ਉਪਨਿਸ਼ਦ੍

From Wikipedia, the free encyclopedia

Remove ads

ਉਪਨਿਸ਼ਦ੍, ਜਾਂ ਉਪਨਿਸ਼ਤ੍ (ਸੰਸਕ੍ਰਿਤ: उपनिषद्, उपनिषत्; ਉੱਚਾਰਣ: [upəniʂəd]) ਦਾਰਸ਼ਨਕ ਗ੍ਰੰਥਾਂ ਦਾ ਇੱਕ ਸੰਗ੍ਰਿਹ ਹੈ ਜੋ ਭਗਵਦ ਗੀਤਾ ਅਤੇ ਬ੍ਰਹਮਸੂਤਰ ਨਾਲ਼ ਮਿਲ ਕੇ ਹਿੰਦੂ ਧਰਮ ਲਈ ਸਿਧਾਂਤਕ ਆਧਾਰ ਬਣਦੇ ਹਨ।[1] ਉਪਨਿਸ਼ਦ੍ ਆਮ ਕਰ ਕੇ ਬਾਹਮਣਾਂ ਅਤੇ ਆਰਣਾਯਕਾਂ ਦੇ ਅੰਤਮ ਭਾਗਾਂ ਵਿੱਚ ਵਿੱਚ ਮਿਲਦੇ ਹਨ। ਇਨ੍ਹਾਂ ਨੂੰ ਵੇਦਾਂਤ (ਵੇਦ ਅੰਤ) ਵਜੋਂ ਵੀ ਜਾਣਿਆ ਜਾਂਦਾ ਹੈ। ਉਪਨਿਸ਼ਦ ਦੇ ਅੱਖਰੀ ਅਰਥ ਹਨ: ਉਪ (ਨੇੜੇ), ਨਿ (ਥੱਲੇ), ਸ਼ਦ੍ (ਬੈਠਣਾ) ਭਾਵ ਗੁਰੂ ਦੇ ਨੇੜੇ ਥੱਲੇ ਬਹਿਣਾ। ਬ੍ਰਹਮ ਗਿਆਨ ਬਾਰੇ ਖ਼ੋਜ ਨੂੰ ਵੀ ਉਪਨਿਸ਼ਦ੍ ਕਿਹਾ ਜਾਂਦਾ ਹੈ। ਇਹ ਇੱਕ ਤਰ੍ਹਾਂ ਸ਼੍ਰੁਤੀ ਨਹੀਂ ਹਨ, ਵੇਦ-ਦਰਸ਼ਨ ਉੱਪਰ ਟਿੱਪਣੀਆਂ ਦਾ ਰੂਪ ਹਨ।

ਵਿਸ਼ੇਸ਼ ਤੱਥ
Remove ads

ਉਪਨਿਸ਼ਦਾਂ ਨੂੰ ਬਹੁਤ ਵਾਰ ਵੇਦਾਂਤ ਵੀ ਕਹਿ ਲਿਆ ਜਾਂਦਾ ਹੈ। ਵੇਦਾਂਤ ਦਾ ਅਰਥ ਹੈ - ਵੇਦ ਦਾ ਅੰਤ ਜਾਂ ਵੇਦਾਂ ਦੇ ਅਖ਼ੀਰਲੇ ਕਾਂਡ ਜਾਂ ਹਿੱਸੇ ਜਾਂ ਫਿਰ ਵੇਦਾਂ ਦਾ ਸਰਬਉੱਚ ਮੰਤਵ ਵੀ ਲੈ ਲਿਆ ਜਾਂਦਾ ਹੈ।[2] ਬ੍ਰਹਮਾਂ (ਅੰਤਮ ਸੱਚ) ਅਤੇ ਆਤਮਾ (ਆਤਮਾ, ਆਤਮ) ਸਾਰੇ ਉਪਨਿਸ਼ਦਾਂ ਵਿੱਚ ਕੇਂਦਰੀ ਸੰਕਲ਼ਪ ਹਨ।

200 ਤੋਂ ਵੱਧ ਉਪਨਿਸ਼ਦ੍ ਮਿਲਦੇ ਹਨ। ਆਮ ਤੌਰ ’ਤੇ ਇਹ ਗਿਣਤੀ 108 ਮੰਨੀ ਜਾਂਦੀ ਹੈ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣੇ, ਲੱਗਭਗ ਇੱਕ ਦਰਜਨ ਸਭ ਤੋਂ ਮਹੱਤ੍ਵਪੂਰਨ ਹਨ। ਇਹਨਾਂ ਵਿੱਚੋਂ ਅੱਗੇ ਦਰਜ਼ 13 ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ:

1. ਈਸ਼

2. ਐਤਰੇਏ

3. ਕਠ

4. ਕੇਨ

5. ਛਾਂਦੋਗਯ

6. ਪ੍ਰਸ਼ਨ

7. ਤੈਰਿਯ

8. ਉਪਨਿਸ਼ਦ੍

9. ਮਾਂਡੂਕ

10. ਮੁੰਡਕ

11. ਸ਼ਵੇਤਾਸ਼ਵਤਰ

12. ਕੌਸ਼ੀਤਕਿ

13. ਮੈਤਰਾਇਣੀ।

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads