ਧੌਲਾ

ਪੰਜਾਬ, ਭਾਰਤ ਦਾ ਇੱਕ ਪਿੰਡ From Wikipedia, the free encyclopedia

ਧੌਲਾ
Remove ads

ਧੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 11 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ ਰਾਮ ਸਰੂਪ ਅਣਖੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਕਵੀ ਨਿਹੰਗ ਸੰਪੂਰਨ ਸਿੰਘ ਧੌਲਾ, ਮੁੜ ਵਸਾਊ ਮਹਿਕਮੇ ਦੇ ਸਾਬਕਾ ਮੰਤਰੀ ਸੰਪੂਰਨ ਸਿੰਘ ਧੌਲਾ, ਕਿੱਸਾਕਾਰ ਪੰਡਤ ਮਨੀ ਰਾਮ ਅਤੇ ਲੇਖਕ ਕੌਰ ਚੰਦ ਰਾਹੀ ਇਸੇ ਪਿੰਡ ਦੇ ਜੰਮਪਲ ਸਨ। ਪਿੰਡ ਦੀਆਂ ਹੋਰ ਸਖਸ਼ੀਅਤਾਂ ਵਿੱਚ ਪੱਤਰਕਾਰ ਗੁਰਸੇਵਕ ਸਿੰਘ ਧੌਲਾ, ਜਗਰਾਜ ਸਿੰਘ ਧੌਲਾ, ਪੰਡਤ ਬ੍ਰਿਜ ਲਾਲ ਕਵੀਸਰ, ਪੱਤਰਕਾਰ ਬੇਅੰਤ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਇਸ ਪਿੰਡ ਦੇ ਜੰਮਪਲ ਅਤੇ ਵਸਨੀਕ ਹਨ।

ਵਿਸ਼ੇਸ਼ ਤੱਥ ਧੌਲਾ, ਦੇਸ਼ ...
Thumb
ਪੁਰਾਣੇ ਕਿਲ੍ਹੇ ਦਾ ਕੁੱਝ ਹਿੱਸਾ
Remove ads

ਪਿਛੋਕੜ

ਇਹ ਪਿੰਡ 850 ਸਾਲ ਪੁਰਾਣਾ ਪਿੰਡ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮੁਗਲ ਰਾਜ ਸਮੇਂ ਇੱਕ ਵਿਅਕਤੀ ਫੇਰੂ ਧਾਰੀਵਾਲ ਨੇ ਇੱਕ ਸੰਤ ਦੇ ਕਹਿਣ ਤੇ ਇਹ ਪਿੰਡ ਵਸਾਇਆ। ਜਿਸ ਕਰ ਕੇ ਧਾਲੀਵਾਲ ਗੋਤ ਦੇ ਲੋਕਾਂ ਦੀ ਵਧੇਰੇ ਗਿਣਤੀ ਇਸ ਪਿੰਡ ਵਿੱਚ ਵਸੀ ਹੋਈ ਹੈ। ਇਸ ਪਿੰਡ ਵਿੱਚ ਕਿਲ੍ਹਾ ਹੁੰਦਾ ਸੀ। ਅੱਜ ਵੀ ਪਿੰਡ ਵਿੱਚ ਇਸ ਕਿਲ੍ਹੇ ਦਾ ਕੁੱਝ ਕੁ ਹਿੱਸਾ ਪਿੰਡ ਵਾਸੀਆਂ ਵੱਲੋ ਸਾਂਭ ਕਿ ਰੱਖਿਆ ਹੋਇਆ ਹੈ। ਜਿਸ ਤੇ ਪਹਿਲਾਂ ਭੱਟੀਆਂ ਤੇ ਬਾਅਦ ਵਿੱਚ ਨਾਭੇ ਦੇ ਰਾਜਿਆਂ ਦਾ ਕਬਜ਼ਾ ਰਿਹਾ।

ਇਤਿਹਾਸਕ ਸਥਾਨ

ਇਸ ਪਿੰਡ ਵਿੱਚ ਦੋ ਇਤਿਹਾਸਿਕ ਗੁਰਦੁਆਰੇ ਹਨ। ਗੁਰਦੁਆਰਾ ਸੋਹੀਆਣਾ ਸਾਹਿਬ ਪਿੰਡ ਧੌਲਾ ਅਤੇ ਗੁਰਦੁਆਰਾ ਅੜੀਸਰ ਸਾਹਿਬ ਜੋ ਕਿ ਪਿੰਡ ਧੌਲਾ ਅਤੇ ਹੰਡਿਆਇਆ ਦਾ ਸਾਂਝਾ ਗੁਰਦੁਆਰਾ ਹੈ। ਇਨ੍ਹਾਂ ਦੋਨਾਂ ਗੁਰਦੁਆਰਾ ਦਾ ਜੋ ਇਤਿਹਾਸ ਹੈ ਉਹ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਨਾਲ ਸਬੰਧਿਤ ਹੈ। ਗੁਰੂ ਤੇਗ਼ ਬਹਾਦੁਰ ਜੀ ਜਦੋਂ ਹੰਡਿਆਇਆ ਤੋਂ ਧੌਲਾ ਪਿੰਡ ਵੱਲ ਚੱਲੇ ਤਾਂ ਧੌਲਾ ਪਿੰਡ ਦੀ ਜੂਹ ਤੇ ਜਾ ਕੇ ਗੁਰੂ ਸਾਹਿਬ ਦਾ ਘੋੜਾ ਅੜੀ ਪੈ ਗਿਆ। ਇਥੇ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਅੜੀਸਰ ਸਸੋਬਤ ਹੈ। ਧੌਲੇ ਦੀ ਜੂਹ ਤੋਂ ਵਾਪਿਸ ਹੋ ਕਿ ਸੋਹੀਆਣਾ ਗੁਰੂਘਰ ਗਏ। ਉਥੇ ਗੁਰੂ ਤੇਗ਼ ਬਹਾਦੁਰ ਜੀ ਕੁੱਝ ਕੁ ਦਿਨ ਰਹੇ। ਗੁਰੂ ਤੇਗ ਬਹਾਦੁਰ ਜੀ ਨੇ ਜਿਸ ਕਰੀਰ ਨਾਲ ਆਪਣਾ ਘੋੜਾ ਬੰਨਿਆ ਸੀ। ਉਹ ਕਰੀਰ ਅੱਜ ਵੀ ਗੁਰਦੁਆਰੇ ਵਿੱਚ ਖੜ੍ਹਾ ਹੈ।

Remove ads

ਹਵਾਲੇ[1]

Loading related searches...

Wikiwand - on

Seamless Wikipedia browsing. On steroids.

Remove ads