ਹੈ , ਇੱਕ ਸੁਝਾਓ ਹੈ । ਕਾਵਿ ਪ੍ਰਸੰਗ ਵਿੱਚ ਧੁਨੀ ਕਾਵਿ ਦਾ ਇੱਕ ਭੇਦ ਹੈ ਜਿਸ ਨੂੰ ਭਾਰਤੀ ਸਮੀਖਿਆਕਾਰ ਧੁਨੀ - ਕਾਵਿ ਕਹਿੰਦੇ ਹਨ। ਇਸ ਪ੍ਰਕਰਣ ਵਿੱਚ ਧੁਨੀ ਇੱਕ ਤਕਨੀਕੀ ਸ਼ਬਦ ਹੈ। ਜਿਸਦੀ ਵਰਤੋਂ ਭਾਰਤੀ ਅਲਚੋਕਾਂ ਕਾਵਿ ਦੇ ਸੰਦਰਭ ਵਿੱਚ ਕੀਤੀ ਹੈ। ਇਸ ਤਰਾਂ ਧੁਨੀ ਰਮਜ਼ੀਆ ਕਾਵਿ,ਸੁਝਾਊ ਕਵਿਤਾ,ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾਂਦਾ ਹੈ।

ਧੁਨੀ ਸਿਧਾਂਤ ਦੇ ਬਾਨੀ:ਆਨੰਦਵਰਧਨ ਧੁਨੀ ਸਿਧਾਂਤ ਦੇ ਸੰਸਥਾਪਕ ਅਤੇ ਸੰਚਾਲਕ ਹਨ । ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਸਬਦ ਅਤੇ ਅਰਥ ਆਪੋ-ਆਪਣੇ ਖੇਤਰ ਤੋਂ ਉਤਾਂਹ ਉੱਠ ਕੇ ਸ਼ਬਦ ਸ਼ਕਤੀ ਦੇ ਰਾਹੀਂ ਕਿਸੇ ਅਨੋਖੇ ਵਿਅੰਗ ਅਰਥ ਨੂੰ ਜਾਹਰ ਕਰਦੇ ਹੋਣ ਉਹ ਕਾਵਿ ਧੁਨੀ ਕਾਵਿ ਹੈ, ਇਸਦਾ ਭਾਵ ਇਹ ਹੈ ਕਿ ਆਮ ਬੋਲ-ਚਾਲ ਦੇ ਸ਼ਬਦ ਜਦੋਂ ਕਵਿਤਾ ਵਿੱਚ ਸਜਾਏ ਜਾਂਦੇ ਹਨ ਤਾਂ ਸ਼ਬਦਾਂ ਵਿੱਚੋਂ ਨਵੇਂ-ਨਵੇਂ ਅਰਥ ਨਵੇਂ-ਨਵੇਂ ਇਸ਼ਾਰੇ ਮਹਿਸੂਸ ਕੀਤੇ ਜਾਂਦੇ ਹਨ ਜਦੋਂਕਿ ਆਮ ਅਤੇ ਸਥੂਲ ਅਰਥ ਗੁੰਮ ਹੋ ਜਾਂਦੇ ਹਨ । ਭਾਵੁਕ ਪਾਠਕ ਕਵਿਤਾ ਵਿੱਚ ਪਰੋਏ ਲਫ਼ਜ਼ਾਂ ਵਿੱਚੋਂ ਇਕ ਅਦਭੁਤ ਅਤੇ ਵਿਲੱਖਣ ਭਾਵ ਢੂੰਡ ਲੈਂਦਾ ਹੈ । ਨਵੇਂ ਅਤੇ ਵਿਅੰਗਮਈ ਅਰਥਾਂ ਦੀ ਅਨੁਭੂਤੀ ਹੀ ਕਵਿਤਾ ਦੀ ਧੁਨੀ ਹੈ | 'ਰਾਮ ਚੁਕੰਨਾ ਹੈ ' ਵਾਕ ਵਿਚ ਚੁਕੰਨਾ ਸ਼ਬਦ ਦਾ ਆਮ ਅਤੇ ਪ੍ਰਚਲਿਤ ਅਰਥ ਹੋਰ ਹੈ ਪਰ ਇਸ ਵਿੱਚ ਜਿਹੜੀ ਧੁਨੀ ਨਿਕਲਦੀ ਹੈ ਉਹ ਹੋਰ ਹੈ । ਚੁਕੰਨਾ ਦਾ ਮੁੱਢਲਾ ਅਤੇ ਆਮ ਅਰਥ ਹੈ ਚਾਰ ਕੰਨਾਂ ਵਾਲਾ ਪਰੰਤੂ ਅਸੀਂ ਕਾਵਿ ਖੇਤਰ ਵਿੱਚ ਇਸ ਸ਼ਬਦ ਦਾ ਪ੍ਰਯੋਗ ਉਸ ਵਿਆਕਤੀ ਲਈ ਕਰਦੇ ਹਾਂ ਜਿਹੜਾ ਬੜਾ ਹੁਸ਼ਿਆਰ ਹੈ, ਚਾਲਾਕ ਜਾਂ ਜਾਗਰੂਕ ਹੈ। ' ਚੁਕੰਨਾ ਸ਼ਬਦ ਦੀ ਧੁਨੀ ਅਰਥਾਤ ਰਮਜ਼ ਹੁਸ਼ਿਆਰ ਹੈ। ਇਸਨੂੰ ਹੀ ਧੁਨੀਵਾਦੀ ਆਲੋਚਕ ਕਵਿਤਾ ਦੀ ਬੁਨਿਆਦੀ ਖੂਬਸੂਰਤੀ ਕਹਿੰਦੇ ਹਨ ਅਤੇ ਸਭ ਤੋਂ ਵਧੀਆ ਕਾਵਿ ਦੱਸਦੇ ਹਨ।

Remove ads

ਧੁਨੀ ਸਿਧਾਂਤ ਦਾ ਖੇਤਰ ਅਤੇ ਸਰੂਪ

ਭਾਰਤੀ ਕਾਵਿ-ਸ਼ਾਸਤਰ ਦੇ ਅਨੁਸਾਰ ਸੰਕੇਤਿਤ ਅਰਥ ਵਾਲੇ ਸ਼ਬਦਾਂ ਤੋਂ ਵਿਸ਼ੇਸ਼ ਅਰਥ ਦੀ ਪ੍ਰਤੀਤੀ ਹੋਣ 'ਤੇ 'ਧੁਨੀ' ਹੁੰਦੀ ਹੈ। ਇਸਦਾ ਮੂਲ ਆਧਾਰ ਵਿਅੰਜਨਾ ਸ਼ਬਦ ਸ਼ਕਤੀ ਹੈ ਜਿਸ ਦੁਆਰਾ ਅਭਿਧਾ ਅਤੇ ਲਕ੍ਸ਼ਣਾ ਤੋਂ ਬਿਲਕੁਲ ਵੱਖਰੇ ਅਤੇ ਵਿਲੱਖਣ ਅਰਥ ਦਾ ਬੋਧ ਹੁੰਦਾ ਹੈ। ਵਿਅੰਗ ਦੀ ਪ੍ਰਧਾਨਤਾ ਹੋਣ 'ਤੇ ਹੀ 'ਧੁਨੀ' ਦੀ ਉਤਪੱਤੀ ਹੁੰਦੀ ਹੈ। ਆਨੰਦਵਰਧਨ ਨੇ ਧੁਨੀ ਦੀ ਪਰਿਭਾਸ਼ਾ ਦੇਂਦੇ ਹੋਏ ਕਿਹਾ ਹੈ ਕਿ, “ਜਿੱਥੇ ਵਾਚਯਾਰਥ ਆਪਣੇ-ਆਪ ਨੂੰ ਅਤੇ ਵਾਚਕ ਸ਼ਬਦ ਆਪਣੇ-ਆਪ ਅਤੇ ਆਪਣੇ ਅਰਥ (ਦੀ ਪ੍ਰਧਾਨਤਾ) ਨੂੰ ਗੋਣ ਕਰਕੇ ਕਿਸੇ ਵਿਸ਼ੇਸ਼ (ਪ੍ਰਤੀਯਮਾਨ) ਅਰਥ ਨੂੰ ਪ੍ਰਗਟ ਕਰਦੇ ਹਨ, ਉਸ ਕਾਵਿਵਿਸ਼ੇਸ਼ ਨੂੰ 'ਧੁਨੀ' ਕਿਹਾ ਜਾਂਦਾ ਹੈ।”[6]

ਕਾਵਿ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਾਵਿ ਤਾਂ ਵਾਚਯ ਅਰਥ ਉੱਪਰ ਆਧਾਰਿਤ ਹੋ ਸਕਦਾ ਹੈ, ਤੇ ਵਿਅੰਗ ਆਰਥ ਉਪਰ ਵੀ। ਪਰ ਜਦੋਂ ਵਿਅੰਗ ਵਾਚਯ ਉਪਰ ਹਾਵੀ ਹੋਵੇ। ਉਸ ਨਾਲ ਕਾਵਿ ਦੀ ਰਮਣੀਕਤਾ ਵਿੱਚ ਵਾਧਾ ਹੋ ਜਾਵੇ , ਤਾਂ ਉਸ ਕਾਵਿ ਨੂੰ ਧੁਨੀ ਕਾਵਿ ਕਿਹਾ ਜਾ ਸਕਦਾ ਹੈ। ਵਾਚਯ ਅਰਥ ਦੀ ਪ੍ਰਧਾਨਤਾ ਵਾਲੇ ਕਾਵਿ ਨੂੰ ਗੂਣੀਭੂਤਕ ਵਿਅੰਗ ਕਾਵਿ ਕਿਹਾ ਹੈ।

ਮੰਮਟ ਦਾ ਵੀ ਇਹ ਹੀ ਕਹਿਣਾ ਹੈ। ਇਸ ਕਾਵਿ ਨੂੰ ਧੁਨੀ ਕਾਵਿ ਕਿਹਾ ਜਾਵੇਗਾ ਅਤੇ ਉਹੀ ਉੱਤਮ ਕਾਵਿ ਮੰਨਿਆ ਗਿਆ ਹੈ। ਰਸ ਧੁਨੀ, ਵਸਤੂ ਧੁਨੀ, ਅਲੰਕਾਰ ਧੁਨੀ ਦੇ ਭੇਦ ਧੁਨੀ ਕਾਵਿ ਤੋਂ ਹੇਠਲੇ ਦਰਜੇ ਗੂਣੀਭੂਤਕ ਵਿਅੰਗ ਕਾਵਿ ਦੇ ਦਾਇਰੇ ਵਿੱਚ ਵੀ ਆ ਜਾਂਦੇ ਹਨ। ਪਰ ਰਸ ਧੁਨੀ ਸਦਾ ਧੁਨੀ ਕਾਵਿ ਦਾ ਪ੍ਰਮਾਣ ਹੁੰਦੀ ਹੈ।




ਧੁਨੀ ਸਿਧਾਂਤ ਦੇ ਖੇਤਰ ਅਤੇ ਸਰੂਪ ਸੰਬੰਧੀ ਵੱਖ-ਵੱਖ ਵਿਦਵਾਨਾਂ ਦੁਆਰਾ ਦਿੱਤੀਆਂ ਪਰਿਭਾਸ਼ਾ ਇਸ ਪ੍ਰਕਾਰ ਹਨ -

  • ਡਾ. ਰਾਮ ਸਾਗਰ ਤ੍ਰਿਪਾਠੀ ਅਨੁਸਾਰ - ਇਹ ਉਹ ਸਿਧਾਂਤ ਹੈ ਜਿਸਨੇ ਇੱਕ ਪਾਸੇ ਪਰੰਪਰਾਗਤ ਕਾਵਿ ਸਿਧਾਂਤਾਂ ਦੀ ਪਰਖ ਕਰਕੇ ਇਹ ਨਿਰਣਾ ਕਰਨ ਦੀ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਕਾਵਿ ਸਿਧਾਂਤਾਂ ਦਾ ਕਾਵਿ ਵਿੱਚ ਸਥਾਨ ਕੀ ਹੈ? ਅਤੇ ਉਹਨਾਂ ਦੀ ਵਰਤੋਂ ਕਾਵਿ ਵਿੱਚ ਕੀਤੀ ਜਾਣੀ ਚਾਹੀਦੀ ਹੈ? ਦੂਜੇ ਪਾਸੇ ਇਹ ਵੀ ਨਿਰਣਾ ਕਰਨ ਦਾ ਯਤਨ ਕੀਤਾ ਹੈ ਕਿ ਕਾਵਿ ਦਾ ਮੂਲ ਤੱਤ ਕੀ ਹੈ ਅਤੇ ਉਸਦੀ ਦ੍ਰਿਸ਼ਟੀ ਤੋਂ ਵੱਖ-ਵੱਖ ਕਾਵਿ ਸਿਧਾਂਤਾਂ ਨੂੰ ਕਿਸ ਤਰ੍ਹਾਂ ਵਿਸਥਾਪਿਤ ਕੀਤਾ ਜਾ ਸਕਦਾ ਹੈ[7]
  • ਡਾ. ਉਮ ਪ੍ਰਕਾਸ਼ ਸ਼ਰਮਾ ਲਿਖਦੇ ਹਨ - ਕਿਸੇ ਸ਼ਬਦ ਦੇ ਵਿਸ਼ੇਸ਼ ਅਰਥ ਦਾ ਬੋਧ ਹੋਣ ਤੋਂ ਬਾਅਦ ਜਦ ਅਸੀਂ ਉਸ ਉੱਤੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ ਤਾਂ ਸਾਨੂੰ ਇੱਕ ਤੋਂ ਬਾਅਦ ਇੱਕ ਨਵਾਂ, ਸੁੰਦਰ ਅਤੇ ਦਿਲ ਟੰੁਬਣ ਵਾਲੇ ਅਨੁਭਵ ਦਾ ਸਾਖਿਆਤਕਾਰ ਹੁੰਦਾ ਹੈ। ਅਰਥ ਦੀ ਡੂੰਘਾਈ ਅਤੇ ਉਸ ਰਾਹੀਂ ਪ੍ਰਾਪਤ ਹੋਣ ਵਾਲੀ ਵਿਸ਼ੇਸ਼ ਅਨੁਭੂਤੀ ਹੀ ਅਸਲ ਵਿੱਚ ਧੁਨੀ ਹੈ। ਇਹ ਧੁਨੀ ਕਾਵਿ ਨੂੰ ਰਮਣੀਕ, ਰਸਾਤਮਕ ਅਤੇ ਹਿਰਦੇ ਨੂੰ ਆਨੰਦ ਪ੍ਰਾਪਤ ਕਰਨ ਵਾਲਾ ਬਣਾਉਂਦੀ ਹੈ। ਇਸ ਕਰਕੇ ਆਚਾਰੀਆ ਆਨੰਦ ਵਰਧਨ ਨੇ ਧੁਨੀ ਨੂੰ ‘ਕਾਵਿ ਦੀ ਆਤਮਾ’ ਮੰਨ ਕੇ ਧੁਨੀ ਸੰਪਰਦਾਇ ਦੀ ਸਥਾਪਨਾ ਕੀਤੀ।[7]
  • ਪੰਡਿਤ ਬਲਦੇਵ ਸਿੰਘ ਉਪਾਧਿਆਇ ਦੇ ਕਥਨ ਅਨੁਸਾਰ - ਧੁਨੀ ਦੀ ਵਰਤੋਂ ਕਾਵਿ ਦੀ ਸਿਰਜਣਾ ਵਿੱਚ ਬਹੁਤ ਹੀ ਅਧਿਕ ਹੈ। ਧੁਨੀ ਦੀ ਸੱਤਾ ਬਹੁਤ ਹੀ ਪ੍ਰਾਚੀਨ ਹੈ। ਇਹ ਉਤਨੀ ਹੀ ਪ੍ਰਾਚੀਨ ਹੈ ਜਿਤਨੀ ਕਿ ਕਾਵਿ ਕਲਾ। ਧੁਨੀ ਦਾ ਆਸਰਾ ਲੈਣ ਨਾਲ ਕਵੀਆਂ ਦੀ ਪ੍ਰਤਿਭਾ ਅੰਨਤ ਰੂਪ ਵਿੱਚ ਵਿਕਸਿਤ ਹੁੰਦੀ ਹੈ। ਪ੍ਰਾਚੀਨ ਅਰਥ ਨੂੰ ਗ੍ਰਹਿਣ ਕਰਕੇ ਲਿਖੀ ਗਈ ਕਵਿਤਾ ਧੁਨੀ ਨਾਲ ਸੰਪੰਨ ਹੋਣ `ਤੇ ਨਵੀਨ ਚਮਤਕਾਰ ਉਤਪੰਨ ਕਰਦੀ ਹੈ। ਕਾਵਿ ਵਿੱਚ ਕਥਨ ਦੇ ਢੰਗ ਦਾ ਵਿਸ਼ੇਸ਼ ਮਹੱਤਵ ਰਹਿੰਦਾ ਹੈ। ਵਰਣਿਤ ਵਸਤੂ ਦੀ ਏਕਤਾ ਹੋਣ `ਤੇ ਵੀ ਜੇ ਉਸ ਦੇ ਵਰਣਨ ਢੰਗ ਵਿੱਚ ਵੱਖਰਤਾ ਅਤੇ ਨਵੀਨਤਾ ਹੈ ਤਾਂ ਉਹ ਵਸਤੂ ਸਾਡੇ ਲਈ ਨਵੀਂ ਅਤੇ ਚਮਤਕਾਰਯੁਕਤ ਪ੍ਰਤੀਤ ਹੁੰਦੀ ਹੈ।... ਅਰਥ ਦੀ ਪ੍ਰਾਚੀਨਤਾ ਹੋਣ `ਤੇ ਵੀ ਧੁਨੀ ਦਾ ਸੰਯੋਗ ਉਸ ਵਿੱਚ ਨਵਾਂ ਜੀਵਨ ਭਰ ਦਿੰਦਾ ਹੈ ਅਤੇ ਨਵੀਂ ਸ਼ਕਤੀ ਪ੍ਰਦਾਨ ਕਰਦਾ ਹੈ।[7]

ਉਪਰੋਕਤ ਪਰਿਭਾਸ਼ਾਵਾਂ ਦੇ ਸੰਦਰਭ ਵਿੱਚ ਕਿਹਾ ਜਾ ਸਕਦਾ ਹੈ ਕਿ ਧੁਨੀ ਸਿਧਾਂਤ ਦਾ ਖੇਤਰ ਅਤੇ ਸਰੂਪ ਬਹੁਤ ਵਿਆਪਕ ਹੈ। ਜੇਕਰ ਸਾਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਧੁਨੀ ਕਾਵਿ ਦੀ ਜਾਨ ਹੈ ਜਿਸ ਦੀ ਉਪਸਥਿਤੀ ਵਿੱਚ ਕਾਵਿ ਨਵੇਂ ਅਰਥ ਗ੍ਰਹਿਣ ਕਰਦਾ ਹੈ ਅਤੇ ਉਸ ਵਿੱਚ ਚਮਤਕਾਰ ਪੈਦਾ ਹੁੰਦੇ ਹਨ।

Remove ads

ਧੁਨੀ ਸ਼ਬਦ ਦਾ ਅਰਥ

ਕਾਵਿ-ਸ਼ਾਸਤਰ 'ਚ 'ਧਨੀ' ਇੱਕ ਕਾਵਿਸ਼ਾਸਤੀਯ ਤੱਤ ਅਥਵਾ ਆਲੋਚਨਾ-ਸਿੱਧਾਂਤ ਦੇ ਰੂਪ 'ਚ ਸੰਸਥਾਪਿਤ ਹੈ। ਸੰਸਕ੍ਰਿਤ ਵਿਆਕਰਣਕਾਰਾਂ ਦੇ ਆਧਾਰ 'ਤੇ ਕਾਵਿ-ਸ਼ਾਸਤਰ ਦੇ ਆਚਾਰੀਆਂ ਨੇ ਧਨੀ ਸ਼ਬਦ ਨੂੰ ਵਿਅੰਜਕ ਸ਼ਬਦ, ਵਿਅੰਜਕ ਅਰਥ, ਵਿਅੰਗਾਰਥ (ਵਸਤੂਧੁਨੀ, ਅਲੰਕਾਰਧੁਨੀ, ਰਸਧੁਨੀ), ਵਿਅੰਜਨਾ-ਵਿਆਪਾਰ ਅਤੇ ਵਿਅੰਗਪ੍ਰਧਾਨਕਾਵਿ- ਪੰਜ ਅਰਥਾਂ 'ਚ ਪ੍ਰਯੋਗ ਕੀਤਾ ਹੈ:-

1. ध्वनति ध्वनयति वा यः स व्यञ्जकः शब्दः ध्वनि -

ਅਰਥਾਤ ਜੌ ਧੁਨਿਤ ਕਰੇ ਜਾਂ ਕਰਾਏ , ਉਸ ਵਿਅੰਜਕ ਸ਼ਬਦ ਨੂੰ ' ਧੁਨੀ ' ਕਿਹਾ ਜਾਂਦਾ ਹੈ ।

2. ध्वनति ध्वनयति वा यः स व्यञ्जकः अर्थः ध्वनिः -

ਅਰਥਾਤ ਉਸ ਵਿਅੰਜਨ ਅਰਥ ਨੂੰ ਧੁਨੀ ਕਿਹਾ ਜਾਂਦਾ ਹੈ ਜਿਹੜਾ ਅਰਥ ਧੁਨਿਤ ਕਰੇ ਅਥਵਾ ਕਰਾਏ।

3. ध्वन्यते इति ध्वनिः ਅਰਥਾਤ ਜਿਹੜਾ ਧੂਨਿਤ ਹੋਵੇ , ਉਹ ਧੁਨੀ ਹੈ । ਜਿਸ ਵਿੱਚ -ਵਸਤੂ, ਅਲੰਕਾਰ, ਰਸ-ਧੁਨੀ ਦੇ ਤਿੰਨੋਂ ਰੂਪ ਗ੍ਰਹਿਣ ਕੀਤੇ ਜਾਂਦੇ ਹਨ ਕਿਉਂਕਿ ਇਹ ਤਿੰਨੋਂ ਧੁਨਿਤ ਹੁੰਦੇ ਹਨ, ਇਸ ਲਈ ਇਹ ਤਿੰਨੋਂ 'ਧੁਨੀ' ਹਨ।


4. ध्वन्यते अनेन इति ध्वनिः

ਜਿਸ ਦੁਆਰਾ ਧੁਨਿਤ ਕੀਤਾ ਜਾਵੇ  -‘ਵਿਅੰਜਨਾ-ਵਿਆਪਾਰ' ਅਰਥਾਤ ਜਿਸ ਵਿਅੰਜਨਾ ਸ਼ਬਦਸ਼ਕਤੀ ਜਾਂ ਵਿਆਪਾਰ ਦੁਆਰਾ ਧੁਨੀ ਦੀ ਉਤਪੱਤੀ ਹੋਵੇ, ਉਸਨੂੰ ਵੀ 'ਧੁਨੀ' ਕਿਹਾ ਜਾਂਦਾ ਹੈ।

5. ध्वन्यते अस्मिन्निति ध्वनिः

ਅਰਥਾਤ ਵਿਅੰਗਪ੍ਰਧਾਨ ਕਾਵਿ। ਉਸ ਕਾਵਿ ਨੂੰ ਵੀ ਧੁਨੀ ਕਿਹਾ ਜਾਂਦਾ ਹੈ ਜਿਸ 'ਚ ਵਸਤੂ, ਅਲੰਕਾਰ, ਰਸ ਧੁਨਿਤ ਹੋਣ।[8]


ਧੁਨੀ ਸ਼ਬਦ ਦੇ ਕੋਸ਼ਗਤ ਅਰਥ ਆਵਾਜ਼, ਸ਼ਬਦ, ਸੁਰ, ਗੂੰਜ ਜਾਂ ਨਾਦ ਹਨ। ਆਮ ਤੌਰ `ਤੇ ਧੁਨੀ ਸ਼ਬਦ ਦੇ ਦੋ ਅਰਥ ਪ੍ਰਚਲਿਤ ਹਨ - ਇੱਕ ਸਾਧਾਰਨ, ਜਿਸ ਤੋਂ ਭਾਵ ਹੈ ਕੰਨਾਂ ਵਿੱਚ ਪੈਣ ਵਾਲੀ ਆਵਾਜ਼ ਅਤੇ ਦੂਜਾ ਪਰਿਭਾਸ਼ਿਕ ਜਾਂ ਕਾਵਿ-ਸ਼ਾਸਤ੍ਰੀ ਅਰਥ। ਧੁਨੀ ਸ਼ਬਦ ਦੇ ਇਹਨਾਂ ਅਰਥਾਂ ਸੰਬੰਧੀ ਓਮਾ ਸ਼ੰਕਰ ਸ਼ੁਕਲ ਦੀ ਸਥਾਪਨਾ ਨਿਮਨਲਿਖਿਤ ਅਨੁਸਾਰ ਹੈ:-

  1. ਸਾਧਾਰਨ ਵਿਵਹਾਰ ਵਿੱਚ ਕੰਨਾਂ ਨੂੰ ਸੁਣਾਈ ਦੇਣ ਵਾਲੇ ਨਾਦ ਨੂੰ ਧੁਨੀ ਕਿਹਾ ਜਾਂਦਾ ਹੈ।
  2. ਪਰਿਭਾਸ਼ਿਕ ਜਾਂ ਵਿਉਂਤਪਤੀ ਪੱਖ ਤੋਂ ਧੁਨੀ ਦੇ ਅਰਥ ਇਸ ਪ੍ਰਕਾਰ ਹਨ-

ਉਹ (ਵਿਅੰਜਕ) ਸ਼ਬਦ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਏ।

ਜਿਵੇਂ - ਸਾਵਧਾਨ ਇਸ ਸ਼ਬਦ ਵਿੱਚ ਸੁਝਾਅ ਵੀ ਹੈ ਅਤੇ ਰਮਜ਼ ਵੀ ਕਿਉਂਕਿ ਇਸ ਸ਼ਬਦ ਦੇ ਉਚਾਰਨ ਨਾਲ ਚੁਕੰਨੇ ਹੋਣ ਲਈ ਕਿਹਾ ਜਾ ਰਿਹਾ ਹੈ।

ਉਹ (ਵਿਅੰਜਕ) ਅਰਥ, ਜੋ ਸੁਝਾਅ ਜਾਂ ਰਮਜ਼ ਦੇਵੇ ਜਾਂ ਦਿਵਾਵੇ।

ਕਿਤਾਬ : ਭਾਰਤੀ ਕਾਵਿ ਸ਼ਾਸ਼ਤਰ ( ਪ੍ਰੋ.ਸ਼ੁਕਦੇਵ ਸ਼ਰਮਾ )

ਧੁਨੀ ਦਾ ਆਮ ਅਰਥ ਤਾਂ ਆਵਾਜ਼, ਸ਼ਬਦ ਅਤੇ ਗੂੰਜ ਹੈ। ਪਰ ਕਾਵਿ ਸ਼ਾਸਤਰ ਵਿੱਚ ਇਸਦੇ ਭਿੰਨ ਅਰਥ ਹਨ। ਭਾਰਤੀ ਕਾਵਿ ਸ਼ਾਸਤਰ ਦੇ ਅਚਾਰੀਆ ਨੇ ਧੁਨੀ ਸ਼ਬਦ ਨੂੰ ਪੰਜ ਅਰਥਾਂ ਵਿੱਚ ਵੰਡਿਆ ਹੈ।

  1. ਵਿਅੰਜਕ ਸ਼ਬਦ : ਜਿਹੜਾ ਵਿਅੰਜਕ ਸ਼ਬਦ ਨੂੰ ਧੁਨਿਤ ਕਰੇ।
  2. ਵਿਅੰਜਕ ਅਰਥ : ਜਿਹੜਾ ਵਿਅੰਜਕ ਅਰਥ ਨੂੰ ਧੁਨਿਤ ਕਰੇ।
  3. ਵਿਅੰਗਾਰਥ : ਜਿਸ ਵਿਚ (ਵਸਤੂ , ਅਲੰਕਾਰ, ਰਸ ਧੁਨੀ) ਦੇ ਤਿੰਨੋ ਰੂਪ ਗ੍ਰਹਿਣ ਕੀਤੇ ਜਾਣ।
  4. ਵਿਅੰਜਨਾ ਵਿਆਪਾਰ : ਜਿਸ ਵਿੱਚ ਵਿਅੰਜਨਾ ਸ਼ਬਦਸ਼ਕਤੀ ਜਾਂ ਵਿਆਪਾਰ ਦੁਆਰਾ ਧੁਨੀ ਦੀ ਉਤਪਤੀ ਹੋਵੇ।
  5. ਵਿਅੰਗਪ੍ਰਧਾਨ : ਜਿਸ ਵਿਚ ਵਸਤੂ , ਅਲੰਕਾਰ , ਰਸ ਧੁਨਿਤ ਹੋਵੇ। (ਇਸ ਤਰਾਂ ਸਾਰ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਵਾਚਯ ਅਰਥ ਦੀ ਥਾਂ ਵਿਅੰਜਨਾ ਅਰਥਾਂ ਨੂੰ ਧੁਨੀ ਕਿਹਾ ਜਾਦਾ ਹੈ। )

ਹਾਥੀ ਲੰਘ ਜਾਂਦਾ ਹੈ।
ਕੁੱਤੇ ਭੌਂਕਦੇ ਰਹਿੰਦੇ ਹਨ।

ਉਪਰੋਕਤ ਅਖਾਣ ਵਿੱਚ ਇਸ ਦੇ ਅਰਥ ਰਾਹੀਂ ਇਹ ਸੁਝਾਅ ਦਿੱਤਾ ਗਿਆ ਹੈ ਕਿ ਜਦੋਂ ਤੁਸੀਂ ਆਪਣਾ ਕੰਮ ਠੀਕ ਤਰੀਕੇ ਨਾਲ ਕਰ ਰਹੇ ਹੋ ਤਾਂ ਤੁਹਾਨੂੰ ਕਿਸੇ ਦੀ ਵੀ ਪਰਵਾਹ ਕਰਨ ਦੀ ਕੋਈ ਜਰੂਰਤ ਨਹੀਂ ਬਸ਼ਰਤੇ ਕਿ ਉਹ ਕੰਮ ਲੋਕ ਭਲਾਈ ਦੇ ਹਿੱਤ ਵਿੱਚ ਹੋਵੇ। ਇਸ ਅਖਾਣ ਵਿੱਚ ਰਮਜ਼ ਇਹ ਹੈ ਕਿ ਬਹੁਗਿਣਤੀ ਅਕਸਰ ਘੱਟ-ਗਿਣਤੀ ਨੂੰ ਨੀਵਾਂ ਦਿਖਾਉਂਦੀ ਹੋਈ ਉਸ ਦਾ ਵਿਰੋਧ ਕਰਦੀ ਹੈ।

ਜਿਸ (ਵਸਤੂ, ਅਲੰਕਾਰ, ਰਸ ਆਦਿ) ਦੁਆਰਾ ਸੁਝਾਅ ਜਾਂ ਰਮਜ਼ ਦਿਖਾਈ ਜਾਵੇ। ਜਿਵੇਂ:-

ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ

ਉਹ ਕਾਵਿ, ਜਿਸ ਵਿੱਚ (ਵਿਅੰਜਨਾਂ ਸ਼ਕਤੀ ਦੁਆਰਾ) ਸੁਝਾਅ ਜਾਂ ਰਮਜ਼ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਤੌਰ `ਤੇ ਅਸੀਂ ਪਾਸ਼ ਦੀ ਕਵਿਤਾ ਦੀਆਂ ਕੁੱਝ ਤੁਕਾਂ ਦੇਖ ਸਕਦੇ ਹਾਂ ਜਿਵੇਂ: ਵਿਦਿਆ ਮਨੁੱਖ ਦਾ ਤੀਜਾ ਨੇਤਰ ਨਹੀਂ ਦੋਵੇਂ ਅੱਖਾਂ ਦਾ ਟੀਰ ਹੈ

ਇਸ ਪੰਕਤੀ ਰਾਹੀਂ ਸਿੱਖਿਆ ਪ੍ਰਣਾਲੀ `ਤੇ ਵਿਅੰਗ ਕੀਤਾ ਗਿਆ ਹੈ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਜਦੋਂ ਸਿੱਖਿਆ ਪ੍ਰਣਾਲੀ ਵਿੱਚ ਵਿਗਾੜ ਆ ਜਾਵੇ ਤਾਂ ਉਹ ਮਨੁੱਖ ਦਾ ਤੀਜਾ ਨੇਤਰ ਹੋਣ ਦੀ ਬਜਾਇ ਦੋਵਾਂ ਅੱਖਾਂ ਦਾ ਟੀਰ ਭਾਵ ਧੋਖਾ ਹੋ ਨਿੱਬੜਦਾ ਹੈ।

ਜਿਸ ਕਾਵਿ ਵਿੱਚ ਕਾਵਿ-ਸ਼ੈਲੀ ਦੁਆਰਾ ਸੁਝਾਅ ਜਾਂ ਰਮਜ਼ ਮਿਲਦੀ ਹੋਵੇ, ਉਹ ਧੁਨੀ ਹੈ।ਉਦਾਹਰਣ-

ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏਂ
ਤੇਰੇ ਪੰਡਤ, ਕਾਜ਼ੀ ਦੀ ਤੇ ਮੁੱਲਾਂ ਦੀ।

ਉਪਰੋਕਤ ਕਾਵਿ ਪੰਕਤੀਆਂ ਵਿੱਚ ਧਰਮ ਦੇ ਠੇਕੇਦਾਰਾਂ ਦੇ ਕੁਕਰਮਾਂ `ਤੇ ਪਰਦਾ ਚੁੱਕਿਆ ਗਿਆ ਹੈ ਅਤੇ ਉਹਨਾਂ ਨੂੰ ਕਵੀ ਨੇ ਆਪਣੀ ਕਵਿਤਾ ਦੀਆਂ ਉਪਰੋਕਤ ਸਤਰਾਂ ਵਿੱਚ ਗਾਲੱ ਸਿੱਧੇ ਤੌਰ `ਤੇ ਕੱਢੀ ਹੈ ਪਰ ਉਹ ਆਪਣੀ ਕਾਵਿ-ਸ਼ੈਲੀ ਦੁਆਰਾ ਇਸ ਰਮਜ਼ ਨੂੰ ਲੁਕੋ ਲੈਂਦਾ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਧੁਨੀ ਸ਼ਬਦ ਵਿਅੰਜਕ ਸ਼ਬਦ, ਵਿਅੰਜਕ ਅਰਥ, ਵਿਅੰਜ, ਵਿਅੰਜਨਾਂ ਅਤੇ ਵਿਅੰਗ ਕਾਵਿ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਸਾਹਿਤ ਵਿੱਚ ਧੁਨੀ, ਉਸ ਚਮਤਕਾਰਪੂਰਨ ਵਿਸ਼ੇਸ਼ਤਾ ਨੂੰ ਕਿਹਾ ਗਿਆ ਹੈ ਜਿਹੜੀ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਦੇ ਨਿਸ਼ਚਿਤ ਅਰਥਾਂ ਦੀ ਥਾਂ ਪ੍ਰਸੰਗ ਅਨੁਸਾਰ ਇੱਕ ਅਲੋਕਾਰੀ ਰਮਜ਼ ਜਾਂ ਵਿਅੰਜ ਵਿੱਚ ਸਮੋਈ ਹੁੰਦੀ ਹੈ ਜਿਵੇਂ ਘੰਟੀ ਉੱਤੇ ਵੱਜੀ ਸੱਟ ਨਾਲ ਪੈਦਾ ਹੋਈ ‘ਟੰਨ’ਨਨਨ ਦੀ ਧੁਨੀ ਸੁਣਾਈ ਦਿੰਦੀ ਹੈ। ਇਵੇਂ ਹੀ ਮਹਾਨ ਲੇਖਕਾਂ ਦੀਆਂ ਰਚਨਾਵਾਂ ਵਿੱਚ ਸ਼ਾਬਦਿਕ ਅਰਥ ਤੋਂ ਬਿਨਾਂ ਵੀ ਇੱਕ ਹੋਰ ਗੂੜ੍ਹੀ ਰਮਜ਼ ਵਿਦਮਾਨ ਹੰੁਦੀ ਹੈ ਜੋ ਮਾਲਕ ਦੇ ਮਨ ਵਿੱਚ ਪੜ੍ਹਨ ਤੋਂ ਬਹੁਤ ਰਾਗਾਂ ਬਾਅਦ ਤੱਕ ਵੀ ਗੂੰਜਦੀ ਰਹਿੰਦੀ ਹੈ, ਇਸ ਗੂੜ੍ਹੀ ਰਮਜ਼ ਨੂੰ ਹੀ ਧੁਨੀ ਕਹਿੰਦੇ ਹਨ। ਇਸ ਨੂੰ ਹੀ ਕਾਵਿ ਦੀ ਆਤਮਾ ਵੀ ਕਿਹਾ ਜਾਂਦਾ ਹੈ। ਕਾਵਿ ਦੇ ਹੋਰ ਪ੍ਰਵਾਨਿਤ ਤੱਤਾਂ ਜਿਵੇਂ ਰਗ, ਅਲੰਕਾਰ, ਗੁਣ, ਰੀਤੀ ਆਦਿ ਨੂੰ ਧੁਨੀ ਰੂਪੀ ਆਤਮਾ ਦੇ ਪੋਸ਼ਕ (ਸਹਾਇਕ) ਤੱਤ ਮੰਨਿਆ ਗਿਆ ਹੈ।

ਸੰਸਕ੍ਰਿਤ ਵਿੱਚ ਧੁਨੀ ਸ਼ਬਦ ਦੀ ਵਰਤੋਂ

  1. ਜਿਹੜਾ ਸ਼ਬਦ ਸੁਝਾ ਜਾਂ ਰਮਜ਼ ਦੇਵੇ ਜਾਂ ਦਵਾਏ ( ਸ਼ਬਦ ਧੁਨੀ)
  2. ਜਿਹੜਾ ਅਰਥ ਸੁਝਾ ਦੇਵੇ ( ਅਰਥ ਧੁਨੀ)
  3. ਜਿਸ ਦੇ ਰਾਹੀਂ ਸੁਝਾ ਦਿੱਤਾ ਜਾਵੇ ( ਧੁਨੀ)
  4. ਜਿਸ ਕਾਵਿ ਵਿੱਚ ਸੁਝਾ ਹੋਵੇ,ਰਮਜ਼ ਹੋਵੇ (ਕਾਵਿ ਧੁਨੀ)
  5. ਧੁਨੀ ਇਕ ਕਾਵਿਕ ਸ਼ੈਲੀ ਹੈ (ਧੁਨੀ ਸ਼ੈਲੀ)

ਇਸ ਨਿਰੁਕਤੀ ਤੋਂ 'ਧੁਨੀ' ਸ਼ਬਦ ਦਾ ਭਾਵ ਜਾਂ ਅੱਖਰੀ ਅਰਥ ਹੈ ਸੁਝਾਉ, ਸੰਕੇਤਕ, ਰਮਜ਼ੀ ਜਾਂ ਪ੍ਰਤੀਤੀਮਾਨ ਅਰਥ, ਸ਼ਬਦ ਜਾਂ ਕਾਵਿ। ਆਮ ਤੌਰ ਤੇ ਧੁਨੀ ਸ਼ਬਦ ਦਾ ਕੋਸ਼ਗਤ ਅਰਥ ਹੈ- ਸੁਰ, ਗੂੰਜ



੩. ਸਬਦ, ਅਰਥ ਤੇ ਸ਼ਬਦਾਰਥ ਸੰਬੰਧ

ਕਾਵਿ-ਕਲਾ ਵਾਸਤਵ ਵਿਚ ਸ਼ਬਦ-ਕਲਾ ਹੈ । ਸੰਗੀਤ-ਕਲਾ, ਚਿਤ੍ਰਕਲਾ ਆਦਿਕਾਂ ਦੇ ਜਿਥੇ ਲੈ, ਸੁਰ, ਰੰਗ ਆਦਿ ਆਧਾਰ ਹੁੰਦੇ ਹਨ ਉਥੇ ਕਾਵਿ ਜਾਂ ਸਾਹਿਤ ਦਾ ਆਧਾਰ ਸ਼ਬਦ ਹਨ ਜਿਹੜੇ ਕੰਨ ਦੀਆਂ ਵਿਸ਼ੇਸ਼ ਤੰਦਾਂ ਨਾਲ ਉੱਚਰਿਤ ਹੁੰਦੇ ਹਨ ਅਤੇ ਜਿਹੜੇ ਚਿੰਨ੍ਹਾਂ ਦੁਆਰਾ ਅੱਖਰਾਂ ਤੇ ਅੱਖਰ-ਸਮੂਹਾਂ ਦਾ ਰੂਪ ਧਾਰਣ ਕਰਕੇ ਲਿਖਿਤ ਰੂਪ ਵਿਚ ਸਥਾਈ ਬਣਾਏ ਜਾਂਦੇ ਹਨ । ਕਾਵਿ ਵਿਚ ਇਕ ਇਕ ਸਾਧਨ ਭਾਸ਼ਾ ਜਾਂ ਸ਼ਬਦ ਹਨ ਜਿਹੜੇ ਕਲਾਕਾਰ ਜਾਂ ਕਵੀ ਦੀ ਕਲਾ ਦਾ ਪਰਿਚਯ ਦੇ ਸਕਦੇ ਹਨ।" ਇਸ ਲਈ ਸ਼ਬਦ ਦੀ ਉਤਪੱਤੀ, ਉਸ ਦੀ ਮਹੱਤਤਾ, ਸ਼ਬਦ ਤੇ ਅਰਥ ਦਾ ਅਤੇ ਅਰਥ ਤੇ ਭਾਵ ਦਾ ਸੰਬੰਧ - ਅਜਿਹੇ ਵਿਸ਼ੇ ਕਾਵਿ ਦੇ ਵਿਦਿਆਰਥੀਆਂ ਲਈ ਏਨੇ ਹੀ ਜ਼ਰੂਰੀ ਹਨ ਜਿੰਨੇ ਇਹ ਵਿਆਕਰਣ, ਦਰਸ਼ਨ ਜਾਂ ਭਾਸ਼ਾ-ਵਿਗਿਆਨ ਦੇ ਵਿਦਿਆਰਥੀਆਂ ਲਈ

ਪਰੰਤੂ ਇਹ ਇਕ ਵਰਣਨ-ਯੋਗ ਗੱਲ ਹੈ ਕਿ ਕਾਵਿ ਵਿਚ ਇਕੋ ਹੀ ਸ਼ਬਦ ਦੁਆਰਾ ਇਕੋ ਹੀ ਖਾਸ ਭਾਵ ਦਾ ਗਿਆਨ ਨ ਹੋ ਕੇ ਕਈਆਂ ਭਾਵਾਂ ਦਾ ਗਿਆਨ ਹੁੰਦਾ ਹੈ।ਇਸ ਲਈ ਇਕ ਸ਼ਬਦ ਦੇ ਅਨੇਕ ਅਰਥ ਉਜਾਗਰ ਹੁੰਦੇ ਵੇਖੇ ਜਾਂਦੇ ਹਨ । ਸ਼ਬਦ ਦੇ ਇਸ ਅਨੁਕ-ਅਰਥੀ ਸੁਭਾ (ਅਨੇਕਾਰਥਕਤਾ) ਨੂੰ ਰਖਦਿਆਂ ਸੰਸ ਦੇ ਵਿਦਵਾਨਾਂ ਨੇ ਸ਼ਬਦ ਦੀਆਂ ਇਕ ਤੋਂ ਵਧੀਕ ਸ਼ਕਤੀਆਂ ਮੰਨੀਆਂ ਹਨ ਜਿਨ੍ਹਾਂ ਸ਼ਕਤੀਆਂ ਦੇ ਰਾਹੀਂ ਉਹ ਸ਼ਬਦ ਭਿੰਨ ਭਿੰਨ ਅਰਥਾਂ ਦੇ ਗਿਆਨ ਦੇਣ ਵਿਚ ਸਮਰਥ ਹੁੰਦੇ ਹਨ । ਇਕੋ ਗਧਾ" ਸ਼ਬਦ ਹੀ ਸਿੰਗਾਂ ਤੋਂ ਰਹਿਤ ਚੁਟੰਗਾ ਪਸ਼ੂ" ਫੇਰ "ਖਾਸ ਵਿਅਕਤੀ" ਅਤੇ ਫੇਰ “ਮੂਰਖਤਾ” ਜਿਹੇ ਅਰਥਾਂ ਦੀ ਵਾਕਫ਼ੀਅਤ ਕਰਾ ਸਕਦਾ ਹੈ। ਇਨ੍ਹਾਂ ਅਰਥਾਂ ਨੂੰ ਜਾਨਣ ਲਈ ਹਰ ਸੂਰਤ ਵਿਚ ਇਕ ਵਖਰੀ ਸ਼ਬਦ-ਸ਼ਕਤੀ ਹੋਵੇਗੀ । ਇਕ ਸੂਰਤ ਵਿਚ ਸ਼ਬਦ ਦਾ ਸਿਧਾ ਅਰਬ ਸੂਚਿਤ ਹੁੰਦਾ ਹੈ ਤੇ ਬਾਕੀ ਦੋ ਸੂਰਤਾਂ ਵਿਚ ਵਿੰਗਾ-ਟੇਢਾ। ਇਨ੍ਹਾਂ ਸ਼ਕਤੀਆਂ ਨੂੰ ਹੀ ਸੰਸਕ੍ਰਿਤ ਵਿਚ ਤਰਤੀਬਵਾਰ 'ਅਭਿਧਾ’ ‘ਲੱਖਣਾ ਜਾਂ ਲਕਸ਼ਣਾਂ ਤੇ ਵਿਅੰਜਨਾਂ ਸ਼ਕਤੀਆਂ ਆਖਿਆ ਜਾਂਦਾ ਹੈ ।


ਸ਼ਕਤੀ ਮੰਨਦੇ ਹਨ ਜਿਹੜੀ ਅਸਲ ਵਿਚ 'ਸ਼ਬਦ' ਦੀ ਸ਼ਕਤੀ ਨ ਹੋ ਕੇ ਵਾਕ ਦੀ ਹੀ ਸ਼ਕਤੀ ਹੈ। ਏਥੇ ਇਨ੍ਹਾਂ ਸ਼ਕਤੀਆਂ ਦਾ ਹੀ ਵਰਣਨ ਕੀਤਾ ਜਾ ਰਿਹਾ ਹੈ :

ਉਪਰ ਅਸੀਂ ਦੱਸ ਆਏ ਹਾਂ ਕਿ ਕਾਵਿ ਵਿਚ ਸ਼ਬਦ ਦੀ ਪ੍ਰਮੁਖਤਾ ਹੈ । ਇਸ 'ਸ਼ਬਦ' ਦੀ ਪਰਿਭਾਸ਼ਾ ਤੇ ਪ੍ਰਕ੍ਰਿਤੀ ਬਾਰੇ ਸੰਸਕ੍ਰਿਤ-ਵੰਤਿਆਂ ਨੇ ਭਲੀ ਭਾਂਤ ਵਿਚਾਰ ਪੇਸ਼ ਕੀਤੇ ਹਨ । 'ਸ਼ਬਦ' ਦਾ ਧਾਤੂ ਸਬੰਧੀ ਅਰਥ ਹੈ ਕਾਢ ਕੱਢਣਾ, ਅਤੇ ਸ਼ਬਦ ਕਰਨਾ। ਹੈਮ ਦੇ ਅਨੁਸਾਰ ਸ਼ਬਦ ਦਾ ਅਰਥ ਅੱਖਰ, ਵਾਕ, ਧੁਨੀ (ਆਵਾਜ਼) ਤੇ ਸ੍ਵਣ ਵੀ ਹੈ । ਡਾਕਟਰ ਵਯਾਸ ਦੇ ਅਨੁਸਾਰ 'ਸ਼ਬਦ' ਤੋਂ ਭਾਵ ਉਸ ਧੁਨੀ-ਸਮੂਹ ਤੋਂ ਹੈ ਜਿਸ ਵਿਚ ਅਰਥ ਦੇ ਧਾਰਣ ਕਰਨ ਦੀ ਤੇ ਅਰਬ ਦੇ ਗਿਆਨ ਕਰਵਾਉਣ ਦੀ ਸ਼ਕਤੀ ਹੈ ।” ਕੁੰਤਕ ਨੇ ਲਿਖਿਆ ਹੈ ਕਿ “ਹੋਰ ਕਈ ਸ਼ਬਦਾਂ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਇੱਛਿਤ (desired) ਅਰਬ ਦਾ ਇਕਮਾਤ੍ਰ ਸੂਚਕ ਹੁੰਦਾ ਹੈ ਉਹ ਹੀ ਸ਼ਬਦ ਹੈ। ਪਤੰਜਲੀ ਨੇ 'ਮਹਾਭਾਸ਼ਯ' ਵਿਚ ਸ਼ਬਦ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਹੈ ਕਿ ਇਕੋ ਹੀ ਸ਼ਬਦ ਦਾ ਜੋ ਭਲੀ ਭਾਂਤ ਗਿਆਨ ਹੋ ਜਾਵੇ ਅਤੇ ਸੋਹਣੀ ਤਰ੍ਹਾਂ ਉਸਦੀ ਸ਼ੁਧ ਵਰਤੋਂ (ਯੋਗ) ਹੋ ਜਾਵੇ ਤਾਂ ਉਹ ਸਬਦ ਲੋਕ-ਪਰਲੋਕ ਦੋਹਾਂ ਵਿਚ ਮਨਚਾਹੇ ਫਲ ਦਾ ਦਾਤਾ ਹੁੰਦਾ ਹੈ। ਪੰਡਿਤ ਰਾਮ ਦਹਿਮ ਮਿਸ਼੍ਰ ਨੇ ਦਸਿਆਂ ਹੈ ਕਿ "ਆਵਾਜ਼ (ਧੁਨੀ) ਤੇ ਅਰਥ (Sense) ਦੋਹਾਂ ਦੇ ਸੁਮੇਲ (ਸੰਯੋਗ) ਤੋਂ ਹੀ ਸ਼ਬਦ ਦੀ ਉਪਜ ਹੁੰਦੀ ਹੈ । ਇਸ ਲਈ ਜਿਥੇ ਸ਼ਬਦ ਹੈ ਉਥੇ ਕੋਈ ਨਾ ਕੋਈ ਸੰਕੇਤਿਤ ਅਰਥ ਜ਼ਰੂਰ ਹੁੰਦਾ ਹੈ ਅਤੇ ਜਿਥੇ ਕੋਈ ਅਰਥ ਰਹਿੰਦਾ ਹੈ ਉਸ ਦਾ ਸੂਚਕ (ਬੋਧਕ) ਕੋਈ ਨ ਕੋਈ ਪ੍ਰਚਲਿਤ ਸ਼ਬਦ ਅਵਸ਼ ਰਹਿੰਦਾ ਹੈ।

ਸ਼ਬਦ ਨਿੱਤ (ਅਮਰ) ਹੈ ਜਾਂ ਅਨਿੱਤ (ਨਾਸ਼ਮਾਨ) ਹੈ ? ਇਸ ਸਵਾਲ ਉਤੇ ਵੀ ਭਾਰਤ ਵਿਚ ਕਾਫ਼ੀ ਬਹਿਸ ਹੋਈ ਹੈ । ਮੀਮਾਂਸਾ ਸ਼ਾਸਤ੍ਰਕਾਰਾਂ (ਮੀਮਾਂਸਕਾਂ) ਨੇ ਸ਼ਬਦ ਨੂੰ ਨਿੱਤ (ਨਿਤਯ) ਮੰਨਿਆ ਹੈ, ਇਸ ਦੀ ਉਤਪੱਤੀ ਤੇ ਨਾਸ਼ ਨਹੀਂ ਹੁੰਦਾ। ਨਿਆਇ ਸ਼ਾਸਤ੍ਕਾਰਾਂ (ਨਿਆਇਕਾਂ) ਨੇ ਇਸ ਨੂੰ ਅਨਿੱਤ ਦਸਿਆ ਹੈ । ਸ਼ਬਦ, ਧੁਨੀ-ਤੰਤਰੀਆਂ, ਮੂੰਹ ਆਦਿ ਕਾਰਣਾਂ (reasons) ਤੋਂ ਪੈਦਾ ਹੁੰਦਾ ਹੈ ਇਸ ਲਈ ਇਹ 'ਕਾਰਯ' (effect) ਹੈ ਅਤੇ ਇਹ ਕਾਰਯ-ਰੂਪ ਸ਼ਬਦ ਸੰਸਾਰ ਦੇ ਬਾਕੀ ਕਾਰਯ ਵਾਂਗ ਅਨਿੱਤ ਤੇ ਅਸਥਾਈ ਹੈ । ਵਿਆਕਰਣਕਾਰਾਂ ਨੇ ਸ਼ਬਦ ਨੂੰ ਧੁਨੀਆਤਮਕ (ਧੁਨੀ ਯਾਨੀ ਆਵਾਜ਼ ਵਾਲਾ ਰੂਪ) ਤੇ ਵਰਣਾਤਮਕ ਦੋ ਰੂਪਾਂ (ਕੋਟੀਆਂ) ਵਿਚ ਵੰਡ ਕੇ ਪਹਿਲੇ ਨੂੰ ਨਿੱਤ ਤੇ ਦੂਜੇ ਨੂੰ ਅਨਿੱਤ ਮੰਨਿਆ ਹੈ । ਵਿਆਕਰਣੀਏ ਪਹਿਲੇ ਨੂੰ ਅਰਥਾਤ ਧੁਨਿਆਤਮਕ ਰੂਪ ਨੂੰ ‘ਸਫੱਟ' ਕਹਿੰਦੇ ਹਨ ।

  1. ਭਾਰਤੀ ਕਾਵਿ ਸ਼ਾਸਤਰ 1998(ਡਾ: ਪ੍ਰੇਮ ਪ੍ਰਕਾਸ)
Remove ads

ਧੁਨੀ ਦੀ ਪਰਿਭਾਸ਼ਾ

ਵੱਖ-ਵੱਖ ਆਚਾਰੀਆਂ ਅਤੇ ਵਿਦਵਾਨਾਂ ਨੇ ਹੇਠ ਲਿਖੇ ਅਨੁਸਾਰ ਕੀਤੀ ਹੈ

ਆਚਾਰੀਆ ਆਨੰਦਵਰਧਨ ਅਨੁਸਾਰ

  • ਜਿੱਥੇ ਅਰਥ ਆਪਣੇ ਆਪ ਨੂੰ ਅਤੇ ਸ਼ਬਦ ਆਪਣੇ ਅਭਿਧਾਮੂਲਕ ਅਰਸ਼ (ਵਾਚਯ ਅਰਥ) ਨੂੰ ਗੌਣ ਕਰਕੇ ਕਿਸੇ ਵਿਸ਼ੇਸ਼ ਅਰਥ ਨੂੰ ਵਿਅਕਤ ਕਰੇ ਤਇਸ ਪ੍ਰਕਾਰ ਦਾ ਵਿਸ਼ੇਸ਼ ਕਾਵਿ ‘ਧੁਨੀ ਕਾਵਿ’ ਹੈ।”
  • ਮਹਾਨ ਕਵੀਆਂ ਦੀ ਬਾਣੀ ਵਿੱਚ ਧੁਨੀ ਇਸ ਪ੍ਰਕਾਰ ਸਮਾਈ ਹੁੰਦੀ ਹੈ ਜਿਵੇਂ ਕਿਸੇ ਜਵਾਨ ਸੁਨੱਖੀ ਔਰਤ ਦੇ ਵੱਖ-ਵੱਖ ਸੋਹਣੇ ਸਰੀਰਕ ਅੰਗਾਂ ਤੋਂ ਵੀ ਵੱਖਰੀ ਕੋਈ ਸੁੰਦਰਤਾ ਦੀ ਸ਼ੋਭਾ ਰਹਿੰਦੀ ਹੈ।”
  • ਧੁਨੀ ਯੁਕਤ ਹੋ ਕੇ ਮਹਾਂਕਵੀਆਂ ਦੀ ਬਾਈ (ਰਚਨਾ) ਧੰਨ ਹੋ ਜਾਂਦੀ ਹੈ ਅਤੇ ਉਸ ਤੋਂ ਅਲੌਕਿਕ ਸੋਂਦਰਯ ਦੀ ਅਭਿਵਿਅਕਤੀ ਹੁੰਦੀ ਹੈ। ਉਸ ਸੁਆਦੀ (ਰਸ ਭਾਵ ਰੂਪ) ਅਰਥ ਤੱਤ ਨੂੰ ਪ੍ਰਵਾਹਿਤ ਕਰਨ ਵਾਲੀ ਮਹਾਂਕਵੀਆਂ ਦੀ ਬਾਣੀ ਉਹਨਾਂ ਦੀ ਵਿਸ਼ੇਸ਼ ਅਲੌਕਿਕ ਪ੍ਰਤਿਭਾ ਨੂੰ ਪ੍ਰਗਟ ਕਰਦੀ ਹੈ।’’[9]
  • ਅਨੰਦਵਰਧਨ ਨੇ ਧੁਨੀ ਦੀ ਪਰਿਭਾਸ਼ਾ ਉਲਕੀਦਿਆ ਲਿਖਿਆ ਹੈ ਕਿ "ਜਿੱਥੇ ਸ਼ਬਦ ਤੇ ਅਰਥ ਦੋਵੇਂ ਆਪਣੇ ਆਪ ਨੂੰ ਅਪ੍ਰਧਾਨ ਬਣਾ ਕੇ ਵਿਅੰਜਨਾਂ ਸ਼ਕਤੀ ਦੇ ਜ਼ੋਰ ਨਾਲ ਵਿਅੰਗਾਰਥ ਨੂੰ ਪ੍ਰਗਟਾਉਂਦੇ ਹਨ। ਉਸ ਕਾਵਿ ਨੂੰ ਧੁਨੀ ਕਿਹਾ ਜਾਂਦਾ ਹੈ।[10]

ਉਪਰੋਕਤ ਪਰਿਭਾਸ਼ਾ # ਦੇ ਸੰਦਰਭ ਵਿੱਚ ਹੇਠ ਲਿਖੀ ਉਦਾਹਰਣ ਦੇਖ ਸਕਦੇ ਹਾਂ।

ਤੂੰ ਏਨਾਂ ਪਾਰਦਰਸ਼ੀ ਏ ਕਿ ਧੋਖਾ ਜਿਹਾ ਲੱਗਦਾ ਹੈ
 ਮੈਂ ਤੇਰਾ ਸੱਚ ਤੱਕਣਾ ਹੈ, ਜ਼ਰਾ ਤੂੰ ਧੁੰਧਲਕਾ ਦੇਦੇ

ਇਹਨਾਂ ਕਾਵਿ ਸਤਰਾਂ ਨੂੰ ਪੜ੍ਹ ਕੇ ਕਵਿਤਾ ਵਿੱਚ ਇਹ ਅਲੰਕਾਰੀ ਜਾਪਦੀਆਂ ਹਨ। ਇਸ ਪ੍ਰਕਾਰ ਉਪਰੋਕਤ ਧੁਨੀ ਸੰਬੰਧੀ ਪਰਿਭਾਸ਼ਾ ਤੋਂ ਇੱਕ ਅਰਥ ਇਹ ਵੀ ਸਪਸ਼ਟ ਹੁੰਦਾ ਹੈ ਕਿ ਧੁਨੀ ਵਿਅੰਗ ਅਰਥ ਤੋਂ ਵੀ ਵੱਧ ਕੇ ‘ਕੁੱਝ ਹੋਰ’ ਹੁੰਦੀ ਹੈ। ਆਚਾਰੀਆ ਆਨੰਦ ਵਰਧਨ ਦੀ ਧੁਨੀ ਸੰਬੰਧੀ ਧਾਰਣਾ ਦੇ ਵਿਸ਼ਲੇਸ਼ਣ ਦੇ ਆਧਾਰ `ਤੇ ਕਿਹਾ ਜਾ ਸਕਦਾ ਹੈ ਕਿ ਧੁਨੀ ਸਿਧਾਂਤ ਕਾਫ਼ੀ ਵਿਆਪਕ ਸਿਧਾਂਤ ਹਨ। ਇਸਦੇ ਸੰਚਾਲਕਾਂ ਨੇ ਹੋਰ ਸਿਧਾਂਤਾਂ ਦੀ ਸਮਾਈ ਵੀ ਇਸ ਵਿੱਚ ਕਰਨ ਦਾ ਯਤਨ ਕੀਤਾ ਹੈ। ਇਸ ਸਿਧਾਂਤ ਅਨੁਸਾਰ ਵਾਚਕ ਸ਼ਬਦ ਅਤੇ ਵਾਚੁਯ ਅਰਥ ਆਪਣੀ-ਆਪਣੀ ਹੋਂਦ ਨੂੰ ਗੌਣ ਕਰਕੇ ਜਿਸ ਅਰਥ ਨੂੰ ਪ੍ਰਕਾਸ਼ਿਤ ਕਰਦੇ ਹਨ, ਉਹ ਧੁਨੀ ਜਾਂ ਵਿਅੰਗ ਅਰਥ ਅਖਵਾਉਂਦੇ ਹਨ।

ਮੰਮਟ ਅਨੁਸਾਰ

ਜਿੱਥੇ ਮੁੱਖ ਅਰਥ ਨਾਲੋਂ ਵਿਅੰਗਾਰਥ ਵਿੱਚ ਵਧੇਰੇ ਚਮਤਕਾਰ ਤੇ ਕਾਵਿਕ ਸੁਹਜ ਹੋਵੇ ਉਸਨੂੰ ਧੁਨੀ ਕਿਹਾ ਜਾਂਦਾ ਹੈ।

ਡਾ: ਤ੍ਰਿਗੁਣਾਯਤ

ਵਿਅੰਜਨਾਂ ਸ਼ਕਤੀ ਨਾਲ ਪ੍ਰਾਪਤ ਅਰਥ ਨੂੰ ਧੁਨੀ ਕਿਹਾ ਜਾਂਦਾ ਹੈ।

ਵਿਸ਼ਵਨਾਥ ਆਨੁਸਾਰ,

" ਜਿੱਥੇ ਸ਼ਬਦ ਜਾਂ ਅਰਥ ਖ਼ੁਦ ਸਾਧਨ ਹੋ ਕੇ ਕਿਸੇ ਚਮਤਕਾਰ ਅਰਥ ਨੂੰ ਉਜਾਗਰ ਕਰਨ ਉਹ ਧੁਨੀ ਕਾਵਿ ਹੈ"।

ਪ੍ਰੋ. ਈਸ਼ਰ ਸਿੰਘ ਤਾਂਘ ਅਨੁਸਾਰ

  • ਸ਼ਬਦ ਯੰਤਰ ਦੇ ਸੰਜੋਗ ਤੇ ਵਿਜੋਗ ਨਾਲ ਜੋ ਸਫੋਟ ਪੈਦਾ ਹੁੰਦਾ ਹੈ, ਉਹ ਧੁਨੀ ਹੈ*

[11] ਇਸ ਪਰਿਭਾਸ਼ਾ ਅਨੁਸਾਰ ਸੰਜੋਗ ਤੇ ਵਿਜੋਗ ਭਾਵ ‘ਲਿਖਦਿਆਂ’ ਤੇ ਲਿਖ ਦਿਆਂ ਆਦਿ ਵਾਕ ਬਣਤਰ ਰਾਹੀਂ ਪੈਦਾ ਹੋਏ ਸਫੋਟ ਨੂੰ ਧੁਨੀ ਕਿਹਾ ਗਿਆ ਹੈ। ਇਸ ਵਿੱਚ ਸ਼ਬਦਾਂ ਦੇ ਸੰਜੋਗ ਤੇ ਵਿਜੋਗ ਤੇ ਵਧੇਰੇ ਫੋਕਸ ਕੀਤਾ ਗਿਆ ਹੈ।

ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਅਨੁਸਾਰ

  • ਧੁਨੀ ਇੱਕ ਤਕਨੀਕੀ ਸ਼ਬਦ ਹੈ। ਕਾਵਿ ਦੇ ਪ੍ਰਸੰਗ ਵਿੱਚ ਧੁਨੀ ਉਹ ਕਾਵਿ ਹੈ ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ।

[12]

ਉਪਰੋਕਤ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਕਾਵਿ ਦੇ ਸੰਦਰਭ ਵਿੱਚ ਧੁਨੀ, ਰਮਜ਼ੀਆਂ (ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ। ਸੁਝਾਊ ਕਵਿਤਾ, ਵਿਅੰਗਮਈ ਕਵਿਤਾ ਜਾਂ ਪ੍ਰਤੀਕਮਈ ਕਵਿਤਾ ਨੂੰ ਕਿਹਾ ਜਾ ਸਕਦਾ ਹੇ। ਜਿੱਥੇ ਸੰਕੇਤਿਤ ਜਾਂ ਸਾਧਾਰਣ ਅੱਖਰੀ ਅਰਥ ਵਿਚੋਂ ਇੱਕ ਨਵੇਂ ਚਮਤਕਾਰੀ ਤੇ ਰਮਣੀਕ ਅਰਥ ਦੀ ਝਲਕ ਉੱਭਰਦੀ ਹੋਵੇ ਜਿਹੜੀ ਵਿਅੰਜਨਾਂ ਸ਼ਕਤੀ ਦੁਆਰਾ ਪ੍ਰਗਟ ਹੋਵੇ ਉਸਨੂੰ ਧੁਨੀ ਕਾਵਿ ਕਿਹਾ ਜਾਂਦਾ ਹੈ।

ਧੁਨੀ ਇਕ ਤਕਨੀਕੀ ਸ਼ਬਦ ਹੈ। ਕਾਵਿ ਦੇ ਪ੍ਰਸੰਗ ਵਿੱਚ ਧੁਨੀ ਉਹ ਕਾਵਿ ਹੈ ਜਿਸ ਵਿੱਚ ਰਮਜ਼ ਜਾਂ ਵਿਅੰਗ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਸਬੰਧਤ ਕਾਵਿ ਟੋਟੇ ਦਾ ਸੌਦਰਯ ਅਜਿਹੀ ਰਮਜ਼ ਉੱਤੇ ਹੀ ਆਧਾਰਿਤ ਹੁੰਦਾ ਹੈ।

Remove ads

ਧੁਨੀ ਦੀ ਸਥਿਤੀ ਅਨੁਸਾਰ ਕਾਵਿ-ਭੇਦ

ਧੁਨੀ ਜਾਂ ਵਿਅੰਗ ਅਰਥ ਦੀ ਸਥਿਤੀ ਅਨੁਸਾਰ ਆਚਾਰੀਆ ਆਨੰਦਵਰਧਨ ਨੇ ਕਾਵਿ ਦੇ ਮੁੱਖ ਤੌਰ `ਤੇ ਤਿੰਨ ਭੇਦ ਮੰਨੇ ਹਨ

ਉਤਮ ਕਾਵਿ

ਇਸ ਵਿੱਚ ਲਕਸ਼ਣਾ ਅਰਥ ਸਪਸ਼ਟ ਹੁੰਦਾ ਹੈ ਅਤੇ ਵਿਅੰਗ ਅਰਥ ਦੀ ਪ੍ਰਧਾਨਤਾ ਹੁੰਦੀ ਹੈ। ਇਸ ਨੂੰ ਧੁਨੀ ਕਾਵਿ ਵੀ ਕਿਹਾ ਜਾਂਦਾ ਹੈ। ਉਦਾਹਰਣ

ਕੱਲ੍ਹ ਵਾਰਿਸ ਸ਼ਾਹ ਨੂੰ ਵੰਡਿਆ ਸੀ
ਅੱਜ ਸ਼ਿਵ ਕੁਮਾਰ ਦੀ ਵਾਰੀ ਏ।
ਉਹ ਜ਼ਖਮ ਤੁਹਾਨੂੰ ਭੁੱਲ ਵੀ ਗਏ
ਨਵਿਆਂ ਦੀ ਹੋਰ ਤਿਆਰੀ ਏ।

ਮੱਧਮ ਕਾਵਿ

ਇਸ ਵਿੱਚ ਅਭਿਧਾ ਅਰਥ ਤੋਂ ਬਿਨਾਂ ਲਕਸ਼ਣਾ ਅਰਥ ਵੀ ਵਿਅੰਜਿਤ ਹੁੰਦਾ ਹੈ। ਇਸ ਨੂੰ ਗੁਣੀਭੂਤ ਵਿਅੰਗ ਕਾਵਿ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਅੱਧਮ ਕਾਵਿ

ਇਸ ਵਿੱਚ ਅਭਿਧਾ ਅਰਥ ਦੀ ਪ੍ਰਧਾਨਤਾ ਹੁੰਦੀ ਹੈ। ਇਸ ਨੂੰ ਚਿੱਤਰ ਕਾਵਿ ਵੀ ਕਿਹਾ ਜਾਂਦਾ ਹੈ।

Remove ads

ਧੁਨੀ ਦੇ ਭੇਦ

ਆਨੰਦ ਵਰਧਨ ਨੇ ਧੁਨੀ ਦੇ ਤਿੰਨ ਭੇਦ ਕੀਤੇ ਹਨ।ਵਸਤੂ ਧੁਨੀ, ਅਲੰਕਾਰ, ਅਤੇ ਰਸ ਧੁਨੀ।ਮੰਮਟ ਨੇ ਇਨ੍ਹਾਂ ਤੋਂ ਇਲਾਵਾ ਲਕਸ਼ਣਾ ਅਤੇ ਅਭਿਧਾ ਦੋਵਾਂ ਸ਼ਬਦ ਸ਼ਕਤੀਆਂ ਦੇ ਆਧਾਰ ਤੇ ਦੋ ਭੇਦ ਲਕਸ਼ਣਾ ਮਲੂਕ ਧੁਨੀ ਤੇ ਅਭਿਧਾ ਮਲੂਕ ਧੁਨੀ ਵੀ ਕੀਤੇ ਹਨ। ਗੌਰ ਨਾਲ ਦੇਖਿਐ ਅਭਿਧਾ ਮਲੂਕ ਧੁਨੀ ਵਸਤੂ ਧੁਨੀ ਦੇ ਸਰੂਪ ਨਾਲ ਤੇ ਲਕਸ਼ਣਾ ਮਲੂਕ ਅਲੰਕਾਰ ਧੁਨੀ ਦੇ ਸਰੂਪ ਨਾਲ ਸੰਬੰਧ ਰੱਖਦੀ ਹੈ।

1.ਵਸਤੂ ਧੁਨੀ

ਜਿੱਥੇ ਅਲੰਕਾਰ ਤੇ ਰਸ ਤੋਂ ਬਿਨਾਂ ਵਿਅੰਗਅਰਥ ਦੇ ਰੂਪ ਵਿੱਚ ਵਾਸਤਵਿਕ ਯਥਾਰਥ ਵਰਗੇ ਕਿਸੇ ਭਾਵ ਨੂੰ ਪ੍ਰਗਟ ਕੀਤਾ ਜਾਵੇ ਉਹ ਵਸਤੂ ਧੁਨੀ ਹੈ।ਦਿ੍ਸ਼ਵਰਣਨ ਜਾਂ ਵਰਣਨ ਵਾਲੀ ਰਚਨਾ ਵਸਤੂ ਧੁਨੀ ਦੇ ਦਾਇਰੇ ਵਿੱਚ ਆ ਜਾਂਦੀ ਹੈ। ਇਸ ਧੁਨੀ ਦੀ ਨਿਰਭਰਤਾ ਵਿਅੰਜਕ ਸ਼ਬਦ ਤੇ ਹੁੰਦੀ ਹੈ। ਯਥਾਰਥ ਦੇ ਵੇਰਵਿਆਂ ਦੇ ਆਧਾਰ ਤੇ ਜਦੋਂ ਗਹਿਰੇ   ਅਰਥਾਂ ਦਾ ਬੋਧ ਜਾਗਦਾ ਹੈ। ਅਜਿਹੇ ਅਰਥ ਨੂੰ ਧੁਨੀ ਦੇ ਕਾਵਿ ਦੇ ਅਧੀਨ ਮੰਨਿਆ ਜਾ ਸਕਦਾ ਹੈ। ਪ੍ਰਕਿਰਤੀ ਚਿਤਰਣ ਤੇ ਨਾਇਕ ਤੇ ਨਾਇਕਾ ਦੀ ਸੁੰਦਰਤਾ ਦੇ ਵਰਣਨ ਤੇ ਉਨ੍ਹਾਂ ਦੇ ਕਾਰਜਾਂ ਦੇ ਵਿੱਚੋਂ ਵਿਅੰਗਅਰਥ ਪੈਦਾ ਹੋਏ ਉਹ ਧੁਨੀ ਕਾਵਿ ਦੇ ਅਧੀਨ ਹੋ ਜਾਵੇਗਾ।ਅਜੋਕਾ ਯਥਾਰਥਾਵੀ ਦੀ ਸਾਹਿਤ ਜਦੋਂ ਉੱਪਰਲੇ ਵੇਰਵਿਆਂ ਤੋਂ  ਪਾਰ ਕਿਸੇ ਗਹਿਰੇ ਸੱਚ ਵੱਲ ਸੰਕੇਤ ਕਰ ਰਿਹਾ ਹੁੰਦਾ ਹੈ ਤਾਂ ਉਹ ਵੀ ਕਿਸੇ ਵਸਤੂ ਧੁਨੀ ਦਾ ਪ੍ਰਮਾਣ ਹੁੰਦਾ ਹੈ। ਸੁਹਿਰਦਯ, ਬੁੱਧੀਮਾਨ ਪਾਠਕ ਰਚਨਾ ਦੇ ਵੇਰਵਿਆਂ ਤੋਂ ਪਾਰ ਗਹਿਰੇ ਅਰਥਾਂ ਨੂੰ ਪ੍ਰਤੀਤ ਕਰ ਲੈਂਦੇ ਹਨ।[13]


(ਜਿੱਥੇ ਵਿਅੰਗਾਰਥ ਦੀ ਸ਼ਕਲ ਵਿਚ ਕਿਸੇ ਯਥਾਰਥ ਭਾਂਤ ਆਮ ਵਸਤੂ ਦੀ ਗੱਲ ਨੂੰ ਸਮਝਾਇਆ ਜਾਵੇ, ਕੋਈ ਅਲੰਕਾਰ ਜਾਂ ਰਸ ਨਾ ਹੋਵੇ ਉਸਨੂੰ ਵਸਤੂ ਧੁਨੀ ਕਿਹਾ ਜਾਂਦਾ ਹੈ)

ਕਾਵਿ ਵਿੱਚ ਜਿੱਥੇ ਵਸਤੂ ਵਾਦਨ, ਪ੍ਰਕ੍ਰਿਤੀ ਜਾਂ ਸਥਾਨ ਆਦਿ ਦਾ ਚਿਤਰਣ ਹੋਵੇ, ਉਹ ਵਸਤੂ ਧੁਨੀ ਹੈ ਜਿਵੇਂ

ਜੰਗ ਆਜ਼ਾਦੀ ਖੁਲ੍ਹਾ ਲੜਨਾ,
ਫੌਜਾਂ ਨਾਲ ਰਲਾ ਕੇ।
ਇਨਕਲਾਬੀਆਂ ਵਿਉਂਤ ਬਣਾਈ,
ਜਿਸ ਗੱਭਰੂ ਨੂੰ ਪਾ ਕੇ।
ਉਹ ਮਸਫੁਟ ਗੱਭਰੂ ਸਰਾਭੇ ਦਾ,
ਕਰਤਾਰ ਸਿੰਘ ਸੀ ਸੂਰਾ।
ਉਨ੍ਹੀ ਸੌ ਸੋਲ੍ਹਾਂ ਵਿੱਚ ਹੱਸ ਹੱਸ,
ਫਰਜ਼ ਨਿਭਾ ਗਿਆ ਪੂਰਾ।

Remove ads

2.ਅਲੰਕਾਰ ਧੁਨੀ

ਜਿੱਥੇ ਵਿਅੰਗ ਅਰਥ ਕਿਸੇ ਅਲੰਕਾਰ ਦਾ ਰੂਪ ਧਾਰਨ ਕਰ ਲਵੇ ਜਾਂ ਵਿਅੰਗ ਅਰਥ ਕਿਸੇ ਅਲੰਕਾਰ ਨੂੰ ਸੁਝਾਉਂਦਾ ਹੋਵੇ ਤਾਂ ਉਹ ਅਲੰਕਾਰ ਧੁਨੀ ਹੈ। ਇਸ ਨਿਰਭਰਤਾ ਵਿਅੰਜਕ ਅਰਥ ਉੱਪਰ ਹੁੰਦੀ ਹੈ। ਅਨੰਦ ਵਰਧਨ ਅਨੁਸਾਰ ਜਦੋਂ ਅਲੰਕਾਰ ਵਾਚਯ ਨਾ ਹੋ ਕੇ ਵਿਅੰਗ ਹੁੰਦਾ ਹੈ ਤਾਂ ਉਹ ਅਲੰਕਾਰ ਧੁਨੀ ਹੁੰਦੀ ਹੈ। ਇਸ ਅਵਸਥਾ ਵਿਚ ਕਾਵਿ ਉੱਤਮ ਕੋਟੀ ਦਾ ਹੋ ਕੇ ਰਸ ਆਦਿ ਦੇ ਤੁਲ ਜਾਂ ਬਰਾਬਰ ਹੋ ਜਾਂਦਾ ਹੈ। ਧੁਨੀ ਵਾਦੀਆਂ ਅਨੁਸਾਰ ਅਲੰਕਾਰ ਧੁਨੀ ਅਲੰਕਾਰ ਵਾਚਯ ਰੂਪ ਵਿੱਚ ਹੁੰਦੇ ਹਨ ਤਾਂ ਉਹ ਕਿਸੇ ਰਸ ਦੇ ਸਹਾਇਕ ਹੋਣ ਤਾਂ ਉਨ੍ਹਾਂ ਦਾ ਕੋਈ ਮਹੱਤਵ ਹੁੰਦਾ ਹੈ ਵਰਨਾ ਰਸ ਤੋਂ ਸੱਖਣੇ ਅਲੰਕਾਰ ਬੇਲੋੜੇ ਹੁੰਦੇ ਹਨ। ਅਜਿਹੇ ਅਲੰਕਾਰ ਕਾਵਿ ਦੀ ਸੁੰਦਰਤਾ ਦੇ ਉਪਕਾਰਕ ਨਹੀਂ ਹੁੰਦੇ ।ਇਸ ਲਈ ਅਜਿਹੇ ਅਲੰਕਾਰ ਧੁਨੀ ਦਾ ਹਿੱਸਾ ਵੀ ਨਹੀਂ ਹੁੰਦਾ। ਇਸ ਲਈ ਜਦੋਂ ਅਲੰਕਾਰ ਰਸ ਅਨੁਭੂਤੀ ਵਿਚ ਸਹਾਇਕ ਵਜੋਂ ਵਰਤੇ ਜਾਂਦੇ ਹਨ ਤਾਂ ਉਹ ਧੁਨੀ ਕਾਵਿ ਦੀ ਉਤਪਤੀ ਦਾ ਆਧਾਰ ਬਣਦੇ ਹਨ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਅਲੰਕਾਰ ਜਦੋਂ ਸਹਿਜ਼, ਸਿਰਫ਼ ਕਥਨ ਦੀ ਸੁੰਦਰਤਾ ਨੂੰ ਵਧਾਉਣ ਲਈ ਵਰਤੇ ਜਾਂਦੇ ਹਨ ਤਾਂ ਉਹ ਗਹਿਣਿਆਂ ਵਾਂਗ ਕੰਮ ਕਰਦੇ ਹਨ ਪਰ ਜਦੋਂ ਅਲੰਕਾਰ ਰਸ ਉਤਪਾਦਨ ਅਤੇ ਅਨੁਭੂਤੀ ਵਿਚ ਸਹਾਈ ਹੁੰਦੇ ਹਨ ਤਾਂ ਉਹ ਬੁਨਿਆਦੀ ਕਾਵਿ ਸੁੰਦਰਤਾ ਦਾ ਆਧਾਰ ਬਣ ਜਾਂਦੇ ਹਨ।[14]

(ਅਲੰਕਾਰ ਧੁਨੀ ਨੂੰ ਵਿਅੰਗ ਕਿਸੇ ਅਲੰਕਾਰ ਦਾ ਰੂਪ ਧਾਰਣ ਕਰਦਾ ਹੈ, ਅਰਥਾਤ ਅਲੰਕਾਰ ਨੂੰ ਸੁਲਝਾਉਂਦਾ ਹੈ)

ਜਿਸ ਕਵਿਤਾ ਵਿਚਲੀ ਧੁਨੀ ਦਾ ਆਧਾਰ ਅਲੰਕਾਰਾਂ ਦਾ ਚਮਤਕਾਰ ਹੋਵੇ, ਉਸ ਨੂੰ ਅਲੰਕਾਰ ਮੁਨੀ ਕਿਹਾ ਜਾਂਦਾ ਹੈ ਜਿਵੇਂ,

 
ਸੂਹੇ ਫੁੱਲਾਂ ਦੀ ਅੱਗ ਨੂੰ ਹੱਥ ਲਾਇਆ,
ਜਿਸ ਦੇ ਪੋਟਿਆਂ ਤੇ ਛਾਲੇ ਊਠਦੇ ਸਨ।
ਜਿਸਦੇ ਡਲ੍ਹਹਦੇ ਹੁਸਨ ਦੀ ਸੋਟ ਵੇਲੇ,
ਸੂਰਜ ਚੰਦ ਵਰਗੇ ਨੂਰ ਝੁਲਦੇ ਸਨ।

3.ਰਸ ਧੁਨੀ

ਜਿੱਥੇ ਵਿਅੰਗ ਅਰਥ ਕਿਸੇ ਰਸ ਦੇ ਰੂਪ ਵਿੱਚ ਬਦਲਦਾ ਹੋਵੇ ਉਹ ਰਸ ਧੁਨੀ ਹੁੰਦੀ ਹੈ।ਰਸ ਧੁਨੀ ਦੀ ਨਿਰਭਰਤਾ ਵਿਅੰਗ ਅਰਥ ਤੇ ਹੁੰਦੀ ਹੈ। ਰਸ ਕਦੇ ਵੀ ਸ਼ਬਦਾਂ ਦੁਆਰਾ ਵਰਣਿਤ ਨਹੀਂ ਹੋ ਸਕਦਾ।ਇਸ ਲਈ ਰਸ ਨੂੰ ਸ਼ਬਦਾਤੀਤ(ਸ਼ਬਦ+ਅਤੀਤ) ਅਤੇ ਵਿਅੰਗ ਮਲੂਕ ਮੰਨਦੇ ਹੋਏ ਰਸ ਧੁਨੀ ਨੂੰ ਸਭ ਤੋਂ ਉੱਚੇ ਦਰਜੇ ਦੀ ਧੁਨੀ ਮੰਨਿਆ ਗਿਆ ਹੈ। ਇਸ ਸਥਿਤੀ ਵਿੱਚ ਰਸ ਆਪਣੇ ਆਪ ਵਿੱਚ ਮਾਪਿਆਂ ਨਹੀਂ ਸਗੋਂ ਸਾਧਨ ਹੋ ਕੇ ਧੁਨੀ ਦਾ ਸਹਾਇਕ ਬਣਦਾ ਹੈ।ਰਸ ਸ੍ਰੰਪਦਾਇ ਵਿਚ ਰਸ ਨੂੰ ਮਾਪਿਆਂ ਅਤੇ ਕਾਵਿ ਦੀ ਆਤਮਾ ਕਿਹਾ ਗਿਆ ਹੈ।ਪਰ ਧੁਨੀ ਸ੍ਰੰਪਦਾਇ ਅਨੁਸਾਰ ਰਸ ਆਪਣੇ ਆਪ ਵਿੱਚ ਮਾਪਿਆਂ ਨਾ ਹੋ ਕੇ ਵਿਅੰਗ ਅਰਥ ਦੇ ਉਤਪਾਦਨ ਵਿਚ ਸਹਾਇਕ ਭੂਮਿਕਾ ਨਿਭਾਉਂਦਾ ਹੈ। ਧੁਨੀ ਸ੍ਰੰਪਦਾਇ ਅਨੁਸਾਰ ਇਹ ਰਸ ਧੁਨੀ ਹੀ ਕਾਵਿ ਦੀ ਆਤਮਾ ਹੈ।ਇਸ ਤੋਂ ਭਾਵ ਹੈ ਕਿ ਜਦੋਂ ਵਿਅੰਗ ਅਰਥ ਤੇ ਰਸ ਸੰਯੁਕਤ ਹੋ ਜਾਂਦੇ ਹਨ ਉੱਚੇ ਕੋਟੀ ਦਾ ਕਾਵਿ ਸਿਰਜਿਆ ਜਾਂਦਾ ਹੈ।[15]

ਜਿੱਥੇ ਵਿਅੰਗਾਰਥ ਕੋਈ ਰਸ ਰੂਪ ਪ੍ਰਗਟ ਹੁੰਦਾ ਹੋਵੇ ਉੱਥੇ ਰਸ ਧੁਨੀ ਹੁੰਦੀ ਹੈ।

ਉਹ ਕਵਿਤਾ ਜਿਸ ਵਿੱਚੋਂ ਰਸ ਅਤੇ ਭਾਵਾਂ ਦੀ ਅਨੁਭੂਤੀ ਹੋਵੇ, ਉਹ ਰਸ ਧੁਨੀ ਹੈ, ਜਿਵੇਂ

ਮੈਂ ਤਾਂ ਚੜ੍ਹ ਕੇ ਕਿਲ੍ਹਾ ਕੰਧਾਰ ਦਾ,
ਸੁਣੇ ਬੁਰਜੀ ਢਾਹਾਂ।
ਏਹ ਸਾੜਾਂ ਬਾਲਾਗਾਹ ਮੈਂ,
ਦੇ ਅੱਗੀਂ ਤਾਹਾਂ।
ਕਾਬਲ ਰੋਣ ਪਠਾਣੀਆਂ,
ਕਰ ਖਲੀਆਂ ਬਾਹਾਂ।

ਵਸਤੂ ਧੁਨੀ ਤੋਂ ਭਾਵ ਕੋਈ ਵਿਚਾਰ ਜਾਂ ਖਿਆਲ ਹੈ । ਜਿਸ ਕਾਵਿ ਵਿੱਚ ਵਿਅੰਜਨਾਂ ਸ਼ਕਤੀ ਦੁਆਰਾ ਕਿਸੇ ਵਿਚਾਰ ਨੂੰ ਸੁਝਾਇਆ ਜਾਵੇ ਉਥੇ ਵਸਤੂ ਧੁਨੀ ਹੁੰਦੀ ਹੈ। ਪਰ ਜਿੱਥੇ ਸੁਝਾਅ ਰੂਪ ਵਿੱਚ ਕੋਈ ਅਲੰਕਾਰ ਵਿਅਕਤ ਹੋਵੇ ਉਹ ਅਲੰਕਾਰ ਧੁਨੀ ਹੈ। ਰਸ ਧੁਨੀ ਤੋਂ ਭਾਵ ਕਾਵਿ ਵਿੱਚ ਰਸ ਦੀ ਉਤਪੱਤੀ ਹੈ,ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਮਹਿਸੂਸ ਕੀਤਾ ਜਾਂਦਾ ਹੈ। ਧੁਨੀ ਭੇਦਾਂ ਵਿਚੋਂ ਰਸ ਧੁਨੀ ਨੂੰ ਸ਼੍ਰੇਸ਼ਟ ਮੰਨਿਆ ਗਿਆ ਹੈ, ਉਦਾਹਰਨ:

ਵੇਖ - ਵੇਖ ਸੂਰਜ ਦਾ ਘੇਰਾ

ਚੇਤੇ ਆਵੇ ਖੇਹਨੂੰ ਤੇਰਾ

ਜਿਉਂ- ਜਿਉਂ ਪੈਂਦਾ ਜਾਏ ਹਨੇਰਾ

ਤਿਉਂ-ਤਿਉਂ ਨ੍ਹੇਰ ਮਚਾਵਨ ਜ਼ੁਲਫਾਂ ਤੇਰੀਆਂ

ਇਸ ਬੰਦ ਵਿੱਚ ਰਸ ਧੁਨੀ ਵੀ ਹੈ, ਅਲੰਕਾਰ ਧੁਨੀ ਵੀ । ਵਿਯੋਗ ਰਸ ਦੀ ਵਿਅੰਜਨਾਂ ਅਤੇ 'ਨ੍ਹੇਰ'ਮਚਾਵਣਾ ਮੁਹਾਵਰਾ ਹੈ ਪਰ ਨ੍ਹੇਰ ਦਾ ਅਰਥ ਕਹਿਰ ਢਾਉਣਾ ਵੀ ਹੈ , ਖਾਲੀ ਹਨੇਰਾ ਪਾਉਣਾ ਹੀ ਨਹੀਂ ਇਹ ਅਲੰਕ੍ਹਿਤ ਬਿਆਨ ਹੈ।

ਧੁਨੀ ਦੇ ਉਪਰੋਕਤ ਤਿੰਨ ਭੇਦਾਂ ਤੋਂ ਇਲਾਵਾ ਡਾ. ਗੁਰਸ਼ਰਨ ਕੌਰ ਜੱਗੀ ਨੇ ਆਪਣੀ ਪੁਸਤਕ ‘ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ’ ਵਿਚਲੇ ਅਧਿਆਇ,ਧੁਨੀ ਸੰਪਰਦਾਇ ਵਿੱਚ ਧੁਨੀ ਦੇ ਦੋ ਹੇਠ ਲਿਖੇ ਭੇਦ ਸਪਸ਼ਟ ਕੀਤੇ ਹਨ।

Remove ads

ਡਾ. ਗੁਰਸ਼ਰਨ ਕੌਰ ਜੱਗੀ ਅਨੁਸਾਰ

Loading related searches...

Wikiwand - on

Seamless Wikipedia browsing. On steroids.

Remove ads