ਧੱਮਪਦ
From Wikipedia, the free encyclopedia
Remove ads
ਧੱਮਪਦ (ਪਾਲੀ; ਪ੍ਰਾਕ੍ਰਿਤ: धम्मपद[1]; ਸੰਸਕ੍ਰਿਤ: धर्मपद ਧਰਮਪਦ) ਬੋਧੀ ਸਾਹਿਤ ਦਾ ਸਿਖਰਲਾ ਹਰਮਨ ਪਿਆਰਾ ਗਰੰਥ ਹੈ। ਇਸ ਵਿੱਚ ਬੁੱਧ ਭਗਵਾਨ ਦੇ ਨੈਤਿਕ ਉਪਦੇਸ਼ਾਂ ਦਾ ਸੰਗ੍ਰਿਹ ਯਮਕ, ਅੱਪਮਾਦ, ਚਿੱਤ ਆਦਿ 26 ਵੱਗਾਂ (ਵਰਗਾਂ) ਵਿੱਚ ਵਰਗੀਕ੍ਰਿਤ 423 ਪਾਲੀ ਬੰਦਾਂ ਵਿੱਚ ਕੀਤਾ ਗਿਆ ਹੈ। ਤਰਿਪਿਟਕ ਵਿੱਚ ਇਸ ਦਾ ਸਥਾਨ ਸੁੱਤਪਿਟਕ ਦੇ ਪੰਜਵੇ ਵਿਭਾਗ ਖੁੱਦਕਨਿਕਾਏ ਦੇ ਖੁੱਦਕਪਾਠਾਦਿ 15 ਉਪਵਿਭਾਗਾਂ ਵਿੱਚ ਦੂਜਾ ਹੈ। ਗਰੰਥ ਦੀਆਂ ਅੱਧੀਆਂ ਤੋਂ ਜਿਆਦਾ ਕਹਾਵਤਾਂ ਤਰਿਪਿਟਕ ਦੇ ਨਾਨਾ ਸੁੱਤਾਂ ਵਿੱਚ ਪ੍ਰਸੰਗਬੱਧ ਕੀਤੀਆਂ ਜਾ ਚੁੱਕੀਆਂ ਸਨ। ਕੁੱਝ ਅਜਿਹੀਆਂ ਵੀ ਪ੍ਰਤੀਤ ਹੁੰਦੀਆਂ ਹਨ ਜੋ ਮੂਲ ਤੌਰ 'ਤੇ ਪਰੰਪਰਾ ਦੀਆਂ ਨਹੀਂ ਸਨ, ਪਰ ਭਾਰਤੀ ਗਿਆਨ ਦੇ ਉਸ ਬੇਹੱਦ ਭੰਡਾਰ ਵਿੱਚੋਂ ਲਈਆਂ ਗਈਆਂ ਹਨ ਜਿੱਥੋਂ ਉਹ ਉਪਨਿਸ਼ਦ, ਗੀਤਾ, ਮਨੂੰ ਸਮ੍ਰਤੀ, ਮਹਾਂਭਾਰਤ, ਜੈਨਾਗਮ ਅਤੇ ਪੰਚਤੰਤਰ ਆਦਿ ਕਥਾ ਕਹਾਣੀਆਂ ਵਿੱਚ ਵੀ ਨਾਨਾ ਪ੍ਰਕਾਰ ਨਾਲ ਪ੍ਰਵਿਸ਼ਟ ਹੋਈਆਂ ਹਨ। ਧੰਮਪਦ ਦੀ ਰਚਨਾ ਉਪਲੱਬਧ ਪ੍ਰਮਾਣਾਂ ਅਨੁਸਾਰ ਈ ਪੂ 300 ਅਤੇ 100 ਦੇ ਵਿੱਚ ਹੋ ਚੁੱਕੀ ਸੀ, ਅਜਿਹਾ ਮੰਨਿਆ ਗਿਆ ਹੈ।
Remove ads
ਟਾਈਟਲ
ਧੱਮਪਦ, ਧੱਮ ਅਤੇ ਪਦ ਦੇ ਮੇਲ ਤੋਂ ਬਣਿਆ ਸੰਯੁਕਤ ਪਦ ਹੈ। ਆਮ ਤੌਰ 'ਤੇ, ਧੱਮ (ਧਰਮ ਲਈ ਪਾਲੀ ਭਾਸ਼ਾ ਦਾ ਸ਼ਬਦ) ਬੁੱਧ ਦੇ ਸਦੀਵੀ ਸਚ ਜਾਂ ਸਚ ਧਰਮ (righteousness) ਜਾਂ ਸਾਰੇ ਵਰਤਾਰਿਆਂ ਦੇ ਸਿਧਾਂਤ ਦਾ ਸੰਕੇਤ ਹੈ;[2] ਅਤੇ, ਇਸ ਦੇ ਮੂਲ, ਪਦਾ ਦਾ ਅਰਥ ਹੈ "ਪੈਰ" ਅਤੇ ਇਸ ਸੰਦਰਭ ਵਿੱਚ ਇਸ ਦਾ ਮਤਲਬ "ਮਾਰਗ" ਜਾਂ ਪੈੜ ਜਾਂ "ਪਦ" (ਪਿੰਗਲ ਵਾਲੀ ਕਵਿਤਾ ਦੀ ਇਕਾਈ) ਹੈ। ਜਾਂ ਫਿਰ ਇਹ ਦੋਵੇਂ ਅਰਥ ਹੋ ਸਕਦੇ ਹਨ।[3]
ਸੰਗਠਨ
ਪਾਲੀ ਧੱਮਪਦ ਵਿੱਚ 26 ਵੱਗਾਂ (ਵਰਗਾਂ) ਵਿੱਚ ਵਰਗੀਕ੍ਰਿਤ 423 ਪਾਲੀ ਬੰਦ ਹਨ (ਹੇਠਾਂ ਪੰਜਾਬੀ ਵਿੱਚ ਅਤੇ ਨਾਲ ਬਰੈਕਟਾਂ ਵਿੱਚ ਪਾਲੀ ਵਿੱਚ ਸੂਚੀ ਦਿੱਤੀ ਹੈ)।
I. | ਜੁੜਵੇਂ ਬੰਦ (ਯਮਕ ਵੱਗ) |
II. | ਸੁਹਿਰਦਤਾ (ਅੱਪਮਾਦ ਵੱਗ) |
III. | ਚਿੰਤਨ (ਚਿੱਤ ਵੱਗ) |
IV. | ਫੁੱਲ (ਪੁਸ਼ਫ ਵੱਗ) |
V. | ਮੂੜ੍ਹ (ਬਾਲ ਵੱਗੋ ) |
VI. | ਪੰਡਿਤ (ਪਣਡਿਤ ਵੱਗ) |
VII. | ਸੰਤ-ਪਦ (ਅਰਹੰਤ ਵੱਗ) |
VIII. | ਹਜ਼ਾਰਾਂ (ਸਹਸਸ ਵੱਗ) |
IX. | ਪਾਪ (ਪਾਪ ਵੱਗ) |
X. | ਦੰਡ (ਦਣਡ ਵੱਗ) |
XI. | ਬੁਢਾਪਾ (ਜਰਾ ਵੱਗ) |
XII. | ਆਪਾ (ਅਥ ਵੱਗ) |
XIII. | ਲੋਕ (ਲੋਕ ਵੱਗ) |
XIV. | ਬੁੱਧ/ਜਾਗ੍ਰਿਤ (ਬੁੱਧ ਵੱਗੋ) |
XV. | ਪ੍ਰਸੰਨਤਾ (ਸੁੱਖ ਵੱਗ) |
XVI. | ਅਨੰਦ (ਪੀਆ ਵੱਗ) |
XVII. | ਕ੍ਰੋਧ (ਕੋਧ ਵੱਗੋ) |
XVIII. | ਮਲ (ਮਲ ਵੱਗ) |
XIX. | ਚੰਗਾ ਤੇ ਬੁਰਾ (ਧੱਮਥ ਵੱਗੋ ) |
XX. | ਮਾਰਗ (ਮਾਗ ਵੱਗੋ ) |
XXI. | ਫੁੱਟਕਲ (ਪਕੀਰਣਕ ਵੱਗ ) |
XXII. | ਹੇਠਾਂ ਨੂੰ (ਨਿਰਯ ਵੱਗ ) |
XXIII. | ਹਾਥੀ (ਨਾਗ ਵੱਗ) |
XXIV. | ਪਿਆਸ (ਤਨ੍ਹਾ ਵੱਗ) |
XXV. | ਭਿਕਸ਼ੂ(ਭਿੱਖੂ ਵੱਗ) |
XXVI. | ਬ੍ਰਾਹਮਣ (ਬ੍ਰਾਹਮਣ ਵੱਗ) |
Remove ads
ਹੋਰ ਦੇਖੋ
ਤ੍ਰਿਪਿਟਕ, ਧਾਰਮਿਕ ਗ੍ਰੰਥ
ਹਵਾਲੇ
Wikiwand - on
Seamless Wikipedia browsing. On steroids.
Remove ads